ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਇੰਡੀਆ ਸਮਾਰਟ ਸਿਟੀ ਕਨਕਲੇਵ 2023 ਵਿੱਚ ਹਿੱਸਾ ਲਿਆ

Posted On: 27 SEP 2023 1:52PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (27 ਸਤੰਬਰ, 2023) ਇੰਦੌਰ, ਮੱਧ ਪ੍ਰਦੇਸ਼ ਵਿੱਚ ਇੰਡੀਆ ਸਮਾਰਟ ਸਿਟੀਜ਼ ਕਨਕਲੇਵ 2023 ਵਿੱਚ ਹਿੱਸਾ ਲਿਆ।

ਇਸ ਅਵਸਰ ’ਤੇ ਰਾਸ਼ਟਰਪਤੀ ਨੇ ਕਿਹਾ ਕਿ ਇੱਕ ਮੁੱਲਾਂਕਣ ਦੇ ਅਨੁਸਾਰ ਵਰ੍ਹੇ 2047 ਤੱਕ ਸਾਡੀ 50 ਪ੍ਰਤੀਸ਼ਤ ਤੋਂ ਅਧਿਕ ਅਬਾਦੀ ਸ਼ਹਿਰੀ ਖੇਤਰਾਂ ਵਿੱਚ ਰਹਿਣ ਲਗੇਗੀ ਅਤੇ ਉਸ ਸਮੇਂ ਸਕਲ ਘਰੇਲੂ ਉਤਪਾਦ ਵਿੱਚ ਸ਼ਹਿਰਾਂ ਦਾ ਕੁੱਲ ਯੋਗਦਾਨ 80 ਪ੍ਰਤੀਸ਼ਤ ਤੋਂ ਅਧਿਕ ਹੋਵੇਗਾ। ਉਨ੍ਹਾਂ ਨੇ ਆਪਣੇ ਵਿਚਾਰ ਸਾਂਝਾ ਕਰਦੇ ਹੋਏ ਕਿਹਾ ਕਿ ਅਸੀਂ ਸ਼ਹਿਰਾਂ ਅਤੇ ਉਨ੍ਹਾਂ ਦੇ ਨਿਵਾਸੀਆਂ ਦੀਆਂ ਵਧਦੀਆਂ ਆਕਾਂਖਿਆਵਾਂ ਅਤੇ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਵਿੱਖ ਦੇ ਲਈ ਇੱਕ ਰੋਡਮੈਪ ਬਣਾਉਣਾ ਹੋਵੇਗਾ ਅਤੇ ਉਸ ’ਤੇ ਅੱਗੇ ਵਧਣਾ ਹੋਵੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਇੱਕ ਮਹੱਤਵਪੂਰਨ ਮੁੱਦਾ ਹੈ, ਜੋ ਹਰ ਪੱਧਰ ’ਤੇ ਟਿਕਾਊ ਵਿਕਾਸ ’ਤੇ ਚਰਚਾ ਦਾ ਹਿੱਸਾ ਰਿਹਾ ਹੈ। ਇਸ ਸੰਦਰਭ ਵਿੱਚ, ਭਾਰਤ ਦੇ 100 ਸਮਾਰਟ ਸ਼ਹਿਰਾਂ ਦੇ ਲਈ ਜਲਵਾਯੂ ਸਮਾਰਟ ਸ਼ਹਿਰ ਮੁੱਲਾਂਕਣ ਰੂਪਰੇਖਾ ਲਾਂਚ ਕੀਤੀ ਗਈ, ਜੋ ਇਸ ਗੱਲ ਦੀ ਉਦਾਹਰਨ ਦਿੰਦਾ ਹੈ ਕਿ ਸ਼ਹਿਰ ਰਾਸ਼ਟਰੀ ਪੱਧਰ ’ਤੇ ਜਲਵਾਯੂ ਪਰਿਵਰਤਨ ਦਾ ਕਿਵੇਂ ਸਮਾਧਾਨ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ਹਿਰਾਂ ਵਿੱਚ ਊਰਜਾ ਦਕਸ਼ਤਾ ਦੇ ਲਈ ਗ੍ਰੀਨ ਬਿਲਡਿੰਗਸ ਅਤੇ ਅਖੁੱਟ ਊਰਜਾ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਲੇਕਿਨ ਇਨ੍ਹਾਂ ਖੇਤਰਾਂ ਵਿੱਚ ਹੋਰ ਵਿਆਪਕ ਪੱਧਰ ’ਤੇ ਮੁਲਾਂਕਣ ਕੰਮ ਕਰਨ ਦੀ ਜ਼ਰੂਰਤ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀ) ਵੱਲ ਵੱਧਦੇ ਹੋਏ ਆਪਣੇ ਉਦੇਸ਼ਾਂ ਨੂੰ ਹਾਸਲ ਕਰਨਾ ਹੋਵੇਗਾ। ਐੱਸਡੀਜੀ 11 ਦਾ ਲਕਸ਼ ਸ਼ਹਿਰਾਂ ਅਤੇ ਬਸਤੀਆਂ ਨੂੰ ਸਮਾਵੇਸ਼ੀ, ਸੁਰੱਖਿਅਤ, ਪ੍ਰਸ਼ੰਸਾਯੋਗ ਅਤੇ ਸਥਾਈ ਬਣਾਉਣਾ ਹੈ। ਇਹ ਲਕਸ਼ ਸ਼ਹਿਰਾਂ ਦੇ ਸਮੁੱਚੇ ਅਤੇ ਸਮਾਵੇਸ਼ੀ ਵਿਕਾਸ ਦੇ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਟਿਕਾਊ ਵਿਕਾਸ ਦੀ ਪ੍ਰਾਥਮਿਕਤਾ ਨੂੰ ਅੱਗੇ ਵਧਾਉਣ ਵਿੱਚ ਸ਼ਹਿਰਾਂ ਦੇ ਪ੍ਰਬੰਧਨ ਦੀ ਮਹੱਤਵਪੂਰਨ ਭੂਮਿਕਾ ਹੈ। ਇਸ ਲਈ, ਸਾਨੂੰ ਦੁਨੀਆ ਦੇ ਸਰਬਉੱਤਮ ਪ੍ਰਬੰਧਿਤ ਸ਼ਹਿਰਾਂ ਦੇ ਸਰਵੋਤਮ ਤੌਰ-ਤਰੀਕਿਆਂ ਅਤੇ ਕਾਰੋਬਾਰਾਂ ਪ੍ਰਰੂਪਾਂ ਤੋਂ ਸਿੱਖਣਾ ਚਾਹੀਦਾ ਹੈ ਆਪਣੇ ਸਫ਼ਲ ਪ੍ਰਯਾਸਾਂ ਦੇ ਹੋਰ ਦੇਸ਼ਾਂ ਦੇ ਨਾਲ ਸਾਂਝਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਮੁੱਚੇ ਅਤੇ ਟਿਕਾਊ ਵਿਕਾਸ ਦੇ ਲਈ ਸਥਾਨਕ ਅਤੇ ਆਲਮੀ ਪੱਧਰ ’ਤੇ ਸਹਿਯੋਗ ਜ਼ਰੂਰੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਪੂਰੇ ਦੇਸ਼ ਵਿੱਚ ਸੁਰੱਖਿਅਤ, ਸਵੱਛ, ਸਿਹਤ ਗੁਆਂਢ ਵਿਕਸਿਤ ਕਰਨਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਲੋਕਾਂ ਨੂੰ ਜ਼ਿੰਮੇਦਾਰ ਬਣਨਾ ਚਾਹੀਦਾ ਹੈ ਅਤੇ ਆਪਣੇ ਸ਼ਹਿਰ ਅਤੇ ਇਨ੍ਹਾਂ ਦੇ ਨਿਵਾਸੀਆਂ ਦੇ ਪ੍ਰਤੀ ਆਪਣੇ ਕਰਤੱਵ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਸ਼ਹਿਰਾਂ ਵਿੱਚ ਡੇਂਗੂ ਅਤੇ ਮਲੇਰੀਆ ਜਿਹੀਆਂ ਬਿਮਾਰੀਆਂ ਨੂੰ ਰੋਕਣ ਦੇ ਲਈ ਲੋਕਾਂ ਦੀ ਸਰਗਰਮ ਭਾਗੀਦਾਰੀ ਅਤੇ ਸਬੰਧਿਤ ਵਿਭਾਗਾਂ ਦਾ ਸਹਿਯੋਗ ਜ਼ਰੂਰੀ ਹੈ।

ਰਾਸ਼ਟਰਪਤੀ ਨੇ ਗ੍ਰਾਮੀਣ ਖੇਤਰਾਂ ਵਿੱਚ ਵੀ ਸਿਹਤ ਸੇਵਾਵਾਂ, ਵਿੱਦਿਅਕ ਸੰਸਥਾਨਾਂ ਅਤੇ ਸ਼ਹਿਰਾਂ ਜਿਹੀਆਂ ਪ੍ਰਾਥਮਿਕ ਸੁਵਿਧਾਵਾਂ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸ਼ਹਿਰਾਂ ਦੇ ਇਨਫ੍ਰਾਸਟ੍ਰਕਚਰ ’ਤੇ ਦਬਾਅ ਘੱਟ ਹੋਵੇਗਾ ਅਤੇ ਗ੍ਰਾਮੀਣ ਲੋਕਾਂ ਦੇ ਜੀਵਨ ਪੱਧਰ ’ਤੇ ਸੁਧਾਰ ਹੋਵੇਗਾ।

ਰਾਸ਼ਟਰਪਤੀ ਦੇ ਸੰਬੋਧਨ ਦੇ ਲਈ ਕਿਰਪਾ ਇੱਥੇ ਕਲਿੱਕ ਕਰੋ-

 

 

***

ਡੀਐੱਸ/ਏਕੇ


(Release ID: 1961348) Visitor Counter : 74