ਰਾਸ਼ਟਰਪਤੀ ਸਕੱਤਰੇਤ

ਨੈਸ਼ਨਲ ਡਿਫੈਂਸ ਕਾਲਜ (ਐੱਨਡੀਸੀ) ਦੇ 63ਵੇਂ ਕੋਰਸ ਦੇ ਫੈਕਲਟੀ ਅਤੇ ਕੋਰਸ ਮੈਂਬਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ


ਤੇਜ਼ੀ ਨਾਲ ਬਦਲਦੇ ਹੋਏ ਭੂ-ਰਾਜਨੀਤਕ ਮਾਹੌਲ ਵਿੱਚ, ਸਾਨੂੰ ਕਿਸੇ ਭੀ ਪ੍ਰਤੀਕੂਲ ਸਥਿਤੀ ਨਾਲ ਨਜਿੱਠਣ ਦੇ ਲਈ ਚੰਗੀ ਤਰ੍ਹਾਂ ਨਾਲ ਤਿਆਰ ਰਹਿਣ ਦੀ ਜ਼ਰੂਰਤ ਹੈ: ਰਾਸ਼ਟਰਪਤੀ ਮੁਰਮੂ

Posted On: 04 OCT 2023 12:49PM by PIB Chandigarh

63ਵੇਂ ਨੈਸ਼ਨਲ ਡਿਫੈਂਸ ਕਾਲਜ (ਐੱਨਡੀਸੀ- NDC) ਕੋਰਸ ਦੇ ਫੈਕਲਟੀ ਅਤੇ ਕੋਰਸ ਮੈਂਬਰਾਂ ਨੇ ਅੱਜ (4 ਅਕਤੂਬਰ, 2023) ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਇਸ ਅਵਸਰ ‘ਤੇ  ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਅੱਜ ਸਾਡੀਆਂ ਸੁਰੱਖਿਆ ਚਿੰਤਾਵਾਂ ਖੇਤਰੀ ਅਖੰਡਤਾ ਦੀ ਸੰਭਾਲ਼ ਤੋਂ ਕਿਤੇ ਅੱਗੇ ਤੱਕ ਫੈਲੀਆਂ ਹੋਈਆਂ ਹਨ ਅਤੇ ਇਸ ਵਿੱਚ ਅਰਥਵਿਵਸਥਾ, ਵਾਤਾਵਰਣ, ਊਰਜਾ ਸੁਰੱਖਿਆ ਅਤੇ ਸਾਇਬਰ ਸੁਰੱਖਿਆ ਸਹਿਤ ਕਲਿਆਣ(well-being) ਦੇ ਹੋਰ ਆਯਾਮ ਭੀ ਸ਼ਾਮਲ ਹਨ। ਹਥਿਆਰਬੰਦ ਬਲਾਂ ਦੀ ਭੂਮਿਕਾ ਦਾ ਪਰੰਪਰਾਗਤ ਫੌਜੀ(ਮਿਲਿਟਰੀ -military) ਮਾਮਲਿਆਂ ਤੋਂ ਪਰੇ ਭੀ ਵਿਸਤਾਰ ਹੋਇਆ ਹੈ। ਜਟਿਲ ਰੱਖਿਆ ਅਤੇ ਸੁਰੱਖਿਆ ਪਰਿਵੇਸ਼ ਵਿੱਚ ਭਵਿੱਖ ਦੇ ਸੰਘਰਸ਼ਾਂ ਦੇ ਲਈ ਅਧਿਕ ਏਕੀਕ੍ਰਿਤ ਮਲਟੀ-ਸਟੇਟ ਅਤੇ ਮਲਟੀ-ਏਜੰਸੀ ਅਪ੍ਰੋਚ ਦੀ ਜ਼ਰੂਰਤ ਹੋਵੇਗੀ। ਇਸ ਲਈ, ਐੱਨਡੀਸੀ ਕੋਰਸ (NDC Course) ਭਵਿੱਖ ਦੇ ਜਟਿਲ ਸੁਰੱਖਿਆ ਮਾਹੌਲ ਨਾਲ ਵਿਆਪਕ ਤਰੀਕੇ ਨਾਲ  ਨਜਿੱਠਣ ਦੇ ਲਈ ਫੌਜੀ (ਮਿਲਿਟਰੀ -military) ਅਤੇ ਸਿਵਲ ਸੇਵਾ ਅਧਿਕਾਰੀਆਂ ਨੂੰ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਆਲਮੀ ਭੂ-ਰਾਜਨੀਤਕ ਵਾਤਾਵਰਣ ਗਤੀਸ਼ੀਲ ਹੈ ਅਤੇ ਕਈ ਚੁਣੌਤੀਆਂ ਖੜ੍ਹੀਆਂ ਕਰਦਾ ਹੈ। ਤੇਜ਼ੀ ਨਾਲ ਬਦਲਦੇ ਭੂ-ਰਾਜਨੀਤਕ ਮਾਹੌਲ (fast-changing geopolitical environment) ਵਿੱਚ ਕਿਸੇ ਭੀ ਪ੍ਰਤੀਕੂਲ ਸਥਿਤੀ ਨਾਲ ਨਜਿੱਠਣ ਦੇ ਲਈ ਸਾਨੂੰ ਪੂਰੀ ਤਰ੍ਹਾਂ ਨਾਲ ਤਿਆਰ ਰਹਿਣ ਦੀ ਜ਼ਰੂਰਤ ਹੈ। ਰਾਸ਼ਟਰੀ ਅਤੇ ਆਲਮੀ ਮੁੱਦਿਆਂ ਦੀ ਗਹਿਰੀ ਸਮਝ ਦੀ ਜ਼ਰੂਰਤ ਹੈ। ਸਾਨੂੰ ਨਾ ਕੇਵਲ ਆਪਣੇ ਰਾਸ਼ਟਰੀ ਹਿਤਾਂ ਨੂੰ ਸੁਰੱਖਿਅਤ ਕਰਨਾ ਹੈ ਬਲਕਿ ਸਾਇਬਰ ਯੁੱਧ (cyber warfare), ਟੈਕਨੋਲੋਜੀ ਸਮਰਥਿਤ ਆਤੰਕਵਾਦ (technology enabled terrorism) ਅਤੇ ਜਲਵਾਯੂ ਪਰਿਵਰਤਨ ਜਿਹੀਆਂ ਸੁਰੱਖਿਆ ਚੁਣੌਤੀਆਂ ਲਈ ਭੀ ਤਿਆਰ ਰਹਿਣਾ ਹੋਵੇਗਾ। ਵਿਆਪਕ ਖੋਜ ਦੇ ਅਧਾਰ 'ਤੇ ਅੱਪਡੇਟਡ ਗਿਆਨ ਅਤੇ ਅਤਿ-ਆਧੁਨਿਕ ਟੈਕਨੋਲੋਜੀਆਂ (Updated knowledge and cutting-edge technologies) ਨੂੰ ਲਾਗੂ ਕਰਨ ਦੀ ਜ਼ਰੂਰਤ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਨੈਸ਼ਨਲ ਡਿਫੈਂਸ ਕਾਲਜ ਕੋਰਸ (National Defence College course) ਆਪਣੀ ਤਰ੍ਹਾਂ ਦਾ ਇੱਕ ਅਨੂਠਾ ਕੋਰਸ ਹੈ ਜਿਸ ਵਿੱਚ ਸ਼ਾਸਨ(governance), ਟੈਕਨੋਲੋਜੀ, ਇਤਿਹਾਸ ਅਤੇ ਅਰਥਸ਼ਾਸਤਰ ਦੇ ਨਾਲ-ਨਾਲ ਰਾਸ਼ਟਰੀ ਸੁਰੱਖਿਆ ਅਤੇ ਰਣਨੀਤੀ ਦੇ ਖੇਤਰ ਸ਼ਾਮਲ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਐੱਨਡੀਸੀ (NDC) ਵਿੱਚ ਸਿੱਖਣ ਦੀ ਸੰਪੂਰਨ ਪਹੁੰਚ ਨੇ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਮਾਮਲੇ ਵਿੱਚ ਕੋਰਸ ਦੇ ਮੈਂਬਰਾਂ ਨੂੰ ਸਮ੍ਰਿੱਧ ਕੀਤਾ ਹੈ ਜਿਸ ਵਿੱਚ ਖੋਜ, ਕਲਾਸ ਵਿੱਚ ਚਰਚਾ, ਉੱਘੇ ਵਕਤਾਵਾਂ ਦੀਆਂ ਅੰਤਰਦ੍ਰਿਸ਼ਟੀਆਂ  ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਯਾਤਰਾਵਾਂ ਦੇ ਮਾਧਿਅਮ ਨਾਲ ਜ਼ਮੀਨੀ ਪੱਧਰ ‘ਤੇ ਪ੍ਰਦਰਸ਼ਨ ਸ਼ਾਮਲ ਹੈ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-

 

***

ਡੀਐੱਸ/ਏਕੇ 



(Release ID: 1964477) Visitor Counter : 71