ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਯੂਨੀਵਰਸਿਟੀ ਆਵ੍ ਕਸ਼ਮੀਰ ਦੀ 20ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ
Posted On:
11 OCT 2023 3:24PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (11 ਅਕਤੂਬਰ, 2023) ਸ੍ਰੀਨਗਰ ਵਿੱਚ ਯੂਨੀਵਰਸਿਟੀ ਆਵ੍ ਕਸ਼ਮੀਰ ਦੀ 20ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ ਅਤੇ ਸੰਬੋਧਨ ਕੀਤਾ।
ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਨੂੰ ਕਸ਼ਮੀਰ ਦੇ ਜ਼ਿੰਮੇਦਾਰ ਨੌਜਵਾਨਾਂ ‘ਤੇ ਮਾਣ ਹੈ। ਉਨ੍ਹਾਂ ਨੇ ਯੂਨੀਵਰਸਿਟੀ ਆਵ੍ ਕਸ਼ਮੀਰ (University of Kashmir) ਦੇ ਵਿਦਿਆਰਥੀਆਂ ਨੂੰ ਆਪਣੀ ਸਿੱਖਿਆ ਦੇ ਨਾਲ-ਨਾਲ ਸਮਾਜ ਸੇਵਾ ਵਿੱਚ ਭੀ ਸਰਗਰਮ ਰੂਪ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰਕੇ ਉਹ ਸਮਾਜਿਕ ਬਦਲਾਅ ਲਿਆ ਸਕਦੇ ਹਨ ਅਤੇ ਇੱਕ ਮਿਸਾਲ ਕਾਇਮ ਕਰ ਸਕਦੇ ਹਨ। ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਸਾਬਕਾ ਵਿਦਿਆਰਥੀਆਂ (ਅਲੂਮਨੀ- alumni) ਨੇ ਦੇਸ਼ ਦੀ ਸੇਵਾ ਕਰਕੇ ਇਸ ਯੂਨੀਵਰਸਿਟੀ ਦਾ ਗੌਰਵ ਵਧਾਇਆ ਹੈ।
ਯੂਨੀਵਰਸਿਟੀ ਆਵ੍ ਕਸ਼ਮੀਰ ਦੇ ਆਦਰਸ਼ ਵਾਕ ਜਿਸ ਦਾ ਅਰਥ ਹੈ ‘ਆਓ ਅਸੀਂ ਹਨੇਰੇ ਤੋਂ ਉਜਾਲੇ ਦੀ ਤਰਫ਼ ਚਲੀਏ’(‘let us move from darkness to light’) ਦਾ ਉਲੇਖ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਜਿਤਨਾ ਅਧਿਕ ਸਾਡੇ ਯੁਵਾ ਸਿੱਖਿਆ ਦੇ ਪ੍ਰਕਾਸ਼ ਦੀ ਤਰਫ਼, ਸ਼ਾਂਤੀ ਦੇ ਪ੍ਰਕਾਸ਼ ਦੀ ਤਰਫ਼ ਵਧਣਗੇ, ਉਤਨਾ ਹੀ ਸਾਡਾ ਦੇਸ਼ ਪ੍ਰਗਤੀ ਕਰੇਗਾ। ਉਨ੍ਹਾਂ ਨੇ ਕਿਹਾ ਕਿ ਜਿਸ ਸਮਾਜ ਅਤੇ ਦੇਸ਼ ਦੇ ਯੁਵਾ ਵਿਕਾਸ ਅਤੇ ਅਨੁਸ਼ਾਸਨ ਦੇ ਮਾਰਗ ‘ਤੇ ਚਲਦੇ ਹਨ, ਉਹ ਸਮਾਜ ਅਤੇ ਦੇਸ਼ ਪ੍ਰਗਤੀ ਅਤੇ ਸਮ੍ਰਿੱਧੀ ਦੇ ਪਥ ‘ਤੇ ਅੱਗੇ ਵਧਦਾ ਹੈ।
ਰਾਸ਼ਟਰਪਤੀ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਯੂਨੀਵਰਸਿਟੀ ਆਵ੍ ਕਸ਼ਮੀਰ ਵਿੱਚ 55 ਪ੍ਰਤੀਸ਼ਤ ਵਿਦਿਆਰਥਣਾਂ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸਾਡੇ ਦੇਸ਼ ਅਤੇ ਉਸ ਦੀ ਤਕਦੀਰ ਦੀ ਤਸਵੀਰ ਪੇਸ਼ ਕਰਦੇ ਹਨ। ਮਹਿਲਾਵਾਂ ਅਤੇ ਲੜਕੀਆਂ ਦੇਸ਼ ਦੀ ਅਗਵਾਈ ਵਿੱਚ ਬੜੀ ਭੂਮਿਕਾ ਨਿਭਾਉਣ ਦੇ ਲਈ ਤਿਆਰ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ‘ਨਾਰੀ ਸ਼ਕਤੀ ਵੰਦਨ ਅਧਿਨਿਯਮ’ 2023 ('Nari Shakti Vandan Act' 2023) ਸਾਡੇ ਦੇਸ਼ ਵਿੱਚ ਮਹਿਲਾ ਅਗਵਾਈ ਵਾਲੇ ਵਿਕਾਸ ਦੀ ਦਿਸ਼ਾ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਸਾਬਤ ਹੋਵੇਗਾ।
ਟਿਕਾਊ ਵਿਕਾਸ ਬਾਰੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਟਿਕਾਊ ਵਿਕਾਸ ਦੇ ਸਬਕ ਕਸ਼ਮੀਰ ਦੀ ਵਿਰਾਸਤ (Kashmir's heritage) ਦਾ ਹਿੱਸਾ ਹਨ। ਉਨ੍ਹਾਂ ਨੇ ਇੱਕ ਕਹਾਵਤ ਦਾ ਸੰਦਰਭ ਦਿੱਤਾ ਜਿਸ ਦਾ ਅਰਥ ਹੈ ‘ਜਦੋਂ ਤੱਕ ਜੰਗਲ ਹਨ ਉਦੋਂ ਤੱਕ ਹੀ ਭੋਜਨ ਰਹੇਗਾ’ (‘there will be food only as long as there are forests’) ਅਤੇ ਕਿਹਾ ਕਿ ਪ੍ਰਿਥਵੀ ‘ਤੇ ਇਸ ਸਵਰਗ ਦੀ ਸੰਭਾਲ਼ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਸ਼ਮੀਰ ਯੂਨੀਵਰਸਿਟੀ ਨੂੰ ਹਿਮਾਲਿਆ ਦੇ ਈਕੋਸਿਸਟਮ (Himalayan ecosystem) ਦੀ ਸੰਭਾਲ਼ ਦੇ ਪ੍ਰਤੀ ਸੁਚੇਤ ਰਹਿਣ ਦੀ ਤਾਕੀਦ ਕੀਤੀ। ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਗਲੇਸ਼ਿਔਲੌਜੀ, ਜੈਵ ਵਿਵਿਧਤਾ ਸੰਭਾਲ਼ (glaciology, biodiversity conservation) ਅਤੇ ਹਿਮਾਲੀਅਨ ਆਈਸ-ਕੋਰ ਪ੍ਰਯੋਗਸ਼ਾਲਾ (Himalayan Ice-Core Laboratory) ਨਾਲ ਸਬੰਧਿਤ ਕਾਰਜ ਵਿਭਿੰਨ ਪੜਾਵਾਂ ਵਿੱਚ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਯੂਨੀਵਰਸਿਟੀ ਅਜਿਹੇ ਸਾਰੇ ਖੇਤਰਾਂ ਵਿੱਚ ਤੇਜ਼ ਗਤੀ ਨਾਲ ਕਾਰਜ ਕਰੇਗੀ।
ਰਾਸ਼ਟਰਪਤੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ (National Education Policy) ਵਿੱਚ ਭਾਰਤੀ ਗਿਆਨ ਪ੍ਰਣਾਲੀਆਂ (Indian Knowledge Systems) 'ਤੇ ਜ਼ੋਰ ਦਿੱਤਾ ਗਿਆ ਹੈ। ਜੇਕਰ ਸਾਡੇ ਨੌਜਵਾਨਾਂ ਨੂੰ ਭਾਰਤੀ ਗਿਆਨ ਪ੍ਰਣਾਲੀਆਂ ਬਾਰੇ ਚੰਗੀ ਜਾਣਕਾਰੀ ਦਿੱਤੀ ਜਾਵੇ ਤਾਂ ਉਨ੍ਹਾਂ ਨੂੰ ਕਈ ਪ੍ਰੇਰਣਾਦਾਇਕ ਉਦਾਹਰਣਾਂ ਮਿਲਣਗੀਆਂ। 1200 ਵਰ੍ਹੇ ਪਹਿਲਾਂ ਸ੍ਰੀਨਗਰ ਸ਼ਹਿਰ ਨੂੰ ਜਿਹਲਮ ਦੇ ਹੜ੍ਹ ਤੋਂ ਬਚਾਉਣ ਲਈ ਇੱਕ ਮਾਹਿਰ, ਸੁੱਯਾ (an expert, Suyya) ਨੇ ਜੋ ਕਾਰਜ ਕੀਤਾ, ਉਸ ਨੂੰ ਹਾਇਡ੍ਰੌਲਿਕ ਇੰਜੀਨੀਅਰਿੰਗ (hydraulic engineering) ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਗਿਆਨ-ਵਿਗਿਆਨ ਦੇ ਹਰ ਖੇਤਰ ਵਿੱਚ ਅਮੁੱਲ ਖਜ਼ਾਨਾ ਹੈ। ਅੱਜ ਦੀਆਂ ਪਰਿਸਥਿਤੀਆਂ ਵਿੱਚ ਅਜਿਹੀਆਂ ਜੈਵਿਕ ਤੌਰ ‘ਤੇ ਵਿਕਸਿਤ ਗਿਆਨ ਪ੍ਰਣਾਲੀਆਂ ਦੇ ਪੁਨਰ-ਉਪਯੋਗ ਦੇ ਤਰੀਕਿਆਂ ਦੀ ਖੋਜ ਕਰਨਾ ਸਿੱਖਿਆ ਖੇਤਰ ਦੀ ਜ਼ਿੰਮੇਦਾਰੀ ਹੈ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
****
ਡੀਐੱਸ/ਏਕੇ
(Release ID: 1966898)
Visitor Counter : 73