ਸਿੱਖਿਆ ਮੰਤਰਾਲਾ

ਫੁੱਟਬਾਲ ਫਾਰ ਸਕੂਲ (ਐੱਫ4ਐੱਸ) ਦੀ ਮਾਸਟਰ ਟ੍ਰੇਨਿੰਗ ਓਡੀਸ਼ਾ ਦੇ ਸੰਬਲਪੁਰ ਵਿੱਚ ਸ਼ੁਰੂ ਹੋਈ


ਐੱਮਓਈ, ਫੀਫਾ, ਏਆਈਐੱਫਐੱਫ ਲੜਕਿਆਂ ਅਤੇ ਲੜਕੀਆਂ, ਦੋਹਾਂ ਦੇ ਲਈ ਫੁੱਟਬਾਲ ਨੂੰ ਹੋਰ ਅਧਿਕ ਸੁਲਭ ਬਣਾਉਣਗੇ

ਫੁੱਟਬਾਲ ਨਾਲ ਸਬੰਧਿਤ ਗਤੀਵਿਧੀਆਂ ਨੂੰ ਸਿੱਖਿਆ ਪ੍ਰਣਾਲੀ ਵਿੱਚ ਸ਼ਾਮਲ ਕੀਤਾ ਜਾਵੇਗਾ

Posted On: 02 OCT 2023 8:10PM by PIB Chandigarh

ਫੁੱਟਬਾਲ ਫਾਰ ਸਕੂਲ (ਐੱਫ4ਐੱਸ) ਫੈਡਰੇਸ਼ਨ ਇੰਟਰਨੈਸ਼ਨਲ ਡੀ ਫੁੱਟਬਾਲ ਐਸੋਸੀਏਸ਼ਨ (ਫੀਫਾ) ਦੁਆਰਾ ਸੰਚਾਲਿਤ ਇੱਕ ਮਹੱਤਵਪੂਰਨ ਪ੍ਰੋਗਰਾਮ ਹੈ। ਦੇਸ਼ ਵਿੱਚ ਇਸ ਪ੍ਰੋਗਰਾਮ ਦੇ ਲਾਗੂਕਰਣ ਲਈ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੂੰ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏਆਈਐੱਫਐੱਫ) ਅਤੇ ਸਪੋਰਟਸ ਅਥਾਰਿਟੀ ਆਵ੍ ਇੰਡੀਅਨ (ਸਾਈ) ਦਾ ਸਹਿਯੋਗ ਸ਼ਾਮਲ ਹੈ। ਫੀਫਾ ਦੁਆਰਾ 2 ਅਕਤੂਬਰ, 2023 ਨੂੰ ਓਡੀਸ਼ਾ ਦੇ ਸੰਬਲਪੁਰ ਵਿੱਚ ਐੱਫ4ਐੱਸ ਦੇ ਇੱਕ ਹਿੱਸੇ ਦੇ ਰੂਪ ਵਿੱਚ ਦੋ-ਦਿਨਾਂ ਸਮਰੱਥਾ-ਨਿਰਮਾਣ ਮਾਸਟਰ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਵਿਭਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਕੇਵੀਐੱਸ, ਐੱਨਵੀਐੱਸ ਅਤੇ ਏਆਈਐੱਫਐੱਫ ਦੇ 95 ਸਰੀਰਕ ਸਿੱਖਿਆ ਅਧਿਆਪਕਾਂ/ਟ੍ਰੇਨੀਆਂ ਨੇ ਹਿੱਸਾ ਲਿਆ। ਅਜਿਹੇ ਵਿੱਚ ਦੋ ਟ੍ਰੇਨਿੰਗ ਪ੍ਰੋਗਰਾਮ 5-6 ਅਕਤੂਬਰ, 2023 ਨੂੰ ਪੁਣੇ ਅਤੇ ਬੰਗਲੁਰੂ ਵਿੱਚ ਆਯੋਜਿਤ ਕੀਤੇ ਜਾਣਗੇ, ਜਿੱਥੇ ਲਗਭਗ 200 (ਹਰੇਕ ਸਥਾਨ ’ਤੇ 100) ਪ੍ਰਤੀਭਾਗੀ ਸ਼ਾਮਲ ਹੋਣਗੇ। ਇਸ ਦੇ ਬਾਅਦ ਇਨ੍ਹਾਂ ਅਧਿਆਪਕਾਂ/ਟ੍ਰੇਨੀਆਂ ਨੂੰ ਅਗਲੇ ਪੱਧਰਾਂ ’ਤੇ ਸਮਰੱਥਾ ਵਧਾਉਣ ਦੇ ਲਈ ਰਾਜ ਪੱਧਰੀ ਮਾਸਟਰ ਟ੍ਰੇਨਿੰਗ ਦੇ ਰੂਪ ਵਿੱਚ ਮੰਨਿਆ ਜਾਏਗਾ।

ਪਹਿਲੀ ਦੋ ਦਿਨਾਂ ਮਾਸਟਰ ਟ੍ਰੇਨਿੰਗ ਅੱਜ ਓਡੀਸ਼ਾ ਦੇ ਸੰਬਲਪੁਰ ਵਿੱਚ ਸ਼ੁਰੂ ਹੋਈ। ਇਸ ਵਿੱਚ ਫੀਫਾ ਦੇ ਤਿੰਨ ਮਾਸਟਰ ਟ੍ਰੇਨਿੰਗ, ਏਆਈਐੱਫਐੱਫ ਦੇ ਇੱਕ ਪ੍ਰਤੀਨਿਧੀ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਕੇਵੀਐੱਸ ਅਤੇ ਐੱਨਵੀਐੱਸ ਦੇ ਦੋ ਪ੍ਰਤੀਨਿਧੀਆਂ ਨੇ ਹਿੱਸਾ ਲਿਆ। 13 ਰਾਜਾਂ, ਕੇਵੀਐੱਸ, ਐੱਨਵੀਐੱਸ ਅਤੇ ਏਆਈਐੱਫਐੱਫ ਦੇ ਕੁੱਲ 95 ਪ੍ਰਤੀਭਾਗੀ (67 ਪੁਰਸ਼ ਤੇ 28 ਮਹਿਲਾਵਾਂ) ਇਸ ਟ੍ਰੇਨਿੰਗ ਵਿੱਚ ਹਿੱਸਾ ਲੈ ਰਹੇ ਹਨ।

30 ਅਕਤੂਬਰ, 2022 ਨੂੰ ਸਿੱਖਿਆ ਮੰਤਰਾਲੇ , ਏਆਈਐੱਫਐੱਫ ਅਤੇ ਫੀਫਾ ਦੇ ਦਰਮਿਆਨ ਇੱਕ ਸਹਿਮਤੀ ਪੱਤਰ ’ਤੇ ਦਸਤਖਤ ਕੀਤੇ ਗਏ ਸਨ। ਇਸ ਉਦੇਸ਼ ਦੇ ਲਈ ਮੰਤਰਾਲੇ ਦੁਆਰਾ ਜਵਾਹਰ ਨਵੋਦਯ ਵਿਦਿਆਲਯ ਨੂੰ ਨੋਡਲ ਸੰਗਠਨ ਦੀ ਜ਼ਿੰਮੇਦਾਰੀ ਸੌਂਪੀ ਗਈ ਸੀ। ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਦੇ ਸਰਕਾਰੀ ਸਕੂਲਾਂ ਨੂੰ ਵਿਦਿਆਰਥੀਆਂ, ਅਧਿਆਪਕਾਂ ਅਤੇ ਟ੍ਰੇਨੀਆਂ ਦੇ ਨਾਲ 11.15 ਲੱਖ ਫੁੱਟਬਾਲ ਅਤੇ ਉਨ੍ਹਾਂ ਦੀ ਸਮਰੱਥਾ ਨਿਰਮਾਣ ਦੇ ਜ਼ਰੀਏ ਸਸ਼ਕਤ ਬਣਾਉਣ ਦਾ ਕਾਰਜ ਸ਼ਾਮਲ ਹੈ। ਇਨ੍ਹਾਂ ਗੇਂਦਾਂ ਨੂੰ ਦੇਸ਼ਭਰ ਦੇ ਵਿਭਿੰਨ ਸਕੂਲਾਂ ਵਿੱਚ ਵੰਡਿਆ ਜਾਵੇਗਾ।

ਐੱਫ4ਐੱਸ ਦਾ ਲਕਸ਼ ਲਗਭਗ 700 ਮਿਲੀਅਨ ਬੱਚਿਆਂ ਦੀ ਸਿੱਖਿਆ, ਵਿਕਾਸ ਅਤੇ ਸਸ਼ਕਤੀਕਰਣ ਵਿੱਚ ਯੋਗਦਾਨ ਦੇਣਾ ਹੈ। ਇਸ ਦਾ ਉਦੇਸ਼ ਪ੍ਰਾਸੰਗਿਕ ਅਧਿਕਾਰੀਆਂ ਅਤੇ ਹਿਤਧਾਰਕਾਂ ਦੇ ਨਾਲ ਸਾਂਝੇਦਾਰੀ ਕਰਦੇ ਹੋਏ ਸਿੱਖਿਆ ਪ੍ਰਣਾਲੀ ਵਿੱਚ ਫੁੱਟਬਾਲ ਨਾਲ ਸਬੰਧਿਤ ਗਤੀਵਿਧੀਆਂ ਨੂੰ ਸ਼ਾਮਲ ਕਰਕੇ ਦੁਨੀਆ ਭਰ ਵਿੱਚ ਮੁੰਡੇ ਅਤੇ ਕੁੜੀਆਂ, ਦੋਹਾਂ ਦੇ ਲਈ ਫੁੱਟਬਾਲ ਨੂੰ ਹੋਰ ਅਧਿਕ ਸੁਲਭ ਬਣਾਉਣਾ ਹੈ। ਭਾਰਤ ਵਿੱਚ ਐੱਫ4ਐੱਸ ਦੀ ਸ਼ੁਰੂਆਤ ਫੀਫਾ ਦੁਆਰਾ ਕੀਤੀ ਜਾ ਰਹੀ ਹੈ।

 

***

 

ਐੱਸਐੱਸ/ਏਕੇ



(Release ID: 1963735) Visitor Counter : 55


Read this release in: English , Urdu , Hindi , Odia , Telugu