ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 'ਖੋਜ ਤੋਂ ਪ੍ਰਭਾਵ ਤੱਕ: ਨਿਆਂਸੰਗਤ ਅਤੇ ਲਚੀਲੇ ਐਗਰੀ-ਫੂਡ ਸਿਸਟਮਸ ਦੀ ਤਰਫ਼' ਵਿਸ਼ੇ 'ਤੇ ਇੰਟਰਨੈਸ਼ਨਲ ਰਿਸਰਚ ਕਾਨਫਰੰਸ ਦਾ ਉਦਘਾਟਨ ਕੀਤਾ
ਸਾਡੇ ਐਗਰੀ-ਫੂਡ ਸਿਸਟਮਸ ਨੂੰ ਅਧਿਕ ਨਿਆਂਸੰਗਤ, ਸਮਾਵੇਸ਼ੀ ਅਤੇ ਬਰਾਬਰੀ ਵਾਲਾ ਬਣਾਉਣਾ ਨਾ ਕੇਵਲ ਜ਼ਰੂਰੀ ਹੈ ਬਲਕਿ ਧਰਤੀ ਅਤੇ ਮਾਨਵ ਜਾਤੀ ਦੀ ਭਲਾਈ ਲਈ ਵੀ ਮਹੱਤਵਪੂਰਨ ਹੈ: ਰਾਸ਼ਟਰਪਤੀ ਮੁਰਮੂ
Posted On:
09 OCT 2023 1:25PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ 9 ਅਕਤੂਬਰ, 2023 ਨੂੰ ਨਵੀਂ ਦਿੱਲੀ ਵਿੱਚ ਕੰਸਲਟੇਟਿਵ ਗਰੁੱਪ ਔਨ ਇੰਟਰਨੈਸ਼ਨਲ ਐਗਰੀਕਲਚਰਲ ਰਿਸਰਚ (ਸੀਜੀਆਈਏਆਰ) ਜੈਂਡਰ ਇੰਪੈਕਟ ਪਲੈਟਫਾਰਮ ਅਤੇ ਇੰਡੀਅਨ ਕੌਂਸਲ ਆਵ੍ ਐਗਰੀਕਲਚਰਲ ਰਿਸਰਚ (ਆਈਸੀਏਆਰ) ਦੁਆਰਾ ਆਯੋਜਿਤ 'ਖੋਜ ਤੋਂ ਪ੍ਰਭਾਵ ਤੱਕ: ਨਿਆਂਸੰਗਤ ਅਤੇ ਲਚੀਲੇ ਐਗਰੀ-ਫੂਡ ਸਿਸਟਮਸ ਦੀ ਤਰਫ਼' ਵਿਸ਼ੇ 'ਤੇ ਇੱਕ ਇੰਟਰਨੈਸ਼ਨਲ ਰਿਸਰਚ ਕਾਨਫਰੰਸ ਦਾ ਉਦਘਾਟਨ ਕੀਤਾ।
ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ, ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਕੋਈ ਸਮਾਜ ਨਿਆਂ ਰਹਿਤ ਹੈ, ਤਾਂ ਸਮ੍ਰਿੱਧੀ ਦੇ ਬਾਵਜੂਦ ਉਸ ਦਾ ਅਸਤਿਤਵ ਸਮਾਪਤ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਇਸਤਰੀ-ਪੁਰਸ਼ ਸਮਾਨਤਾ ਦੀ ਬਾਤ ਆਉਂਦੀ ਹੈ, ਤਾਂ ਸਭ ਤੋਂ ਪੁਰਾਤਨ ਵਿਗਿਆਨ ਦੇ ਰੂਪ ਵਿੱਚ ਪਹਿਚਾਣੀ ਜਾਣ ਵਾਲੀ ਖੇਤੀਬਾੜੀ, ਆਧੁਨਿਕ ਸਮੇਂ ਵਿੱਚ ਭੀ ਕਮਜ਼ੋਰ ਸਥਿਤੀ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ ਮਹਾਮਾਰੀ ਨੇ ਐਗਰੀ-ਫੂਡ ਸਿਸਟਮਸ ਅਤੇ ਸਮਾਜ ਵਿੱਚ ਸੰਰਚਨਾਤਮਕ ਅਸਮਾਨਤਾ ਦੇ ਦਰਮਿਆਨ ਇੱਕ ਮਜ਼ਬੂਤ ਸਬੰਧ ਨੂੰ ਭੀ ਸਾਹਮਣੇ ਲਿਆ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੇ ਦਿਨਾਂ ਵਿੱਚ ਪੁਰਸ਼ਾਂ ਦੀ ਤੁਲਨਾ ਵਿੱਚ, ਮਹਿਲਾਵਾਂ ਨੂੰ ਅਧਿਕ ਸੰਖਿਆ ਵਿੱਚ ਨੌਕਰੀਆਂ ਗੁਆਉਣੀਆਂ ਪਈਆਂ ਅਤੇ ਇਸ ਨਾਲ ਉਨ੍ਹਾਂ ਦਾ ਪ੍ਰਵਾਸਨ(migration) ਸ਼ੁਰੂ ਹੋਇਆ।
ਰਾਸ਼ਟਰਪਤੀ ਨੇ ਕਿਹਾ ਕਿ ਆਲਮੀ ਪੱਧਰ 'ਤੇ ਅਸੀਂ ਦੇਖਿਆ ਹੈ ਕਿ ਮਹਿਲਾਵਾਂ ਨੂੰ ਲੰਬੇ ਸਮੇਂ ਤੱਕ ਐਗਰੀ-ਫੂਡ ਸਿਸਟਮਸ ਤੋਂ ਬਾਹਰ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਖੇਤੀ ਸੰਰਚਨਾ ਦਾ ਮੁੱਢਲਾ ਅਧਾਰ ਹਨ, ਲੇਕਿਨ ਉਨ੍ਹਾਂ ਨੂੰ ਨਿਰਣਾਇਕ ਭੂਮਿਕਾ ਨਿਭਾਉਣ ਦੇ ਅਵਸਰਾਂ ਤੋਂ ਵੰਚਿਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਭਰ ਵਿੱਚ, ਮਹਿਲਾਵਾਂ ਨੂੰ ਭੇਦਭਾਵਪੂਰਨ ਸਮਾਜਿਕ ਮਾਨਦੰਡਾਂ ਅਤੇ ਗਿਆਨ, ਮਲਕੀਅਤ, ਅਸਾਸਿਆਂ, ਸੰਸਾਧਨਾਂ ਅਤੇ ਸਮਾਜਿਕ ਨੈੱਟਵਰਕਾਂ ਵਿੱਚ ਰੁਕਾਵਟਾਂ ਦੇ ਰੂਪ ਵਿੱਚ ਅੱਗੇ ਵਧਣ ਤੋਂ ਰੋਕਿਆ ਜਾਂਦਾ ਹੈ ਅਤੇ ਪਿੱਛੇ ਧੱਕਿਆ ਜਾਂਦਾ ਹੈ। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਮਹਿਲਾਵਾਂ ਦੇ ਯੋਗਦਾਨ ਨੂੰ ਮਾਨਤਾ ਨਹੀਂ ਦਿੱਤੀ ਗਈ ਹੈ, ਉਨ੍ਹਾਂ ਦੀ ਭੂਮਿਕਾ ਨੂੰ ਹਾਸ਼ੀਏ 'ਤੇ ਰੱਖਿਆ ਗਿਆ ਹੈ ਅਤੇ ਐਗਰੀ-ਫੂਡ ਸਿਸਟਮਸ ਦੀ ਪੂਰੀ ਚੇਨ ਨੂੰ ਨਕਾਰਿਆ ਗਿਆ ਹੈ। ਹੁਣ ਇਸ ਕਹਾਣੀ ਵਿੱਚ ਪਰਿਵਰਤਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ, ਅਸੀਂ ਵਿਧਾਨਕ ਅਤੇ ਸਰਕਾਰੀ ਦਖਲਅੰਦਾਜ਼ੀਆਂ ਦੇ ਜ਼ਰੀਏ ਮਹਿਲਾਵਾਂ ਦੇ ਵਧੇਰੇ ਸਸ਼ਕਤੀਕਰਣ ਦੇ ਨਾਲ ਉਨ੍ਹਾਂ ਪਰਿਵਰਤਨਾਂ ਨੂੰ ਦੇਖ ਰਹੇ ਹਾਂ।
ਰਾਸ਼ਟਰਪਤੀ ਨੇ ਕਿਹਾ ਕਿ ਆਧੁਨਿਕ ਮਹਿਲਾਵਾਂ ''ਅਬਲਾ'' (“abla”) ਨਹੀਂ ਬਲਕਿ ''ਸਬਲਾ'' (“sabla”) ਹਨ, ਯਾਨੀ ਕਿ ਅਸਹਾਇ ਨਹੀਂ ਬਲਕਿ ਸ਼ਕਤੀਸਵਰੂਪਾ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਨਾ ਕੇਵਲ ਮਹਿਲਾ ਵਿਕਾਸ ਬਲਕਿ ਮਹਿਲਾ ਅਗਵਾਈ ਵਾਲੇ ਵਿਕਾਸ (women-led development) ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਐਗਰੀ-ਫੂਡ ਸਿਸਟਮਸ ਨੂੰ ਅਧਿਕ ਨਿਆਂਸੰਗਤ ਅਤੇ ਸਮਾਵੇਸ਼ੀ ਬਣਾਉਣਾ ਨਾ ਕੇਵਲ ਜ਼ਰੂਰੀ ਹੈ, ਬਲਕਿ ਧਰਤੀ ਅਤੇ ਮਾਨਵ ਜਾਤੀ ਦੀ ਕਲਿਆਣ ਦੇ ਲਈ ਮਹੱਤਵਪੂਰਨ ਭੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਇੱਕ ਅਸਤਿਤਵਗਤ ਖ਼ਤਰਾ ਹੈ ਅਤੇ ਸਾਨੂੰ ਤੇਜ਼ੀ ਨਾਲ ਅਤੇ ਤੁਰੰਤ ਕਾਰਵਾਈ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਜਲਵਾਯੂ ਪਰਿਵਰਤਨ, ਗਲੋਬਲ ਵਾਰਮਿੰਗ, ਬਰਫ਼ ਦੇ ਪਿਘਲਣ ਅਤੇ ਪ੍ਰਜਾਤੀਆਂ ਦੇ ਲੁਪਤ ਹੋਣ ਨਾਲ ਭੋਜਨ ਉਤਪਾਦਨ ਵਿੱਚ ਰੁਕਾਵਟ ਆ ਰਹੀ ਹੈ ਅਤੇ ਖੇਤੀ-ਭੋਜਨ ਚੱਕਰ (agri-food cycle) ਭੀ ਟਿਕਾਊ ਅਤੇ ਵਾਤਾਵਰਣ ਅਨੁਕੂਲ ਨਹੀਂ ਹੈ। ਇਹ ਜਲਵਾਯੂ ਪਰਿਵਰਤਨ ਦੀ ਕਾਰਵਾਈ ਵਿੱਚ ਰੁਕਾਵਟ ਪਾ ਰਿਹਾ ਹੈ ਅਤੇ ਗ੍ਰੀਨਹਾਊਸ ਗੈਸਾਂ ਦੇ ਉਤਸਰਜਨ ਦਾ ਕਾਰਨ ਬਣ ਰਿਹਾ ਹੈ। ਉਨ੍ਹਾਂ ਨੇ ਉਜਾਗਰ ਕੀਤਾ ਕਿ ਸਾਡੇ ਐਗਰੀ-ਫੂਡ ਸਿਸਟਮਸ ਇੱਕ ਦੁਸ਼ਚੱਕਰ ਵਿੱਚ ਫਸ ਗਏ ਹਨ ਅਤੇ ਸਾਨੂੰ ਇਸ "ਚੱਕਰਵਿਊ" (“chakravyuh”)ਨੂੰ ਤੋੜਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਜੈਵ ਵਿਵਿਧਤਾ ਨੂੰ ਵਧਾਉਣ ਅਤੇ ਈਕੋਸਿਸਟਮ ਨੂੰ ਬਹਾਲ ਕਰਨ ਦੀ ਜ਼ਰੂਰਤ 'ਤੇ ਭੀ ਜ਼ੋਰ ਦਿੱਤਾ ਤਾਕਿ ਸਾਰਿਆਂ ਦੇ ਲਈ ਅਧਿਕ ਸਮ੍ਰਿੱਧ ਅਤੇ ਨਿਆਂਸੰਗਤ ਭਵਿੱਖ ਦੇ ਨਾਲ-ਨਾਲ ਐਗਰੀ-ਫੂਡ ਸਿਸਟਮਸ ਦੇ ਜ਼ਰੀਏ ਭੋਜਨ ਅਤੇ ਪੋਸ਼ਣ ਸੁਰੱਖਿਆ (food and nutritional security) ਨੂੰ ਸੁਨਿਸ਼ਚਿਤ ਕੀਤਾ ਜਾ ਸਕੇ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਵਾਤਾਵਰਣਕ ਤੌਰ ‘ਤੇ ਟਿਕਾਊ, ਨੈਤਿਕ ਤੌਰ 'ਤੇ ਲੋੜੀਂਦੇ, ਆਰਥਿਕ ਤੌਰ 'ਤੇ ਕਿਫਾਇਤੀ ਅਤੇ ਸਮਾਜਿਕ ਤੌਰ 'ਤੇ ਉਚਿਤ ਉਤਪਾਦਨ ਦੇ ਲਈ, ਸਾਨੂੰ ਅਜਿਹੀ ਖੋਜ ਦੀ ਜ਼ਰੂਰਤ ਹੈ ਜੋ ਇਨ੍ਹਾਂ ਲਕਸ਼ਾਂ ਤੱਕ ਪਹੁੰਚਣ ਦੇ ਲਈ ਪਰਿਸਥਿਤੀ-ਅਨੁਕੂਲ ਹੋਵੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਐਗਰੀ-ਫੂਡ ਸਿਸਟਮਸ ਵਿੱਚ ਬਦਲਾਅ ਦੀ ਇੱਕ ਵਿਵਸਥਿਤ ਸਮਝ ਦੀ ਜ਼ਰੂਰਤ ਹੈ। ਐਗਰੀ-ਫੂਡ ਸਿਸਟਮਸ ਲਚੀਲੇ ਅਤੇ ਚੁਸਤ ਹੋਣੇ ਚਾਹੀਦੇ ਹਨ ਤਾਕਿ ਉਹ ਸਾਰਿਆਂ ਦੇ ਲਈ ਪੌਸ਼ਟਿਕ ਅਤੇ ਸਵਸਥ ਆਹਾਰ ਨੂੰ ਅਧਿਕ ਸੁਲਭ, ਉਪਲਬਧ ਅਤੇ ਕਿਫਾਇਤੀ ਬਣਾਉਣ ਦੇ ਸਾਹਮਣੇ ਆਉਣ ਵਾਲੇ ਵਿਘਨਾਂ ਦਾ ਸਾਹਮਣਾ ਕਰ ਸਕਣ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਅਗਲੇ ਚਾਰ ਦਿਨਾਂ ਵਿੱਚ ਇਸ ਕਾਨਫਰੰਸ ਵਿੱਚ ਸਾਰੇ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਹੋਵੇਗਾ ਅਤੇ ਐਗਰੀ-ਫੂਡ ਸਿਸਟਮਸ ਵਿੱਚ ਸਕਾਰਾਤਮਕ ਪਰਿਵਰਤਨ ਦਾ ਮਾਰਗ ਪੱਧਰਾ ਹੋਵੇਗਾ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
***
ਡੀਐੱਸ/ਏਕੇ
(Release ID: 1966175)
Visitor Counter : 103