ਮੰਤਰੀ ਮੰਡਲ
ਕੇਂਦਰੀ ਕੈਬਨਿਟ ਨੇ ਤੇਲੰਗਾਨਾ ਰਾਜ ਵਿੱਚ ਸੰਮੱਕਾ-ਸਰੱਕਾ ਸੈਂਟਰਲ ਟ੍ਰਾਇਬਲ ਯੂਨੀਵਰਸਿਟੀ ਦੀ ਸਥਾਪਨਾ ਦੇ ਲਈ ਸੈਂਟਰਲ ਯੂਨੀਵਰਸਿਟੀ ਐਕਟ, 2009 ਵਿੱਚ ਸੰਸ਼ੋਧਨ ਨੂੰ ਪ੍ਰਵਾਨਗੀ ਦਿੱਤੀ
Posted On:
04 OCT 2023 4:04PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਆਂਧਰ ਪ੍ਰਦੇਸ਼ ਪੁਨਰਗਠਨ ਐਕਟ, 2014 (2014 ਦਾ ਨੰਬਰ 6) ਦੀ ਤੇਰਵੀਂ ਅਨੁਸੂਚੀ ਵਿੱਚ ਦਿੱਤੇ ਅਨੁਸਾਰ ਤੇਲੰਗਾਨਾ ਰਾਜ ਦੇ ਮੁਲੁਗੁ ਜ਼ਿਲ੍ਹੇ ਵਿੱਚ ਸੰਮੱਕਾ-ਸਰੱਕਾ ਸੈਂਟਰਲ ਟ੍ਰਾਇਬਲ ਯੂਨੀਵਰਸਿਟੀ ਦੀ ਸਥਾਪਨਾ ਦੇ ਲਈ ਸੈਂਟਰਲ ਯੂਨੀਵਰਸਿਟੀ ਐਕਟ, 2009 ਵਿੱਚ ਸੰਸ਼ੋਧਨ ਕਰਨ ਵਾਸਤੇ ਇੱਕ ਬਿਲ ਭਾਵ ਸੈਂਟਰਲ ਯੂਨੀਵਰਸਿਟੀ (ਸੰਸ਼ੋਧਨ) ਬਿਲ, 2023 ਨੂੰ ਸੰਸਦ ਵਿੱਚ ਪੇਸ਼ ਕਰਨ ਵਾਸਤੇ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਦੇ ਲਈ 889.07 ਕਰੋੜ ਰੁਪਏ ਦੇ ਫੰਡਾਂ ਦਾ ਪ੍ਰਾਵਧਾਨ ਕੀਤਾ ਜਾਵੇਗਾ। ਨਵੀਂ ਯੂਨੀਵਰਸਿਟੀ ਨਾ ਸਿਰਫ਼ ਰਾਜ ਵਿੱਚ ਉਚੇਰੀ ਸਿੱਖਿਆ ਦੀ ਪਹੁੰਚ ਅਤੇ ਗੁਣਵੱਤਾ ਵਿੱਚ ਸੁਧਾਰ ਕਰੇਗੀ ਬਲਕਿ ਰਾਜ ਵਿੱਚ ਕਬਾਇਲੀ ਆਬਾਦੀ ਦੇ ਲਾਭ ਲਈ ਕਬਾਇਲੀ ਕਲਾ, ਸੱਭਿਆਚਾਰ ਅਤੇ ਪਰੰਪਰਾਗਤ ਗਿਆਨ ਪ੍ਰਣਾਲੀ ਵਿੱਚ ਸਿੱਖਿਆ ਅਤੇ ਖੋਜ ਸੁਵਿਧਾਵਾਂ ਪ੍ਰਦਾਨ ਕਰਕੇ ਉਚੇਰੀ ਸਿੱਖਿਆ ਅਤੇ ਅਗਾਊਂ ਗਿਆਨ ਦੇ ਅਵਸਰਾਂ ਨੂੰ ਭੀ ਉਤਸ਼ਾਹਿਤ ਕਰੇਗੀ। ਇਹ ਨਵੀਂ ਯੂਨੀਵਰਸਿਟੀ ਅਤਿਰਿਕਤ ਸਮਰੱਥਾ ਵੀ ਪੈਦਾ ਕਰੇਗੀ ਅਤੇ ਖੇਤਰੀ ਅਸੰਤੁਲਨ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗੀ।
*****
ਡੀਐੱਸ/ਐੱਸਕੇਐੱਸ
(Release ID: 1964467)
Visitor Counter : 108
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam