ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਤੇਲੰਗਾਨਾ ਦੇ ਮਹਿਬੂਬਨਗਰ ਵਿੱਚ 13,500 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ


ਨਾਗਪੁਰ-ਵਿਜੈਵਾੜਾ ਆਰਥਿਕ ਗਲਿਆਰੇ ਨਾਲ ਜੁੜੇ ਮਹੱਤਵਪੂਰਨ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਭਾਰਤਮਾਲਾ ਪਰਿਯੋਜਨਾ ਦੇ ਤਹਿਤ ਵਿਕਸਿਤ ਹੈਦਰਾਬਾਦ-ਵਿਸ਼ਾਖਾਪੱਟਨਮ ਕੌਰੀਡੋਰ ਨਾਲ ਜੁੜੇ ਸੜਕ ਪ੍ਰੋਜੈਕਟ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ

ਪ੍ਰਮੁੱਖ ਤੇਲ ਅਤੇ ਗੈਸ ਪਾਇਪਲਾਈਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ

ਉਦਘਾਟਨੀ ਹੈਦਰਾਬਾਦ (ਕਾਚੇਗੁੜਾ) - ਰਾਇਚੁਰ - ਹੈਦਰਾਬਾਦ (ਕਾਚੇਗੁੜਾ) ਟ੍ਰੇਨ ਸਰਵਿਸ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ

ਤੇਲੰਗਾਨਾ ਦੇ ਹਲਦੀ ਕਿਸਾਨਾਂ ਦੇ ਲਾਭ ਲਈ ਕੇਂਦਰ ਸਰਕਾਰ ਦੁਆਰਾ ਰਾਸ਼ਟਰੀ ਹਲਦੀ ਬੋਰਡ ਦੇ ਗਠਨ ਦਾ ਐਲਾਨ

ਆਰਥਿਕ ਗਲਿਆਰਾ ਹਨਮਕੋਂਡਾ, ਮਹਿਬੂਬਾਬਾਦ, ਵਾਰੰਗਲ ਅਤੇ ਖੰਮਮ ਜ਼ਿਲ੍ਹਿਆਂ ਦੇ ਨੌਜਵਾਨਾਂ ਦੇ ਲਈ ਅਵਸਰਾਂ ਦੇ ਨਵੇਂ ਦੁਆਰ ਖੋਲ੍ਹੇਗਾ

ਨਵੀਂ ਸੰਮੱਕਾ-ਸਰੱਕਾ ਸੈਂਟਰਲ ਟ੍ਰਾਇਬਲ ਯੂਨੀਵਰਸਿਟੀ (Sammakka-Sarakka Central Tribal University)‘ਤੇ 900 ਕਰੋੜ ਰੁਪਏ ਖਰਚ ਕੀਤੇ ਜਾਣਗੇ

Posted On: 01 OCT 2023 3:40PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤੇਲੰਗਾਨਾ ਦੇ ਮਹਿਬੂਬਨਗਰ ਵਿੱਚ 13,500 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ । ਇਹ ਵਿਕਾਸ ਪ੍ਰੋਜੈਕਟ ਸੜਕ, ਰੇਲ, ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਤੇ ਉਚੇਰੀ ਸਿੱਖਿਆ ਜਿਹੇ ਮਹੱਤਵਪੂਰਨ ਖੇਤਰਾਂ ਨਾਲ ਸਬੰਧਿਤ ਹਨ। ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇੱਕ ਟ੍ਰੇਨ ਸੇਵਾ ਨੂੰ ਭੀ ਝੰਡੀ ਦਿਖਾ ਕੇ ਰਵਾਨਾ ਕੀਤਾ।

 ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਤਿਉਹਾਰਾਂ ਦੇ ਮੌਸਮ ਦੇ ਆਗਮਨ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਸੰਸਦ ਵਿੱਚ ਨਾਰੀ ਸ਼ਕਤੀ ਵੰਦਨ ਅਧਿਨਿਯਮ (Nari Shakti Vandan Adhiniyam) ਦੇ ਪਾਸ ਹੋਣ ਨਾਲ ਨਵਰਾਤ੍ਰੀ(ਨਵਰਾਤ੍ਰਿਆਂ) ਦੀ ਸ਼ੁਰੂਆਤ ਤੋਂ ਪਹਿਲਾਂ ਸ਼ਕਤੀ ਪੂਜਾ ਦੀ ਭਾਵਨਾ(spirit of Shakti Puja) ਸਥਾਪਿਤ ਹੋਈ ਹੈ।

 ਪ੍ਰਧਾਨ ਮੰਤਰੀ ਨੇ ਅੱਜ ਕਈ ਸੜਕ ਸੰਪਰਕ ਪ੍ਰੋਜੈਕਟਾਂ ਦੀ ਨੀਂਹ ਪੱਥਰ ਰੱਖਣ ‘ਤੇ ਪ੍ਰਸੰਨਤਾ ਵਿਅਕਤ ਕੀਤੀ, ਜੋ ਇਸ ਖੇਤਰ ਵਿੱਚ ਜੀਵਨ ਨੂੰ ਬਦਲ ਦੇਣਗੇ। ਨਾਗਪੁਰ-ਵਿਜੈਵਾੜਾ ਆਰਥਿਕ ਗਲਿਆਰਾ(Nagpur – Vijayawada Economic Corridor); ਤੇਲੰਗਾਨਾ, ਆਂਧਰ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਟ੍ਰਾਂਸਪੋਰਟੇਸ਼ਨ ਅਤੇ ਬਿਜ਼ਨਸ ਨੂੰ ਅਸਾਨ ਬਣਾਵੇਗਾ। ਇਨ੍ਹਾਂ ਪ੍ਰੋਜੈਕਟਾਂ ਨਾਲ ਇਨ੍ਹਾਂ ਰਾਜਾਂ ਵਿੱਚ ਵਪਾਰ, ਟੂਰਿਜ਼ਮ ਅਤੇ ਇੰਡਸਟ੍ਰੀ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਕੌਰੀਡੋਰ ਵਿੱਚ ਪ੍ਰਮੁੱਖ ਆਰਥਿਕ ਕੇਂਦਰਾਂ ਦੀ ਪਹਿਚਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚ 8 ਵਿਸ਼ੇਸ਼ ਆਰਥਿਕ ਖੇਤਰ, 5 ਮੈਗਾ ਫੂਡ ਪਾਰਕ, 4 ਫਿਸ਼ਿੰਗ ਸੀਫੂਡ ਕਲਸਟਰਸ, 3 ਫਾਰਮਾ ਅਤੇ ਮੈਡੀਕਲ ਕਲਸਟਰਸ ਅਤੇ 1 ਟੈਕਸਟਾਇਲਸ ਕਲਸਟਰ (8 Special Economic Zone, 5 Mega food parks, 4 fishing seafood clusters, 3 pharma and medical clusters and 1 textiles cluster) ਸ਼ਾਮਲ ਹਨ। ਇਸ ਨਾਲ ਹਨਮਕੋਂਡਾ, ਮਹਿਬੂਬਾਬਾਦ, ਵਾਰੰਗਲ ਅਤੇ ਖੰਮਮ (Hanamkonda, Mahabubabad, Warangal and  Khammam) ਜ਼ਿਲ੍ਹਿਆਂ ਦੇ ਨੌਜਵਾਨਾਂ ਦੇ ਲਈ ਅਵਸਰਾਂ ਦੇ ਕਈ ਦੁਆਰ ਖੁੱਲ੍ਹਣਗੇ।

 ਪ੍ਰਧਾਨ ਮੰਤਰੀ ਨੇ ਸਥਾਨਕ ਨਿਰਮਿਤ ਉਤਪਾਦਾਂ ਨੂੰ ਬੰਦਰਗਾਹਾਂ ਤੱਕ ਲੈ ਜਾਣ ਦੇ ਲਈ ਤੇਲੰਗਾਨਾ ਜਿਹੇ ਭੂਮੀ ਨਾਲ ਘਿਰੇ ਰਾਜ ਦੇ ਸੰਦਰਭ ਵਿੱਚ ਰੇਲ ਅਤੇ ਰੋਡ ਕਨੈਕਟੀਵਿਟੀ ਦੀ ਜ਼ਰੂਰਤ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਕਈ ਪ੍ਰਮੁੱਖ ਆਰਥਿਕ ਗਲਿਆਰੇ ਤੇਲੰਗਾਨਾ ਤੋਂ ਹੋ ਕੇ ਗੁਜਰ ਰਹੇ ਹਨ। ਇਹ ਸਾਰੇ, ਰਾਜ ਨੂੰ ਪੂਰਬੀ ਅਤੇ ਪੱਛਮੀ ਤਟ ਨਾਲ ਜੋੜਨ ਦਾ ਮਾਧਿਅਮ ਬਣਨਗੇ। ਹੈਦਰਾਬਾਦ ਵਿਸ਼ਾਖਾਪੱਟਨਮ ਕੌਰੀਡੋਰ ਦਾ ਸੂਰਯਾਪੇਟ-ਖੰਮਮ ਸੈਕਸ਼ਨ ਭੀ ਇਸ ਵਿੱਚ ਮਦਦ ਕਰੇਗਾ। ਇਸ ਨਾਲ ਪੂਰਬੀ ਤਟ ਤੱਕ ਪਹੁੰਚਣ ਵਿੱਚ ਮਦਦ ਮਿਲੇਗੀ। ਇਸ ਦੇ ਨਾਲ ਹੀ ਇੰਡਸਟ੍ਰੀਜ਼ ਅਤੇ ਕਾਰੋਬਾਰਾਂ ਦੀ ਲੌਜਿਸਟਿਕਸ ਲਾਗਤਾਂ ਭੀ ਘੱਟ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਜਕਲੈਰ ਅਤੇ ਕ੍ਰਿਸ਼ਨ ਸੈਕਸ਼ਨ ਦੇ ਦਰਮਿਆਨ (between Jaklair and Krishna section) ਬਣ ਰਹੀ ਰੇਲਵੇ ਲਾਈਨ ਭੀ ਇੱਥੋਂ ਦੇ ਲੋਕਾਂ ਦੇ ਲਈ ਬਹੁਤ ਮਹੱਤਵਪੂਰਨ ਹੋਵੇਗੀ।

 ਪ੍ਰਧਾਨ ਮੰਤਰੀ ਨੇ ਤੇਲੰਗਾਨਾ ਦੇ ਹਲਦੀ ਕਿਸਾਨਾਂ ਦੇ ਲਾਭ ਦੇ ਲਈ ਕੇਂਦਰ ਸਰਕਾਰ ਦੁਆਰਾ ਰਾਸ਼ਟਰੀ ਹਲਦੀ ਬੋਰਡ (National Turmeric Board) ਦੇ ਗਠਨ ਦਾ ਐਲਾਨ ਕੀਤਾ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਰਾਸ਼ਟਰੀ ਹਲਦੀ ਬੋਰਡ, ਸਪਲਾਈ ਚੇਨ ਵਿੱਚ ਵੈਲਿਊ ਐਡੀਸ਼ਨ ‘ਤੇ ਧਿਆਨ ਕੇਂਦ੍ਰਿਤ ਕਰੇਗਾ ਅਤੇ ਕਿਸਾਨਾਂ ਦੇ ਲਈ ਇਨਫ੍ਰਾਸਟ੍ਰਕਚਰ ਸੁਧਾਰ ਵਿੱਚ ਮਦਦ ਕਰੇਗਾ। ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰੀ ਹਲਦੀ ਬੋਰਡ ਦੇ ਗਠਨ ‘ਤੇ ਤੇਲੰਗਾਨਾ ਅਤੇ ਪੂਰੇ ਰਾਸ਼ਟਰ ਦੇ ਹਲਦੀ ਉਗਾਉਣ ਵਾਲੇ ਕਿਸਾਨਾਂ ਨੂੰ ਵਧਾਈਆਂ ਦਿੱਤੀਆਂ।

 ਊਰਜਾ ਅਤੇ ਊਰਜਾ ਸੁਰੱਖਿਆ ਖੇਤਰ ਵਿੱਚ ਦੁਨੀਆ ਭਰ ਵਿੱਚ ਹਾਲ ਦੇ ਘਟਨਾਕ੍ਰਮ ਬਾਰੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਪ੍ਰਕਾਸ਼ ਪਾਇਆ ਕਿ ਸਰਕਾਰ ਨੇ ਨਾ ਕੇਵਲ ਉਦਯੋਗਾਂ ਦੇ ਲਈ, ਬਲਕਿ ਪਰਿਵਾਰਾਂ ਦੇ ਲਈ ਭੀ ਊਰਜਾ ਸੁਰੱਖਿਅਤ ਕੀਤੀ ਹੈ। ਉਨ੍ਹਾਂ ਨੇ ਐੱਲਪੀਜੀ ਸਿਲੰਡਰਾਂ ਦੀ ਸੰਖਿਆ 2014 ਦੇ 14 ਕਰੋੜ ਤੋਂ ਵਧ ਕੇ 2023 ਵਿੱਚ 32 ਕਰੋੜ ਹੋਣ ਦੀ ਉਦਾਹਰਣ ਦਿੱਤੀ ਅਤੇ ਗੈਸ ਦੀਆਂ ਕੀਮਤਾਂ ਵਿੱਚ ਹਾਲ ਵਿੱਚ ਹੋਈ ਕਮੀ ਦਾ ਭੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਸਰਕਾਰ ਦੇਸ਼ ਵਿੱਚ ਐੱਲਪੀਜੀ ਡਿਸਟ੍ਰੀਬਿਊਸ਼ਨ ਨੈੱਟਵਰਕ ਦੇ ਵਿਸਤਾਰ ਨੂੰ ਹੁਲਾਰਾ ਦੇ ਰਹੀ ਹੈ।” ਉਨ੍ਹਾਂ ਨੇ ਕਿਹਾ ਕਿ ਹਸਨ-ਚੇਰਾਪੱਲੀ ਐੱਲਪੀਜੀ ਪਾਇਪਲਾਈਨ ਪ੍ਰੋਜੈਕਟ (Hassan-Cherlapalli LPG Pipeline Project) ਖੇਤਰ ਵਿੱਚ ਲੋਕਾਂ ਨੂੰ ਊਰਜਾ ਸੁਰੱਖਿਆ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗੀ। ਉਨ੍ਹਾਂ ਨੇ ਕ੍ਰਿਸ਼ਨਾਪੱਟਨਮ ਤੋਂ ਹੈਦਰਾਬਾਦ ਦੇ ਦਰਮਿਆਨ ਬਹੁ-ਉਤਪਾਦ ਪੈਟ੍ਰੋਲੀਅਮ ਪਾਇਪਲਾਈਨ (Multiproduct Petroleum Pipeline between Krishnapatnam to Hyderabad) ਦਾ ਨੀਂਹ ਪੱਥਰ ਰੱਖਣ ਦਾ ਭੀ ਜ਼ਿਕਰ ਕੀਤਾ, ਜਿਸ ਨਾਲ ਤੇਲੰਗਾਨਾ ਵਿੱਚ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਦੇ ਹਜ਼ਾਰਾਂ ਅਵਸਰਾਂ ਦੀ ਸਿਰਜਣਾ ਵਿੱਚ ਮਦਦ ਮਿਲੇਗੀ।

 ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਵਿੱਚ ਕਈ ਇਮਾਰਤਾਂ ਦਾ ਉਦਘਾਟਨ ਕੀਤਾ। ਕੇਂਦਰ ਸਰਕਾਰ ਨੇ ਹੈਦਰਾਬਾਦ ਯੂਨੀਵਰਸਿਟੀ ਨੂੰ ‘ਉਤਕ੍ਰਿਸ਼ਟ ਸੰਸਥਾਨ’ (‘Institution of Eminence’) ਦਾ ਦਰਜਾ ਦਿੱਤਾ ਹੈ ਅਤੇ ਵਿਸ਼ੇਸ਼ ਧਨਰਾਸ਼ੀ ਪ੍ਰਦਾਨ ਕੀਤੀ ਹੈ। ਪ੍ਰਧਾਨ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ, “ਭਾਰਤ ਸਰਕਾਰ ਮੁਲੁਗੁ ਜ਼ਿਲ੍ਹੇ ਵਿੱਚ ਇੱਕ ਸੈਂਟਰਲ ਟ੍ਰਾਇਬਲ ਯੂਨੀਵਰਸਿਟੀ ਸਥਾਪਿਤ ਕਰਨ ਜਾ ਰਹੀ ਹੈ। ਇਸ ਯੂਨੀਵਰਸਿਟੀ ਦਾ ਨਾਮ ਸਤਿਕਾਰਯੋਗ ਜਨਜਾਤੀਯ ਦੇਵੀ ਸੰਮੱਕਾ-ਸਰੱਕਾ (revered tribal goddesses Sammakka-Sarakka) ਦੇ ਨਾਮ ‘ਤੇ ਰੱਖਿਆ ਜਾਵੇਗਾ। ਸੰਮੱਕਾ-ਸਰੱਕਾ ਸੈਂਟਰਲ ਟ੍ਰਾਇਬਲ ਯੂਨੀਵਰਸਿਟੀ (Sammakka-Sarakka Central Tribal University) ‘ਤੇ ਲਗਭਗ 900 ਕਰੋੜ ਰੁਪਏ ਖਰਚ ਕੀਤੇ ਜਾਣਗੇ।” ਸ਼੍ਰੀ ਮੋਦੀ ਨੇ ਇਸ ਸੈਂਟਰਲ ਟ੍ਰਾਇਬਲ ਯੂਨੀਵਰਸਿਟੀ ਦੇ ਲਈ ਤੇਲੰਗਾਨਾ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ।

 ਇਸ ਅਵਸਰ ‘ਤੇ ਤੇਲੰਗਾਨਾ ਦੇ ਰਾਜਪਾਲ, ਸੁਸ਼੍ਰੀ ਤਮਿਲਿਸਾਈ ਸੁਦੰਰਰਾਜਨ, ਕੇਂਦਰੀ ਮੰਤਰੀ, ਸ਼੍ਰੀ ਜੀ ਕਿਸ਼ਨ ਰੈੱਡੀ, ਸੰਸਦ ਮੈਂਬਰ ਸ਼੍ਰੀ ਬੰਦੀ ਸੰਜੈ ਕੁਮਾਰ ਅਤੇ ਹੋਰ ਪਤਵੰਤੇ ਉਪਸਥਿਤ ਸਨ।

 ਪਿਛੋਕੜ

ਦੇਸ਼ ਭਰ ਵਿੱਚ ਆਧੁਨਿਕ ਸੜਕ ਇਨਫ੍ਰਾਸਟ੍ਰਕਚਰ ਦੇ ਵਿਕਾਸ ਨਾਲ ਸਬੰਧਿਤ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ ਦੇ ਇੱਕ ਕਦਮ ਦੇ ਰੂਪ ਵਿੱਚ, ਪ੍ਰੋਗਰਾਮ ਦੇ ਦੌਰਾਨ ਵਿਭਿੰਨ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਲੋਕਅਰਪਣ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਪ੍ਰਮੁੱਖ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜੋ ਨਾਗਪੁਰ-ਵਿਜੈਵਾੜਾ ਆਰਥਿਕ ਗਲਿਆਰੇ (Nagpur – Vijayawada Economic Corridor) ਦਾ ਹਿੱਸਾ ਹਨ। ਪ੍ਰੋਜੈਕਟਾਂ ਵਿੱਚ ਸ਼ਾਮਲ ਹਨ- ਐੱਨਐੱਚ-163ਜੀ ਦੇ ‘ਵਾਰੰਗਲ ਤੋਂ ਖੰਮਮ ਸੈਕਸ਼ਨ ਤੱਕ 108 ਕਿਲੋਮੀਟਰ ਲੰਬਾ ਚਾਰ-ਲੇਨ ਪਹੁੰਚ ਨਿਯੰਤ੍ਰਿਤ ਗ੍ਰੀਨਫੀਲਡ ਰਾਜਮਾਰਗ ਅਤੇ ਐੱਨਐੱਚ-163ਜੀ ਦੇ ਖੰਮਮ ਤੋਂ ਵਿਜੈਵਾੜਾ ਸੈਕਸ਼ਨ ਤੱਕ 90 ਕਿਲੋਮੀਟਰ ਲੰਬਾ ‘ਚਾਰ-ਲੇਨ ਪਹੁੰਚ ਨਿਯੰਤ੍ਰਿਤ ਗ੍ਰੀਨਫੀਲਡ ਰਾਜਾਮਰਗ। ਇਹ ਸੜਕ ਪ੍ਰੋਜੈਕਟ ਲਗਭਗ 6400 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੇ ਜਾਣਗੇ। ਇਨ੍ਹਾਂ ਪ੍ਰੋਜੈਕਟਾਂ ਨਾਲ ਵਾਰੰਗਲ ਅਤੇ ਖੰਮਮ ਦੇ ਦਰਮਿਆਨ ਦੂਰੀ ਲਗਭਗ 14 ਕਿਲੋਮੀਟਰ ਘੱਟ ਹੋ ਜਾਵੇਗੀ ਅਤੇ ਖੰਮਮ ਅਤੇ ਵਿਜੈਵਾੜਾ ਦੇ ਦਰਮਿਆਨ ਭੀ ਦੂਰੀ ਵਿੱਚ ਲਗਭਗ 27 ਕਿਲੋਮੀਟਰ ਦੀ ਕਮੀ ਆਵੇਗੀ।

 ਪ੍ਰਧਾਨ ਮੰਤਰੀ ਨੇ ਇੱਕ ਸੜਕ ਪ੍ਰੋਜੈਕਟ ਦਾ ਲੋਕਅਰਪਣ ਕੀਤਾ – ‘ਐੱਨਐੱਚ-365ਬੀਬੀ ‘ਤੇ 59 ਕਿਲੋਮੀਟਰ ਲੰਬਾ ਤੇ ਚਾਰ ਲੇਨ ਵਾਲਾ ਸੂਰਯਾਪੇਟ- ਖੰਮਮ ਸੈਕਸ਼ਨ। ਲਗਭਗ 2,460 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ, ਇਹ ਪ੍ਰੋਜੈਕਟ ਹੈਦਰਾਬਾਦ-ਵਿਸ਼ਾਖਾਪੱਟਨਮ ਕੌਰੀਡੋਰ ਦਾ ਇੱਕ ਹਿੱਸਾ ਹੈ ਅਤੇ ਇਸ ਨੂੰ ਭਾਰਤਮਾਲਾ ਪਰਿਯੋਜਨਾ (Bharatmala Pariyojana) ਦੇ ਤਹਿਤ ਵਿਕਸਿਤ ਕੀਤਾ ਗਿਆ ਹੈ। ਇਹ ਪ੍ਰੋਜੈਕਟ ਖੰਮਮ ਜ਼ਿਲ੍ਹੇ ਅਤੇ ਆਂਧਰ ਪ੍ਰਦੇਸ਼ ਦੇ ਤਟਵਰਤੀ ਖੇਤਰਾਂ ਨੂੰ ਬਿਹਤਰ ਕਨੈਕਟੀਵਿਟੀ ਭੀ ਪ੍ਰਦਾਨ ਕਰੇਗਾ।

 ਕਾਰਜਕ੍ਰਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ’37 ਕਿਲੋਮੀਟਰ ਲੰਬੀ ਜਕਲੈਰ – ਕ੍ਰਿਸ਼ਨਾ ਨਵੀਂ ਰੇਲਵੇ ਲਾਈਨ’ ਦਾ ਲੋਕਅਰਪਣ ਕੀਤਾ। 500 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣਾਈ ਗਈ, ਨਵੀਂ ਰੇਲ ਲਾਈਨ ਪਹਿਲੀ ਵਾਰ ਨਾਰਾਇਣਕੋਟ ਜ਼ਿਲ੍ਹੇ ਦੇ ਪਿਛੜੇ ਖੇਤਰਾਂ ਨੂੰ ਰੇਲ ਸੁਵਿਧਾ ਨਾਲ ਜੋੜਦੀ ਹੈ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਕ੍ਰਿਸ਼ਨਾ ਸਟੇਸ਼ਨ ਤੋਂ ਹੈਦਰਾਬਾਦ (ਕਾਚੀਗੁਡਾ) – ਰਾਏਪੁਰ – ਹੈਦਰਾਬਾਦ (ਕਾਚੀਗੁਡਾ) ਟ੍ਰੇਨ ਸੇਵਾ ਨੂੰ ਭੀ ਹਰੀ ਝੰਡੀ ਦਿਖਾਈ। ਟ੍ਰੇਨ ਸੇਵਾ ਤੇਲੰਗਾਨਾ ਦੇ ਹੈਦਰਾਬਾਦ, ਰੰਗਾਰੈੱਡੀ, ਮਹਿਬੂਬਨਗਰ ਅਤੇ ਨਾਰਾਇਣਪੇਟ ਜ਼ਿਲ੍ਹਿਆਂ ਨੂੰ ਕਰਨਾਟਾਕ ਦੇ ਰਾਏਚੁਰ ਜ਼ਿਲ੍ਹੇ ਨਾਲ ਜੋੜੇਗੀ। ਇਹ ਸੇਵਾ ਮਹਿਬੂਬਨਗਰ  ਅਤੇ ਨਾਰਾਇਣਪੇਟ ਜ਼ਿਲ੍ਹਿਆਂ ਦੇ ਪਿਛੜੇ ਖੇਤਰਾਂ ਨੂੰ ਪਹਿਲੀ ਵਾਰ ਰੇਲ ਸੁਵਿਧਾ ਪ੍ਰਦਾਨ ਕਰੇਗੀ, ਜਿਸ ਨਾਲ ਖੇਤਰ ਦੇ ਵਿਦਿਆਰਥੀਆਂ, ਰੋਜ਼ਾਨਾ ਯਾਤਰੀਆਂ, ਮਜ਼ਦੂਰਾਂ ਅਤੇ ਲੋਕਲ ਹੈਂਡਲੂਮ ਇੰਡਸਟ੍ਰੀ ਨੂੰ ਲਾਭ ਹੋਵੇਗਾ।

 ਦੇਸ਼ ਭਰ ਵਿੱਚ ਲੌਜਿਸਟਿਕਸ ਦਕਸ਼ਤਾ ਵਿੱਚ ਸੁਧਾਰ ਨਾਲ ਜੁੜੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਰੂਪ, ਪ੍ਰੋਗਰਾਮ ਦੇ ਦੌਰਾਨ ਮਹੱਤਵਪੂਰਨ ਤੇਲ ਅਤੇ ਗੈਸ ਪਾਇਪਲਾਈਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ‘ਹਸਨ-ਚੇਰਲਾਪੱਲੀ ਐੱਲਪੀਜੀ ਪਾਇਪਲਾਈਨ ਪ੍ਰੋਜੈਕਟ’ (‘Hassan-Cherlapalli LPG Pipeline Project’) ਰਾਸ਼ਟਰ ਨੂੰ ਸਮਰਪਿਤ ਕੀਤਾ। ਲਗਭਗ 2170 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ, ਕਰਨਾਟਕ ਦੇ ਹਸਨ ਤੋਂ ਚੇਰਲਾਪੱਲੀ (ਹੈਦਰਾਬਾਦ ਦਾ ਉਪਨਗਰ) ਤੱਕ ਐੱਲਪੀਜੀ ਪਾਇਪਲਾਈਨ, ਖੇਤਰ ਵਿੱਚ ਐੱਲਪੀਜੀ ਟ੍ਰਾਂਸਪੋਰਟ ਅਤੇ ਵੰਡ ਦਾ ਇੱਕ ਸੁਰੱਖਿਅਤ, ਲਾਗਤ ਪ੍ਰਭਾਵੀ ਅਤੇ ਵਤਾਵਾਰਣ-ਅਨੁਕੂਲ ਮਾਧਿਅਮ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਕ੍ਰਿਸ਼ਨਾਪੱਟਨਮ ਤੋਂ ਹੈਦਰਾਬਾਦ (ਮਲਕਾਪੁਰ) ਤੱਕ ‘ਭਾਰਤ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਿਟਿਡ (ਬੀਪੀਸੀਐੱਲ) ਦੀ ਬਹੁ-ਉਤਪਾਦ ਪੈਟ੍ਰੋਲੀਅਮ ਪਾਇਪਲਾਈਨ’ ਦਾ ਨੀਂਹ ਪੱਥਰ ਭੀ ਰੱਖਿਆ। 425 ਕਿਲੋਮੀਟਰ ਲੰਬੀ ਪਾਇਪਲਾਈਨ 1940 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ। ਇਹ ਪਾਇਪਲਾਈਨ ਖੇਤਰ ਵਿੱਚ ਪੈਟ੍ਰੋਲੀਅਮ ਉਤਪਾਦਾਂ ਦੇ ਇੱਕ ਸੁਰੱਖਿਅਤ, ਤੇਜ਼, ਕੁਸ਼ਲ ਅਤੇ ਵਾਤਾਵਰਣ-ਅਨੁਕੂਲ ਉਪਾਅ ਦੀ ਸੁਵਿਧਾ ਪ੍ਰਦਾਨ ਕਰੇਗੀ।

  ਪ੍ਰਧਾਨ ਮੰਤਰੀ ਨੇ ‘ਹੈਦਰਾਬਾਦ ਯੂਨੀਵਰਸਿਟੀ ਦੇ ਪੰਜ ਨਵੇਂ ਭਵਨਾਂ’ ਯਾਨੀ ਸਕੂਲ ਆਵ੍ ਇਕਨੌਮਿਕਸ; ਸਕੂਲ ਆਵ੍ ਮੈਥੇਮੈਟਿਕਸ ਐਂਡ ਸਟੈਟਿਸਟਿਕਸ: ਸਕੂਲ ਆਵ੍ ਮੈਨੇਜਮੈਂਟ ਸਟਡੀਜ਼; ਲੈਕਚਰ ਹਾਲ ਕੰਪਲੈਕਸ- III ਅਤੇ ਸਰੋਜਿਨੀ ਨਾਇਡੂ ਸਕੂਲ ਆਵ੍ ਆਰਟਸ ਐਂਡ ਕਮਿਊਨੀਕੇਸ਼ਨ (ਅਨੈਕਸੀ)( School of Economics; School of Mathematics & Statistics; School of Management Studies; Lecture Hall Complex – III;  and Sarojini Naidu School of Arts & Communication (Annexe)) ਦਾ ਭੀ ਉਦਘਾਟਨ ਕੀਤਾ। ਹੈਦਰਾਬਾਦ ਯੂਨੀਵਰਸਿਟੀ ਵਿੱਚ ਇਨਫ੍ਰਾਸਟ੍ਰਕਚਰ ਅੱਪਗ੍ਰੇਡੇਸ਼ਨ, ਵਿਦਿਆਰਥੀਆਂ ਅਤੇ ਫੈਕਲਟੀ ਨੂੰ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨ ਦੀ ਦਿਸਾ ਵਿੱਚ ਇੱਕ ਹੋਰ ਕਦਮ ਹੈ।

 

***

 

ਡੀਐੱਸ/ਟੀਐੱਸ



(Release ID: 1963228) Visitor Counter : 79