ਪੁਲਾੜ ਵਿਭਾਗ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਅਤੇ ਪੁਲਾੜ ਰਿਸਰਚ ਦੇ ਲਈ ਵਧੀ ਹੋਈ ਧਨਰਾਸ਼ੀ ਦੇ ਪ੍ਰਾਵਧਾਨ ਨਾਲ ਚੰਦਰਯਾਨ-3 ਮਿਸ਼ਨ ਨੂੰ ਹੁਲਾਰਾ ਮਿਲਿਆ ਹੈ- ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ


ਪ੍ਰਧਾਨ ਮੰਤਰੀ ਮੋਦੀ ਦੇ ਲੋੜੀਂਦਾ ਬਜਟ ਪ੍ਰਾਵਧਾਨ ਦੇ ਕਾਰਨ ਪੁਲਾੜ ਖੇਤਰ ਵਿੱਚ ਸਟਾਰਟਅੱਪ ਦੀ ਸੰਖਿਆ ਵਧ ਕੇ 150 ਹੋ ਗਈ ਹੈ ਜੋ 2014 ਵਿੱਚ ਸਿਰਫ 4 ਸੀ: ਡਾ. ਜਿਤੇਂਦਰ ਸਿੰਘ

ਡਾ. ਜਿਤੇਂਦਰ ਸਿੰਘ ਨੇ ਕਿਹਾ, ਪੁਲਾੜ ਖੇਤਰ ਵਿੱਚ ਭਾਰਤ ਦੀ ਲੰਬੀ ਛਲਾਂਗ ਇਸ ਸੈਕਟਰ ਨੂੰ ਅਨਲੌਕ ਕਰਨ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਾਹਸਿਕ ਫੈਸਲੇ ਦੇ ਬਾਅਦ ਹੀ ਸੰਭਵ ਹੋ ਸਕਿਆ

“ਪੁਲਾੜ ਖੇਤਰ ਵਿੱਚ ਸਟਾਰਟਅੱਪ ਦੀ ਸੰਖਿਆ, ਜੋ 2014 ਵਿੱਚ ਸਿਰਫ 4 ਸੀ, ਹੁਣ ਵਧ ਕੇ 150 ਹੋ ਗਈ ਹੈ, 1990 ਦੇ ਦਹਾਕੇ ਤੋਂ ਇਸਰੋ ਦੁਆਰਾ ਲਾਂਚ ਕੀਤੇ ਗਏ 424 ਸੈਟੇਲਾਈਟਾਂ ਵਿੱਚੋਂ 90 ਪ੍ਰਤੀਸ਼ਤ ਪਿਛਲੇ 9 ਵਰ੍ਹਿਆਂ ਵਿੱਚ ਲਾਂਚ ਕੀਤੇ ਗਏ: ਡਾ. ਜਿਤੇਂਦਰ ਸਿੰਘ”

Posted On: 20 SEP 2023 7:02PM by PIB Chandigarh

ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪੁਲਾੜ ਅਤੇ ਪਰਮਾਣੂ ਊਰਜਾ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਕਿਹਾ, ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੀ ਦੂਰਦਰਸ਼ਿਤਾ ਨਾਲ ਚੰਦਰਯਾਨ-3 ਮਿਸ਼ਨ ਨੂੰ ਸਮਰੱਥ ਬਣਾਇਆ ਅਤੇ ਪੁਲਾੜ ਰਿਸਰਚ ਦੇ ਲਈ ਫੰਡ ਵਧਾਇਆ।

 

 “ਜਦੋਂ ਉਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਤਾਂ ਅਸੀਂ ਉਨ੍ਹਾਂ ਨੂੰ ਧਨ ਮੁਹੱਈਆ ਕਰਵਾਉਂਦੇ ਹਾਂ, ਉਨ੍ਹਾਂ ਦੇ ਲਈ ਅਨੁਕੂਲ ਮਾਹੌਲ ਬਣਾਉਂਦੇ ਹਾਂ, ਉਨ੍ਹਾਂ ਨੂੰ ਉਹ ਆਜ਼ਾਦੀ ਦਿੰਦੇ ਹਾਂ ਜਿਸ ਦੀ ਉਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ, ਉਹ ਤਾਲਮੇਲ ਦੇ ਸਾਧਨ ਦਿੰਦੇ ਹਾਂ ਜੋ ਉਹ ਚਾਹੁੰਦੇ ਹਨ ਅਤੇ ਪਿਛਲੇ ਨੌਂ ਵਰ੍ਹਿਆਂ ਵਿੱਚ ਅਸੀਂ ਕਈ ਰੁਕਾਵਟਾਂ ਤੋਂ ਮੁਕਤ ਕਰ ਦਿੱਤਾ ਹੈ।” ਡਾ. ਜਿਤੇਂਦਰ ਸਿੰਘ ਨੇ ਅੱਜ ਰਾਜ ਸਭਾ ਵਿੱਚ ‘ਚੰਦਰਯਾਨ-3 ਦੀ ਸਫਲ ‘ਸੌਫਟ ਲੈਂਡਿੰਗ’ ਨਾਲ ਭਾਰਤ ਦੀ ਗੌਰਵਸ਼ਾਲੀ ਪੁਲਾੜ ਯਾਤਰਾ’ ਵਿਸ਼ੇ ‘ਤੇ ਚਰਚਾ ਵਿੱਚ ਹਿੱਸਾ ਲੈਂਦੇ ਹੋਏ ਇਹ ਗੱਲ ਕਹੀ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੁਲਾੜ ਖੇਤਰ ਦੇ ਲਈ ਬਜਟ ਵੰਡ ਕਈ ਗੁਣਾ ਵਧਾ ਦਿੱਤਾ ਅਤੇ ਪੁਲਾੜ ਖੇਤਰ ਨੂੰ ਖੋਲ੍ਹ ਦਿੱਤਾ, ਜਿਸ ਦੇ ਸਦਕਾ ਪੁਲਾੜ ਖੇਤਰ ਵਿੱਚ ਸਟਾਰਟਅੱਪ ਦੀ ਸੰਖਿਆ 2014 ਵਿੱਚ ਸਿਰਫ਼ 4 ਤੋਂ ਵਧ ਕੇ ਹੁਣ 150 ਹੋ ਗਈ ਹੈ।

 

ਉਨ੍ਹਾਂ ਨੇ ਦੱਸਿਆ ਕਿ ਪਿਛਲੇ ਨੌਂ ਵਰ੍ਹਿਆਂ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਅਤੇ ਪਰਮਾਣੂ ਊਰਜਾ ਵਿਭਾਗ ਜਿਹੇ ਸਬੰਧਿਤ ਖੇਤਰਾਂ ਦੀ ਬਜਟ ਵੰਡ ਵਿੱਚ ਤਿੰਨ ਗੁਣਾ ਜਾਂ ਉਸ ਤੋਂ ਜ਼ਿਆਦਾ ਦਾ ਵਾਧਾ ਕੀਤਾ ਗਿਆ ਹੈ, ਇਹ ਦੇਖਦੇ ਹੋਏ ਕਿ “ਇਕੱਲੇ ਪੁਲਾੜ ਖੇਤਰ ਦੇ ਲਈ ਬਜਟ ਵੰਡ ਵਿੱਚ 142 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।”

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪੁਲਾੜ ਦੇ ਖੇਤਰ ਵਿੱਚ ਭਾਰਤ ਦੀ ਲੰਬੀ ਛਲਾਂਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਇਸ ਸੈਕਟਰ ਨੂੰ “ਅਨਲੌਕ” ਕਰਨ ਅਤੇ “ਗੋਪਨੀਅਤਾ ਖਤਮ ਕਰਨ” ਦੇ ਸਾਹਸੀ ਫੈਸਲੇ ਲੈਣ ਦੇ ਬਾਅਦ ਹੀ ਸੰਭਵ ਹੋ ਪਾਇਆ ਹੈ।

 

ਉਨ੍ਹਾਂ ਨੇ ਅੱਗੇ ਕਿਹਾ “… ਅਤੇ ਇਸ ਦੇ ਪਰਿਣਾਮ ਵੀ ਮਿਲੇ – ਅਰਥਾਤ, ਨਿਵੇਸ਼ ਵਿੱਚ ਕਈ ਗੁਣਾ ਵਾਧਾ ਹੋਇਆ, ਇਸ ਲਈ ਹੁਣ ਰਿਸਰਚ, ਸਿੱਖਿਆ, ਸਟਾਰਟਅੱਪਸ ਅਤੇ ਉਦਯੋਗ ਦੇ ਵਿੱਚ ਬਹੁਤ ਚੰਗਾ ਤਾਲਮੇਲ ਹੈ।”

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 1990 ਦੇ ਬਾਅਦ ਤੋਂ ਇਸਰੋ ਦੁਆਰਾ ਲਾਂਚ ਕੀਤੇ ਗਏ 424 ਵਿਦੇਸ਼ੀ ਸੈਟੇਲਾਈਟਾਂ ਵਿੱਚੋਂ 90 ਪ੍ਰਤੀਸ਼ਤ ਯਾਨੀ 389 ਤੋਂ ਵੱਧ ਸੈਟੇਲਾਈਟ ਪਿਛਲੇ ਨੌਂ ਵਰ੍ਹਿਆਂ ਵਿੱਚ ਲਾਂਚ ਕੀਤੇ ਗਏ ਹਨ।

 

ਡਾ. ਜਿਤੇਂਦਰ ਸਿੰਘ ਨੇ ਕਿਹਾ, “ਹੁਣ ਤੱਕ ਅਸੀਂ ਵਿਦੇਸ਼ੀ ਸੈਟੇਲਾਈਟਾਂ ਦੀ ਲਾਂਚਿੰਗ ਤੋਂ 174 ਮਿਲੀਅਨ ਅਮਰੀਕੀ ਡਾਲਰ ਕਮਾਏ ਹਨ, ਇਸ 174 ਮਿਲੀਅਨ ਅਮਰੀਕੀ ਡਾਲਰ ਵਿੱਚੋਂ ਲਗਭਗ 157 ਮਿਲੀਅਨ ਅਮਰੀਕੀ ਡਾਲਰ ਇਕੱਲੇ ਪਿਛਲੇ ਪਿਛਲੇ ਨੌਂ ਵਰ੍ਹਿਆਂ ਵਿੱਚ ਕਮਾਏ ਗਏ। ਪਿਛਲੇ 30 ਵਰ੍ਹਿਆਂ ਜਾਂ ਉਸ ਤੋਂ ਅਧਿਕ ਸਮੇਂ ਵਿੱਚ ਹੁਣ ਤੱਕ ਲਾਂਚ ਕੀਤੇ ਗਏ ਯੂਰੋਪੀ ਸੈਟੇਲਾਈਟਾਂ ਨੇ ਕੁੱਲ 256 ਮਿਲੀਅਨ ਯੂਰੋ ਦਾ ਕੁੱਲ ਰੈਵੇਨਿਊ ਪ੍ਰਾਪਤ ਕੀਤਾ ਹੈ। ਇਸ ਰੈਵੇਨਿਊ ਵਿੱਚੋਂ 223 ਮਿਲੀਅਨ ਯੂਰੋ, ਜਾਂ ਕੁੱਲ ਰੈਵੇਨਿਊ ਦਾ ਲਗਭਗ 90 ਪ੍ਰਤੀਸ਼ਤ, ਇਕੱਲੇ ਪਿਛਲੇ ਨੌਂ ਵਰ੍ਹਿਆਂ ਵਿੱਚ ਆਇਆ ਹੈ, ਜਿਸ ਦਾ ਅਰਥ ਹੈ ਕਿ ਪੈਮਾਨਾ ਵਧ ਗਿਆ ਹੈ, ਕੰਮ ਦੀ ਗਤੀ ਵਧ ਗਈ ਹੈ ਅਤੇ ਇਹੀ ਕਾਰਨ ਹੈ ਕਿ ਅਸੀਂ ਅਜਿਹਾ ਕਰਨ ਵਿੱਚ ਸਮਰੱਥ ਹਾਂ।”

 

ਡਾ. ਜਿਤੇਂਦਰ ਸਿੰਘ ਨੇ ਕਿਹਾ, ਭਾਰਤ ਦੀ ਏਅਰੋਸਪੇਸ ਇਕੋਨੌਮੀ ਅੱਜ ਲਗਭਗ 8 ਬਿਲੀਅਨ ਡਾਲਰ ਹੈ, ਲੇਕਿਨ 2040 ਤੱਕ ਇਸ ਦੇ 40 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ ਅਤੇ ਏਟੀਐੱਲ (ਅਰਥੁਰ ਦ ਲਿਟਲ- Arthur D Little) ਦੀ ਰਿਪੋਰਟ ਦੇ ਅਨੁਸਾਰ, ਸਾਡੇ ਕੋਲ 2040 ਤੱਕ 100 ਬਿਲੀਅਨ ਡਾਲਰ ਦੀ ਸਮਰੱਥਾ ਹੋ ਸਕਦੀ ਹੈ।

 

ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਪੁਲਾੜ ਮਿਸ਼ਨ ਲਾਗਤ ਪ੍ਰਭਾਵੀ ਹੋਣ ਦੇ ਲਈ ਡਿਜ਼ਾਈਨ ਕੀਤੇ ਗਏ ਹਨ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਅਸਫਲ ਰੂਸੀ ਚੰਦਰਮਾ ਪ੍ਰੋਜੈਕਟ ਦੀ ਲਾਗਤ 16,000 ਕਰੋੜ ਰੁਪਏ ਸੀ ਅਤੇ ਸਾਡੀ ਚੰਦਰਯਾਨ-3 ਪ੍ਰੋਜੈਕਟ ਦੀ ਲਾਗਤ ਸਿਰਫ ਲਗਭਗ 600 ਕਰੋੜ ਰੁਪਏ ਸੀ। ਉਨ੍ਹਾਂ ਨੇ ਕਿਹਾ, ਅਸੀਂ ਆਪਣੇ ਕੌਸ਼ਲ ਦੇ ਮਾਧਿਅਮ ਨਾਲ ਲਾਗਤ ਨੂੰ ਕਵਰ ਕਰਨਾ ਸਿੱਖ ਲਿਆ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਲੇ ਹੀ ਨੀਲ ਆਰਮਸਟ੍ਰਾਂਗ 1969 ਵਿੱਚ ਚੰਦਰਮਾ ‘ਤੇ ਉਤਰੇ ਸੀ, ਲੇਕਿਨ ਇਹ ਸਾਡਾ ਚੰਦਰਯਾਨ ਹੀ ਸੀ ਜੋ ਚੰਦਰਮਾ ਦੀ ਸਤ੍ਹਾ ‘ਤੇ ਪਾਣੀ ਦੀ ਉਪਸਥਿਤੀ ਦਾ ਗਵਾਹ ਲੈ ਕੇ ਆਇਆ ਸੀ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਮੌਸਲ ਭਵਿੱਖਵਾਣੀ ਅਤੇ ਆਪਦਾ ਪ੍ਰਬੰਧਨ, ਸਮਾਰਟ ਸਿਟੀ ਪ੍ਰੋਜੈਕਟ, ਬੁਨਿਆਦੀ ਢਾਂਚੇ ਦੇ ਵਿਕਾਸ, ਰੇਲਵੇ ਟ੍ਰੈਕ ਅਤੇ ਮਾਨਵ ਰਹਿਤ ਰੇਲਵੇ ਕ੍ਰੌਸਿੰਗ, ਸੜਕਾਂ ਅਤੇ ਭਵਨਾਂ, ਟੈਲੀਮੈਡੀਸਿਨ, ਸ਼ਾਸਨ ਅਤੇ ਜੀਪੀਐੱਸ ਲੈਂਡ ਮੈਪਿੰਗ ‘ਸਵਾਮਿਤਵ’ ਜਿਹੇ ਲਗਭਗ ਸਾਰੇ ਖੇਤਰਾਂ ਵਿੱਚ ਪੁਲਾੜ ਅਨੁਪ੍ਰਯੋਗਾਂ ਦਾ ਉਪਯੋਗ ਕਰ ਰਿਹਾ ਹੈ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਨੌਂ ਸਾਲ ਦੇ ਕਾਰਜਕਾਲ ਦੇ ਦੌਰਾਨ ਭਾਰਤ ਦੀਆਂ ਆਪਦਾ ਸਮਰੱਥਾਵਾਂ ਵਿਸ਼ਵ ਪੱਧਰੀ ਹੋ ਗਈਆਂ ਹਨ ਅਤੇ ਅਸੀਂ ਗੁਆਂਢੀ ਦੇਸ਼ਾਂ ਦੇ ਲਈ ਵੀ ਆਪਦਾ ਦਾ ਪੁਰਵ ਅਨੁਮਾਨ ਪ੍ਰਦਾਨ ਕਰ ਰਹੇ ਹਾਂ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਰਿਸਰਚ ਤੇ ਵਿਕਾਸ ਦੇ ਮਾਧਿਅਮ ਨਾਲ ਵਿਕਾਸ ਕਾਰਜਾਂ ਵਿੱਚ ਨਿਜੀ ਖੇਤਰ ਨੂੰ ਸ਼ਾਮਲ ਕਰਨ ਦੇ ਲਈ “ਅਨੁਸੰਧਾਨ ਨੈਸ਼ਨਲ ਰਿਸਰਚ ਫਾਉਂਡੇਸ਼ਨ” ਬਿਲ ਲਿਆਏ। ਇਸ ਮਾਧਿਅਮ ਨਾਲ ਜ਼ਿਆਦਾਤ ਧਨ ਗੈਰ-ਸਰਕਾਰੀ ਸਰੋਤਾਂ ਤੋਂ ਜੁਟਾਇਆ ਜਾਵੇਗਾ। ਪੰਜ ਵਰ੍ਹਿਆਂ ਦੇ ਲਈ ਇਸ ਦੇ 50,000 ਕਰੋੜ ਰੁਪਏ ਦੇ ਬਜਟ ਵਿੱਚੋਂ 36,000 ਕਰੋੜ ਰੁਪਏ, ਲਗਭਗ 80 ਪ੍ਰਤੀਸ਼ਤ, ਉਦਯੋਗਾਂ, ਘਰੇਲੂ ਅਤੇ ਬਾਹਰੀ ਸਰੋਤਾਂ ਤੋਂ ਆਉਣਗੇ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਅੱਜ ਦੁਨੀਆ ਭਾਰਤ ਦੇ ਵੱਲ ਬਹੁਤ ਉਮੀਦਾਂ ਨਾਲ ਦੇਖ ਰਹੀ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਇਸ ਅਗਵਾਈ ਨੂੰ ਕਰਨ ਦੇ ਲਈ ਤਿਆਰ ਹੈ।

ਉਨ੍ਹਾਂ ਨੇ ਕਿਹਾ, “ਭਾਰਤ ਦੀ ਇਸ ਵੱਡੀ ਸਫਲਤਾ ਨੂੰ ਅੱਜ ਦੁਨੀਆ ਨੇ ਮਾਨਤਾ ਦਿੱਤੀ ਹੈ।”

*****

ਐੱਸਐੱਨਸੀ/ਓਕੇ


(Release ID: 1959422) Visitor Counter : 143