ਵਣਜ ਤੇ ਉਦਯੋਗ ਮੰਤਰਾਲਾ
ਭਾਰਤ ਨੂੰ ਕੈਮਿਸਟ੍ਰੀ ਆਫ਼ ਸੀਮੇਂਟ ‘ਤੇ 17ਵੀਂ ਇੰਟਰਨੈਸ਼ਨਲ ਕਾਂਗਰਸ ਦੀ ਮੇਜ਼ਬਾਨੀ ਦੀ ਬੋਲੀ ਪ੍ਰਾਪਤ ਹੋਈ
Posted On:
21 SEP 2023 10:50AM by PIB Chandigarh
ਭਾਰਤ ਨੇ 2027 ਵਿੱਚ ਨਵੀਂ ਦਿੱਲੀ ਵਿੱਚ ਕੈਮਿਸਟ੍ਰੀ ਆਫ਼ ਸੀਮੇਂਟ ‘ਤੇ ਪ੍ਰਤਿਸ਼ਠਿਤ ਇੰਟਰਨੈਸ਼ਨਲ ਕਾਂਗਰਸ (ਆਈਸੀਸੀਸੀ) ਦੀ ਮੇਜ਼ਬਾਨੀ ਦੀ ਬੋਲੀ ਪ੍ਰਾਪਤ ਕੀਤੀ।
ਭਾਰਤ ਦੇ ਅਗ੍ਰਣੀ ਰਿਸਰਚ ਅਤੇ ਅਕਾਦਮਿਕ ਸੰਸਥਾਨ, ਨੈਸ਼ਨਲ ਕਾਉਂਸਿਲ ਫਾਰ ਸੀਮੇਂਟ ਐਂਡ ਬਿਲਡਿੰਗ ਮੈਟੀਰੀਅਲਸ (ਐੱਨਸੀਸੀਬੀਐੱਮ) ਨੇ ਆਈਆਈਟੀ ਦਿੱਲੀ ਦੇ ਨਾਲ ਮਿਲ ਕੇ ਥਾਈਲੈਂਡ ਦੇ ਬੈਂਕੌਕ ਵਿੱਚ ਚਲ ਰਹੇ 16ਵੇਂ ਆਈਸੀਸੀਸੀ ਦੇ ਦੌਰਾਨ ਸੰਮੇਲਨ ਦੀ ਸੰਚਾਲਨ ਕਮੇਟੀ ਦੇ ਮੈਂਬਰਾਂ ਦੇ ਸਾਹਮਣੇ ਭਾਰਤ ਦੀ ਬੋਲੀ ਨੂੰ ਸਫਲਤਾਪੂਰਵਕ ਪੇਸ਼ ਕੀਤਾ। ਭਾਰਤ ਦੇ ਇਲਾਵਾ, ਹੋਰ ਬੋਲੀ ਦੇਣ ਵਾਲਿਆਂ ਵਿੱਚ ਸਵਿਜ਼ਰਲੈਂਡ ਅਤੇ ਸੰਯੁਕਤ ਅਰਬ ਅਮੀਰਾਤ ਵੀ ਸ਼ਾਮਲ ਸਨ। ਇਸ ਫੈਸਲੇ ਦਾ ਐਲਾਨ 20 ਸਤੰਬਰ 2023 ਨੂੰ ਬੈਂਕੌਕ, ਥਾਈਲੈਂਡ ਵਿੱਚ 16ਵੇਂ ਆਈਸੀਸੀਸੀ ਦੇ ਦੌਰਾਨ ਕੀਤੀ ਗਈ ਸੀ। ਐਨਸੀਸੀਬੀਐੱਮ ਦੇ ਡਾਇਰੈਕਟਰ ਜਨਰਲ, ਡਾ. ਐੱਲ ਪੀ ਸਿੰਘ, ਐੱਨਸੀਸੀਬੀਐੱਮ ਦੇ ਜੁਆਇੰਟ ਡਾਇਰੈਕਟਰ, ਡਾ. ਐੱਸ ਕੇ ਚਤੁਰਵੇਦੀ ਅਤੇ ਆਈਆਈਟੀ ਦਿੱਲੀ ਦੇ ਪ੍ਰੋਫੈਸਰ (ਸਿਵਿਲ ਇੰਜੀਨੀਅਰਿੰਗ) ਡਾ. ਸ਼ਸ਼ਾਂਕ ਬਿਸ਼ਨੋਈ, ਦੁਆਰਾ ਭਾਰਤੀ ਬੋਲੀ ਪੇਸ਼ ਕੀਤੀ ਗਈ।
ਕੈਮਿਸਟ੍ਰੀ ਆਫ਼ ਸੀਮੇਂਟ ‘ਤੇ ਇੰਟਰਨੈਸ਼ਨਲ ਕਾਂਗਰਸ ਆਪਣੀ ਤਰ੍ਹਾਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਤਿਸ਼ਠਿਤ ਆਯੋਜਨ ਹੈ ਜੋ ਸੀਮੇਂਟ ਅਤੇ ਕੰਕ੍ਰੀਟ ਦੇ ਖੇਤਰ ਵਿੱਚ ਰਿਸਰਚ ਦੀ ਪ੍ਰਗਤੀ ਦੀ ਸਮੀਖਿਆ ਕਰਦਾ ਹੈ। 1918 ਤੋਂ ਕਾਂਗਰਸ ਆਮ ਤੌਰ ‘ਤੇ ਚਾਰ ਤੋਂ ਛੇ ਸਾਲ ਦੇ ਅੰਤਰਾਲ ‘ਤੇ ਆਯੋਜਿਤ ਕੀਤੀ ਜਾਂਦੀ ਹੈ, ਜੋ ਅਕਾਦਮਿਕ ਜਗਤ ਅਤੇ ਸੀਮੇਂਟ ਉਦਯੋਗ ਦੇ ਵਿੱਚ ਇੱਕ ਮਜ਼ਬੂਤ ਅਤੇ ਸੌਹਾਰਦਪੂਰਨ ਸਬੰਧ ਪ੍ਰਦਾਨ ਕਰਦੀ ਹੈ। 9ਵੀਂ ਕਾਂਗਰਸ ਦਾ ਆਯੋਜਨ 1992 ਵਿੱਚ ਐੱਨਸੀਸੀਬੀਐੱਮ ਦੁਆਰਾ ਨਵੀਂ ਦਿੱਲੀ ਵਿੱਚ ਕੀਤਾ ਗਿਆ ਸੀ ਅਤੇ ਵਰਤਮਾਨ 16ਵੀਂ ਆਈਸੀਸੀਸੀ ਦਾ ਆਯੋਜਨ 18-22 ਸਤੰਬਰ 2023 ਤੱਕ ਥਾਈਲੈਂਡ ਦੇ ਬੈਂਕੌਕ ਵਿੱਚ ਕੀਤਾ ਜਾ ਰਿਹਾ ਹੈ।
ਭਾਰਤ ਵਿੱਚ ਇਸ ਪ੍ਰਤਿਸ਼ਠਿਤ ਪ੍ਰੋਗਰਾਮ ਦੀ ਮੇਜ਼ਬਾਨੀ ਸਾਨੂੰ ਦੁਨੀਆ ਭਰ ਦੇ ਸੀਮੇਂਟ ਖੇਤਰ ਦੇ ਅਗ੍ਰਣੀ ਨੇਤਾਵਾਂ, ਮਾਹਿਰਾਂ ਅਤੇ ਇਨੋਵੇਟਰਾਂ ਨੂੰ ਇਕੱਠੇ ਲਿਆਉਣ ਦਾ ਇੱਕ ਅਨੂਠਾ ਅਵਸਰ ਪ੍ਰਦਾਨ ਕਰਦੀ ਹੈ। ਇਹ ਆਯੋਜਨ ਨਾ ਸਿਰਫ ਸਾਡੇ ਰਿਸਰਚ ਅਤੇ ਅਕਾਦਮਿਕ ਸੰਗਠਨ ਦੀਆਂ ਸਮਰੱਥਾਵਾਂ ਦਾ ਇੱਕ ਪ੍ਰਮਾਣ ਹੈ, ਬਲਕਿ ਸਾਡੇ ਜੀਵੰਤ ਸ਼ਹਿਰ ਨਵੀਂ ਦਿੱਲੀ ਨੂੰ ਗਲੋਬਲ ਸੀਮੇਂਟ ਅਤੇ ਕੰਕ੍ਰੀਟ ਉਦਯੋਗ ਦੇ ਸਾਹਮਣੇ ਪ੍ਰਦਰਸ਼ਿਤ ਕਰਨ ਦਾ ਇੱਕ ਅਵਸਰ ਵੀ ਹੈ। ਇੱਕ ਮੇਜ਼ਬਾਨ ਸ਼ਹਿਰ ਦੇ ਰੂਪ ਵਿੱਚ ਨਵੀਂ ਦਿੱਲੀ, ਭਾਰਤ ਮੰਡਪਮ ਅਤੇ ਯਸ਼ੋਭੂਮੀ ਜਿਹੀਆਂ ਵਿਸ਼ਵ ਪੱਧਰੀ ਸੰਮੇਲਨ ਸੁਵਿਧਾਵਾਂ, ਸਮ੍ਰਿੱਧ ਸੱਭਿਆਚਾਰਰਕ ਵਿਰਾਸਤ ਅਤੇ ਅਸਧਾਰਨ ਅਨੁਭਵ ਪ੍ਰਦਾਨ ਕਰਨ ਦੇ ਲਈ ਤਿਆਰ ਹੋਵੇਗੀ।
ਡੀਪੀਆਈਆਈਟੀ, ਵਣਜ ਅਤੇ ਉਦਯੋਗ ਮੰਤਰਾਲਾ, ਭਾਰਤ ਸਰਕਾਰ ਦੇ ਪ੍ਰਸ਼ਾਸਨਿਕ ਕੰਟ੍ਰੋਲ ਦੇ ਤਹਿਤ ਨੈਸ਼ਨਲ ਕਾਉਂਸਿਲ ਫਾਰ ਸੀਮੇਂਟ ਐਂਡ ਬਿਲਡਿੰਗ ਮੈਟੀਰੀਅਲਸ (ਐੱਨਸੀਸੀਬੀਐੱਮ) ਇੱਕ ਟੋਪ ਰਿਸਰਚ ਅਤੇ ਵਿਕਾਸ ਸੰਗਠਨ ਹੈ। ਐੱਨਸੀਸੀਬੀਐੱਮ ਸੀਮੇਂਟ, ਸਬੰਧਿਤ ਨਿਰਮਾਣ-ਸਮੱਗਰੀ ਅਤੇ ਨਿਰਮਾਣ ਉਦਯੋਗਾਂ ਦੇ ਲਈ ਰਿਸਰਚ, ਟੈਕਨੋਲੋਜੀ ਵਿਕਾਸ ਅਤੇ ਟ੍ਰਾਂਸਫਰ, ਸਿੱਖਿਆ ਅਤੇ ਉਦਯੋਗਿਕ ਸੇਵਾਵਾਂ ਦੇ ਲਈ ਸਮਰਪਿਤ ਹੈ। ਐੱਨਸੀਸੀਬੀਐੱਮ ਦੇ ਕੋਲ ਬਰਾਬਰ ਪਰਿਮਾਣ ਦੇ ਦੋ-ਸਾਲਾ ਐੱਨਸੀਬੀ ਇੰਟਰਨੈਸ਼ਨਲ ਸੈਮੀਨਾਰ/ਕਾਨਫਰੰਸ ਲਾਗੂਕਰਨ ਦਾ ਬਿਹਤਰੀਨ ਟ੍ਰੈਕ ਰਿਕਾਰਡ ਹੈ, ਜੋ ਦੁਨੀਆ ਭਰ ਦੇ ਸਾਰੇ ਭਾਗੀਦਾਰਾਂ ਨੂੰ ਸਹਿਜ ਅਤੇ ਯਾਦਗਾਰੀ ਅਨੁਭਵ ਪ੍ਰਦਾਨ ਕਰਨ ਵਾਲਾ ਪ੍ਰੋਗਰਾਮ ਸੁਨਿਸ਼ਚਿਤ ਕਰਦਾ ਹੈ।
ਪਿਛੋਕੜ
ਭਾਰਤ ਅੱਜ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਅਗਲੇ ਪੰਜ ਵਰ੍ਹਿਆਂ ਵਿੱਚ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਸੰਭਾਵਨਾ ਹੈ ਅਤੇ ਭਾਰਤ ਵਿੱਚ 600 ਮਿਲੀਅਨ ਟਨ ਦੀ ਸਥਾਪਿਤ ਸੀਮੇਂਟ ਸਮਰੱਥਾ ਦੇ ਨਾਲ ਦੁਨੀਆ ਵਿੱਚ ਦੂਸਰਾ ਸਭ ਤੋਂ ਵੱਡਾ ਸੀਮੇਂਟ ਉਦਯੋਗ ਹੈ। ਭਾਰਤ ਵਿੱਚ ਸੀਮੇਂਟ ਉਦਯੋਗ ਵਿਭਿੰਨ ਉਦਯੋਗਿਕ ਵੇਸਟ ਦਾ ਉਪਯੋਗ ਕਰਕੇ ਦੇਸ਼ ਵਿੱਚ ਸਰਕੂਲਰ ਇਕੋਨੋਮੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਦੁਨੀਆ ਵਿੱਚ ਸਭ ਤੋਂ ਅਧਿਕ ਊਰਜਾ ਕੁਸ਼ਲ ਤੇ ਸਭ ਤੋਂ ਘੱਟ ਸੀਓ2 ਉਤਸਿਰਜਣ ਵਾਲੇ ਖੇਤਰਾਂ ਵਿੱਚੋਂ ਇੱਕ ਹੈ। ਭਾਰਤ ਦੇ ਅੰਦਰ ਤੇਜ਼ੀ ਨਾਲ ਵਧਦਾ ਬੁਨਿਆਦੀ ਢਾਂਚਾ ਵਿਕਾਸ, ਸੰਸਾਧਨ ਅਤੇ ਮਾਹਿਰਤਾ ਇਸ ਨੂੰ ਵਿਚਾਰਸ਼ੀਲ ਨੇਤਾਵਾਂ, ਅਕਾਦਮੀਆਂ, ਸੀਮੇਂਟ ਤੇ ਕੰਕ੍ਰੀਟ ਪੇਸ਼ੇਵਰਾਂ ਅਤੇ ਉਤਸ਼ਾਹੀ ਲੋਕਾਂ ਨੂੰ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਤੇ ਪ੍ਰਗਤੀ ਨੂੰ ਅੱਗੇ ਵਧਾਉਣ ਦੇ ਲਈ ਇਕੱਠੇ ਲਿਆਉਣ ਦੇ ਲਈ ਇੱਕ ਆਦਰਸ਼ ਮਾਹੌਲ ਪ੍ਰਦਾਨ ਕਰਦਾ ਹੈ। ਡੀਕਾਰਬੋਨਾਈਜ਼ੇਸ਼ਨ, ਟਿਕਾਊ ਵਿਕਾਸ, ਪਰਿਚਾਲਨ ਵਿੱਚ ਸਰਕੂਲਰ ਇਕੋਨੋਮੀ, ਊਰਜਾ ਸੁਰੱਖਿਆ, ਵਿਕਲਪਿਕ ਊਰਜਾ ਸਰੋਤ, ਘੱਟ ਕਾਰਬਨ ਉਤਸਿਰਜਣ ਵਾਲਾ ਸੀਮੇਂਟ ਆਦਿ ਜਿਹੇ ਸਤਾਨਕ ਅਤੇ ਆਲਮੀ ਮੁੱਦਿਆਂ ਨਾਲ ਨਿਪਟਣ ਦੇ ਲਈ ਭਾਰਤੀ ਸੀਮੇਂਟ ਉਦਯੋਗ ਦਾ ਅਨੁਭਵ ਅਤੇ ਰੂਪ-ਰੇਕਾ ਦੀ ਮਹੱਤਵਪੂਰਨ ਭੂਮਿਕਾ ਹੈ। ਇਹ ਵੱਡੇ ਪੱਧਰ ‘ਤੇ ਆਲਮੀ ਸਮਾਜ ਦੇ ਲਾਭ ਦੇ ਲਈ ਆਲਮੀ ਨੇਤਾਵਾਂ ਅਤੇ ਤਕਨੀਕੀ ਮਾਹਿਰਾਂ ਦੇ ਸਾਹਮਣੇ ਵਿਚਾਰ-ਵਟਾਂਦਰਾ ਅਤੇ ਪ੍ਰਦਰਸਨ ਦਾ ਇੱਕ ਆਦਰਸ਼ ਮੋਡਲ ਪੇਸ਼ ਕਰਦਾ ਹੈ।
************
ਏਡੀ/ਵੀਐੱਨ
(Release ID: 1959545)
Visitor Counter : 105