ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਖਸਰਾ ਅਤੇ ਰੁਬੇਲਾ ਵੈਕਸੀਨੇਸ਼ਨ ਕਵਰੇਜ ਵਿੱਚ ਸੁਧਾਰ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ 5.0 (ਆਈਐੱਮਆਈ 5.0) ਅਭਿਯਾਨ ਦੇ ਸਾਰਿਆਂ ਤਿੰਨਾਂ ਪੜਾਵਾਂ ਦੀ ਸਮਾਪਤੀ 14 ਅਕਤੂਬਰ 2023 ਨੂੰ ਹੋਵੇਗੀ


ਆਈਐੱਮਆਈ 5.0 ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ 5 ਸਾਲ ਤੱਕ ਦੇ ਬੱਚੇ ਸ਼ਾਮਲ ਹਨ

ਦੇਸ਼ ਭਰ ਵਿੱਚ ਆਈਐੱਮਆਈ 5.0 ਅਭਿਯਾਨ ਦੇ ਪਹਿਲੇ 2 ਦੌਰ ਦੇ ਦੌਰਾਨ 34 ਲੱਖ ਤੋਂ ਵੱਧ ਬੱਚਿਆਂ ਅਤੇ 6 ਲੱਖ ਗਰਭਵਤੀ ਮਹਿਲਾਵਾਂ ਨੂੰ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ

2014 ਤੋਂ ਹੁਣ ਤੱਕ ਮਿਸਨ ਇੰਦਰਧਨੁਸ਼ ਦੇ ਤਹਿਤ ਕੁੱਲ 5.06 ਕਰੋੜ ਬੱਚਿਆਂ ਅਤੇ 1.25 ਕਰੋੜ ਗਰਭਵਤੀ ਮਹਿਲਾਵਾਂ ਨੂੰ ਵੈਕਸੀਨ ਲਗਾਈ ਗਈ ਹੈ

Posted On: 12 OCT 2023 11:43AM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਪ੍ਰਮੁੱਖ ਨਿਯਮਿਤ ਵੈਕਸੀਨੇਸ਼ਨ ਅਭਿਯਾਨ, ਇੰਟੈਸੀਫਾਈਡ ਮਿਸ਼ਨ ਇੰਦਰਧਨੁਸ਼ (ਆਈਐੱਮਆਈ 5.0) ਦੇ ਸਾਰਿਆਂ ਤਿੰਨਾਂ ਪੜਾਵਾਂ ਦੀ ਸਮਾਪਤੀ 14 ਅਕਤੂਬਰ, 2023 ਨੂੰ ਹੋਵੇਗੀ। ਆਈਐੱਮਆਈ 5.0 ਇਹ ਸੁਨਿਸ਼ਚਿਤ ਕਰਦਾ ਹੈ ਕਿ ਨਿਯਮਿਤ ਵੈਕਸੀਨੇਸ਼ਨ ਸੇਵਾਵਾਂ ਦੇਸ਼ ਭਰ ਵਿੱਚ ਖੁੰਝੇ ਹੋਏ ਅਤੇ ਬੱਚੇ ਹੋਏ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਮਿਲਣ। ਇਸ ਸਾਲ, ਪਹਿਲੀ ਵਾਰ ਇਹ ਅਭਿਯਾਨ ਦੇਸ਼ ਦੇ ਸਾਰਿਆਂ ਜ਼ਿਲ੍ਹਿਆਂ ਵਿੱਚ ਚਲਾਇਆ ਜਾ ਰਿਹਾ ਹੈ ਅਤੇ ਇਸ ਵਿੱਚ 5 ਸਾਲ ਤੱਕ ਦੇ ਬੱਚੇ ਸ਼ਾਮਲ ਹਨ (ਪਿਛਲੇ ਅਭਿਯਾਨਾਂ ਵਿੱਚ 2 ਸਾਲ ਤੱਕ ਦੇ ਬੱਚੇ ਸ਼ਾਮਲ ਸਨ।

ਆਈਐੱਮਆਈ 5.0 ਅਭਿਯਾਨ ਦਾ ਟੀਚਾ ਰਾਸ਼ਟਰੀ ਟੀਕਾਕਰਨ ਅਨੁਸੂਚੀ (ਐੱਨਆਈਐੱਸ) ਦੇ ਅਨੁਸਾਰ ਯੂਨੀਵਰਸਲ ਇਮਯੂਨਾਈਜ਼ੇਸ਼ਨ ਪ੍ਰੋਗਰਾਮ (ਯੂਆਈਪੀ) ਦੇ ਤਹਿਤ ਪ੍ਰਦਾਨ ਕੀਤੀਆਂ ਗਈਆਂ ਸਾਰੀਆਂ ਵੈਕਸੀਨਾਂ ਲਈ ਵੈਕਸੀਨੇਸ਼ਨ ਕਵਰੇਜ ਨੂੰ ਵਧਾਉਣਾ ਹੈ। 2023 ਤੱਕ ਖਸਰਾ ਅਤੇ ਰੁਬੇਲਾ ਦੇ ਖਾਤਮੇ ਦੇ ਟੀਚੇ ਦੇ ਨਾਲ ਖਸਰਾ ਅਤੇ ਰੁਬੇਲਾ ਵੈਕਸੀਨੇਸ਼ਨ ਕਵਰੇਜ ਵਿੱਚ ਸੁਧਾਰ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਅਤੇ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਪਾਇਲਟ ਮੋਡ ਵਿੱਚ ਨਿਯਮਿਤ ਵੈਕਸੀਨੇਸ਼ਨ ਲਈ ਯੂ-ਵਿਨ-ਡਿਜੀਟਲ ਪਲੈਟਫਾਰਮ ਦਾ ਉਪਯੋਗ ਕੀਤਾ ਜਾ ਰਿਹਾ ਹੈ।

ਆਈਐੱਮਆਈ 5.0 ਤਿੰਨਾਂ ਪੜਾਵਾਂ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਯਾਨੀ 7-12 ਅਗਸਤ, 11-16 ਸਤੰਬਰ ਅਤੇ 9-14 ਅਕਤੂਬਰ 2023, ਯਾਨੀ ਇੱਕ ਮਹੀਨੇ ਵਿੱਚ 6 ਦਿਨ, ਜਿਸ ਵਿੱਚ ਇੱਕ ਰੁਟੀਨ ਇਮਯੂਨਾਈਜ਼ੇਸ਼ਨ ਦਿਵਸ ਵੀ ਸ਼ਾਮਲ ਹੈ। ਬਿਹਾਰ, ਛੱਤੀਸਗੜ੍ਹ, ਓਡੀਸ਼ਾ ਅਤੇ ਪੰਜਾਬ ਨੂੰ ਛੱਡ ਕੇ ਸਾਰੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ 14 ਅਕਤੂਬਰ 2023 ਤੱਕ ਆਈਐੱਮਆਈ 5.0 ਅਭਿਯਾਨ ਦੇ ਸਾਰੇ ਤਿੰਨ ਪੜਾਅ ਸਮਾਪਤ ਹੋ ਜਾਣਗੇ।

ਇਹ ਚਾਰ ਰਾਜ ਕੁਝ ਅਟਲ ਹਾਲਤਾਂ ਦੇ ਕਾਰਨ ਅਗਸਤ ਵਿੱਚ ਆਈਐੱਮਆਈ 5.0 ਅਭਿਯਾਨ ਸ਼ੁਰੂ ਨਹੀਂ ਕਰ ਸਕੇ। ਇਨ੍ਹਾਂ ਰਾਜਾਂ ਨੇ ਪਹਿਲਾ ਦੌਰ ਪੂਰਾ ਕਰ ਲਿਆ ਹੈ ਅਤੇ ਵਰਤਮਾਨ ਵਿੱਚ ਦੂਸਰਾ ਦੌਰ ਆਯੋਜਿਤ ਕਰ ਰਹੇ ਹਨ। ਉਨ੍ਹਾਂ ਦੀ ਯੋਜਨਾ ਨਵੰਬਰ 2023 ਦੇ ਮਹੀਨੇ ਵਿੱਚ ਆਈਐੱਮਆਈ 5.0 ਅਭਿਯਾਨ ਦਾ ਤੀਸਰਾ ਦੌਰ ਆਯੋਜਿਤ ਕਰਨ ਦੀ ਹੈ।

30 ਸਤੰਬਰ 2023 ਤੱਕ, ਦੇਸ਼ ਭਰ ਵਿੱਚ ਆਈਈਐੱਮਆਈ 5.0 ਅਭਿਯਾਨ ਦੇ ਪਹਿਲੇ 2 ਦੌਰ ਦੇ ਦੌਰਾਨ 34,69,705 ਤੋਂ ਵੱਧ ਬੱਚਿਆਂ ਅਤੇ 6,55,480 ਗਰਭਵਤੀ ਮਹਿਲਾਵਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਗਈ ਸੀ।

 

 ਡਾਇਰੈਕਟਰ, (ਡੀਐੱਚਐੱਸ ਐੱਫਡਬਲਿਊ),ਐੱਸਆਈਓ ਅਸਾਮ ਨੇ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਅਸਾਮ ਦੇ ਦਰਾਂਗ ਜ਼ਿਲ੍ਹੇ ਦੇ ਸਿਫਾਝਾਰ ਬੀਪੀਐੱਚਸੀ ਦੇ ਤਹਿਤ ਐੱਚਆਰਏ ਬ੍ਰਿਕਲਿਨ ਦਾ ਦੌਰਾ ਕੀਤਾ

ਸਿੱਕਮ ਦੇ ਬੱਚਿਆਂ, ਨਵਜੰਮੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦੀ ਵੈਕਸੀਨੇਸ਼ਨ ਦੀ ਸਥਿਤੀ ਦੀ ਜਾਂਚ ਕਰਨ ਲਈ ਸੈਸ਼ਨ ਸਾਈਟਾਂ ਅਤੇ ਰਾਹਤ ਕੈਂਪ ਖੇਤਰਾਂ ਦੀ ਨਿਰੀਖਣ ਅਤੇ ਨਿਗਰਾਨੀ

 

ਮਣੀਪੁਰ ਵਿੱਚ ਆਈਐੱਮਆਈ ਸੈਸ਼ਨ ਵਿੱਚ ਟੀਕਾ ਲਗਾਉਣ ਤੋਂ ਬਾਅਦ ਬੱਚੇ ਦੀ ਮਦਦ ਕਰਦੀ ਏਐੱਨਐੱਮ ਕਮ ਵੈਕਸੀਨੇਟਰ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਸਥਿਤ ਨੱਗਰ ਬਲਾਕ ਵਿੱਚ ਆਈਐੱਮਆਈ ਸੈਸ਼ਨ

ਆਈਐੱਮਆਈ 5.0 ਦੇ ਲਈ ਤਿਆਰੀ ਦਾ ਮੁਲਾਂਕਣ ਨੈਸ਼ਨਲ ਮਾਨੀਟਰਸ ਦੁਆਰਾ 19 ਜੁਲਾਈ ਅਤੇ 23 ਜੁਲਾਈ 2023 ਦੇ ਦਰਮਿਆਨ ਕੀਤਾ ਗਿਆ ਸੀ। ਉਸ ਨੇ 27 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 154 ਉੱਚ ਪ੍ਰਾਥਮਿਕਤਾ ਵਾਲੇ ਜ਼ਿਲ੍ਹਿਆਂ ਵਿੱਚ ਵਿਆਪਕ ਤਿਆਰੀ ਦਾ ਮੁਲਾਂਕਣ ਕੀਤਾ। ਸਿਫ਼ਾਰਿਸ਼ਾਂ ਦੇ ਨਾਲ ਤਿਆਰੀਆਂ ਦੇ ਮੁਲਾਂਕਣ ਦੇ ਨਤੀਜਿਆਂ ਨੂੰ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਸਾਂਝਾ ਕੀਤਾ ਗਿਆ।

 

ਅਭਿਯਾਨ ਬਾਰੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਨਮੁਖ ਕਰਨ ਲਈ 23 ਜੂਨ 2023 ਨੂੰ ਰਾਸ਼ਟਰੀ ਰਾਜਧਾਨੀ ਵਿੱਚ ਆਈਐੱਮਆਈ 5.0 ‘ਤੇ ਇੱਕ ਰਾਸ਼ਟਰੀ ਵਰਕਸ਼ਾਪ ਆਯੋਜਿਤ ਕੀਤੀ ਗਈ ਸੀ।

ਸੰਚਾਰ ਰਣਨੀਤੀ ਦੇ ਨਾਲ-ਨਾਲ ਸੰਚਾਲਨ ਦਿਸ਼ਾ-ਨਿਰਦੇਸ਼ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਸਾਂਝੇ ਕੀਤੇ ਗਏ। ਸੰਚਾਰ ਰਣਨੀਤੀ ਵਿੱਚ 360-ਡਿਗਰੀ ਸੰਚਾਰ ਦ੍ਰਿਸ਼ਟੀਕੋਣ ਸ਼ਾਮਲ ਹੈ ਜਿਸ ਵਿੱਚ ਸਲਾਹ, ਵੈਕਸੀਨ ਦੀ ਹਿਚਕਚਾਹਟ ਨੂੰ ਦੂਰ ਕਰਨਾ ਅਤੇ ਸਥਾਨਕ ਪ੍ਰਭਾਵਸ਼ਾਲੀ ਲੋਕਾਂ ਅਤੇ ਨੇਤਾਵਾਂ ਨੂੰ ਸ਼ਾਮਲ ਕਰਨਾ ਸ਼ਾਮਲ ਹੈ। ਸਥਾਨਕ ਭਾਸ਼ਾਵਾਂ ਵਿੱਚ ਅਨੁਕੂਲਨ ਦੇ ਲਈ ਵੱਖ-ਵੱਖ ਆਈਈਸੀ ਸਮੱਗਰੀਆਂ ਨੂੰ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਸਾਂਝਾ ਕੀਤਾ ਗਿਆ ਅਤੇ ਪ੍ਰਮੁੱਖ ਸੰਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਜਨਤਾ ਤੱਕ ਪਹੁੰਚਾਇਆ ਗਿਆ।

ਆਈਐੱਮਆਈ 5.0 ਵਿੱਚ ਜਨ ਪ੍ਰਤੀਨਿਧੀਆਂ ਦੀ ਭਾਗੀਦਾਰੀ ਦੇਖੀ ਗਈ ਅਤੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸੋਸ਼ਲ ਮੀਡੀਆ ਇਨਫਲੁਐਂਸਰਸ ਵੱਡੀ ਗਿਣਤੀ ਵਿੱਚ ਅੱਗੇ ਆਏ ਅਤੇ ਜਨਤਾ ਦੇ ਨਜ਼ਦੀਕੀ ਵੈਕਸੀਨੇਸ਼ਨ ਸੈਂਟਰਸ ‘ਤੇ ਜਾਣ ਅਤੇ ਪਰਿਵਾਰ ਅਤੇ ਭਾਈਚਾਰੇ ਵਿੱਚ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਲਈ ਖੁੰਝੀ ਹੋਈ ਖੁਰਾਕ ਲੈਣ ਦੀ ਅਪੀਲ ਕੀਤੀ।

2014 ਤੋਂ ਹੁਣ ਤੱਕ ਦੇਸ਼ ਭਰ ਵਿੱਚ ਮਿਸ਼ਨ ਇੰਦਰਧਨੁਸ਼ ਦੇ 11 ਪੜਾਅ ਪੂਰੇ ਹੋ ਚੁੱਕੇ ਹਨ। 12ਵਾਂ ਪੜਾਅ ਹੁਣ ਵੀ ਚਲ ਰਿਹਾ ਹੈ। ਨਾਲ ਹੀ, ਅਭਿਯਾਨ ਦੇ ਤਹਿਤ ਹੁਣ ਤੱਕ ਕੁੱਲ 5.06 ਕਰੋੜ ਬੱਚਿਆਂ ਅਤੇ 1.25 ਕਰੋੜ ਗਰਭਵਤੀ ਮਹਿਲਾਵਾਂ ਨੂੰ ਵੈਕਸੀਨ ਲਗਾਈ ਗਈ ਹੋ।

*****

ਐੱਮਵੀ



(Release ID: 1967091) Visitor Counter : 84