ਪ੍ਰਧਾਨ ਮੰਤਰੀ ਦਫਤਰ
ਐੱਨਜੀਐੱਮਏ ਵਿੱਚ ਪ੍ਰਧਾਨ ਮੰਤਰੀ ਨੂੰ ਦਿੱਤੇ ਗਏ ਤੋਹਫ਼ਿਆਂ ਅਤੇ ਯਾਦਗਾਰੀ ਚਿੰਨ੍ਹਾਂ ਦੀ ਪ੍ਰਦਰਸ਼ਨੀ
ਨਮਾਮਿ ਗੰਗੇ ਦੇ ਹਿਤ ਵਿੱਚ ਤੋਹਫ਼ਿਆਂ ਦੀ ਨਿਲਾਮੀ ਕੀਤੀ ਜਾਵੇਗੀ
Posted On:
02 OCT 2023 4:26PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ (ਐੱਨਜੀਐੱਮਏ), ਨਵੀਂ ਦਿੱਲੀ ਵਿੱਚ ਉਨ੍ਹਾਂ ਨੂੰ ਦਿੱਤੇ ਗਏ ਤੋਹਫ਼ਿਆਂ ਅਤੇ ਯਾਦਗਾਰੀ ਚਿੰਨ੍ਹਾਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਪ੍ਰਦਰਸ਼ਨੀ ਬਾਰੇ ਪੋਸਟ ਕੀਤਾ।
ਸ਼੍ਰੀ ਮੋਦੀ ਨੇ ਇਹ ਭੀ ਕਿਹਾ ਕਿ ਇਹ ਤੋਹਫ਼ੇ ਅਤੇ ਯਾਦਗਾਰੀ ਚਿੰਨ੍ਹ ਉਨ੍ਹਾਂ ਨੂੰ ਭਾਰਤ ਭਰ ਵਿੱਚ ਵਿਭਿੰਨ ਕਾਰਜਕ੍ਰਮਾਂ ਅਤੇ ਆਯੋਜਨਾਂ ਦੇ ਦੌਰਾਨ ਪ੍ਰਦਾਨ ਕੀਤੇ ਗਏ ਹਨ ਅਤੇ ਇਹ ਭਾਰਤ ਦੀ ਸਮ੍ਰਿੱਧ ਸੰਸਕ੍ਰਿਤੀ, ਪਰੰਪਰਾ ਅਤੇ ਕਲਾਤਮਕ ਵਿਰਾਸਤ ਦਾ ਪ੍ਰਮਾਣ ਹਨ।
ਪ੍ਰਧਾਨ ਮੰਤਰੀ ਨੇ ਇਹ ਭੀ ਕਿਹਾ ਕਿ ਹਮੇਸ਼ਾ ਦੀ ਤਰ੍ਹਾਂ , ਇਨ੍ਹਾਂ ਤੋਹਫ਼ਿਆਂ ਦੀ ਨਿਲਾਮੀ ਕੀਤੀ ਜਾਵੇਗੀ ਅਤੇ ਇਸ ਤੋਂ ਹੋਣ ਵਾਲੀ ਆਮਦਨ ਦਾ ਇਸਤੇਮਾਲ ਨਮਾਮਿ ਗੰਗੇ ਪਹਿਲ (Namami Gange initiative) ਵਿੱਚ ਕੀਤਾ ਜਾਵੇਗਾ।
ਸ਼੍ਰੀ ਮੋਦੀ ਨੇ ਉਨ੍ਹਾਂ ਲੋਕਾਂ ਦੇ ਲਈ ਵੈੱਬਸਾਈਟ ਲਿੰਕ ਭੀ ਸਾਂਝਾ ਕੀਤਾ ਹੈ ਜੋ ਵਿਅਕਤੀਗਤ ਤੌਰ ‘ਤੇ ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ (ਐੱਨਜੀਐੱਮਏ), ਨਵੀਂ ਦਿੱਲੀ ਨਹੀਂ ਪਹੁੰਚ ਸਕਦੇ ਹਨ।
ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਅੱਜ ਤੋਂ ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ (ਐੱਨਜੀਐੱਮਏ), ਨਵੀਂ ਦਿੱਲੀ (@ngma_delhi) ਵਿਖੇ ਇੱਕ ਪ੍ਰਦਰਸ਼ਨੀ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਮੈਨੂੰ ਦਿੱਤੇ ਗਏ ਤੋਹਫ਼ਿਆਂ ਅਤੇ ਯਾਦਗਾਰੀ ਚਿੰਨ੍ਹਾਂ ਦੀ ਇੱਕ ਵਿਸਤ੍ਰਿਤ ਲੜੀ ਪ੍ਰਦਰਸ਼ਿਤ ਕੀਤੀ ਜਾਵੇਗੀ।
ਭਾਰਤ ਭਰ ਵਿੱਚ ਵਿਭਿੰਨ ਕਾਰਜਕ੍ਰਮਾਂ ਅਤੇ ਆਯੋਜਨਾਂ ਦੇ ਦੌਰਾਨ ਮੈਨੂੰ ਦਿੱਤੇ ਗਏ ਤੋਹਫ਼ੇ ਭਾਰਤ ਦੀ ਸਮ੍ਰਿੱਧ ਸੰਸਕ੍ਰਿਤੀ, ਪਰੰਪਰਾ ਅਤੇ ਕਲਾਤਮਕ ਵਿਰਾਸਤ ਦਾ ਪ੍ਰਮਾਣ ਹਨ।
ਹਮੇਸ਼ਾ ਦੀ ਤਰ੍ਹਾਂ, ਇਨ੍ਹਾਂ ਵਸਤੂਆਂ ਦੀ ਨਿਲਾਮੀ ਕੀਤੀ ਜਾਵੇਗੀ ਅਤੇ ਪ੍ਰਾਪਤ ਆਮਦਨ ਨਮਾਮਿ ਗੰਗੇ ਪਹਿਲ (Namami Gange initiative) ਵਿੱਚ ਇਸਤੇਮਾਲ ਕੀਤੀ ਜਾਵੇਗੀ।
ਉਨ੍ਹਾਂ ਤੋਹਫ਼ਿਆਂ ਨੂੰ ਪ੍ਰਾਪਤ ਕਰਨ ਦਾ ਤੁਹਾਡੇ ਪਾਸ ਇਹ ਮੌਕਾ ਹੈ!
ਇਸ ਬਾਰੇ ਅਧਿਕ ਜਾਣਕਾਰੀ ਦੇ ਲਈ ਐੱਨਜੀਐੱਮਏ ਜ਼ਰੂਰ ਪਹੁੰਚੋ। ਜੋ ਵਿਅਕਤੀਗਤ ਤੌਰ ‘ਤੇ ਨਹੀਂ ਪਹੁੰਚ ਸਕਦੇ ਉਹ ਨੀਚੇ ਵੈੱਬਸਾਈਟ ਲਿੰਕ ‘ਤੇ ਕਲਿੱਕ ਕਰਨ।
pmmementos.gov.in”
***
ਡੀਐੱਸ/ਐੱਸਟੀ
(Release ID: 1963593)
Visitor Counter : 99
Read this release in:
English
,
Gujarati
,
Urdu
,
Hindi
,
Marathi
,
Assamese
,
Bengali
,
Manipuri
,
Odia
,
Tamil
,
Telugu
,
Kannada
,
Malayalam