ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਇੱਕ ਇਤਿਹਾਸਕ ਕਦਮ ਚੁੱਕਦੇ ਹੋਏ ਰਾਜ ਸਭਾ ਵਿੱਚ ਡਿਪਟੀ ਸਪੀਕਰਾਂ ਲਈ ਆਲ-ਵੁਮੈਨ ਪੈਨਲ ਦਾ ਗਠਨ ਕੀਤਾ


ਰਾਜ ਸਭਾ ਵਿੱਚ ਨਾਰੀ ਸ਼ਕਤੀ ਵੰਦਨ ਵਿਧੇਯਕ 2023 'ਤੇ ਚਰਚਾ ਦੌਰਾਨ 13 ਮਹਿਲਾ ਮੈਂਬਰਾਂ ਨੂੰ ਪੈਨਲ ਵਿੱਚ ਨਾਮਜ਼ਦ ਕੀਤਾ ਗਿਆ

Posted On: 21 SEP 2023 12:13PM by PIB Chandigarh

ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ, ਸ਼੍ਰੀ ਜਗਦੀਪ ਧਨਖੜ ਨੇ ਇੱਕ ਇਤਿਹਾਸਕ ਕਦਮ ਵਿੱਚ, ਰਾਜ ਸਭਾ ਵਿੱਚ ਨਾਰੀ ਸ਼ਕਤੀ ਵੰਦਨ ਐਕਟ ਬਿੱਲ, 2023 'ਤੇ ਚਰਚਾ ਦੌਰਾਨ ਅੱਜ ਨੇ ਦਿਨ ਲਈ 13 ਮਹਿਲਾ ਰਾਜ ਸਭਾ ਮੈਂਬਰਾਂ ਦੇ ਉਪ-ਚੇਅਰਪਰਸਨਾਂ ਦੇ ਪੈਨਲ ਦਾ ਪੁਨਰਗਠਨ ਕੀਤਾ।

 

ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਅਹੁਦੇ 'ਤੇ ਉਨ੍ਹਾਂ ਦੀ ਮੌਜੂਦਗੀ ਨਾਲ ਵੱਡੇ ਪੱਧਰ 'ਤੇ ਦੁਨੀਆ ਭਰ ਵਿੱਚ ਇੱਕ ਸ਼ਕਤੀਸ਼ਾਲੀ ਸੰਦੇਸ਼ ਜਾਵੇਗਾ ਅਤੇ ਇਹ ਇਸ ਗੱਲ ਦਾ ਪ੍ਰਤੀਕ ਹੋਵੇਗਾ ਕਿ ਤਬਦੀਲੀ ਦੇ ਇਸ ਯੁੱਗ ਪਲ ਦੇ ਦੌਰਾਨ ਉਹ ਇੱਕ 'ਕਮਾਂਡਿੰਗ ਪੁਜ਼ੀਸ਼ਨ' ‘ਤੇ ਸਨ।

 

ਉਪ-ਚੇਅਰਪਰਸਨਾਂ ਦੇ ਪੈਨਲ ਲਈ ਨਾਮਜ਼ਦ ਮਹਿਲਾ ਰਾਜ ਸਭਾ ਮੈਂਬਰਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ:

 

1. ਸ਼੍ਰੀਮਤੀ ਪੀਟੀ ਊਸ਼ਾ

 

2. ਸ਼੍ਰੀਮਤੀ ਐੱਸ ਫਾਂਗਨੋਨ ਕੋਨਯਾਕ

 

3. ਸ਼੍ਰੀਮਤੀ ਜਯਾ ਬੱਚਨ

 

4. ਸੁਸ਼੍ਰੀ ਸਰੋਜ ਪਾਂਡੇ

 

5. ਸ਼੍ਰੀਮਤੀ ਰਜਨੀ ਅਸ਼ੋਕਰਾਓ ਪਾਟਿਲ

 

6. ਡਾ. ਫੌਜ਼ੀਆ ਖਾਨ

 

7. ਸੁਸ਼੍ਰੀ ਡੋਲਾ ਸੇਨ

 

8. ਸੁਸ਼੍ਰੀ ਇੰਦੂ ਬਾਲਾ ਗੋਸਵਾਮੀ

 

9. ਡਾ. ਕਨੀਮੋਝੀ ਐੱਨਵੀਐੱਨ ਸੋਮੂ

 

10. ਸੁਸ਼੍ਰੀ ਕਵਿਤਾ ਪਾਟੀਦਾਰ

 

11. ਸ਼੍ਰੀਮਤੀ ਮਹੂਆ ਮਾਜੀ

 

12. ਡਾ. ਕਲਪਨਾ ਸੈਣੀ

 

13. ਸ਼੍ਰੀਮਤੀ ਸੁਲਤਾ ਦੇਵ 


 

 ******


ਐੱਮਐੱਸ/ਆਰਸੀ



(Release ID: 1959551) Visitor Counter : 87