ਰੱਖਿਆ ਮੰਤਰਾਲਾ

ਐੱਨਸੀਸੀ ਦੇ ਡਾਇਰੈਕਟਰ ਜਨਰਲ ਨੇ ਅੱਜ ਆਲ ਇੰਡੀਆ ਥਲ ਸੈਨਿਕ ਕੈਂਪ 2023 ਦਾ ਉਦਘਾਟਨ ਕੀਤਾ

Posted On: 20 SEP 2023 11:48AM by PIB Chandigarh

ਐੱਨਸੀਸੀ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਗੁਰਬੀਰਪਾਲ ਸਿੰਘ ਨੇ ਅੱਜ ਕਰਿਅੱਪਾ ਪਰੇਡ ਗ੍ਰਾਉਂਡ, ਦਿੱਲੀ ਕੈਂਟ ਵਿੱਚ ਆਲ ਇੰਡੀਆ ਥਲ ਸੈਨਿਕ ਕੈਂਪ ਦਾ ਰਸਮੀ ਉਦਘਾਟਨ ਕੀਤਾ। ਸਭ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਵਰ ਕਰਨ ਵਾਲੇ 17 ਐਨਸੀਸੀ ਡਾਇਰੈਕਟੋਰੇਟਾਂ ਤੋਂ ਲਗਭਗ 1,547 ਕੈਡੇਟ (867 ਲੜਕੇ ਅਤੇ 680 ਲੜਕੀਆਂ) ਇਸ ਕੈਂਪ ਵਿੱਚ ਹਿੱਸਾ ਲੈ ਰਹੇ ਹਨ। 19 ਸਤੰਬਰ ਤੋਂ ਸ਼ੁਰੂ ਹੋਏ 12 ਦਿਨਾਂ ਕੈਂਪ ਦੇ ਦੌਰਾਨ, ਕੈਡੇਟ ਨਿਸ਼ਾਨੇਬਾਜ਼ੀ, ਰੁਕਾਵਟ ਟ੍ਰੇਨਿੰਗ, ਮੈਪ ਰੀਡਿੰਗ ਅਤੇ ਹੋਰ ਪ੍ਰੋਫੈਸ਼ਨਲ ਟ੍ਰੇਨਿੰਗ  ਮੁਕਾਬਲਿਆਂ ਵਿੱਚ ਮੁਕਾਬਲੇ ਕਰਨਗੇ।

ਇਸ ਅਵਸਰ ’ਤੇ ਬੋਲਦੇ ਹੋਏ, ਐੱਨਸੀਸੀ ਦੇ ਡਾਇਰੈਕਟਰ ਜਨਰਲ ਨੇ ਇਸ ਪ੍ਰਤਿਸ਼ਠਿਤ ਕੈਂਪ ਵਿੱਚ ਕੈਡੇਟਾਂ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਰੋਮਾਂਚ, ਅਨੁਸ਼ਾਸਨ ਅਤੇ ਸਨਮਾਨ ਨਾਲ ਭਰੇ ਜੀਵਨ ਦਾ ਅਨੁਭਵ ਮਿਲੇਗਾ, ਜਿਸ ਨਾਲ ਅਨੇਕ ਅੰਦਰ ਅਗਵਾਈ ਅਤੇ ਸੌਹਾਰਦ ਦੀ ਭਾਵਨਾ ਪੈਦਾ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਕੈਂਪ ਦਾ ਉਦੇਸ਼ ਸੈਨਾ ਵਿੰਗ ਟ੍ਰੇਨਿੰਗ ਦੇ ਮੁੱਖ ਪਹਿਲੂਆਂ ਤੋਂ ਜਾਣੂ ਕਰਵਾਉਣਾ, ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਅਤੇ ਹਿੱਸਾ ਲੈਣ ਵਾਲੇ ਕੈਡੇਟਾਂ ਦੇ ਦਰਮਿਆਨ ਅਨੁਸ਼ਾਸਨ, ਅਗਵਾਈ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਹੁਲਾਰਾ ਦੇਣਾ ਹੈ।

*****

ਏਬੀਬੀ/ਐੱਮਆਰ/ਸੇਵੀ



(Release ID: 1959082) Visitor Counter : 82