ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਟ੍ਰਾਈ (TRAI) ਦੇ “ਪ੍ਰਸਾਰਣ ਅਤੇ ਕੇਬਲ ਸੇਵਾਵਾਂ ਲਈ ਰੈਗੂਲੇਟਰੀ ਫਰੇਮਵਰਕ ਦੀ ਸਮੀਖਿਆ” (Review of Regulatory Framework for Broadcasting and Cable services) ਬਾਰੇ ਜਾਰੀ ਸਲਾਹ ਮਸ਼ਵਰਾ ਪੱਤਰ ‘ਤੇ ਟਿੱਪਣੀਆਂ ਅਤੇ ਪ੍ਰਤੀ-ਟਿੱਪਣੀਆਂ ਪ੍ਰਾਪਤ ਕਰਨ ਦੀ ਅੰਤਿਮ ਮਿਤੀ ਵਧਾਈ ਗਈ

Posted On: 03 OCT 2023 6:02PM by PIB Chandigarh

ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਵ੍ ਇੰਡੀਆ (TRAI) ਨੇ “ਪ੍ਰਸਾਰਣ ਅਤੇ ਕੇਬਲ ਸੇਵਾਵਾਂ ਲਈ ਰੈਗੂਲੇਟਰੀ ਫਰੇਮਵਰਕ ਦੀ ਸਮੀਖਿਆ” ਬਾਰੇ 08 ਅਗਸਤ 2023 ਨੂੰ ਇੱਕ ਸਲਾਹ ਮਸ਼ਵਰਾ ਪੱਤਰ ਜਾਰੀ ਕੀਤਾ ਸੀ। ਸਲਾਹ ਮਸ਼ਵਰੇ ਪੱਤਰ ਵਿੱਚ ਚੁੱਕੇ ਗਏ ਮੁੱਦਿਆਂ ‘ਤੇ ਸਟੇਕਹੋਲਡਰਸ ਤੋਂ ਟਿੱਪਣੀਆਂ ਪ੍ਰਾਪਤ ਕਰਨ ਦੀ ਅੰਤਿਮ ਮਿਤੀ ਸ਼ੁਰੂ ਵਿੱਚ 05 ਸਤੰਬਰ, 2023 ਅਤੇ ਪ੍ਰਤੀ ਟਿੱਪਣੀਆਂ ਲਈ 19 ਸਤੰਬਰ 2023 ਰੱਖੀ ਗਈ ਸੀ।

 

ਸਟੇਕਹੋਲਡਰਸ ਦੀ ਤਰਫੋਂ ਟਿੱਪਣੀਆਂ ਸੌਂਪਣ ਦੀ ਸਮਾਂ ਸੀਮਾ ਵਧਾਉਣ ਦੀ ਬੇਨਤੀ ਕੀਤੇ ਜਾਣ ‘ਤੇ ਲਿਖਤੀ ਟਿੱਪਣੀਆਂ ਅਤੇ ਪ੍ਰਤੀ-ਟਿੱਪਣੀਆਂ ਪ੍ਰਾਪਤ ਕਰਨ ਦੀ ਅੰਤਿਮ ਮਿਤੀ ਵਧਾ ਕੇ ਲੜੀਵਾਰ 19 ਸਤੰਬਰ 2023 ਅਤੇ 03 ਅਕਤੂਬਰ, 2023 ਕਰ ਦਿੱਤੀ ਗਈ।

 

ਉਸ ਤੋਂ ਬਾਅਦ ਵੀ, ਸਟੇਕਹੋਲਡਰਸ ਦੀ ਬੇਨਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਸਲਾਹ ਮਸ਼ਵਰਾ ਪੱਤਰ ‘ਤੇ ਟਿੱਪਣੀਆਂ ਅਤੇ ਪ੍ਰਤੀ-ਟਿੱਪਣੀਆਂ ਸੌਂਪੇ ਜਾਣ ਦੀ ਅੰਤਿਮ ਮਿਤੀ ਨੂੰ ਅੱਗੇ ਵਧਾ ਕੇ ਲੜੀਵਾਰ 03 ਅਕਤੂਬਰ, 2023 ਅਤੇ 17 ਅਕਤੂਬਰ, 2023 ਕਰ ਦਿੱਤਾ ਗਿਆ।

 

ਹੁਣ, ਉਪਰੋਕਤ ਸਲਾਹ ਮਸ਼ਵਰਾ ਪੱਤਰ ਟਿੱਪਣੀਆਂ ਸੌਂਪਣ ਦੇ ਲਈ ਸਮਾਂ ਵਧਾਏ ਜਾਣ ਬਾਰੇ ਸਟੇਕਹੋਲਡਰਸ ਤੋਂ ਪ੍ਰਾਪਤ ਬੇਨਤੀ ਨੂੰ ਦੇਖਦੇ ਹੋਏ ਟਿੱਪਣੀਆਂ ਅਤੇ ਪ੍ਰਤੀ-ਟਿੱਪਣੀਆਂ ਸੌਂਪੇ ਜਾਣ ਦੀ ਅੰਤਿਮ ਮਿਤੀ ਨੂੰ ਇੱਕ ਵਾਰ ਫਿਰ ਤੋਂ ਅੱਗੇ ਵਧਾ ਕੇ ਲੜੀਵਾਰ 10 ਅਕਤੂਬਰ 2023 ਅਤੇ 25 ਅਕਤੂਬਰ 2023 ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਬਾਅਦ ਟਿੱਪਣੀਆਂ/ਪ੍ਰਤੀ ਟਿੱਪਣੀਆਂ ਸੌਂਪੇ ਜਾਣ ਦੀ ਅੰਤਿਮ ਮਿਤੀ ਅੱਗੇ ਵਧਾਉਣ ਦੀ ਕਿਸੇ ਹੋਰ ਬੇਨਤੀ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ।

 

ਸਲਾਹ ਮਸ਼ਵਰਾ ਪੱਤਰ ‘ਤੇ ਟਿੱਪਣੀਆਂ ਅਤੇ ਪ੍ਰਤੀ-ਟਿੱਪਣੀਆਂ, ਪਹਿਲ ਦੇ ਅਧਾਰ ‘ਤੇ ਇਲੈਕਟ੍ਰੋਨਿਕ ਢੰਗ ਨਾਲ, advbcs-2@trai.gov.in ਅਤੇ jtadvbcs-1@trai.gov.in ਈ-ਮੇਲ ਆਈਡੀ ‘ਤੇ ਭੇਜੀਆਂ ਜਾ ਸਕਦੀਆਂ ਹਨ। ਕਿਸੇ ਵੀ ਤਰ੍ਹਾਂ ਦੇ ਸਪੱਸ਼ਟੀਕਰਣ/ਜਾਣਕਾਰੀ ਦੇ ਲਈ ਸ਼੍ਰੀ ਅਨਿਲ ਕੁਮਾਰ ਭਾਰਦਵਾਜ, ਡਾਇਰੈਕਟਰ ਜਨਰਲ, ਟ੍ਰਾਈ ਸੀਐੱਸਆਰ ਅਤੇ ਸਲਾਹਕਾਰ (B&CS) ਨਾਲ ਟੈਲੀਫੋਨ ਨੰਬਰ 91-11-23237922 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। 

****

ਡੀਕੇ/ਡੀਕੇ    



(Release ID: 1964072) Visitor Counter : 59


Read this release in: Tamil , Telugu , English , Urdu , Hindi