ਕੋਲਾ ਮੰਤਰਾਲਾ
ਸਤੰਬਰ, 2023 ਵਿੱਚ ਕੋਲਾ ਉਤਪਾਦਨ ਵਿੱਚ 16 ਪ੍ਰਤੀਸ਼ਤ ਦਾ ਵਾਧਾ ਦਰਜ ਹੋਣ ਨਾਲ ਕੁੱਲ ਉਤਪਾਦਨ 67.21 ਮਿਲੀਅਨ ਟਨ ਦੇ ਪੱਧਰ ’ਤੇ ਪਹੁੰਚ ਗਿਆ
ਕੋਲ ਇੰਡੀਆ ਲਿਮਿਟਿਡ ਦਾ ਉਤਪਾਦਨ 51.44 ਮਿਲੀਅਨ ਟਨ ਹੋਇਆ ਅਤੇ ਇਸ ਵਿੱਚ 11 ਪ੍ਰਤੀਸ਼ਤ ਵਾਧਾ ਦਰਜ ਹੋਇਆ, ਸਤੰਬਰ ਤੱਕ ਕੁੱਲ ਮਿਲਾ ਕੇ 462.32 ਮਿਲੀਅਨ ਟਨ ਕੋਲੇ ਦੀ ਢੁਆਈ ਕੀਤੀ ਗਈ
प्रविष्टि तिथि:
03 OCT 2023 12:55PM by PIB Chandigarh
ਕੋਲਾ ਮੰਤਰਾਲੇ ਨੇ ਸਤੰਬਰ 2023 ਦੇ ਦੌਰਾਨ ਕੁੱਲ ਕੋਲਾ ਉਤਪਾਦਨ ਵਿੱਚ ਭਾਰੀ ਵਾਧਾ ਅਰਜਿਤ ਕੀਤਾ ਹੈ ਅਤੇ 67.21 ਮਿਲੀਟਨ ਟਨ ਕੋਲੇ ਦਾ ਉਤਪਾਦਨ ਹੋਇਆ ਹੈ, ਜੋ ਪਿਛਲੇ ਵਰ੍ਹੇ ਦੇ ਇਸੇ ਮਹੀਨੇ ਵਿੱਚ ਹੋਏ 58.04 ਮਿਲੀਅਨ ਟਨ ਦੇ ਅੰਕੜੇ ਤੋਂ ਅਧਿਕ ਹੈ। ਇਸ ਪ੍ਰਕਾਰ ਉਤਪਾਦਨ ਵਿੱਚ 15.81 ਪ੍ਰਤੀਸ਼ਤ ਦਾ ਵਾਧਾ ਦਰਜ ਹੋਇਆ ਹੈ। ਕੋਲ ਇੰਡੀਆ ਲਿਮਿਟਿਡ (ਸੀਆਈਐੱਲ) ਦਾ ਉਤਪਾਦਨ ਸਤੰਬਰ 2023 ਦੇ ਦੌਰਾਨ ਵਧ ਕੇ 51.44 ਮਿਲੀਟਨ ਹੋਇਆ। ਜੋ ਸਤੰਬਰ 2022 ਵਿੱਚ ਹੋਏ 45.67 ਮਿਲੀਟਨ ਟਨ ਉਤਪਾਦਨ ਦੀ ਤੁਲਨਾ ਵਿੱਚ ਕਿਤੇ ਅਧਿਕ ਹੈ। ਇਸ ਪ੍ਰਕਾਰ ਉਤਪਾਦਨ ਵਿੱਚ 12.63 ਪ੍ਰਤੀਸ਼ਤ ਦਾ ਵਾਧਾ ਦਰਜ ਹੋਇਆ ਹੈ। ਸਤੰਬਰ, 2023 ਤੱਕ ਕੋਲੇ ਦਾ ਸੰਚਈ ਉਤਪਾਦਨ ਭਾਰੀ ਵਾਧੇ ਦੇ ਨਾਲ ਵਿੱਤ ਵਰ੍ਹੇ 2023-24 ਵਿੱਚ (ਸਤੰਬਰ 2023 ਤੱਕ) 428.25 ਮਿਲੀਟਨ ਟਨ ਹੋਇਆ ਹੈ, ਜੋ ਵਿੱਤ ਵਰ੍ਹੇ 2022-23 ਦੇ ਇਸੇ ਅਵਧੀ ਦੇ ਦੌਰਾਨ ਹੋਇਆ 383.16 ਮਿਲੀਟਨ ਟਨ ਉਤਪਾਦਨ ਦੀ ਤੁਲਨਾ ਵਿੱਚ 12.06 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦਾ ਹੈ।

ਇਸ ਦੇ ਇਲਾਵਾ, ਸਤੰਬਰ 2023 ਵਿੱਚ ਕੋਲੇ ਦੀ ਢੁਆਈ ਵਿੱਚ ਜ਼ਿਕਰਯੋਗ ਵਾਧਾ ਦਰਜ ਹੋਇਆ ਜੋ 70.33 ਮਿਲੀਟਨ ਦੇ ਪੱਧਰ ’ਤੇ ਪਹੁੰਚਿਆ, ਜੋ ਸਤੰਬਰ 2022 ਵਿੱਚ ਦਰਜ ਹੋਇਆ 61.10 ਮਿਲੀਟਨ ਟਨ ਦੀ ਢੁਆਈ ਨਾਲ 15.12 ਪ੍ਰਤੀਸ਼ਤ ਵਾਧੇ ਨੂੰ ਦਰਸਾਉਂਦਾ ਹੈ। ਇਸੇ ਦੌਰਾਨ, ਕੋਲ ਇੰਡੀਆ ਲਿਮਿਟਿਡ ਨੇ ਕੋਲੇ ਦੀ ਢੁਆਈ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕੀਤਾ ਹੈ ਅਤੇ ਸਤੰਬਰ 2023 ਵਿੱਚ 55.06 ਮਿਲੀਟਨ ਟਨ ਕੋਲੇ ਦੀ ਢੁਆਈ ਕੀਤੀ ਹੈ, ਜੋ ਸਤੰਬਰ 2022 ਵਿੱਚ ਹੋਈ 48.91 ਮਿਲੀਟਨ ਟਨ ਦੀ ਤੁਲਨਾ ਵਿੱਚ 12.57 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦੀ ਹੈ। ਵਿੱਤ ਵਰ੍ਹੇ 2023-24 ਵਿੱਚ ਕੋਲੇ ਦੀ ਸੰਚਈ ਢੁਆਈ (ਸਤੰਬਰ 2023 ਤੱਕ) 462.32 ਮਿਲੀਟਨ ਟਨ ਹੋਈ ਹੈ, ਜੋ ਜ਼ਿਕਰਯੋਗ ਵਾਧੇ ਨੂੰ ਦਰਸਾਉਂਦਾ ਹੈ। ਵਿੱਤ ਵਰ੍ਹੇ 2022-23 ਵਿੱਚ ਇਸੇ ਅਵਧੀ ਦੇ ਦੌਰਾਨ 416.64 ਮਿਲੀਟਨ ਟਨ ਕੋਲੇ ਦੀ ਢੁਆਈ ਹੋਈ ਸੀ। ਇਸੇ ਪ੍ਰਕਾਰ ਕੋਲੇ ਦੀ ਸੰਚਈ ਢੁਆਈ ਵਿੱਚ 10.96 ਪ੍ਰਤੀਸ਼ਤ ਦਾ ਵਾਧਾ ਦੇਖਿਆ ਗਿਆ ਹੈ।

ਕੋਲਾ ਖੇਤਰ ਵਿੱਚ ਉਤਪਾਦਨ, ਢੁਆਈ ਅਤੇ ਸਟਾਕ ਪੱਧਰਾਂ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਇਸ ਅਸਾਧਾਰਣ ਵਾਧੇ ਦਾ ਕ੍ਰੈਡਿਟ ਕੋਲਾ ਜਨਤਕ ਖੇਤਰ ਉਪਕਰਮਾਂ ਦੇ ਅਟੁੱਟ ਸਮਰਪਣ ਨੂੰ ਦਿੱਤਾ ਜਾਂਦਾ ਹੈ, ਜਿਸ ਨੇ ਇਸ ਅਸਾਧਾਰਣ ਪ੍ਰਗਤੀ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਕੋਲਾ ਸਪਲਾਈ ਚੇਨ ਦੀ ਦਕਸ਼ਤਾ ਨੂੰ ਰੇਖਾਂਕਿਤ ਕਰਦਾ ਹੈ, ਜਿਸ ਨਾਲ ਦੇਸ਼ ਭਰ ਵਿੱਚ ਕੋਲੇ ਦਾ ਨਿਰਵਿਘਨ ਵੰਡ ਸੁਨਿਸ਼ਚਿਤ ਹੋਇਆ ਹੈ।
ਕੋਲਾ ਮੰਤਰਾਲੇ ਲਗਾਤਾਰ ਕੋਲਾ ਉਤਪਾਦਨ ਅਤੇ ਢੁਆਈ ਨੂੰ ਬਰਕਰਾਰ ਰੱਖਣ ਦੇ ਲਈ ਪ੍ਰਤੀਬੱਧ ਹੈ, ਜਿਸ ਨਾਲ ਦੇਸ਼ ਨੇ ਨਿਰੰਤਰ ਵਿਕਾਸ ਅਤੇ ਸਮ੍ਰਿੱਧੀ ਵਿੱਚ ਯੋਗਦਾਨ ਦੇਣ ਵਾਲੇ ਭਰੋਸੇਯੋਗ ਅਤੇ ਲਚੀਲੇ ਊਰਜਾ ਖੇਤਰ ਦੇ ਲਈ ਨਿਰਵਿਘਨ ਸਪਲਾਈ ਸੁਨਿਸ਼ਚਿਤ ਹੋ ਸਕੇ।
****
ਬੀਵਾਈ/ਆਰਕੇਪੀ
(रिलीज़ आईडी: 1963742)
आगंतुक पटल : 126