ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਆਯੁਸ਼ਮਾਨ ਭਾਰਤ ਪੀਐੱਮ-ਜੇਏਵਾਈ ਦੇ 5 ਵਰ੍ਹੇ ਅਤੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ 2 ਵਰ੍ਹੇ ਪੂਰੇ ਹੋਣ ਦੇ ਅਵਸਰ ‘ਤੇ ਆਰੋਗਯ ਮੰਥਨ 2023 ਦਾ ਆਯੋਜਨ


ਨੈਸ਼ਨਲ ਹੈਲਥ ਅਥਾਰਿਟੀ (ਐੱਨਐੱਚਏ) ਨਵੀਂ ਦਿੱਲੀ ਵਿੱਚ ਦੋ ਦਿਨਾਂ ਆਰੋਗਯ ਮੰਥਨ ਪ੍ਰੋਗਰਾਮ ਦੀ ਮੇਜ਼ਬਾਨੀ ਕਰੇਗਾ

Posted On: 24 SEP 2023 5:02PM by PIB Chandigarh

ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ ਪੀਐੱਮ-ਜੇਏਵਾਈ) ਦੇ ਪੰਜ ਵਰ੍ਹੇ ਅਤੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਦੇ ਦੋ ਵਰ੍ਹੇ ਪੂਰੇ ਹੋਣ ‘ਤੇ ਨੈਸ਼ਨਲ ਹੈਲਥ ਅਥਾਰਿਟੀ (ਐੱਨਐੱਚਏ) ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ (ਐੱਮਓਐੱਚਐੱਫਡਬਲਿਊ) ‘ਆਰੋਗਯ ਮੰਥਨ’ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ। ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਦੋ ਦਿਨਾਂ ਪ੍ਰੋਗਰਾਮ (25 ਅਤੇ 26 ਸਤੰਬਰ 2023) ਦੌਰਾਨ ਦੋਵਾਂ ਯੋਜਨਾਵਾਂ ਨਾਲ ਸਬੰਧਿਤ ਚੁਣੌਤੀਆਂ, ਰੁਝਾਨਾਂ ਅਤੇ ਸਭ ਤੋਂ ਵਧੀਆ ਪ੍ਰਥਾਵਾਂ ‘ਤੇ ਗਿਆਨਵਰਧਕ ਚਰਚਾਵਾਂ ਅਤੇ ਵਿਚਾਰ-ਵਟਾਂਦਰੇ ਦਾ ਆਯੋਜਨ ਹੋਵੇਗਾ। 

ਆਰੋਗਯ ਮੰਥਨ 2023 ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਰਸਾਇਣ ਅਤੇ ਖਾਦ ਮੰਤਰੀ ਡਾ. ਮਨਸੁਖ ਮਾਂਡਵੀਯਾ ਮੁੱਖ ਭਾਸ਼ਣ ਦੇਣਗੇ। ਏਬੀ ਪੀਐੱਮ-ਜੇਏਵਾਈ ਦੇ ਲਾਗੂਕਰਨ ਦੀ ਪੰਜਵੀ ਵਰ੍ਹੇਗੰਢ ਅਤੇ ਏਬੀਡੀਐੱਮ ਦੇ ਲਾਗੂਕਰਨ ਦੀ ਦੂਸਰੀ ਵਰ੍ਹੇਗੰਢ ਦੇ ਮੌਕੇ ‘ਤੇ ਰਾਜ ਮੰਤਰੀ (ਸਿਹਤ ਅਤੇ ਪਰਿਵਾਰ ਭਲਾਈ) ਪ੍ਰੋਫੈਸਰ ਐੱਸਪੀ ਸਿੰਘ ਬਘੇਲ, ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ.ਕੇ.ਪਾਲ, ਸਕੱਤਰ (ਸਿਹਤ ਅਤੇ ਪਰਿਵਾਰ ਭਲਾਈ), ਸ਼੍ਰੀ ਸੁਧਾਂਸ਼ ਪੰਤ ਅਤੇ ਨੈਸ਼ਨਲ ਹੈਲਥ ਅਥਾਰਿਟੀ (ਐੱਨਐੱਚਏ) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਮੌਜੂਦ ਰਹਿਣਗੇ।

ਰਾਜ ਮੰਤਰੀ (ਸਿਹਤ ਅਤੇ ਪਰਿਵਾਰ ਭਲਾਈ), ਪ੍ਰੋਫੈਸਰ ਐੱਸ.ਪੀ.ਸਿੰਘ ਬਘੇਲ, 25 ਸਤੰਬਰ 2023 ਨੂੰ ਨਿਰਧਾਰਿਤ ਉਦਘਾਟਨ ਸੈਸ਼ਨ ਦੀ ਪ੍ਰਧਾਨਗੀ ਕਰਨਗੇ। ਉਦਘਾਟਨੀ ਸੈਸ਼ਨ ਦੌਰਾਨ ਰਾਜ ਮੰਤਰੀ (ਸਿਹਤ ਅਤੇ ਪਰਿਵਾਰ ਭਲਾਈ) ਡਾ. ਭਾਰਤੀ ਪ੍ਰਵੀਨ ਪਵਾਰ ਵਰਚੁਅਲ ਤੌਰ ‘ਤੇ ਆਪਣਾ ਸੰਬੋਧਨ ਦੇਵੇਗੀ। ਇਸ ਪ੍ਰੋਗਰਾਮ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀ) ਦੇ ਨੀਤੀ ਨਿਰਮਾਤਾਵਾਂ, ਸਿਹਤ ਸੇਵਾ ਖੇਤਰ ਦੇ ਰਾਸ਼ਟਰੀ ਮਾਹਿਰਾਂ ਦੇ ਨਾਲ-ਨਾਲ ਸਿੱਖਿਆ, ਥਿੰਕ-ਟੈਂਕ, ਉਦਯੋਗ ਅਤੇ ਮੀਡੀਆ ਦੇ ਪ੍ਰਤੀਨਿਧੀਆਂ ਸਮੇਤ ਹੋਰ ਪਤਵੰਤੀਆਂ ਦੀ ਸਰਗਰਮ ਭਾਗੀਦਾਰੀ ਹੋਵੇਗੀ।

23 ਸਤੰਬਰ 2018 ਨੂੰ ਲਾਂਚ ਕੀਤੇ ਗਏ ਆਯੁਸ਼ਮਾਨ ਭਾਰਤ ਪੀਐੱਮ-ਜੇਏਵਾਈ ਨੇ ਸਿਹਤ, ਉਤਪਾਦਕਤਾ ਅਤੇ ਸਮ੍ਰਿੱਧੀ ਦੀ ਨਵੀਂ ਗਾਥਾ ਲਿਖੀ ਹੈ। ਇਸ ਯੋਜਨਾ ਦੇ 5.5 ਕਰੋੜ ਲਾਭਾਰਥੀ ਮੁਫ਼ਤ ਹਸਪਤਾਲਾਂ ਵਿੱਚ ਭਰਤੀ ਹੋਈ ਜਿਸ ‘ਤੇ ਸਰਕਾਰ ਦੁਆਰਾ 69,000 ਕਰੋੜ ਰੁਪਏ ਮੁੱਲ ਦਾ ਖਰਚ ਕੀਤਾ ਗਿਆ। ਇਸ ਯੋਜਨਾ ਨੇ ਨਾ ਸਿਰਫ਼ ਕਰੋੜਾਂ ਗ਼ਰੀਬਾਂ ਅਤੇ ਵੰਚਿਤ ਪਰਿਵਾਰਾਂ ਲਈ ਵਧੀਆ ਸਿਹਤ ਸੁਨਿਸ਼ਚਿਤ ਕੀਤੀ ਹੈ, ਬਲਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਸਿਹਤ ਦੇਖਭਾਲ ‘ਤੇ ਹੋਣ ਵਾਲੇ ਵਿਨਾਸ਼ਕਾਰੀ ਖਰਚੇ ਤੋਂ ਵੀ ਬਚਾਇਆ ਹੈ।

27 ਸਤੰਬਰ 2021 ਨੂੰ ਲਾਂਚ ਕੀਤੀ ਗਈ ਏਬੀਡੀਐੱਮ ਸਰਕਾਰ ਦੀ ਇੱਕ ਬਹੁਤ ਹੀ ਅਭਿਲਾਸ਼ੀ ਯੋਜਨਾ ਹੈ, ਜਿਸ ਦਾ ਉਦੇਸ਼ ਸਿਹਤ ਦੇਖਭਾਲ ਈਕੋਸਿਸਟਮ ਦੇ ਵੱਖ-ਵੱਖ ਹਿਤਧਾਰਕਾਂ ਨੂੰ ਜੋੜਨ ਵਾਲਾ ਇਹ ਡਿਜੀਟਲ ਮਾਰਗ ਬਣਾਉਣਾ ਹੈ। ਪਿਛਲੇ 2 ਵਰ੍ਹਿਆਂ ਵਿੱਚ 45 ਕਰੋੜ ਤੋਂ ਅਧਿਕ ਆਯੁਸ਼ਮਾਨ ਭਾਰਤ ਸਿਹਤ ਖਾਤੇ (ਏਬੀਐੱਚਏ) ਬਣਾਏ ਗਏ ਹਨ। ਇਸ ਤੋਂ ਇਲਾਵਾ, 30 ਕਰੋੜ ਤੋਂ ਅਧਿਕ ਸਿਹਤ ਰਿਕਾਰਡ ਇਨ੍ਹਾਂ ਏਬੀਐੱਚਏ ਖਾਤਿਆਂ ਨਾਲ ਜੁੜੇ ਹੋਏ ਹਨ। ਯੋਜਨਾ ਦਾ ਉਦੇਸ਼ ਸਿਹਤ ਸੇਵਾ ਵੰਡ ਨੂੰ ਮਜ਼ਬੂਤ ਕਰਨ ਲਈ ਡਿਜੀਟਲ ਟੈਕਨੋਲੋਜੀਆਂ ਦਾ ਲਾਭ ਉਠਾਉਣਾ ਹੈ।

ਦੋਵਾਂ ਪ੍ਰਮੁੱਖ ਸਿਹਤ ਦੇਖਭਾਲ ਯੋਜਨਾਵਾਂ ਦਾ ਟੀਚਾ ਭਾਰਤ ਵਿੱਚ ਯੂਨੀਵਰਸਲ ਹੈਲਥ ਕਵਰੇਜ (ਯੂਐੱਚਸੀ) ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਲਈ ਸੁਲਭ, ਉਪਲਬਧ, ਕਿਫਾਇਤੀ ਤੇ ਸਕੇਲੇਬਲ ਸਿਹਤ ਸੇਵਾ ਪ੍ਰਦਾਨ ਕਰਨਾ ਹੈ।

ਆਰੋਗਯ ਮੰਥਨ ਵਿੱਚ ਏਬੀ ਪੀਐੱਮ-ਜੇਏਵਾਈ ਅਤੇ ਏਬੀਡੀਐੱਮ ਦੇ ਵੱਖ-ਵੱਖ ਪਹਿਲੂਆਂ ‘ਤੇ ਵਿਵਹਾਰਕ ਪੈਨਲ ਚਰਚਾ ਅਤੇ ਇੰਟਰੈਕਟਿਵ ਸੈਸ਼ਨ ਹੋਣਗੇ। ਉਦਘਾਟਨ ਸੈਸ਼ਨ ਦੇ ਬਾਅਦ ‘ਯੂਨੀਵਰਸਲ ਹੈਲਥ ਕਵਰੇਜ, ਕਨਵਰਜਸ ਅਤੇ ਡਿਜੀਟਲ ਹੈਲਥ’ ‘ਤੇ ਇੱਕ ਪੂਰਨ ਸੈਸ਼ਨ ਹੋਵੇਗਾ, ਇਸ ਤੋਂ ਇਲਾਵਾ ਦੋ ਪ੍ਰਮੁੱਖ ਯੋਜਨਾਵਾਂ ਦੇ ਲਾਗੂਕਰਨ ਨਾਲ ਸਬੰਧਿਤ ਵੱਖ-ਵੱਖ ਸੈਸ਼ਨ ਹੋਣਗੇ। ਇਨ੍ਹਾਂ ਸੈਸ਼ਨਾਂ ਨੂੰ ਐੱਨਐੱਚਏ ਸੋਸ਼ਲ਼ ਮੀਡੀਆ ਹੈਂਡਲ:  https://www.youtube.com/@AyushmnaNHA/streams ‘ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ।

ਐੱਨਐੱਚਏ ਇਸ ਪ੍ਰੋਗਰਾਮ ਦੌਰਾਨ ਸਰਬਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸਿਹਤ ਸੁਵਿਧਾਵਾਂ ਨੂੰ ਵੀ ਸਨਮਾਨਿਤ ਕਰੇਗਾ।

ਆਰੋਗਯ ਮੰਥਨ 2023 ਬਾਰੇ ਵਿੱਚ ਜ਼ਿਆਦਾ ਜਾਣਕਾਰੀ ਇੱਥੇ ਅਪਡੇਟ ਕੀਤੀ ਜਾਵੇਗੀ: : https://abdm.gov.in/arogyamanthan2023

****

ਐੱਮਵੀ/ਆਰਡੀਜੇ


(Release ID: 1960735) Visitor Counter : 106