ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਇੰਸਟੀਟਿਊਟ ਆਵ੍ ਕੰਪਨੀ ਸੈਕਰੇਟਰੀਜ਼ ਆਵ੍ ਇੰਡੀਆ ਦੇ 55ਵੇਂ ਸਥਾਪਨਾ ਦਿਵਸ ਦੇ ਸਮਾਰੋਹ ਦੀ ਸ਼ੋਭਾ ਵਧਾਈ


ਸੰਸਾਧਨਾਂ ਦੇ ਪ੍ਰਬੰਧਨ ਵਿੱਚ ਕਾਰਪੋਰੇਟ ਜਗਤ ਦੀ ਭੂਮਿਕਾ ਟਰੱਸਟੀਸ਼ਿਪ ਦੀ ਹੋਣੀ ਚਾਹੀਦੀ ਹੈ: ਰਾਸ਼ਟਰਪਤੀ ਮੁਰਮੂ

Posted On: 04 OCT 2023 7:12PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (4 ਅਕਤੂਬਰ, 2023) ਨਵੀਂ ਦਿੱਲੀ ਵਿੱਚ ਇੰਸਟੀਟਿਊਟ ਆਵ੍ ਕੰਪਨੀ ਸੈਕਟਰੀਜ਼ ਆਵ੍ ਇੰਡੀਆ (ICSI-ਆਈਸੀਐੱਸਆਈ) ਦੇ 55ਵੇਂ ਸਥਾਪਨਾ ਦਿਵਸ ਸਮਾਰੋਹ ਦੀ ਸ਼ੋਭਾ ਵਧਾਈ ।

 

 

ਇਸ ਅਵਸਰ ’ਤੇ ਰਾਸ਼ਟਰਪਤੀ ਨੇ ਕਿਹਾ ਕਿ ਕੰਪਨੀ ਸਕੱਤਰਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਨਿਸ਼ਠਾ ਕਿਸੇ ਕੰਪਨੀ ਦੇ ਅਧਿਕਾਰੀ ਜਾਂ ਪੇਸ਼ੇਵਰ ਦੇ ਰੂਪ ਵਿੱਚ ਕਾਨੂੰਨ ਕਾਰਜ ਕਰਨ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਉਨ੍ਹਾਂ ਦਾ ਕਰਤੱਵ ਦੇਸ਼ ਦੇ ਹਰ ਉਸ ਨਾਗਰਿਕ ਦੇ ਪ੍ਰਤੀ ਭੀ ਹੈ ਜੋ ਇਸ ਵਿਕਾਸ ਯਾਤਰਾ ਵਿੱਚ ਪਿੱਛੇ ਛੁਟ ਗਿਆ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸੰਸਾਧਨਾਂ ਦੇ ਪ੍ਰਬੰਧਨ ਵਿੱਚ ਕਾਰਪੋਰੇਟ ਜਗਤ ਦੀ ਭੂਮਿਕਾ ਟਰੱਸਟੀਸ਼ਿਪ (trusteeship) ਦੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸੇਵਾ ਦੀ ਭਾਵਨਾ ਹੀ ਉਨ੍ਹਾਂ ਦਾ ਮੂਲ ਮੰਤਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਗਾਂਧੀਜੀ ਦੇ ਦੱਸੇ ਸੂਤਰ “ਸਭ ਤੋਂ ਗ਼ਰੀਬ ਅਤੇ ਸਭ ਤੋਂ ਅਸਹਾਇ ਵਿਅਕਤੀ ਦਾ ਚਿਹਰਾ ਯਾਦ ਰੱਖੋ” ( “Remember the face of the poorest and most helpless man”) ਨੂੰ ਯਾਦ ਰੱਖਦੇ ਹੋਏ ਚੰਗੇ ਕਾਰਪੋਰੇਟ ਪ੍ਰਸ਼ਾਸਨ ਦੇ ਮਾਰਗ ’ਤੇ ਅੱਗੇ ਵਧਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਲਕਸ਼ “ਮਾਨਵੀ ਗਰਿਮਾ ਦੇ ਨਾਲ ਸਮ੍ਰਿੱਧੀ” (“prosperity with human dignity”) ਦਾ ਹੋਣਾ ਚਾਹੀਦਾ ਹੈ।

 

 ਰਾਸ਼ਟਰਪਤੀ ਨੇ ਕਿਹਾ ਕਿ ਗਾਂਧੀਜੀ ਦੁਆਰਾ ਦੱਸੇ ਗਏ ਸੱਤ ਪਾਪਾਂ ਵਿੱਚੋਂ ਤਿੰਨ ਪਾਪ ਹਨ- ਬਿਨਾ ਮਿਹਨਤ (ਕੰਮ) ਦੇ ਧਨ; ਚਰਿੱਤਰ ਦੇ ਬਿਨਾ ਗਿਆਨ; ਅਤੇ ਨੈਤਿਕਤਾ ਦੇ ਬਿਨਾ ਵਣਜ (wealth without work; knowledge without character; and commerce without ethics)। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤਿੰਨ ਪਾਪਾਂ ਨਾਲ ਜੁੜੇ ਸਬਕ ਕੰਪਨੀ ਸਕੱਤਰਾਂ ਦੇ ਲਈ ਹਮੇਸ਼ਾ ਮਾਰਗਦਰਸ਼ਕ ਬਣੇ ਰਹਿਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ “ਕਾਰੋਬਾਰ ਵਿੱਚ ਨੈਤਿਕਤਾ”( “Ethics in Business”) “ਕਾਰੋਬਾਰੀ ਨੈਤਿਕਤਾ”(“Business Ethics”) ਤੋਂ ਅਧਿਕ ਮਹੱਤਤਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਕਾਰਪੋਰੇਟ ਪ੍ਰਸ਼ਾਸਨ ਦੇ ਇੱਕ ਸਤਰਕ ਨਿਗਰਾਨ (vigilant watchdog) ਦੇ ਰੂਪ ਵਿੱਚ ਕੰਪਨੀ ਸਕੱਤਰਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ‘ਈਜ਼ ਆਵ੍ ਡੂਇੰਗ ਬਿਜ਼ਨਸ” ਨੂੰ ਹੋਰ ਬਿਹਤਰ ਕਰਨ ਦੇ ਲਈ ਬਣਾਏ ਗਏ ਕਾਨੂੰਨੀ ਪ੍ਰਾਵਧਾਨਾਂ ਦਾ ਦੁਰਉਪਯੋਗ ਨਾ ਹੋਵੇ।

 

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਭਾਰਤ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਆਰਥਿਕ ਹੋਵੇ ਜਾਂ ਸਮਾਜਿਕ ਵਿਕਾਸ, ਅਸੀਂ ਮੋਹਰੀ ਰਾਸ਼ਟਰ ਬਣਨ ਵੱਲ ਅੱਗੇ ਵਧ ਰਹੇ ਹਾਂ। ਅਜਿਹੇ ਵਿੱਚ ਇਹ ਹੋਰ ਭੀ ਮਹੱਤਵਪੂਰਨ ਹੋ ਜਾਂਦਾ ਹੈ ਕਿ ਸਾਡੇ ਪੇਸ਼ੇਵਰ ਨਾ ਕੇਵਲ ਯੋਗ ਅਤੇ ਸਮਰੱਥ ਹੋਣ, ਬਲਕਿ ਸਾਹਸੀ ਅਤੇ ਰਚਨਾਤਮਕ ਭੀ ਹੋਣ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਕਾਰਪੋਰੇਟ ਪ੍ਰਸਾਸ਼ਨ ਦਾ ਭਵਿੱਖ ਕੰਪਨੀ ਸਕੱਤਰਾਂ (Company Secretaries) ਦੀ ਇੱਛਾਸ਼ਕਤੀ ਅਤੇ ਕਾਰਜਾਂ ’ਤੇ ਨਿਰਭਰ ਕਰਦਾ ਹੈ। ਉਹ ਭਾਰਤ ਨੂੰ ‘ਗੁੱਡ ਕਾਰਪੋਰੇਟ ਗਵਰਨੈਂਸ’ ਦੇ ਨਾਲ-ਨਾਲ ‘ਗੁੱਡ ਗਵਰਨੈੱਸ’ ਦਾ ਰੋਲ ਮਾਡਲ ਭੀ ਬਣਾ ਸਕਦੇ ਹਨ।

 

ਰਾਸ਼ਟਰਪਤੀ ਨੇ ਕਿਹਾ ਕਿ ਆਈਸੀਐੱਸਆਈ (ICSI) ਦਾ ਕੰਮ ਨਾ ਕੇਵਲ ਦੇਸ਼ ਵਿੱਚ ਅਜਿਹੇ ਪੇਸ਼ੇਵਰ ਤਿਆਰ ਕਰਨਾ ਹੈ ਜੋ ਕਾਰਪੋਰੇਟ ਕੰਮਕਾਜ ਅਤੇ ਕਾਨੂੰਨਾਂ ਵਿੱਚ ਸਮਰੱਥ, ਯੋਗ ਅਤੇ ਕੁਸ਼ਲ ਹੋਣ ਬਲਕਿ ਉਨ੍ਹਾਂ ਨੂੰ ਅਜਿਹੇ ਬੋਰਡਰੂਮਸ, ਅਜਿਹੇ ਸਮਾਜ ਅਤੇ ਸੰਸਕ੍ਰਿਤੀ ਦਾ ਨਿਰਮਾਣ ਭੀ ਕਰਨਾ ਹੈ ਜਿੱਥੇ ਸੁਸ਼ਾਸਨ, ਇਮਾਨਦਾਰੀ ਅਤੇ ਅਨੁਸ਼ਾਸਨ (good governance, integrity and discipline) ਸਿਰਫ਼ ਖੋਖਲੇ ਸ਼ਬਦ ਭਰ (just words or buzzwords) ਨਾ  ਹੋਣ। ਇਹ ਤਾਂ ਜੀਵਨ ਦੇ ਹਰ ਪਹਿਲੂ ਦੇ ਸਰਬਵਿਆਪਕ ਸੱਚ (universal truth) ਹੋਣੇ ਚਾਹੀਦੇ ਹਨ ਅਤੇ ਕਿਸੇ ਭੀ ਨਿਰਣੇ ਨੂੰ ਮਾਪਣ ਦਾ ਪੈਮਾਨਾ ਭੀ ਹੋਣੇ ਚਾਹੀਦੇ ਹਨ।

 

 ਰਾਸ਼ਟਰਪਤੀ ਨੇ ਕਿਹਾ ਕਿ ਪਰਿਵਰਤਨ ਹੀ ਪ੍ਰਕ੍ਰਿਤੀ ਦਾ ਨਿਯਮ ਹੈ। ਅਗਰ ਅਸੀਂ ਪਰਿਵਰਤਨ ਦੇ ਨਾਲ ਸਹਿਜ ਨਹੀਂ ਹਾਂ, ਜਾਂ ਅਗਰ ਅਸੀਂ ਸਮੇਂ ਦੇ ਨਾਲ ਆਪਣੇ ਨਜ਼ਰੀਏ, ਪੱਧਤੀ ਅਤੇ ਕੰਮ ਕਰਨ ਦੇ ਤਰੀਕੇ ਨੂੰ ਨਹੀਂ ਬਦਲਦੇ ਹਾਂ ਤਾਂ ਸੁਸ਼ਾਸਨ ਦੀ ਸਾਡੀ ਆਕਾਂਖਿਆ ਪੂਰੀ ਨਹੀਂ ਹੋਵੇਗੀ। ਚਾਹੇ ਉਹ ਏਆਈ (AI) ਜਿਹੀਆਂ ਨਵੀਆਂ ਤਕਨੀਕੀ ਕਾਢਾਂ ਹੋਣ, ਜਾਂ ਨਿਯਾਮਕ ਮਾਹੌਲ (regulatory environment) ਵਿੱਚ ਬਦਲਾਅ ਹੋਵੇ, ਇਨ੍ਹਾਂ ਸਭ ਬਦਲਾਵਾਂ ਦੇ ਨਾਲ ਸਾਨੂੰ ਭੀ ਬਦਲਣਾ ਹੋਵੇਗਾ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਆਈਸੀਐੱਸਆਈ (ICSI) ਨੇ ਨਾ ਕੇਵਲ ਜ਼ਰੂਰਤ ਦੇ ਅਨੁਸਾਰ ਆਪਣੇ ਸਿਲੇਬਸ ਨੂੰ ਅੱਪਡੇਟ ਕੀਤਾ ਹੈ ਬਲਕਿ ਖੋਜ ਨੂੰ ਭੀ ਹੁਲਾਰਾ ਦਿੱਤਾ ਹੈ।

 

ਰਾਸ਼ਟਰਪਤੀ ਦਾ ਭਾਸ਼ਣ ਪੜ੍ਹਨ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।

***

ਡੀਐੱਸ/ਏਕੇ



(Release ID: 1964615) Visitor Counter : 90


Read this release in: English , Urdu , Hindi , Kannada