ਵਿੱਤ ਮੰਤਰਾਲਾ
ਜਨਤਕ ਉੱਦਮ ਵਿਭਾਗ (ਡੀਪੀਈ) 25-26 ਸਤੰਬਰ, 2023 ਨੂੰ ਨਵੀਂ ਦਿੱਲੀ ਵਿੱਚ ‘ਸੀਪੀਐੱਸਈ ਗੋਲਮੇਜ ਸੰਮੇਲਨ ਅਤੇ ਪ੍ਰਦਰਸ਼ਨੀ 2023’ ਦਾ ਆਯੋਜਨ ਕਰੇਗਾ
Posted On:
24 SEP 2023 6:05PM by PIB Chandigarh
ਜਨਤਕ ਉੱਦਮ ਵਿਭਾਗ (ਡੀਪੀਈ), ਕੇਂਦਰੀ ਜਨਤਕ ਖੇਤਰ ਉੱਦਮਾਂ (ਸੀਪੀਐੱਸਈ) ਦੇ ਸਮਰਥਨ ਨਾਲ ਅਤੇ ਸਕੋਪ ਦੇ ਸਹਿਯੋਗ ਨਾਲ 25-26 ਸਤੰਬਰ, 2023 ਨੂੰ ਨਵੀਂ ਦਿੱਲੀ ਵਿੱਚ ‘ਸੀਪੀਐੱਸਈ ਗੋਲਮੇਜ ਸੰਮੇਲਨ ਅਤੇ ਪ੍ਰਦਰਸ਼ਨੀ 2023’ ਦਾ ਆਯੋਜਨ ਕਰ ਰਿਹਾ ਹੈ। ਮੁੱਖ ਮਹਿਮਾਨ ਦੇ ਰੂਪ ਵਿੱਚ, ਕੇਂਦਰੀ ਵਿੱਤ ਰਾਜ ਮੰਤਰੀ, ਡਾ. ਭਾਗਵਤ ਕਿਸਨਰਾਓ ਕਰਾਡ ਗੋਲਮੇਜ ਸੰਮੇਲਨ ਅਤੇ ਪ੍ਰਦਰਸ਼ਨੀ ਦੇ ਉਦਘਾਟਨ ਸਮਾਰੋਹ ਦੀ ਪ੍ਰਧਾਨਗੀ ਕਰਨਗੇ।
ਗੋਲਮੇਜ ਮੀਟਿੰਗ ਦੇ ਦੌਰਾਨ, ਵਣਜਕ ਵਿਵਾਦਾਂ ਦੇ ਸਮਾਧਾਨ ਦੇ ਲਈ ਪ੍ਰਸ਼ਾਸਨਿਕ ਵਿਵਸਥਾ (ਏਐੱਮਆਰਸੀਡੀ), ਕੋਰਪੋਰੇਟ ਸਮਾਜਿਕ ਜ਼ਿੰਮੇਦਾਰੀ (ਸੀਐੱਸਆਰ), ਸਹਿਮਤੀ ਪੱਤਰ (ਐੱਮਓਯੂ) ਜਿਹੇ ਮੁੱਦਿਆਂ ‘ਤੇ ਚਰਚਾ ਦੀ ਇੱਕ ਲੜੀ ਆਯੋਜਿਤ ਕੀਤੀ ਜਾਵੇਗੀ। ਸੀਪੀਐੱਸਈ ਦੇ ਸੀਨੀਅਰ ਅਧਿਕਾਰੀ, ਲਾਗੂਕਰਨ ਏਜੰਸੀਆਂ, ਹਿਤਧਾਰਕ ਮੰਤਰਾਲਾ ਅਤੇ ਆਕਾਂਖੀ ਜ਼ਿਲ੍ਹੇ ਦੇ ਪ੍ਰਤੀਨਿਧੀ ਇਨ੍ਹਾਂ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ।
ਸਮਾਜਿਕ ਪ੍ਰਤੀਬੱਧਤਾ, ਵਿਵਾਦ ਸਮਾਧਾਨ ਅਤੇ ਸੀਪੀਐੱਸਈ ਦੇ ਕਾਰਜ-ਪ੍ਰਦਰਸ਼ਨ ਨੂੰ ਵਧਾਉਣ ਦੇ ਉਦੇਸ਼ ਨਾਲ ਹਿਤਧਾਰਕਾਂ ਦੇ ਨਾਲ ਚਰਚਾ ਕਰਨ ਦੇ ਲਈ ਗੋਲਮੇਜ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਗੋਲਮੇਜ ਸੰਮੇਲਨ ਦੇ ਦੌਰਾਨ, ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿੱਚ ‘ਸੀਐੱਸਆਰ ਗਾਥਾ: ਸੀਪੀਐੱਸਈ ਅਤੇ ਲਾਗੂਕਰਨ ਏਜੰਸੀਆਂ’ ਵਿਸ਼ੇ ‘ਤੇ ਇੱਕ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਜਾਵੇਗੀ। ਪ੍ਰਦਰਸ਼ਨੀ, ਜਨਤਕ ਸਿਹਤ, ਪੋਸ਼ਣ, ਸਿੱਖਿਆ, ਖੇਡ ਅਤੇ ਹੋਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਸੀਐੱਸਆਰ ਗਤੀਵਿਧੀਆਂ ਦੇ ਮਾਧਿਅਮ ਨਾਲ ਸੀਪੀਐੱਸਈ ਦੇ ਯੋਗਦਾਨ ਨੂੰ ਪ੍ਰਦਰਸ਼ਿਤ ਕਰੇਗੀ। ਪ੍ਰਦਰਸ਼ਨੀ 25 ਤੋਂ 26 ਸਤੰਬਰ ਤੱਕ ਆਮ ਲੋਕਾਂ ਦੇ ਲਈ ਖੁੱਲੀ ਰਹੇਗੀ।
************
ਐੱਨਬੀ/ਵੀਐੱਮ/ਕੇਐੱਮਐੱਨ
(Release ID: 1960372)
Visitor Counter : 117