ਸੂਚਨਾ ਤੇ ਪ੍ਰਸਾਰਣ ਮੰਤਰਾਲਾ
15ਵੇਂ ਤਾਸ਼ਕੰਦ ਅੰਤਰਰਾਸ਼ਟਰੀ ਫਿਲਮ ਮਹੋਤਸਵ ਵਿੱਚ ਭਾਰਤ ਦੀ ਭਾਗੀਦਾਰੀ ਦਾ ਪੂਰਵਾਲੋਕਨ (Curtain Raiser)
ਰਾਜ ਮੰਤਰੀ ਡਾ. ਐੱਲ ਮੁਰੁਗਨ 29 ਸਤੰਬਰ ਤੋਂ 1 ਅਕਤੂਬਰ ਤੱਕ ਆਯੋਜਿਤ ਹੋਣ ਵਾਲੇ ਤਾਸ਼ਕੰਦ ਅੰਤਰਰਾਸ਼ਟਰੀ ਫਿਲਮ ਮਹੋਤਸਵ ਵਿੱਚ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰਨਗੇ
ਟੀਆਈਐੱਫਐੱਫਈਐੱਸਟੀ (TIFFEST) ਪਲੈਟਫਾਰਮ ਦਾ ਉਪਯੋਗ ਭਾਰਤ ਦੇ ਗੋਆ ਵਿੱਚ 20-28, ਨਵੰਬਰ, 2023 ਤੱਕ ਆਯੋਜਿਤ ਹੋਣ ਵਾਲੇ 54ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਵਿੱਚ ਭਾਗੀਦਾਰੀ ਨੂੰ ਹੁਲਾਰਾ ਦੇਣ ਅਤੇ ਅੰਤਰਰਾਸ਼ਟਰੀ ਸਹਿ-ਨਿਰਮਾਣ ਨੂੰ ਲੈ ਕੇ ਸਾਂਝੇਦਾਰੀ ਨੂੰ ਹੁਲਾਰਾ ਦੇਣ ਲਈ ਕੀਤਾ ਜਾਵੇਗਾ
ਉਜ਼ਬੇਕਿਸਤਾਨ ਦੇ ਮੰਤਰੀਆਂ ਅਤੇ ਫਿਲਮ ਜਗਤ ਨਾਲ ਜੁੜੇ ਤੁਰਕੀ ਅਤੇ ਰੂਸ ਦੇ ਪਤਵੰਤੇ ਪ੍ਰਤੀਨਿਧੀਆਂ ਦੇ ਨਾਲ ਬੈਠਕ ਦੀ ਯੋਜਨਾ ਹੈ।
Posted On:
28 SEP 2023 7:06PM by PIB Chandigarh
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ ਮੁਰੁਗਨ ਇਸ ਸਾਲ ਉਜ਼ਬੇਕਿਸਤਾਨ ਦੇ ਤਾਸ਼ਕੰਦ ਵਿੱਚ ਆਯੋਜਿਤ ਹੋਣ ਵਾਲੇ ਤਾਸ਼ਕੰਦ ਅੰਤਰਰਾਸ਼ਟਰੀ ਫਿਲਮ ਮਹੋਤਸਵ (ਟੀਆਈਐੱਫਐੱਫਈਐੱਸਟੀ) ਵਿੱਚ ਭਾਰਤੀ ਪ੍ਰਤੀਨਿਧੀਮੰਡਲ ਦੀ ਅਗਵਾਈ ਕਰਨਗੇ। ਇਸ ਫਿਲਮ ਮਹੋਤਸਵ ਵਿੱਚ ਸ਼ਮੂਲੀਅਤ ਦਾ ਉਦੇਸ਼ ਸਿਨੇਮਾ ਨਾਲ ਸਬੰਧਿਤ ਸਾਂਝੇਦਾਰੀ ਕਰਨਾ, ਪ੍ਰੋਗਰਾਮਾਂ ਦਾ ਅਦਾਨ-ਪ੍ਰਦਾਨ ਕਰਨਾ, ਫਿਲਮ ਨਿਰਮਾਣ ਨੂੰ ਹੁਲਾਰਾ ਦੇਣਾ ਅਤੇ ਸੱਭਿਆਚਾਰਾਂ ਦੇ ਦਰਮਿਆਨ ਇੱਕ ਪੁਲ ਦੇ ਰੂਪ ਵਿੱਚ ਕੰਮ ਕਰਨਾ ਹੈ। “ਸਿਲਕ ਰੋਡ ਦੇ ਮੋਤੀ” ਦੇ ਰੂਪ ਵਿੱਚ ਪ੍ਰਸਿੱਧ ਤਾਸ਼ਕੰਦ ਅੰਤਰਰਾਸ਼ਟਰੀ ਫਿਲਮ ਮਹੋਤਸਵ ਨੂੰ ਸਾਲ 1968 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਭਾਰਤੀ ਫਿਲਮ-ਆਮਰਪਾਲੀ ਨੂੰ ਇਸ ਮਹੋਤਸਵ ਦੇ ਉਦਘਾਟਨੀ ਐਡੀਸ਼ਨ ਵਿੱਚ ਦਿਖਾਇਆ ਗਿਆ ਸੀ।
ਭਾਰਤੀ ਸਿਨੇਮਾ ਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਹੀ, ਜਦੋਂ ਸ਼੍ਰੀ ਰਾਜ ਕਪੂਰ ਦੀਆਂ ਫਿਲਮਾਂ ਨੂੰ ਪੂਰੇ ਵਿਸ਼ਵ, ਵਿਸ਼ੇਸ਼ ਤੌਰ ‘ਤੇ ਉਜ਼ਬੇਕਿਸਤਾਨ ਅਤੇ ਮੱਧ ਏਸ਼ੀਆ ਖੇਤਰ ਤੋਂ ਪਿਆਰ ਮਿਲਦਾ ਸੀ, ਆਪਣਾ ਨਾਮ ਕਮਾਇਆ ਸੀ। ਭਾਰਤੀ ਸਿਨੇਮਾ ਦਾ ਆਕਰਸ਼ਣ ਅੱਜ ਵੀ ਬਣਿਆ ਹੋਇਆ ਹੈ ਕਿਉਂਕਿ, ਕਹਾਣੀ ਕਹਿਣ (ਸਟੋਰੀਟੈਲਿੰਗ) ਦਾ ਸਾਡਾ ਸੱਭਿਆਚਾਰਕ ਤਰੀਕਾ ਅਤੇ ਕਲਾ ਦੇ ਵਿਭਿੰਨ ਰੂਪ ਸਟੋਰੀਟੈਲਿੰਗ ਵਿੱਚ ਨਿਪੁੰਨ ਹਨ। ਨਾਲ ਹੀ, ਨਾ ਸਿਰਫ ਭਾਰਤ ਵਿੱਚ ਬਲਕਿ, ਪੂਰੇ ਵਿਸ਼ਵ ਵਿੱਚ ਇਸ ਦੀ ਸ਼ਲਾਘਾ ਕੀਤੀ ਜਾਂਦੀ ਹੈ। ਉਦਾਹਰਣ ਦੇ ਲਈ, ਸ਼੍ਰੀ ਰਾਜਮੌਲੀ ਦੀ ਫਿਲਮ ਆਰਆਰਆਰ ਦਾ ਗਾਨਾ “ਨਾਟੂ ਨਾਟੂ”, ਜਿਸ ਨੇ ਹਾਲ ਹੀ ਵਿੱਚ ਪੂਰੇ ਵਿਸ਼ਵ ਦੇ ਸਿਨੇਮਾ ਪ੍ਰੇਮੀਆਂ ਦਾ ਦਿਲ ਜਿੱਤ ਕੇ ਗੋਲਡਨ ਗਲੋਬ ਵਿੱਚ ਸਰਬਸ਼੍ਰੇਸ਼ਠ ਗੀਤ ਦਾ ਪੁਰਸਕਾਰ ਆਪਣੇ ਨਾਮ ਕੀਤਾ।
ਇਤਿਹਾਸ ਵਿੱਚ ਉਜ਼ੇਬਿਕਸਤਾਨ ਅਤੇ ਭਾਰਤ ਦੇ ਆਪਸੀ ਸਬੰਧਾਂ ਦੀਆਂ ਜੜਾਂ ਬਹੁਤ ਡੂੰਘੀਆਂ ਹਨ। ਹਾਲ ਦੇ ਵਰ੍ਹਿਆਂ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੁਵੱਲੇ ਸਬੰਧ ਤੇਜ਼ੀ ਨਾਲ ਮਜ਼ਬੂਤ ਹੋਏ ਹਨ। ਆਪਣੇ ਵਿਕਾਸ ਦੀਆਂ ਮੌਜੂਦਾ ਸੰਭਾਵਨਾਵਾਂ ਦੇ ਨਾਲ ਭਾਰਤ, ਵਿਸ਼ਵ ਦੇ ਲਈ ਇੱਕ ਸਮ੍ਰਿੱਧ ਫਿਲਮਿੰਗ ਈਕੋਸਿਸਟਮ ਅਤੇ ਭਵਿੱਖ ਨੂੰ ਲੈ ਕੇ ਵਿਕਸਿਤ ਉਦਯੋਗ ਦੇ ਨਿਰਮਾਣ ਦੇ ਸਬੰਧ ਵਿੱਚ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸੋਚ ਦੇ ਅਨੁਸਾਰ ਫਿਲਮਾਂ ਦਾ ਸਹਿ ਨਿਰਮਾਣ ਕਰਨ, ਸਿਨੇਮਾ ਦੀ ਸਮਝ ਅਤੇ ਤਕਨੀਕਾਂ ਦਾ ਅਦਾਨ-ਪ੍ਰਦਾਨ ਕਰਨ ਅਤੇ ਸਾਡੇ ਸਿਨੇਮਾ/ਉਦਯੋਗਾਂ ਨੂੰ ਸਮਾਵੇਸ਼ੀ ਬਣਾਉਣ ਦੇ ਢੰਗ ਵਿਕਸਿਤ ਕਰਨ ਲਈ ਉਤਸੁਕ ਹੈ। ਇਸ ਵਰ੍ਹੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਆਪਣੀ ਪ੍ਰਧਾਨਗੀ ਦੇ ਦੌਰਾਨ ਭਾਰਤ ਨੇ ਜਨਵਰੀ, 2023 ਵਿੱਚ ਮੁੰਬਈ ਵਿੱਚ ਐੱਸਸੀਓ ਫਿਲਮ ਮਹੋਤਸਵ ਦਾ ਆਯੋਜਨ ਕੀਤਾ ਸੀ।
ਤਾਸ਼ਕੰਦ ਅੰਤਰਰਾਸ਼ਟਰੀ ਫਿਲਮ ਮਹੋਤਸਵ ਵਿੱਚ ਭਾਰਤ ਦੀ ਭਾਗੀਦਾਰੀ ਮਾਣਯੋਗ ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਦੀ ਤਰਫੋਂ ਦਿੱਤੇ ਵਿਸ਼ਾ-ਵਸਤੂ -'ਭਾਰਤ ਦੀ ਰਚਨਾਤਮਕ ਅਰਥਵਿਵਸਥਾ ਦਾ ਪ੍ਰਦਰਸ਼ਨ', ‘ਤੇ ਅਧਾਰਿਤ ਹੈ, ਜੋ ਰੋਮਾਂਚਕ ਅਤੇ ਸਾਰਥਕ ਚਰਚਾ ਲਈ ਇੱਕ ਉੱਤਪ੍ਰੇਰਕ ਦੇ ਰੂਪ ਵਿੱਚ ਕਾਰਜ ਕਰਨ ਦਾ ਵਿਸ਼ਵਾਸ ਦਿਲਾਉਂਦਾ ਹੈ।
ਜਿਵੇਂ ਕਿ ਅਸੀਂ ਭਾਰਤ ਦੇ ਲਈ ਆਲਮੀ ਸਮੱਗਰੀ (ਕੰਟੈਂਟ) ਕੇਂਦਰ ਬਣਨ ਅਤੇ ਇੱਕ ਸਹਿਯੋਗੀ ਫਿਲਮਿੰਗ ਈਕੋਸਿਸਟਮ ਦਾ ਨਿਰਮਾਣ ਕਰਨ ਦਾ ਰਸਤਾ ਤਿਆਰ ਕੀਤਾ ਹੈ, ਤਾਸ਼ਕੰਦ ਅੰਤਰਰਾਸ਼ਟਰੀ ਫਿਲਮ ਮਹੋਤਸਵ ਉਜ਼ੇਬਿਕਸਤਾਨ ਅਤੇ ਹੋਰ ਪ੍ਰਤੀਭਾਗੀ ਦੇਸ਼ਾਂ ਦੇ ਦਰਮਿਆਨ ਸਿਨੇਮਾ ਨਾਲ ਸਬੰਧਿਤ ਸਾਂਝੇਦਾਰੀ ਲਈ ਇੱਕ ਮੰਚ ਪ੍ਰਦਾਨ ਕਰੇਗਾ। ਵਿਦੇਸ਼ੀ ਫਿਲਮ ਨਿਰਮਾਤਾਵਾਂ ਦੇ ਲਈ ਪ੍ਰੋਤਸਾਹਨ ਦਾ ਐਲਾਨ ਭਾਰਤ ਵਿੱਚ ਵੱਧ ਫਿਲਮ ਨਿਰਮਾਤਾਵਾਂ ਨੂੰ ਆਕਰਸ਼ਿਤ ਕਰਨ ਦੇ ਪ੍ਰਯਾਸਾਂ ਨੂੰ ਹੁਲਾਰਾ ਦੇਵਾਗਾ।
ਇਸ ਤੋਂ ਇਲਾਵਾ ਇਸ ਫਿਲਮ ਮਹੋਤਸਵ ਦਾ ਉਪਯੋਗ ਇਸ ਸਾਲ ਆਯੋਜਿਤ ਹੋਣ ਵਾਲੇ 54ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਆਈਆਈਐੱਫਆਈ) ਦੇ ਐਡੀਸ਼ਨ ਨੂੰ ਹੁਲਾਰਾ ਦੇਣ ਦੇ ਲਈ ਕੀਤਾ ਜਾਵੇਗਾ, ਜਿਸ ਦਾ ਆਯੋਜਨ ਭਾਰਤ ਦੇ ਗੋਆ ਵਿੱਚ 20 ਤੋਂ 28 ਨਵੰਬਰ, 2023 ਤੱਕ ਨਿਰਧਾਰਿਤ ਹੈ।
*****
ਸੋਰਭ ਸਿੰਘ
(Release ID: 1962069)
Visitor Counter : 90