ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ ਦੇ ਡਾਇਰੈਕਟਰ (ਵਿੱਤ) ਨੇ ਚਾਰਜ ਸੰਭਾਲਿਆ
Posted On:
13 SEP 2023 3:08PM by PIB Chandigarh
ਸ਼੍ਰੀ ਜੋਸ਼ਿਤ ਰੰਜਨ ਸਿਕੀਦਾਰ ਨੇ 12 ਸਤੰਬਰ, 2023 ਨੂੰ ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਡ (ਐੱਸਈਸੀਆਈ) ਵਿੱਚ ਡਾਇਰੈਕਟਰ (ਵਿੱਤ) ਵਜੋਂ ਅਹੁਦਾ ਸੰਭਾਲ ਲਿਆ ਹੈ।
ਸ਼੍ਰੀ ਸਿਕੀਦਾਰ ਚਾਰਟਰਡ ਅਕਾਊਂਟੈਂਟ, ਕੰਪਨੀ ਸਕੱਤਰ, ਕੌਸਟ ਅਕਾਊਂਟੈਂਟ ਅਤੇ ਐੱਮਬੀਏ (ਵਿੱਤ) ਹਨ, ਜਿਨ੍ਹਾਂ ਦਾ ਕੁੱਲ ਪੋਸਟ-ਕੁਆਲੀਫ਼ਿਕੇਸ਼ਨ ਅਨੁਭਵ 30 ਸਾਲਾਂ ਤੋਂ ਵੱਧ ਹੈ।
ਡਾਇਰੈਕਟਰ (ਵਿੱਤ) ਵਜੋਂ ਆਪਣੀ ਨਿਯੁਕਤੀ ਤੋਂ ਪਹਿਲਾਂ, ਸ਼੍ਰੀ ਸਿਕਦਾਰ ਰਾਈਟਸ ਲਿਮਿਟਡ ਦੇ ਗਰੁੱਪ ਜਨਰਲ ਮੈਨੇਜਰ (ਵਿੱਤ) ਅਤੇ ਕੰਪਨੀ ਸਕੱਤਰ ਵਜੋਂ ਕੰਮ ਕਰ ਰਹੇ ਸਨ। ਉਨ੍ਹਾਂ ਦੀ ਸੇਵਾ ਦੇ ਕੁੱਲ ਕਾਰਜਕਾਲ ਵਿੱਚ ਰਾਈਟਸ ਵਿੱਚ ਚਾਰ ਸਾਲ ਤੋਂ ਵੱਧ, ਐੱਨਐੱਸਪੀਸੀਐੱਲ (ਐੱਨਟੀਪੀਸੀ ਅਤੇ ਐੱਸਏਆਈਐੱਲ ਦਾ ਇੱਕ ਸੰਯੁਕਤ ਉੱਦਮ) ਵਿੱਚ 16 ਸਾਲ ਤੋਂ ਵੱਧ ਅਤੇ ਐੱਸਏਆਈਐੱਲ - ਭਿਲਾਈ ਸਟੀਲ ਪਲਾਂਟ ਵਿੱਚ 9 ਸਾਲ ਤੋਂ ਵੱਧ ਦਾ ਸਮਾਂ ਸ਼ਾਮਲ ਹੈ। ਉਨ੍ਹਾਂ ਕੋਲ ਵਿੱਤ ਸਥਾਪਨਾ, ਕਾਰਪੋਰੇਟ ਖਰਚ, ਕਾਰਪੋਰੇਟ ਟੈਕਸੇਸ਼ਨ ਸੈੱਲ, ਖਜ਼ਾਨਾ ਕਾਰਜ, ਐਕਸਪੋਟੈਕ ਵਿੱਤ, ਪਾਲਣਾ ਅਤੇ ਕਾਰਪੋਰੇਟ ਗਵਰਨੈਂਸ ਦਾ ਤਜ਼ਰਬਾ ਹੈ।
ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਡ ਭਾਰਤ ਸਰਕਾਰ ਦੇ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਪ੍ਰਸ਼ਾਸਕੀ ਕੰਟਰੋਲ ਅਧੀਨ ਇੱਕ ਮਿਨੀਰਤਨ ਸ਼੍ਰੇਣੀ-1 ਸੀਪੀਐੱਸਯੂ ਹੈ।
ਮੌਜੂਦਾ ਸਥਿਤੀ ਵਿੱਚ, ਅਖੁੱਟ ਊਰਜਾ ਖੇਤਰ ਦੇ ਵਿਕਾਸ ਵਿੱਚ ਐੱਸਈਸੀਆਈ ਦੀ ਇੱਕ ਪ੍ਰਮੁੱਖ ਭੂਮਿਕਾ ਹੈ। ਕੰਪਨੀ ਐੱਮਐੱਨਆਰਈ ਦੀਆਂ ਕਈ ਸਕੀਮਾਂ ਨੂੰ ਲਾਗੂ ਕਰਨ ਲਈ ਇੱਕ ਨੋਡਲ ਏਜੰਸੀ ਹੈ। ਇਸ ਤੋਂ ਇਲਾਵਾ, ਐੱਸਈਸੀਆਈ ਨੇ ਕਈ ਪੀਐੱਸਯੂਜ਼ ਅਤੇ ਸਰਕਾਰੀ ਵਿਭਾਗਾਂ ਲਈ ਕੰਮ ਮੁਕੰਮਲ ਕਰਨ ਦੇ ਆਧਾਰ 'ਤੇ ਸੋਲਰ ਪ੍ਰੋਜੈਕਟ ਦੇ ਵਿਕਾਸ ਵਿੱਚ ਉੱਦਮ ਕੀਤਾ ਹੈ। ਕੰਪਨੀ ਕੋਲ ਇੱਕ ਸ਼੍ਰੇਣੀ-1 ਪਾਵਰ ਟਰੇਡਿੰਗ ਲਾਇਸੈਂਸ ਵੀ ਹੈ ਅਤੇ ਉਹ ਇਸ ਡੋਮੇਨ ਵਿੱਚ ਸੌਰ ਊਰਜਾ ਦੇ ਵਪਾਰ ਰਾਹੀਂ ਸਰਗਰਮ ਹੈ, ਜੋ ਇਸ ਦੁਆਰਾ ਲਾਗੂ ਕੀਤੀਆਂ ਸਕੀਮਾਂ ਦੇ ਤਹਿਤ ਸਥਾਪਤ ਕੀਤੇ ਪ੍ਰੋਜੈਕਟਾਂ ਦੁਆਰਾ ਤਿਆਰ ਕੀਤੀ ਜਾਂਦੀ ਹੈ।
************
ਪੀਆਈਬੀ ਦਿੱਲੀ | ਆਲੋਕ/ਧੀਪ
(Release ID: 1965876)