ਖਾਣ ਮੰਤਰਾਲਾ

ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦਿੱਲੀ ਵਿੱਚ ਕੈਨੇਡੀਆਈ ਵਫ਼ਦ ਨਾਲ ਵਿਚਾਰ-ਵਟਾਂਦਰਾ ਕੀਤਾ


ਅਹਿਮ ਖਣਿਜ ਸਪਲਾਈ ਲੜੀ ਨੂੰ ਮਜ਼ਬੂਤ ਕਰਨ 'ਤੇ ਧਿਆਨ ਦਿੱਤਾ

Posted On: 18 SEP 2023 6:32PM by PIB Chandigarh

ਕੇਂਦਰੀ ਕੋਲਾ, ਖਾਣਾਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ 17 ਤੋਂ 20 ਸਤੰਬਰ, 2023 ਤੱਕ ਆਪਣੀ ਭਾਰਤ ਫੇਰੀ 'ਤੇ ਆਏ ਯੂਕੋਨ, ਕੈਨੇਡਾ ਦੇ ਪ੍ਰੀਮੀਅਰ ਰੰਜ ਪਿੱਲਈ ਦੀ ਅਗਵਾਈ ਵਿੱਚ ਕੈਨੇਡੀਆਈ ਵਫ਼ਦ ਨਾਲ ਮੀਟਿੰਗ ਕੀਤੀ।

ਇਸ ਮੰਤਰੀ ਪੱਧਰੀ ਮੀਟਿੰਗ ਦੌਰਾਨ, ਦੋਵਾਂ ਦੇਸ਼ਾਂ ਨੇ ਖਣਨ ਖੇਤਰ, ਖਾਸ ਕਰਕੇ ਅਹਿਮ ਖਣਿਜਾਂ ਦੀ ਖੁਦਾਈ ਵਿੱਚ ਸਹਿਯੋਗ ਵਧਾਉਣ 'ਤੇ ਵਿਚਾਰ-ਵਟਾਂਦਰਾ ਕੀਤਾ। ਭਾਰਤ ਅਤੇ ਕੈਨੇਡਾ ਦੋਵਾਂ ਨੇ ਮਿਲ ਕੇ ਰਾਸ਼ਟਰਾਂ ਦਰਮਿਆਨ ਮਹੱਤਵਪੂਰਨ ਖਣਿਜਾਂ ਦੀ ਸਪਲਾਈ-ਲੜੀ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ।

ਯੂਕੋਨ ਕੈਨੇਡਾ ਦਾ ਸਭ ਤੋਂ ਪੱਛਮੀ ਖੇਤਰ ਹੈ ਜੋ ਖਣਿਜ ਸਰੋਤਾਂ ਨਾਲ ਭਰਪੂਰ ਹੈ। ਯੂਕੋਨ ਦੇ ਪ੍ਰਮੁੱਖ ਖਣਿਜ ਸਰੋਤ ਲੈੱਡ, ਜ਼ਿੰਕ, ਚਾਂਦੀ, ਸੋਨਾ, ਐਸਬੈਸਟਸ, ਲੋਹਾ ਅਤੇ ਤਾਂਬਾ ਹਨ।

ਮਿਸਟਰ ਰੰਜ ਪਿੱਲਈ ਨੇ ਯੂਕੋਨ ਵਿੱਚ ਖਣਨ ਅਤੇ ਖਣਿਜ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ, ਜਿਸ ਵਿੱਚ ਭਾਰਤੀ ਉਦਯੋਗ ਨੂੰ ਸਮਰਥਨ ਦੇਣ ਲਈ ਯੂਕੋਨ ਸਰੋਤਾਂ ਦੇ ਮਾਰਗ ਵੀ ਸ਼ਾਮਲ ਹਨ। ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਕਿ ਖਣਨ ਮੰਤਰਾਲੇ ਨੇ ਅਹਿਮ ਅਤੇ ਰਣਨੀਤਕ ਖਣਿਜਾਂ ਨੂੰ ਆਊਟਸੋਰਸ ਕਰਨ ਲਈ 'ਕਾਬਿਲ' ਇਕਾਈ ਦਾ ਗਠਨ ਕੀਤਾ ਹੈ।

ਦੋਵੇਂ ਧਿਰਾਂ ਦੇ ਅਧਿਕਾਰੀ ਖਣਿਜ ਸੰਸਾਧਨਾਂ ਦੇ ਖੇਤਰ ਵਿੱਚ ਸਹਿਯੋਗ ਲਈ ਅੱਗੇ ਵਧਣ ਦੇ ਰਾਹ 'ਤੇ ਚਰਚਾ ਕਰਨਗੇ। ਮਿਸਟਰ ਰੰਜ ਪਿੱਲਈ ਨੇ ਭਾਰਤ ਦੇ ਇੱਕ ਵਫ਼ਦ ਨੂੰ ਯੂਕੋਨ ਵਿੱਚ ਆਉਣ ਦਾ ਸੱਦਾ ਦਿੱਤਾ ਅਤੇ ਨਿਵੇਸ਼ ਦੇ ਮੌਕਿਆਂ ਦੀ ਖੋਜ ਅਤੇ ਖਣਿਜਾਂ ਦੀ ਪ੍ਰਾਪਤੀ ਲਈ ਵਫ਼ਦ ਨੂੰ ਆਪਣੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੁਲਾਕਾਤ ਨੇ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਨੂੰ ਹੋਰ ਡੂੰਘਾ ਕਰਨ ਦਾ ਰਾਹ ਪੱਧਰਾ ਕੀਤਾ ਹੈ।

************

ਬੀਵਾਈ/ਆਰਕੇਪੀ



(Release ID: 1965924) Visitor Counter : 65