ਗ੍ਰਹਿ ਮੰਤਰਾਲਾ
azadi ka amrit mahotsav

ਗ੍ਰਹਿ ਮੰਤਰਾਲੇ ਨੇ ਨਵੰਬਰ 2022 ਤੋਂ ਅਗਸਤ 2023 ਤੱਕ ਮਹੀਨਾਵਾਰ ਅਧਾਰ ‘ਤੇ ਲੰਬਿਤ ਮਾਮਲਿਆਂ ਨੂੰ ਘੱਟ ਕਰਨ ਦੇ ਲਈ ਵਿਸ਼ੇਸ਼ ਅਭਿਯਾਨ ਚਲਾਇਆ


ਮੰਤਰਾਲੇ ਦੁਆਰਾ ਵਿਭਿੰਨ ਥਾਵਾਂ ‘ਤੇ ਜਨਤਕ ਸੰਪਰਕ ਵਾਲੇ 3,438 ਸਵੱਛਤਾ ਅਭਿਯਾਨ ਚਲਾਏ ਗਏ ਹਨ ਜਿਨ੍ਹਾਂ ਵਿੱਚ ਜਨਤਕ ਸੰਪਰਕ ਵਾਲੇ ਖੇਤਰ/ਬਾਹਰੀ ਦਫ਼ਤਰਾਂ ‘ਤੇ ਵਿਸ਼ੇਸ਼ ਫੋਕਸ ਕੀਤਾ ਗਿਆ

632 ਸਾਂਸਦਾਂ ਦੇ ਸੰਦਰਭ, 37 ਸੰਸਦੀ ਆਸ਼ਵਾਸਨ, 6 ਕੈਬਿਨੇਟ ਪ੍ਰਸਤਾਵ, 213 ਰਾਜ ਸਰਕਾਰ ਦੇ ਸੰਦਰਭ ਅਤੇ 47 ਪੀਐੱਮਓ ਸੰਦਰਭ ਨਿਪਟਾਏ ਗਏ

ਨਵੰਬਰ 2022 ਤੋਂ ਅਗਸਤ 2023 ਦੇ ਦੌਰਾਨ ਪ੍ਰਾਪਤ 38,550 ਜਨਤਕ ਸ਼ਿਕਾਇਤਾਂ ਅਤੇ 4,159 ਪੀਜੀ ਅਪੀਲਾਂ ਦਾ ਨਿਪਟਾਰਾ ਕੀਤਾ ਗਿਆ, ਸੀਏਪੀਐੱਫ ਦੇ ਦਫ਼ਤਰਾਂ ਵਿੱਚ 25,504 ਵਰਗ ਫੁੱਟ ਜਗ੍ਹਾ ਖਾਲ੍ਹੀ ਕਰਵਾਈ ਗਈ

ਗ੍ਰਹਿ ਮੰਤਰਾਲਾ ਵਿਸ਼ੇਸ਼ ਅਭਿਯਾਨ 3.0 ਦੀ ਤਿਆਰੀ ਫੇਜ਼ (15-30 ਸਤੰਬਰ, 2023) ਅਤੇ ਲਾਗੂਕਰਨ ਫੇਜ਼ (02-31 ਅਕਤੂਬਰ, 2023) ਦੇ ਦੌਰਾਨ ਇੱਕ ਸਰਗਰਮ ਭਾਗੀਦਾਰ ਦੇ ਰੂਪ ਵਿੱਚ ਕੰਮ ਕਰਨ ਦੇ ਲਈ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹੈ

Posted On: 21 SEP 2023 4:11PM by PIB Chandigarh

ਗ੍ਰਹਿ ਮੰਤਰਾਲੇ ਨੇ ਨਵੰਬਰ 2022 ਤੋਂ ਅਗਸਤ 2023 ਤੱਕ ਮਹੀਨਾਵਾਰ ਅਧਾਰ ‘ਤੇ ਲੰਬਿਤ ਮਾਮਲਿਆਂ ਨੂੰ ਘੱਟ ਕਰਨ ਦੇ ਲਈ ਵਿਸ਼ੇਸ਼ ਅਭਿਯਾਨ ਚਲਾਇਆ। ਮੰਤਰਾਲਾ ਦੁਆਰਾ ਵਿਭਿੰਨ ਥਾਵਾਂ ‘ਤੇ ਕੁੱਲ 3,438 ਸਵੱਛਤਾ ਅਭਿਯਾਨ ਚਲਾਏ ਗਏ ਹਨ ਜਿਨ੍ਹਾਂ ਵਿੱਚ ਜਨਤਕ ਸੰਪਰਕ ਵਾਲੇ ਖੇਤਰ/ਬਾਹਰੀ ਦਫ਼ਤਰਾਂ ‘ਤੇ ਵਿਸ਼ੇਸ਼ ਫੋਕਸ ਕੀਤਾ ਗਿਆ ਹੈ।

 

ਉਕਤ ਮਿਆਦ ਦੇ ਦੌਰਾਨ 632 ਸਾਂਸਦ ਸੰਦਰਭ, 37 ਸੰਸਦੀ ਆਸ਼ਵਾਸਨ, 6 ਕੈਬਿਨੇਟ ਪ੍ਰਸਤਾਵ, 213 ਰਾਜ ਸਰਕਾਰ ਦੇ ਸੰਦਰਭ ਅਤੇ 47 ਪੀਐੱਮਓ ਸੰਦਰਭਾਂ ਦਾ ਨਿਪਟਾਨ ਕੀਤਾ ਗਿਆ। ਇਸ ਦੇ ਇਲਾਵਾ, ਮੰਤਰਾਲੇ ਦੁਆਰਾ ਨਵੰਬਰ 2022 ਤੋਂ ਅਗਸਤ 2023 ਦੇ ਦੌਰਾਨ ਪ੍ਰਾਪਤ ਕੁੱਲ 38,550 ਲੋਕ ਸ਼ਿਕਾਇਤਾਂ ਅਤੇ 4,159 ਪੀਜੀ ਅਪੀਲਾਂ ਦਾ ਨਿਪਟਾਰਾ ਕੀਤਾ ਗਿਆ ਹੈ। ਸੀਏਪੀਐੱਫ ਦੇ ਦਫ਼ਤਰਾਂ ਵਿੱਚ ਕੁੱਲ 25.504 ਵਰਗ ਫੁਟ ਜਗ੍ਹਾ ਖਾਲ੍ਹੀ ਕਰਵਾਈ ਗਈ ਹੈ।

 

ਇਸ ਦੇ ਇਲਾਵਾ, ਮੰਤਰਾਲੇ ਦੇ ਅੰਦਰ ਸਾਰੇ ਪ੍ਰਭਾਗਾਂ ਦੇ ਨਾਲ ਕੁਸ਼ਲਤਾਪੂਰਵਕ ਤਾਲਮੇਲ ਕਰਨ ਦੇ ਲਈ, ਇੱਕ ਇੰਟ੍ਰਾ-ਮਿਨੀਸਟ੍ਰੀਅਲ ਪੋਰਟਲ ਵਿਕਸਿਤ ਕੀਤਾ ਗਿਆ ਹੈ। ਮੰਤਰਾਲੇ ਦੀ ਇਹ ਸਰਵੋਤਮ ਪ੍ਰਥਾ ਰਹੀ ਹੈ ਕਿ ਸਾਰੇ ਪ੍ਰਭਾਗ ਵਿਸ਼ੇਸ਼ ਅਭਿਯਾਨ ਨਾਲ ਸਬੰਧਿਤ ਡੇਟਾ ਅਪਲੋਡ ਕਰਨ। ਇਸ ਨਾਲ ਕਿਸੇ ਵੀ ਦੇਰੀ ਨੂੰ ਘੱਟ ਕਰਦੇ ਹੋਏ ਸਮੇਂ ‘ਤੇ ਸਟੀਕ ਡੇਟਾ ਪ੍ਰਾਪਤ ਕਰਨ ਵਿੱਚ ਸੁਵਿਧਾ ਹੋਈ ਹੈ।

 

ਗ੍ਰਹਿ ਮੰਤਰਾਲਾ ਵਿਸ਼ੇਸ਼ ਅਭਿਯਾਨ ਦੇ ਪਿਛਲੇ ਆਯੋਜਨਾਂ ਦੀ ਸਫ਼ਲਤਾ ਤੋਂ ਪ੍ਰੋਤਸਾਹਿਤ ਹੋ ਕੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੁਆਰਾ ਚਲਾਏ ਜਾ ਰਹੇ ਵਿਸ਼ੇਸ਼ ਅਭਿਯਾਨ 3.0 ਦੀ ਤਿਆਰੀ ਫੇਜ਼ (15-30 ਸਤੰਬਰ, 2023) ਅਤੇ ਲਾਗੂਕਰਨ ਫੇਜ਼ (02-31 ਅਕਤੂਬਰ, 2023) ਦੇ ਦੌਰਾਨ ਇੱਕ ਸਰਗਰਮ ਭਾਗੀਦਾਰ ਦੇ ਰੂਪ ਵਿੱਚ ਕੰਮ ਕਰਨ ਦੇ ਲਈ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹੈ। ਗ੍ਰਹਿ ਮੰਤਰਾਲੇ ਵਿੱਚ ਆਯੋਜਿਤ ਵਿਸ਼ੇਸ਼ ਅਭਿਯਾਨ ਦੀਰਘਕਾਲਿਕ ਅਤੇ ਵਾਤਾਵਰਣ ਅਨੁਕੂਲ ਕਾਰਜਸਥਲਾਂ ‘ਤੇ ਕੇਂਦ੍ਰਿਤ ਹੈ।

 

02 ਅਕਤੂਬਰ, 2023 ਤੋਂ 31 ਅਕਤੂਬਰ, 2023 ਤੱਕ ਚਲਾਏ ਜਾਣ ਵਾਲੇ ਵਿਸ਼ੇਸ਼ ਅਭਿਯਾਨ 3.0 ਦੀ ਨਿਗਰਾਨੀ ਉੱਚਤਮ ਪੱਧਰ ‘ਤੇ ਕੀਤੀ ਜਾ ਰਹੀ ਹੈ। ਸਾਰੇ ਸੀਏਪੀਐੱਫ ਅਤੇ ਸੀਪੀਓ ਨੂੰ ਵਿਸ਼ੇਸ਼ ਅਭਿਯਾਨ 3.0 ਦੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ ਹੈ ਅਤੇ ਪਹਿਚਾਣ ਗਏ ਮਿਆਰਾਂ ਦੇ ਅਨੁਸਾਰ ਸਰਵੋਤਮ ਪਰਿਣਾਮਾਂ ਦੇ ਲਈ ਤਾਲਮੇਲ ਤਰੀਕੇ ਨਾਲ ਕੰਮ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਗਿਆ ਹੈ।

 

ਜਿਵੇਂ ਕਿ ਅਸੀਂ ਸਾਰੇ ਦੇ ਲਈ ਅਧਿਕ ਟਿਕਾਊ ਭਵਿੱਖ ਦੇ ਵੱਲ ਵਧ ਰਹੇ ਹਾਂ, ਕਾਰਜਸਥਲ ਵਿੱਚ ਟਿਕਾਊ ਪ੍ਰਥਾਵਾਂ ਦੇ ਪ੍ਰਤੀ ਵਿਵਹਾਰ ਸਬੰਧੀ ਦ੍ਰਿਸ਼ਟੀਕੋਣ ਵਿੱਚ ਪਰਿਵਰਤਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।

*****

ਆਰਕੇ/ਏਐੱਸਐੱਚ/ਏਕੇਐੱਸ/ਏਐੱਸ




(Release ID: 1959634) Visitor Counter : 138