ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਸਾਇੰਸ ਸਿਟੀ ਦਾ ਦੌਰਾ ਕੀਤਾ

Posted On: 27 SEP 2023 2:10PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਸਾਇੰਸ ਸਿਟੀ ਦਾ ਦੌਰਾ ਕੀਤਾ। ਉਨ੍ਹਾਂ ਨੇ ਰੋਬੋਟਿਕਸ ਗੈਲਰੀ, ਨੇਚਰ ਪਾਰਕ, ਐਕੁਆਟਿਕ ਗੈਲਰੀ ਅਤੇ ਸ਼ਾਰਕ ਟਨਲ ਦਾ ਵੀ ਦੌਰਾ ਕੀਤਾ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਲਗਾਈ ਗਈ ਇੱਕ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ।

 

 

ਐਕਟ (X) ‘ਤੇ ਪੋਸਟ ਦੀ ਇੱਕ ਥ੍ਰੈੱਡ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ-

 

 

 “ਸਵੇਰੇ ਦਾ ਕੁਝ ਸਮਾਂ ਗੁਜਰਾਤ ਸਾਇੰਸ ਸਿਟੀ ਦੇ ਮਨਮੋਹਕ ਆਕਰਸ਼ਣਾਂ ਦਾ ਦੌਰਾ ਕਰਨ ਵਿੱਚ ਬਤੀਤ ਕੀਤਾ। ਇਸ ਦੀ ਸ਼ੁਰੂਆਤ ਰੋਬੋਟਿਕਸ ਗੈਲਰੀ ਨਾਲ ਹੋਈ, ਜਿੱਥੇ ਰੋਬੋਟਿਕਸ ਦੀਆਂ ਅਪਾਰ ਸੰਭਾਵਨਾਵਾਂ ਨੂੰ ਸ਼ਾਨਦਾਨ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ। ਇਹ ਦੇਖ ਕੇ ਪ੍ਰਸੰਨਤਾ ਹੋਈ ਕਿ ਇਹ ਟੈਕਨੋਲੋਜੀਆਂ ਕਿਸ ਪ੍ਰਕਾਰ ਨਾਲ ਨੌਜਵਾਨਾਂ ਵਿੱਚ ਉਤਸ਼ਾਹ ਜਗ੍ਹਾ ਰਹੀਆਂ ਹਨ।”

 

 

 “ਰੋਬੋਟਿਕਸ ਗੈਲਰੀ ਵਿੱਚ ਡੀਆਰਡੀਓ ਰੋਬੋਟ, ਮਾਈਕ੍ਰੋਬੌਟਸ, ਇੱਕ ਐਗਰੀਕਲਚਰ ਰੋਬੋਟ, ਮੈਡੀਕਲ ਰੋਬੋਟ, ਸਪੇਸ ਰੋਬੋਟ ਅਤੇ ਬਹੁਤ ਕੁਝ ਪ੍ਰਦਰਸ਼ਿਤ ਕੀਤਾ ਗਿਆ ਹੈ। ਇਨ੍ਹਾਂ ਸ਼ਾਨਦਾਰ ਪ੍ਰਦਰਸ਼ਨਾਂ ਦੇ ਮਾਧਿਅਮ ਨਾਲ ਸਿਹਤ ਦੇਖਭਾਲ, ਵਿਨਿਰਮਾਣ ਅਤੇ ਦੈਨਿਕ ਜ਼ਿੰਦਗੀ ਵਿੱਚ ਰੋਬੋਟਿਕਸ ਦੀ ਪਰਿਵਰਤਨਕਾਰੀ ਸਮਰੱਥਾ ਸਪਸ਼ਟ ਤੌਰ ‘ਤੇ ਪ੍ਰਤੀਬਿੰਬਿਤ ਹੁੰਦੀ ਹੈ।

 

 

 “ਰੋਬੋਟਿਕਸ ਗੈਲਰੀ ਦੇ ਕੈਫੇ ਵਿੱਚ ਰੋਬੋਟ ਦੁਆਰਾ ਪਰੋਸੇ ਗਏ ਇੱਕ ਕੱਪ ਚਾਹ ਦਾ ਵੀ ਆਨੰਦ ਲਿਆ।”

 

 

https://twitter.com/narendramodi/status/1706920392550457770

 

 

 

 

 “ਮਨਮੋਹਕ ਗੁਜਰਾਤ ਸਾਇੰਸ ਸਿਟੀ ਦੇ ਅੰਦਰ ਨੇਚਰ ਪਾਰਕ ਇੱਕ ਸ਼ਾਂਤ ਅਤੇ ਆਕਰਸ਼ਣ ਨਾਲ ਸੰਪੂਰਣ ਸਥਾਨ ਹੈ। ਕੁਦਰਤ ਪ੍ਰੇਮੀਆਂ ਅਤੇ ਬਨਸਪਤੀ ਵਿਗਿਆਨੀ ਦੋਵਾਂ ਨੂੰ ਇਸ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ। ਇਹ ਪਾਰਕ ਨਾ ਸਿਰਫ ਜੈਵ ਵਿਵਿਧਤਾ ਨੂੰ ਹੁਲਾਰਾ ਦਿੰਦੀ ਹੈ ਬਲਕਿ ਲੋਕਾਂ ਦੇ ਲਈ ਇੱਕ ਵਿੱਦਿਅਕ ਮੰਚ ਦੇ ਰੂਪ ਵਿੱਚ ਕਾਰਜ ਕਰਦਾ ਹੈ।

 

 

 “ਸਟੀਕ ਪੈਦਲ ਮਾਰਗ ਵਿੱਚ ਵਿਵਿਧ ਅਨੁਭਵ ਮਿਲਦੇ ਹਨ। ਇਹ ਵਾਤਾਵਰਣ ਸੁਰੱਖਿਆ ਅਤੇ ਸਥਿਰਤਾ ‘ਤੇ ਮਹੱਤਵਪੂਰਨ ਸਿੱਖਿਆ ਪ੍ਰਦਾਨ ਕਰਦਾ ਹੈ। ਕੈਕਟਸ ਗਾਰਡਨ, ਬਲੌਕ ਪਲਾਂਟੇਸ਼ਨ, ਆਕਸੀਜਨ ਪਾਰਕ ਅਤੇ ਹੋਰ ਆਕਰਸ਼ਣਾਂ ਦੀ ਵੀ ਯਾਤਰਾ ਜ਼ਰੂਰ ਕਰੇ।

 

 

https://twitter.com/narendramodi/status/1706923287622701489

 

 

 “ਸਾਇੰਸ ਸਿਟੀ ਵਿੱਚ ਐਕੁਆਟਿਕ ਗੈਲਰੀ, ਐਕੁਆਟਿਕ ਜੈਵ ਵਿਵਿਧਤਾ ਅਤੇ ਸਮੁੰਦਰੀ ਆਕਰਸ਼ਣਾਂ ਦਾ ਇੱਕ ਮਹੋਤਸਵ ਹੈ। ਇਹ ਸਾਡੇ ਐਕੁਆਟਿਕ ਈਕੋ-ਸਿਸਟਮ ਤੰਤਰ ਦੇ ਸੰਵੇਦਨਸ਼ੀਲ ਲੇਕਿਨ ਗਤੀਸ਼ੀਲ ਸੰਤੁਲਨ ਦਾ ਜ਼ਿਕਰ ਕਰਦਾ ਹੈ। ਇਹ ਨਾ ਸਿਰਫ ਇੱਕ ਵਿੱਦਿਅਕ ਅਨੁਭਵ ਹੈ, ਬਲਕਿ ਸਮੁੰਦਰ ਦੇ ਅੰਦਰ ਦੀ ਦੁਨੀਆ ਦੇ ਸੁਰੱਖਿਆ ਅਤੇ ਇਸ ਦੇ ਅਤਿਅਧਿਕ ਸਨਮਾਨ ਦੇ ਲਈ ਮੰਗ ਵੀ ਹੈ।”

 

 

 “ਸ਼ਾਰਕ ਟਨਲ ਸ਼ਾਰਕ ਪ੍ਰਜਾਤੀਆਂ ਦੀ ਇੱਕ ਵਿਵਿਧ ਲੜੀ ਨੂੰ ਪ੍ਰਦਰਸ਼ਿਤ ਕਰਨ ਵਾਲਾ ਇੱਕ ਰੋਮਾਂਚਕ ਅਨੁਭਵ ਹੈ। ਜਿਵੇਂ ਹੀ ਤੁਸੀਂ ਸੁਰੰਗ ਵਿੱਚੋਂ ਲੰਘਦੇ ਹੋ, ਤੁਸੀਂ ਸਮੁੰਦਰੀ ਜੀਵਨ ਦੀ ਵਿਵਿਧਤਾ ਨੂੰ ਦੇਖ ਕੇ ਬਹੁਤ ਹੈਰਾਨ ਹੋਵੋਗੇ। ਇਹ ਸੁਚਮੁਚ ਮਨਭਾਵਨ ਹੈ।”

 

 

 “ਇਹ ਸੁੰਦਰ ਹੈ”

 

 

https://twitter.com/narendramodi/status/1706925858559021238

 

ਪ੍ਰਧਾਨ ਮੰਤਰੀ ਨੇ ਨਾਲ ਗੁਜਰਾਤ ਦੇ ਰਾਜਪਾਲ ਸ਼੍ਰੀ ਆਚਾਰੀਆ ਦੇਵਵ੍ਰਤ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੁਪੇਂਦਰ ਪਟੇਲ ਵੀ ਸਨ।

https://youtu.be/zzv7o9Etgok

https://youtu.be/IZfwjuuiN8E

https://youtu.be/SOoXIFnWQF8

https://

youtu.be/sl58UX5iU_U

 

*****

ਡੀਐੱਸ/ਟੀਐੱਸ



(Release ID: 1961531) Visitor Counter : 64