ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਕਾਸ਼ੀ ਸੰਸਦ ਸਾਂਸਕ੍ਰਤਿਕ ਮਹੋਤਸਵ 2023 ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ


16 ਅਟਲ ਆਵਾਸੀਯ ਵਿਦਿਯਾਲਯਾਂ ਦਾ ਲੋਕ ਅਰਪਣ ਕੀਤਾ

“ਕਾਸ਼ੀ ਸੰਸਦ ਸਾਂਸਕ੍ਰਤਿਕ ਮਹੋਤਸਵ ਜਿਹੇ ਪ੍ਰਯਾਸ ਇਸ ਪ੍ਰਾਚੀਨ ਸ਼ਹਿਰ ਦੀ ਸੱਭਿਆਚਾਰਕ ਜੀਵੰਤਤਾ ਨੂੰ ਮਜ਼ਬੂਤ ਕਰਦੇ ਹਨ”

“ਮਹਾਦੇਵ ਦੇ ਅਸ਼ੀਰਵਾਦ ਨਾਲ ਕਾਸ਼ੀ ਵਿਕਾਸ ਦੇ ਬੇਮਿਸਾਲ ਆਯਾਸ ਘੜ ਰਹੀ ਹੈ”

“ਕਾਸ਼ੀ ਅਤੇ ਸੱਭਿਆਚਾਰ ਇੱਕ ਹੀ ਊਰਜਾ ਦੇ ਦੋ ਨਾਮ ਹਨ”

“ਕਾਸ਼ੀ ਦੇ ਹਰ ਕੋਨੇ ਵਿੱਚ ਸੰਗੀਤ ਪ੍ਰਵਾਹਿਤ ਹੁੰਦਾ ਹੈ, ਆਖਿਰ ਇਹ ਖੁਦ ਨਟਰਾਜ ਦੀ ਨਗਰੀ ਹੈ

“2014 ਵਿੱਚ ਜਦੋਂ ਮੈਂ ਇੱਥੇ ਆਉਂਦਾ ਸੀ, ਤਾਂ ਮੈਂ ਕਾਸ਼ੀ ਦੇ ਵਿਕਾਸ ਅਤੇ ਵਿਰਾਸਤ ਦਾ ਜੋ ਸੁਪਨਾ ਦੇਖਿਆ ਸੀ, ਉਹ ਹੁਣ ਹੌਲੀ-ਹੌਲੀ ਸਾਕਾਰ ਹੋ ਰਿਹਾ ਹੈ”

“ਵਾਰਾਣਸੀ ਆਪਣੀ ਸਰਵਸਮਾਵੇਸ਼ੀ ਭਾਵਨਾ ਦੇ ਕਾਰਨ ਸਦੀਆਂ ਤੋਂ ਸਿੱਖਿਆ ਦਾ ਕੇਂਦਰ ਰਿਹਾ ਹੈ”

“ਮੈਂ ਚਾਹੁੰਦਾ ਹਾਂ ਕਿ ਕਾਸ਼ੀ ਵਿੱਚ ਟੂਰਿਸਟ ਗਾਈਡ ਦਾ ਸੱਭਿਆਚਾਰ ਵਧੇ ਅਤੇ ਕਾਸ਼ੀ ਦੇ ਟੂਰਿਸਟ ਗਾਈਡ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਸਨਮਾਨਿਤ ਹੋਣ”

Posted On: 23 SEP 2023 5:45PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਰੁਦ੍ਰਾਕਸ਼ ਅੰਤਰਰਾਸ਼ਟਰੀ ਸਹਿਯੋਗ ਅਤੇ ਕਨਵੈਸ਼ਨ ਸੈਂਟਰ ਵਿੱਚ ਕਾਸ਼ੀ ਸੰਸਦ ਸਾਂਸਕ੍ਰਤਿਕ ਮਹੋਤਸਵ 2023 ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਅਵਸਰ ’ਤੇ ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਵਿੱਚ ਕਰੀਬ 1115 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ 16 ਅਟਲ ਆਵਾਸੀਯ ਵਿਦਿਯਾਲਯਾਂ ਦਾ ਲੋਕਅਰਪਣ ਕੀਤਾ। ਸ਼੍ਰੀ ਮੋਦੀ ਨੇ ਕਾਸ਼ੀ ਸੰਸਦ ਖੇਡ ਪ੍ਰਤੀਯੋਗਤਾ ਦੀ ਰਜਿਟ੍ਰੇਸ਼ਨ ਦਾ ਇੱਕ ਪੋਰਟਲ ਵੀ ਲਾਂਚ ਕੀਤਾ। ਉਨ੍ਹਾਂ ਨੇ ਕਾਸ਼ੀ ਸੰਸਦ ਸਾਂਸਕ੍ਰਤਿਕ ਮਹੋਤਸਵ ਦੇ ਵਿਜੇਤਾਵਾਂ ਨੂੰ ਪੁਰਸਕਾਰ ਵੀ ਪ੍ਰਦਾਨ ਕੀਤੇ। ਪ੍ਰੋਗਰਾਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਅਟਲ ਆਵਾਸੀਯ ਵਿਦਿਯਾਲਯਾਂ ਦੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਮਹਾਦੇਵ ਦੇ ਅਸ਼ੀਰਵਾਦ ਨਾਲ ਕਾਸ਼ੀ ਦਾ ਸਨਮਾਨ ਲਗਾਤਾਰ ਵਧ ਰਿਹਾ ਹੈ ਅਤੇ ਸ਼ਹਿਰ ਨਾਲ ਜੁੜੀਆਂ ਨੀਤੀਆਂ ਨਵੀਆਂ ਉਚਾਈਆਂ ’ਤੇ ਪਹੁੰਚ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਜੀ20 ਸਮਿਟ ਦੀ ਸਫ਼ਲਤਾ ਵਿੱਚ ਕਾਸ਼ੀ ਦੇ ਯੋਗਦਾਨ ’ਤੇ ਚਾਨਣਾ ਪਾਇਆ ਅਤੇ ਜ਼ਿਕਰ ਕੀਤਾ ਕਿ ਜੋ ਲੋਕ ਇਸ ਸ਼ਹਿਰ ਵਿੱਚ ਆਏ ਹਨ, ਉਹ ਕਾਸ਼ੀ ਦੀ ਸੇਵਾ, ਸੁਆਦ, ਸੱਭਿਆਚਾਰ ਅਤੇ ਸੰਗੀਤ ਆਪਣੇ ਨਾਲ ਲੈ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜੀ20 ਸਮਿਟ ਦੀ ਸਫ਼ਲਤਾ ਭਗਵਾਨ ਮਹਾਦੇਵ ਦੇ ਅਸ਼ੀਰਵਾਦ ਦੇ ਕਾਰਨ ਹੈ।

ਉਨ੍ਹਾਂ ਨੇ ਕਿਹਾ ਕਿ ਮਹਾਦੇਵ ਦੇ ਅਸ਼ੀਰਵਾਦ ਨਾਲ, ਕਾਸ਼ੀ ਵਿਕਾਸ ਦੇ ਬੇਮਿਸਾਲ ਆਯਾਮ ਗੜ ਰਹੀ ਹੈ। ਅੱਜ ਵਾਰਾਣਸੀ ਵਿੱਚ ਹੋਏ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੇ ਨੀਂਹ ਪੱਥਰ ਰੱਖਣ ਅਤੇ 16 ਅਟਲ ਆਵਾਸੀਯ ਵਿਦਿਯਾਲਯਾਂ ਦੇ ਲੋਕਅਰਪਣ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮਤੰਰੀ ਮੋਦੀ ਨੇ ਕਾਸ਼ੀ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਅਤੇ ਸ਼੍ਰਮਿਕਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ 2014 ਤੋਂ ਇਸ ਹਲਕੇ ਦੇ ਸਾਂਸਦ ਦੇ ਰੂਪ ਵਿੱਚ ਵਿੱਚ ਕਾਸ਼ੀ ਦੇ ਵਿਕਾਸ ਦੇ ਲਈ ਉਨ੍ਹਾਂ ਦਾ ਵਿਜ਼ਨ ਆਖਿਰਕਾਰ ਵਾਸਤਵਿਕਤਾ ਬਣ ਰਿਹਾ ਹੈ। ਉਨ੍ਹਾਂ ਨੇ ਕਾਸ਼ੀ ਸਾਂਸਕ੍ਰਤਿਕ ਮਹੋਤਸਵ ਵਿੱਚ ਵਿਆਪਕ ਭਾਗੀਦਾਰੀ ਦੀ ਸਰਾਹਨਾ ਕੀਤੀ ਅਤੇ ਖੇਤਰ ਦੀਆਂ ਵਿਭਿੰਨ ਪ੍ਰਤਿਭਾਵਾਂ ਨਾਲ ਜੁੜਨ ਦਾ ਅਵਸਰ ਮਿਲਣ ਦੇ ਲਈ ਆਭਾਰ ਵਿਅਕਤ ਕੀਤਾ। ਇਹ ਉਲੇਖ ਕਰਦੇ ਹੋਏ ਕਿ ਇਹ ਮਹੋਤਸਵ ਦਾ ਕੇਵਲ ਪਹਿਲਾਂ ਸੰਸਕਰਣ ਸੀ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਲਗਭਗ 40,000 ਕਲਾਕਾਰਾਂ ਨੇ ਹਿੱਸਾ ਲਿਆ ਅਤੇ ਲੱਖਾਂ ਵਿਜ਼ੀਟਰ ਇਸ ਨੂੰ ਦੇਖਣ ਦੇ ਲਈ ਪ੍ਰੋਗਰਾਮ ਸਥਾਨ ’ਤੇ ਇੱਕਤਰ ਹੋਏ। ਉਨ੍ਹਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਕਾਸ਼ੀ ਸੰਸਦ ਸਾਂਸਕ੍ਰਤਿਕ ਮਹੋਤਸਵ ਜਨਤਾ ਦੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਵਿੱਚ ਆਪਣੀ ਇੱਕ ਨਵੀਂ ਪਹਿਚਾਣ ਬਣਾਏਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਦੁਨੀਆ ਭਰ ਦੇ ਟੂਰਿਸਟਾਂ ਦੇ ਆਕਰਸ਼ਣ ਦਾ ਕੇਂਦਰ ਬਣ ਰਹੀ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਕਾਸ਼ੀ ਅਤੇ  ਸੱਭਿਆਚਾਰ ਇੱਕ ਹੀ ਊਰਜਾ ਦੇ ਦੋ ਨਾਮ ਹਨ ਅਤੇ ਕਾਸ਼ੀ ਨੂੰ ਭਾਰਤ ਦੀ ਸੱਭਿਆਚਾਰਕ ਰਾਜਧਾਨੀ ਹੋਣ ਦਾ ਮਾਣ ਪ੍ਰਾਪਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੁਭਾਵਿਕ ਹੈ ਕਿ ਸ਼ਹਿਰ ਦੇ ਹਰ ਕੋਨੇ ਵਿੱਚ ਸੰਗੀਤ ਪ੍ਰਵਾਹਿਤ ਹੁੰਦਾ ਹੈ, ਆਖਿਰ ਇਹ ਖੁਦ ਨਟਰਾਜ ਦੀ ਨਗਰ ਹੈ। ਮਹਾਦੇਵ ਨੂੰ ਸਭ ਕਲਾ ਰੂਪਾਂ ਦਾ ਸਰੋਤ ਮੰਨਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਕਲਾਵਾਂ ਨੂੰ ਭਾਰਤ ਮੁਨੀ ਜਿਹੇ ਪ੍ਰਾਚੀਨ ਸੰਤਾਂ ਦੁਆਰਾ ਵਿਕਸਿਤ ਕੀਤਾ ਗਿਆ ਸੀ ਅਤੇ ਇੱਕ ਪ੍ਰਣਾਲੀ ਦਾ ਰੂਪ ਦਿੱਤਾ ਗਿਆ ਸੀ। ਸਥਾਨਕ ਤਿਉਹਾਰਾਂ ਅਤੇ ਉਤਸਵਾਂ ਦੀ ਉਦਾਹਰਨ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਵਿੱਚ ਸਭ ਕੁਝ ਸੰਗੀਤ ਅਤੇ ਕਲਾ ਵਿੱਚ ਡੁੱਬਿਆ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਸ਼ਹਿਰ ਦੇ ਗੌਰਵਮਈ ਸ਼ਾਸਤਰੀ ਸੰਗੀਤ ਸੱਭਿਆਚਾਰ ਅਤੇ ਲੋਕ ਗੀਤਾਂ ’ਤੇ ਚਾਨਣਾ ਪਾਇਆ ਅਤੇ ਜ਼ਿਕਰ ਕੀਤਾ ਕਿ ਇਹ ਸ਼ਹਿਰ ਤਬਲਾ, ਸ਼ਹਿਨਾਈ, ਸਿਤਾਰ, ਸਾਰੰਗੀ ਅਤੇ ਵੀਣਾ ਜਿਹੇ ਸੰਗੀਤ ਵਾਦ ਯੰਤਰਾਂ ਦਾ ਇੱਕ ਮਿਸ਼ਰਣ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਵਾਰਾਣਸੀ ਨੇ ਸਦੀਆਂ ਤੋਂ ਖਯਾਲ, ਠੁਮਰੀ, ਦਾਦਰਾ, ਚੈਤੀ ਅਤੇ ਕਜਰੀ ਦੀਆਂ ਸੰਗੀਤ ਸ਼ੈਲੀਆਂ ਦੇ ਨਾਲ-ਨਾਲ ਗੁਰੂ-ਸ਼ਿਸਯ  ਪਰੰਪਰਾ ਨੂੰ ਵੀ ਸੰਭਾਲਿਆ ਹੈ।

ਜਿਸ ਨੇ ਭਾਰਤ ਦੀ ਮਧੁਰ ਆਤਮਾ ਨੂੰ ਪੀੜ੍ਹੀਆਂ ਤੱਕ ਜੀਵਿਤ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਤੇਲਿਯਾ ਘਰਾਨਾ, ਪਿਯਾਰੀ ਘਰਾਨਾ ਅਤੇ ਰਾਮਾਪੁਰਾ ਕਬੀਰਚੌਰਾ ਮੁਹੱਲਾ ਦੇ ਸੰਗੀਤਕਾਰਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਵਾਣਾਸੀ ਨੇ ਕਈ ਮਹਾਨ ਸੰਗੀਤਕਾਰਾਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਨੇ ਆਲਮੀ ਮੰਚ ’ਤੇ ਆਪਣੀ ਛਾਪ ਛੱਡੀ ਹੈ। ਪ੍ਰਧਾਨ ਮੰਤਰੀ ਨੇ ਵਾਰਾਣਸੀ ਦੇ ਕਈ ਮਹਾਨ ਸੰਗੀਤਕਾਰਾਂ ਦੇ ਨਾਲ ਗੱਲਬਾਤ ਕਰਨ ਦਾ ਅਵਸਰ ਮਿਲਣ ਦੇ ਲਈ ਵੀ ਆਭਾਰ ਵਿਅਕਤ ਕੀਤਾ।

ਅੱਜ ਲਾਂਚ ਹੋਏ ਕਾਸ਼ੀ ਸਾਂਸਦ ਖੇਲ ਪ੍ਰਤੀਯੋਗਿਤਾ ਦੇ ਪੋਰਟਲ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਚਾਹੇ ਖੇਲ ਪ੍ਰਤੀਯੋਗਿਤਾ ਹੋਵੇ ਜਾਂ ਕਾਸ਼ੀ ਸੰਸਦ ਸਾਂਸਕ੍ਰਤਿਕ ਮਹੋਤਸਵ, ਇਹ ਕਾਸ਼ੀ ਵਿੱਚ ਨਵੀਆਂ ਪਰੰਪਰਾਵਾਂ ਦੀ ਸ਼ੁਰੂਆਤ ਹੈ। ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਹੁਣ ਕਾਸ਼ੀ ਸੰਸਦ ਗਿਆਨ ਪ੍ਰਤੀਯੋਗਿਤਾ ਦਾ ਵੀ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ, “ਇਹ ਪ੍ਰਯਾਸ ਕਾਸ਼ੀ ਦੀ ਸੰਸਕ੍ਰਿਤੀ ਪਕਵਾਨ ਅਤੇ ਕਲਾ ਦੇ ਬਾਰੇ ਜਾਗਰੂਕਤਾ ਵਧਾਉਣ ਨਾਲ ਜੁੜਿਆ ਹੈ।”  “ਕਾਸ਼ੀ ਸੰਸਦ ਗਿਆਨ ਪ੍ਰਤੀਯੋਗਿਤਾ ਦਾ ਆਯੋਜਨ ਕਾਸ਼ੀ ਦੇ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਵਿਭਿੰਨ ਪੱਧਰਾਂ ‘ਤੇ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਹਿਰ ਦੇ ਲੋਕ ਕਾਸ਼ੀ ਬਾਰੇ ਸਭ ਤੋਂ ਅਧਿਕ ਜਾਣਕਾਰ ਹਨ ਅਤੇ ਹਰੇਕ ਨਿਵਾਸੀ ਕਾਸ਼ੀ ਦਾ ਸੱਚਾ ਬ੍ਰਾਂਡ ਅੰਬੇਸਡਰ ਹੈ। ਉਨ੍ਹਾਂ ਨੇ ਇਸ ਗਿਆਨ ਨੂੰ ਠੀਕ ਤੋਂ ਸੰਪ੍ਰਸ਼ਿਤ ਕਰਨ ਵਿੱਚ  ਸਮਰੱਥ ਬਣਾਉਣ ਦੇ ਲਈ, ਪ੍ਰਧਾਨ ਮੰਤਰੀ ਨੇ ਗੁਣਵੱਤਾਪੂਰਣ ਟੂਰਿਸਟ ਗਾਇਡਾਂ ਦੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦਾ ਪ੍ਰਸਤਾਵ ਰੱਖਿਆ, ਜੋ ਸ਼ਹਿਰ ਦਾ ਠੀਕ ਤਰ੍ਹਾਂ ਨਾਲ ਵਰਣਨ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਕਾਸ਼ੀ ਸੰਸਦ ਟੂਰਿਸਟ ਗਾਈਡ ਮੁਕਾਬਲਾ ਵੀ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ, ਮੈਂ ਅਜਿਹਾ ਕਰਨਾ ਚਾਹੀਦਾ ਹਾਂ, ਕਿਉਂਕਿ ਮੈਂ ਚਾਹੁੰਦਾ ਹਾਂ ਕਿ ਦੁਨੀਆ ਮੇਰੀ ਕਾਸ਼ੀ ਬਾਰੇ ਵਿੱਚ ਜਾਣੇ। ਮੈਂ ਚਾਹੁੰਦਾ ਹਾਂ ਕਿ ਕਾਸ਼ੀ ਦੇ ਟੂਰਿਸਟ ਗਾਈਡ ਦੁਨੀਆ ਤੋਂ ਸਭ ਤੋਂ ਅਧਿਕ ਸਨਮਾਨਿਤ ਹੋਵੇ।

ਇਸ ਗੱਲ ਨੂੰ ਰੇਖਾਂਕਿਤ ਕਰਦੇ ਹੋਏ ਕਿ ਦੁਨੀਆ ਭਰ ਨਾਲ ਕਈ ਵਿਦਵਾਨ ਸੰਸਕ੍ਰਿਤ ਸਿੱਖਣ ਦੇ ਲਈ ਕਾਸ਼ੀ ਆਉਂਦੇ ਹਨ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸੀ ਵਿਸ਼ਵਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ 1100  ਕਰੋੜ ਰੁਪਏ ਦੀ ਲਾਗਤ ਨਾਲ ਅਟਲ ਆਵਾਸੀਯ ਵਿਦਿਯਾਲਯਾਂ ਦਾ ਲੋਕਅਰਪਣ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਨ੍ਹਾਂ ਸਕੂਲਾਂ ਦਾ ਉਦਘਾਟਨ ਵਰਕਰ ਸਹਿਤ ਸਮਾਜ ਦੇ ਕਮਜ਼ੋਰ ਵਰਗਾਂ ਦੇ ਬੱਚਿਆਂ ਨੂੰ ਗੁਣਵੱਤਾਪੂਰਣ ਸਿੱਖਿਆ ਪ੍ਰਦਾਨ ਕਰਨ ਦੇ ਲਈ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ “ਕੋਵਿਡ ਮਹਾਮਾਰੀ ਦੇ ਦੌਰਾਨ ਆਪਣੀ ਜਾਣ ਗਵਾਉਣ  ਵਾਲਿਆਂ ਦੇ ਬੱਚਿਆਂ ਨੂੰ ਇਨ੍ਹਾਂ ਸਕੂਲਾਂ ਵਿੱਚ ਮੁਫ਼ਤ ਪ੍ਰਵੇਸ਼ ਦਿੱਤਾ ਜਾਵੇਗਾ।

ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਆਮ ਕੋਰਸਾਂ ਦੇ ਇਲਾਵਾ, ਸੰਗੀਤ, ਕਲਾ, ਸ਼ਿਲਪ, ਟੈਕਨੋਲੋਜੀ ਅਤੇ ਖੇਡ ਦੀਆਂ ਸੁਵਿਧਾਵਾਂ ਵੀ ਉਪਲਬਧ ਕਰਵਾਈ ਜਾਵੇਗੀ। ਪ੍ਰਧਾਨ ਮੰਤਰੀ ਨੇ ਜਨਜਾਤੀ ਸਮਾਜ ਦੇ ਲਈ 1 ਲੱਖ ਏਕਲਵਯ ਆਵਾਸੀਯ ਵਿਦਿਯਾਲਯਾਂ ਦੇ ਵਿਕਾਸ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, “ਨਵੀਂ ਸਿੱਖਿਆ ਨੀਤੀ ਦੇ ਨਾਲ, ਸਰਕਾਰ ਦੇ ਸੋਚ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ। ਸਕੂਲ ਆਧੁਨਿਕ ਹੋ ਰਹੇ ਹਨ ਅਤੇ ਕਲਾਸਾਂ ਸਮਾਰਟ ਹੋ ਰਹੀਆਂ ਹਨ।” ਸ਼੍ਰੀ ਮੋਦੀ ਨੇ ਆਧੁਨਿਕ ਤਕਨੀਕ ਦੀ ਮਦਦ ਨਾਲ ਦੇਸ਼ ਦੇ ਹਜ਼ਾਰਾਂ ਸਕੂਲਾਂ ਨੂੰ ਆਧੁਨਿਕ ਬਣਾਉਣ ਦੇ ਪੀਐੱਮ-ਸ਼੍ਰੀ ਅਭਿਯਾਨ ‘ਤੇ ਚਾਨਣਾ ਪਾਇਆ।

ਪ੍ਰਧਾਨ ਮੰਤਰੀ ਨੇ ਸ਼ਹਿਰ ਦੇ ਲਈ ਆਪਣੇ ਸਾਰੇ ਪ੍ਰਯਾਸਾਂ ਵਿੱਚ ਕਾਸ਼ੀ ਦੇ ਲੋਕਾਂ ਦੇ ਪੂਰਾ ਸਹਿਯੋਗ ਦੀ ਸਰਾਹਨਾ ਕੀਤੀ।

ਪ੍ਰਵਾਸੀ ਵਰਕਰਾਂ ਦੇ ਬੱਚਿਆਂ ਦੀ ਦੇਖਭਾਲ ਦੇ ਲਈ ਸਾਰੇ ਰਾਜਾਂ ਨੂੰ ਮਿਲਣ ਵਾਲੇ ਬਜਟ ਦਾ ਜ਼ਿਕਰ  ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਕਈ ਰਾਜਾਂ ਨੇ ਇਸ ਧਨਰਾਸ਼ੀ ਦਾ ਉਪਯੋਗ ਚੋਣਾਵੀ ਅਵਸਰਵਾਦੀ ਉਦੇਸ਼ਾਂ ਦੇ ਲਈ ਕੀਤਾ, ਜਦੋਂਕਿ ਉੱਤਰ ਪ੍ਰਦੇਸ਼ ਨੇ, ਮੁੱਖ ਮੰਤਰੀ ਯੋਗੀ ਜੀ ਦੇ ਅਗਵਾਈ ਵਿੱਚ, ਇਸ ਦਾ ਉਪਯੋਗ ਸਮਾਜ ਦੇ ਗ਼ਰੀਬ ਤਬਕੇ ਦੇ ਬੱਚਿਆਂ ਦੇ ਭਵਿੱਖ ਦੇ ਲਈ ਕੀਤਾ ਹੈ। ਪ੍ਰਧਾਨ ਮੰਤਰੀ ਨੇ ਆਵਾਸੀ ਵਿਦਿਆਲਿਆ ਦੇ ਵਿਦਿਆਰਥੀਆਂ ਦੇ ਆਤਮਵਿਸ਼ਵਾਸ ਦੀ ਸਰਾਹਨਾ ਕੀਤੀ। ਸੰਬੋਧਨ ਦੇ ਅੰਤ ਵਿੱਚ ਉਨ੍ਹਾਂ ਨੇ ਕਿਹਾ, “ਮੇਰੇ ਸ਼ਬਦਾਂ ਨੂੰ ਯਾਦ ਰੱਖੇ, ਅਗਲੇ 10 ਸਾਲਾਂ ਦੇ ਅੰਦਰ ਤੁਸੀਂ ਕਾਸ਼ੀ ਦੇ ਗੌਰਵ ਨੂੰ ਇਨ੍ਹਾਂ ਸਕੂਲਾਂ ਤੋਂ ਬਾਹਰ ਆਉਂਦੇ ਦੇਖਣਗੇ।

ਇਸ ਅਵਸਰ ‘ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿਤਿਆਨਾਥ, ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਅਤੇ ਹੋਰ ਗਣਮੰਨੇ ਵਿਅਕਤੀ ਉਪਸਥਿਤ ਸਨ।

 

ਪਿਛੋਕੜ

ਕਾਸ਼ੀ ਦੀ ਸੱਭਿਆਚਾਰਕ ਜੀਵੰਤਤਾ ਨੂੰ ਮਜ਼ਬੂਤ ਕਰਨ ਦੇ ਪ੍ਰਧਾਨ ਮੰਤਰੀ ਨੇ ਵਿਜ਼ਨ ਦੇ ਅਧਾਰ ਤੇ ਕਾਸ਼ੀ ਸੰਸਦ ਸਾਂਸਕ੍ਰਤਿਕ ਮਹੋਤਸਵ ਦੀ ਸੰਕਲਪਨਾ ਕੀਤੀ ਗਈ ਹੈ। ਮਹੋਤਸਵ ਵਿੱਚ 17 ਵਿਧਾਵਾਂ ਵਿੱਚ 37,000 ਤੋਂ ਅਧਿਕ ਲੋਕਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਗਾਇਨ, ਸੰਗੀਤਕ ਸਾਜ ਵਜਾਉਣ, ਸਟ੍ਰੀਟ ਥੀਏਟਰ, ਡਾਂਸ ਆਦਿ ਵਿੱਚ ਆਪਣੇ  ਕੌਸ਼ਲ ਦਾ ਪ੍ਰਦਰਸ਼ਨ ਕੀਤਾ। ਮੇਧਾਵੀ ਮੁਕਾਬਲਿਆਂ ਨੂੰ ਰੁਦਰਾਕਸ਼ ਅੰਤਰਰਾਸ਼ਟਰੀ ਸਹਿਯੋਗ ਅਤੇ ਕਨਵੈਸ਼ਨ ਸੈਂਟਰ ਵਿੱਚ ਪ੍ਰੋਗਰਾਮ ਦੇ ਦੌਰਾਨ ਆਪਣੇ ਸੱਭਿਆਚਾਰਕ ਕੌਸ਼ਲ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ।

ਗੁਣਵੱਤਾਪੂਰਣ ਸਿੱਖਿਆ ਤੱਕ ਪਹੁੰਚ ਨੂੰ ਹੋਰ ਵਿਸਤਾਰ ਦੇਣ ਦੇ ਉਦੇਸ਼ ਨਾਲ, ਉੱਤਰ ਪ੍ਰਦੇਸ਼ ਵਿੱਚ ਲਗਭਗ 1115 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ 16 ਅਟਲ ਆਵਾਸੀ ਵਿਦਿਆਲਿਆ ਵਿਸ਼ੇਸ਼ ਰੂਪ ਨਾਲ ਕੋਵਿਡ-19 ਮਹਾਮਾਰੀ ਦੇ ਕਾਰਨ ਪ੍ਰਭਾਵਿਤ ਮਜ਼ਦੂਰਾਂ, ਨਿਰਮਾਣ ਵਰਕਰਾਂ ਅਤੇ ਅਨਾਥ ਬੱਚਿਆਂ ਦੇ ਲਈ ਸ਼ੁਰੂ ਕੀਤੇ ਗਏ ਹਨ।

ਇਸ ਦਾ ਉਦੇਸ਼ ਗੁਣਵੱਤਾਪੂਰਣ ਸਿੱਖਿਆ ਪ੍ਰਦਾਨ ਕਰਨਾ ਅਤੇ ਬੱਚਿਆਂ ਦੇ ਸਮੁੱਚੇ ਵਿਕਾਸ ਵਿੱਚ ਮਦਦ ਕਰਨਾ ਹੈ। ਹਰੇਕ ਸਕੂਲ 10-15 ਏਕੜ ਦੇ ਖੇਤਰ ਵਿੱਚ ਨਿਰਮਿਤ ਕੀਤਾ ਗਿਆ ਹੈ, ਜਿਸ ਵਿੱਚ ਕਲਾਸਾਂ, ਖੇਡ ਮੈਦਾਨ, ਮਨੋਰੰਜਨ ਖੇਤਰ, ਇੱਕ ਮਿਨੀ ਸਭਾਗਾਰ, ਹੋਸਟਲ ਕੈਂਪਸ, ਮੈਸ ਅਤੇ ਕਰਮਚਾਰੀਆਂ ਦੇ ਲਈ ਰਿਹਾਇਸ਼ੀ ਫਲੈਟ ਹਨ। ਇਨ੍ਹਾਂ ਰਿਹਾਇਸ਼ੀ ਸਕੂਲਾਂ ਵਿੱਚੋਂ ਹਰੇਕ ਵਿੱਚ 1,000 ਵਿਦਿਆਰਥੀਆਂ ਨੂੰ ਸਮਾਯੋਜਿਤ ਕਰਨ ਦਾ ਟੀਚਾ ਰੱਖਿਆ ਗਿਆ ਹੈ।

 

 

 

***

ਡੀਐੱਸ/ਟੀਐੱਸ



(Release ID: 1960163) Visitor Counter : 97