ਸਿੱਖਿਆ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਲੈਂਗਿਕ ਸਮਾਨਤਾ ਨੂੰ ਅੱਗੇ ਵਧਾਉਣ ਅਤੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੇ ਲਈ ਸੀਆਰਆਈਆਈਆਈਓ 4 ਗੁੱਡ (CRIIIO 4 GOOD modules) ਮਾਡਿਯੂਲ ਲਾਂਚ ਕੀਤਾ


ਸੀਆਰਆਈਆਈਆਈਓ 4 ਗੁੱਡ (CRIIIO 4 GOOD modules) ਮਾਡਿਯੂਲ ਬਾਲਿਕਾਵਾਂ (ਲੜਕੀਆਂ) ਨੂੰ ਸਸ਼ਕਤ ਬਣਾਉਣ ਅਤੇ ਲੈਂਗਿਕ ਸਮਾਨਤਾ ਦੇ ਬਾਰੇ ਜਾਗਰੂਕਤਾ ਫੈਲਾਉਣ ਦੇ ਮਾਧਿਅਮ ਬਣਨਗੇ - ਸ਼੍ਰੀ ਧਰਮੇਂਦਰ ਪ੍ਰਧਾਨ

Posted On: 28 SEP 2023 5:07PM by PIB Chandigarh

ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਲੜਕੀਆਂ ਅਤੇ ਲੜਕਿਆਂ ਦਰਮਿਆਨ ਲੈਂਗਿਕ ਸਮਾਨਤਾ ਨੂੰ ਹੁਲਾਰਾ ਦੇਣ ਦੇ ਲਈ ਇੱਕ ਨਵਾਂ ਔਨਲਾਈਨ, ਜੀਵਨ ਕੌਸ਼ਲ ਸਿੱਖਣ ਦਾ ਮਾਡਿਯੂਲ ਸੀਆਰਆਈਆਈਆਈਓ 4 ਗੁੱਡ (CRIIIO 4 GOOD modules) ਲਾਂਚ ਕੀਤਾ। ਇਹ ਪ੍ਰੋਗਰਾਮ ਅੰਤਰਰਾਸ਼ਟਰੀ ਕਿਕ੍ਰੇਟ ਪਰਿਸ਼ਦ, ਯੂਨੀਸੇਫ ਅਤੇ ਭਾਰਤੀ ਕਿਕ੍ਰੇਟ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ ਗੁਜਰਾਤ ਸਰਕਾਰ ਦੇ ਜਨਜਾਤੀ ਵਿਕਾਸ,  ਪ੍ਰਾਇਮਰੀ, ਸੈਕੰਡਰੀ ਅਤੇ ਬਾਲਗ ਸਿੱਖਿਆ ਮੰਤਰੀ, ਡਾ. ਕੁਬੇਰ ਡਿੰਡੋਰ; ਸੰਸਦੀ ਕਾਰਜ, ਪ੍ਰਾਇਮਰੀ, ਸੈਕੰਡਰੀ ਅਤੇ ਬਾਲਗ ਸਿੱਖਿਆ, ਉੱਚ ਸਿੱਖਿਆ ਰਾਜ ਮੰਤਰੀ, ਸ਼੍ਰੀ ਪ੍ਰਫੁੱਲ ਪੰਸ਼ੇਰਿਯਾ; ਯੂਨੀਸੇਫ ਦੀ ਪ੍ਰਤੀਨਿਧੀ ਸੁਸ਼੍ਰੀ ਸਿੰਥਿਆ ਮੈਕਕੈਫ੍ਰੇ; ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਦੇ ਆਨਰੇਰੀ ਸਕੱਤਰ ਸ਼੍ਰੀ ਜੈ ਸ਼ਾਹ; ਭਾਰਤੀ ਕ੍ਰਿਕੇਟਰ ਅਤੇ ਆਈਸੀਸੀ-ਯੂਨੀਸੈਫ ‘ਸੀਆਰਆਈਆਈਆਈਓ 4 ਗੁੱਡ ਪਹਿਲ ਦੀ ਸੈਲਿਬ੍ਰਿਟੀ ਸਮਰਥਕ ਸੁਸ਼੍ਰੀ ਸਮ੍ਰਿਤੀ ਮੰਧਾਨਾ; ਸਿੱਖਿਆ ਮੰਤਰਾਲੇ ਦੇ ਸਕੂਲੀ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਦੇ ਸਕੱਤਰ ਸ਼੍ਰੀ ਸੰਜੇ ਕੁਮਾਰ; ਸਿੱਖਿਆ ਮੰਤਰਾਲੇ ਅਤੇ ਯੂਨੀਸੈਫ ਦੇ ਅਧਿਕਾਰੀ ਅਤੇ 1000 ਤੋਂ ਵੱਧ ਬੱਚੇ ਵੀ ਮੌਜੂਦ ਸਨ।

 

ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਪ੍ਰਧਾਨ ਨੇ ਮੌਲਿਕ ਸਿਧਾਂਤ ਦੇ ਰੂਪ ਵਿੱਚ ਲੈਂਗਿਕ ਸਮਾਨਤਾ ਅਤੇ ਸਮਾਨ ਅਵਸਰਾਂ ‘ਤੇ ਐੱਨਈਪੀ 2020 ਦੇ ਜ਼ੋਰ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ, ‘ਸੀਆਰਆਈਆਈਆਈਓ 4 ਗੁੱਡ’ ਦੇ ਜ਼ਰੀਏ ਖੇਡ ਦੀ ਸ਼ਕਤੀ ਅਤੇ ਕ੍ਰਿਕੇਟ ਦੀ ਲੋਕਪ੍ਰਿਯਤਾ ਦਾ ਉਪਯੋਗ ਬਾਲਿਕਾਵਾਂ ਨੂੰ ਸਸ਼ਕਤ ਬਣਾਉਣ ਅਤੇ ਲੈਂਗਿਕ ਸਮਾਨਤਾ ਦੇ ਬਾਰੇ ਵਿੱਚ ਜਾਗਰੂਕਤਾ ਫੈਲਾਉਣ ਦੇ ਮਾਧਿਅਮ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਕਿਵੇਂ ਦੇਸ਼ ਨਾਰੀ ਸ਼ਕਤੀ ਵੰਦਨ ਅਧਿਨਿਯਮ ਦੇ ਪਾਸ ਹੋਣ ਅਤੇ ਭਾਰਤ ਨੂੰ ਮਹਿਲਾ –ਕੇਂਦ੍ਰਿਤ ਵਿਕਾਸ ਵਿੱਚ ਅੱਗੇ ਲਿਜਾਉਣ ਦੇ ਨਾਲ ਇਤਿਹਾਸ ਦਾ ਗਵਾਹ ਬਣਿਆ। 

ਸੁਸ਼੍ਰੀ ਸਮ੍ਰਿਤੀ ਮੰਧਾਨਾ ਨੇ ਸਟੇਡੀਅਮ ਵਿੱਚ 1000 ਤੋਂ ਵੱਧ ਸਕੂਲੀ ਬੱਚਿਆਂ ਦੇ ਨਾਲ ‘ਸੀਆਰਆਈਆਈਆਈਓ 4 ਗੁੱਡ’ ਦਾ ਪਹਿਲਾ ਲਰਨਿੰਗ ਮਾਡਿਯੂਲ ਸਾਂਝਾ ਕੀਤਾ। ਇਹ ਮਾਡਿਯੂਲ ਬਹੁਤ ਆਕਰਸ਼ਕ ਹਨ, ਅਤੇ ਉਹ ਮਜ਼ੇਦਾਰ, ਇੰਟਰਐਕਟਿਵ ਢੰਗ ਨਾਲ ਲੜਕੀਆਂ ਅਤੇ ਲੜਕਿਆਂ ਦਰਮਿਆਨ ਜ਼ਰੂਰੀ ਜੀਵਨ ਕੌਸ਼ਲ ਅਤੇ ਲੈਂਗਿਕ ਸਮਾਨਤਾ ਦੇ ਬਾਰੇ ਵਿੱਚ ਗੱਲ ਕਰਨ ਦੇ ਲਈ ਕ੍ਰਿਕੇਟ ਦੀ ਸ਼ਕਤੀ ਦਾ ਉਪਯੋਗ ਕਰਦੇ ਹਨ। 

 

 

‘ਸੀਆਰਆਈਆਈਆਈਓ 4 ਗੁੱਡ’ ਲੈਂਗਿਕ ਸਮਾਨਤਾ ਨੂੰ ਹੁਲਾਰਾ ਦੇਣ, ਲੜਕੀਆਂ ਨੂੰ ਜੀਵਨ ਕੌਸ਼ਲ ਨਾਲ ਜਾਣੂ ਕਰਵਾਉਣ ਅਤੇ ਖੇਡਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਦੇ ਲਈ 8 ਕ੍ਰਿਕੇਟ ਅਧਾਰਿਤ ਐਨੀਮੇਸ਼ਨ ਫਿਲਮਂ ਦੀ ਇੱਕ ਲੜੀ ਹੈ। ਕ੍ਰਿਕੇਟ ਨੂੰ ਲੈ ਕੇ ਯੁਵਾ ਦਰਸ਼ਕਾਂ ਦੀ ਲੋਕਪ੍ਰਿਯਤਾ ਅਤੇ ਉਨ੍ਹਾਂ ਦੇ ਜਨੂਨ ਦਾ ਉਪਯੋਗ ਕਰਦੇ ਹੋਏ, ਆਈਸੀਸੀ ਅਤੇ ਯੂਨੀਸੈਫ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਮਹੱਤਵਪੂਰਨ ਜੀਵਨ ਕੌਸ਼ਲ ਅਪਣਾਉਣ ਅਤੇ ਲੈਂਗਿਕ ਸਮਾਨਤਾ ਦੇ ਮਹੱਤਵ ਦੀ ਸ਼ਲਾਘਾ ਕਰਨ ਦੇ ਲਈ ਪ੍ਰੇਰਿਤ ਕਰਨ ਦੇ ਲਈ ਇਹ ਮਾਡਿਯੂਲ ਜਾਰੀ ਕੀਤੇ। ਪ੍ਰੋਗਰਾਮ ਨੂੰ criiio.com/criiio4good  ‘ਤੇ ਤਿੰਨ ਭਾਸ਼ਾਵਾਂ: ਅੰਗ੍ਰੇਜ਼ੀ, ਹਿੰਦੀ ਅਤੇ ਗੁਜਰਾਤੀ ਵਿੱਚ ਮੁਫ਼ਤ ਦੇਖਿਆ ਜਾ ਸਕਦਾ ਹੈ। 

ਅੱਠ ਮਾਡਿਯੂਲਸ ਦੇ ਵਿਸ਼ੇ ਹਨ: ਅਗਵਾਈ, ਸਮੱਸਿਆ-ਸਮਾਧਾਨ, ਆਤਮਵਿਸ਼ਵਾਸ, ਫੈਸਲੇ ਲੈਣਾ, ਗੱਲਬਾਤ, ਹਮਦਰਦੀ, ਟੀਮ ਵਰਕ ਅਤੇ ਟੀਚਾ ਨਿਰਧਾਰਣ ਅਤੇ ਕ੍ਰਿਕੇਟ ਉਦਾਹਰਣਾਂ ਦਾ ਉਪਯੋਗ ਕਰਕੇ ਅਤਿਆਧੁਨਿਕ ਐਨੀਮੇਸ਼ਨ ਦੇ ਜ਼ਰੀਏ ਇਨ੍ਹਾਂ ਦੀ ਕਲਪਨਾ ਕੀਤੀ ਜਾਂਦੀ ਹੈ। ਸਥਾਨਕ ਬਾਰੀਕੀਆਂ ‘ਤੇ ਡੂੰਘੀ ਖੋਜ ਨੇ ਇਨ੍ਹਾਂ ਫਿਲਮਾਂ ਨੂੰ ਅਸਲ ਅਤੇ ਪ੍ਰਾਸੰਗਿਕ ਬਣਾ ਦਿੱਤਾ ਹੈ। 

*****



ਐੱਸਐੱਸ/ਏਕੇ



(Release ID: 1962064) Visitor Counter : 98