ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਆਕਾਸ਼ਵਾਣੀ ਦਿੱਲੀ ਨੇ ਭਾਰਤ ਦੀ ਪ੍ਰਧਾਨਗੀ ਵਿੱਚ ਹਾਲ ਵਿੱਚ ਨਵੀਂ ਦਿੱਲੀ ਵਿੱਚ ਆਯੋਜਿਤ ਜੀ-20 ਸਮਿਟ ਦੀ ਸਫ਼ਲਤਾ ਅਤੇ ‘ਮੇਰੀ ਮਾਟੀ ਮੇਰਾ ਦੇਸ਼’ ਅਭਿਯਾਨ ਦੇ ਤਹਿਤ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਦੇਸ਼ ਦੇ ਪਹਿਲੇ ਪਿੰਡ ਮਾਣਾ ਵਿੱਚ ਜਸ਼ਨ ਮਨਾਇਆ

Posted On: 18 SEP 2023 5:34PM by PIB Chandigarh

ਆਕਾਸ਼ਵਾਣੀ ਦਿੱਲੀ ਦਿੱਲੀ ਨੇ ਭਾਰਤ ਦੀ ਪ੍ਰਧਾਨਗੀ ਵਿੱਚ ਜੀ-20 ਸਮਿਟ ਦੀ ਸਫ਼ਲਤਾ ਅਤੇ ‘ਮੇਰੀ ਮਾਟੀ ਮੇਰਾ ਦੇਸ਼’ ਪਹਿਲ ਦੇ ਸਫ਼ਲ ਸਮਾਪਨ ਦਾ ਉਤਸਵ ਵੀਰਵਾਰ, 14 ਸਤੰਬਰ, 2023 ਨੂੰ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਗ੍ਰਾਮ ਮਾਣਾ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਰੋਹ ਦੇ ਨਾਲ ਮਨਾਇਆ । 14 ਸਤੰਬਰ ਨੂੰ ‘ਰਾਸ਼ਟਰੀ ਹਿੰਦੀ ਦਿਵਸ’ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਇਹ ਪ੍ਰੋਗਰਾਮ 21 ਜੁਲਾਈ, 2023 ਤੋਂ ਆਕਾਸ਼ਵਾਣੀ ਦਿੱਲੀ ਦੁਆਰਾ ਆਯੋਜਿਤ ਪ੍ਰੋਗਰਾਮਾਂ ਦੀ ਲੜੀ ਵਿੱਚ ਇੱਕ ਸ਼ਾਨਦਾਰ ਉਪਲਬਧੀ ਸਿੱਧ ਹੋਇਆ ਹੈ। ਇਸ ਦਾ ਉਦੇਸ਼ ਸ਼ਹਿਰੀ ਖੇਤਰਾਂ ਦੇ ਸਰੋਤਿਆਂ ਨੂੰ ਗ੍ਰਾਮੀਣ ਭਾਰਤ ਦੇ ਦਿਲ ਅਤੇ ਇਸ ਦੀ ਵਿਵਿਧ ਸੱਭਿਆਚਾਰਕ ਵਿਰਾਸਤ ਦੇ ਨੇੜੇ ਲਿਆਉਣਾ ਹੈ।

ਪ੍ਰੋਗਰਾਮ ਦਾ ਸ਼ੁਭਰੰਭ ਮਾਣਾ ਪਿੰਡ ਵਿੱਚ ਬੜੇ ਹੀ ਉਤਸ਼ਾਹ ਦੇ ਨਾਲ ਆਕਾਸ਼ਵਾਣੀ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਡਾ. ਵਸੁਧਾ ਗੁਪਤਾ ਅਤੇ ਚਮੋਲੀ ਦੇ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਹਿਮਾਂਸ਼ੂ ਖੁਰਾਣਾ, ਆਕਾਸ਼ਵਾਣੀ ਦਿੱਲੀ ਦੇ ਪ੍ਰੋਗਰਾਮ ਮੁਖੀ ਸ਼੍ਰੀ. ਐੱਮ. ਐੱਸ ਰਾਵਤ, ਆਕਾਸ਼ਵਾਣੀ ਦਿੱਲੀ ਵਿੱਚ ਜੀ-20 ਪ੍ਰੋਗਰਾਮਾਂ ਦੇ ਕੋਆਰਡੀਨੇਟਰ ਸ਼੍ਰੀ ਪ੍ਰਮੋਦ ਕੁਮਾਰ ਅਤੇ ਮਾਣਾ ਪਿੰਡ ਦੇ ਪ੍ਰਧਾਨ ਸ੍ਰੀ ਪੀਤਾਂਬਰ ਮੋਲਫਾ ਦੁਆਰਾ ਕੀਤਾ ਗਿਆ। ਦੀਪ ਪ੍ਰਜਵਲਨ ਵਿੱਚ ਆਕਾਸ਼ਵਾਣੀ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਅਤੇ ਚਮੋਲੀ ਜ਼ਿਲ੍ਹੇ ਦੇ ਜ਼ਿਲ੍ਹਾ ਮੈਜਿਸਟਰੇਟ ਸ਼ਾਮਲ ਹੋਏ। ਦੀਪ ਪ੍ਰਜਵਲਨ ਸਮਾਰੋਹ ਦੇ ਬਾਅਦ ਸਰਸਵਤੀ ਵੰਦਨਾ ਹੋਈ।

ਆਕਾਸ਼ਵਾਣੀ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਡਾ. ਵਸੁਧਾ ਗੁਪਤਾ ਨੇ ਸਮਾਰੋਹ ਦੇ ਮੁੱਖ ਮਹਿਮਾਨ ਦੇ ਰੂਪ ਵਿੱਚ ਆਪਣੇ ਸੰਬੋਧਨ ਵਿੱਚ ਮਾਣਾ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦੇ ਲਈ ਕਾਫੀ ਸਰਾਹਨਾ ਕੀਤੀ ਅਤੇ  ਆਪਣੇ ਸੱਭਿਆਚਾਰ, ਪਰੰਪਰਾਵਾਂ ਅਤੇ ਰੀਤੀ-ਰਿਵਾਜ਼ਾਂ ਨੂੰ ਸੰਭਾਲਣ ਅਤੇ ਹੁਲਾਰਾ ਦੇਣ ਦੇ ਲਈ ਆਕਾਸ਼ਵਾਣੀ ਦੀ ਪ੍ਰਤੀਬੱਧਤਾ ’ਤੇ ਬਲ ਦਿੱਤਾ। ਉਨ੍ਹਾਂ ਨੇ ਸਾਰਿਆਂ ਨੂੰ ਭਾਰਤ ਦੀ ਸੱਭਿਆਚਾਰਕ ਵਿਵਧਤਾ ’ਤੇ ਮਾਣ ਕਰਨ ਦਾ ਵੀ ਤਾਕੀਦ ਕੀਤੀ।

ਸੱਭਿਆਚਾਰਕ ਲੋਕ ਪ੍ਰੋਗਰਾਮ ਵਿੱਚ ਮਾਣਾ ਪਿੰਡ ਦੇ ਸਥਾਨਕ ਕਲਾਕਾਰਾਂ ਦੁਆਰਾ ਮਨਮੋਹਕ ਪ੍ਰਸਤੁਤੀਆਂ ਦਿੱਤੀਆਂ ਗਈਆਂ, ਜਿਨ੍ਹਾਂ ਵਿੱਚ ਪੁਰਸ਼ਾਂ ਦੁਆਰਾ ਮਨਮੋਹਕ ਪੌਨ ਡਾਂਸ ਅਤੇ ਮਾਣਾ ਪਿੰਡ ਦੀਆਂ ਪ੍ਰਤਿਭਾਸ਼ਾਲੀ ਮਹਿਲਾਵਾਂ ਦੁਆਰਾ ਹੋਰ ਵਿਭਿੰਨ ਲੋਕ ਪ੍ਰਸਤੁਤੀਆਂ ਸ਼ਾਮਲ ਸਨ। ਮਾਣਾ ਪਿੰਡ ਦੀਆਂ ਮਹਿਲਾਵਾਂ ਨੇ ਵਿਭਿੰਨ ਲੋਕ ਡਾਂਸਾਂ ਅਤੇ ਗੀਤਾਂ ਵਿੱਚ ਹਿੱਸਾ ਲਿਆ। ਸਭ ਨੇ ਟੂਰਿਜ਼ਮ, ਵੋਕਲ ਫਾਰ ਲੋਕਲ ਅਤੇ ਡਿਜੀਟਲ ਇੰਡੀਆਂ ਜਿਹੇ ਵਿਸ਼ਿਆਂ ’ਤੇ ਭਾਸ਼ਣ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਦੀ ਸਰਾਹਨਾ ਕੀਤੀ। ਆਪਣੇ ਮਨਮੋਹਨ ਪ੍ਰਦਰਸ਼ਨ ਦੇ ਨਾਲ-ਨਾਲ, ਮਹਿਲਾਵਾਂ ਨੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਭ ਲੋਕਾਂ ਦੇ ਲਈ ਸੁਆਦੀ ਸਥਾਨਕ ਵਿਅੰਜਨ ਤਿਆਰ ਕਰਨ ਦੀ ਵੀ ਪਹਿਲ ਕੀਤੀ।

ਆਕਾਸ਼ਵਾਣੀ ਕਲਾਕਾਰਾਂ ਅਤੇ ਉੱਤਰਾਖੰਡ ਦੀ ਸ਼ਾਨ ਰਾਖੀ ਰਾਵਤ ਅਤੇ ਉਨ੍ਹਾਂ ਦੇ ਸਮੂਹ ਨੇ ਉੱਤਰਾਖੰਡ ਦੇ ਸੁੰਦਰ ਲੋਕ ਡਾਂਸ ਅਤੇ ਗੀਤ ਪ੍ਰਸਤੁਤ ਕੀਤੇ। ਦੇਸ਼ਭਗਤੀ ਦੇ ਉਤਸ਼ਾਹ ਨੂੰ ਵਧਾਉਂਦੇ ਹੋਏ, ਭਾਰਤ ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਜੈਜ਼ ਬੈਂਡ, ਜਿਸ ਵਿੱਚ ਉੱਤਰ ਅਤੇ ਮੱਧ ਖੇਤਰ ਦੇ ਪ੍ਰਤੀਭਾਗੀ ਸ਼ਾਮਲ ਸਨ, ਨੇ ਆਪਣੇ ਸੰਗੀਤ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ, ਜਿਸ ਨਾਲ ਸਭ ਵਿੱਚ ਰਾਸ਼ਟਰੀ ਗੌਣ ਦੀ ਭਾਵਨਾ ਪੈਦਾ ਹੋਈ।

ਆਕਾਸ਼ਵਾਣੀ ਦਿੱਲੀ ਨੇ ਜੁਲਾਈ ਤੋਂ ਭਾਰਤ ਦੀ ਜੀ-20 ਦੀ ਪ੍ਰਧਾਨਗੀ ਅਤੇ 'ਮੇਰੀ ਮਾਟੀ ਮੇਰਾ ਦੇਸ਼' ਪਹਿਲ ਦਾ ਜਸ਼ਨ ਮਨਾਉਣ ਵਾਲੇ ਪ੍ਰੋਗਰਾਮਾਂ ਦੀ ਲੜੀ ਆਯੋਜਿਤ ਕਰਨ ਵਿੱਚ ਸਰਗਰਮ ਰੂਪ ਨਾਲ ਯੋਗਦਾਨ ਪਾਇਆ ਹੈ। ਇਸ ਪਹਿਲ ਦੇ ਤਹਿਤ ਭਾਰਤ ਦੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਦੇ ਹੋਏ ਲਗਭਗ 25 ਵਿਵਿਧ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ।

 ਆਕਾਸ਼ਵਾਣੀ ਦਿੱਲੀ ਨੇ ਵਿਸ਼ੇਸ਼ ਤੌਰ 'ਤੇ ਅਟਾਰੀ ਬਾਰਡਰ 'ਤੇ ਇੱਕ ਭਾਵਪੂਰਨ ਪ੍ਰੋਗਰਾਮ ‘ਇੱਕ ਸ਼ਾਮ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਜਵਾਨਾਂ ਦੇ ਨਾਮ’ ਦਾ ਆਯੋਜਨ ਕੀਤਾ, ਜਿਸ ਵਿੱਚ ਬਹਾਦੁਰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਇਲਾਵਾ, ਭਾਰਤ ਦੀ ਜੀ-20 ਪ੍ਰਧਾਨਗੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਜੀ-20 ਦੌੜ ਵੀ ਆਯੋਜਿਤ ਕੀਤੀ ਗਈ। ਇਨ੍ਹਾਂ ਸਾਰੇ ਪ੍ਰੋਗਰਾਮਾਂ ਵਿੱਚ ਭਾਸ਼ਣ ਮੁਕਾਬਲੇ, ਰੰਗੋਲੀ ਮੁਕਾਬਲੇ ਅਤੇ ਮਨਮੋਹਕ ਸੱਭਿਆਚਾਰਕ ਅਤੇ ਲੋਕ ਪ੍ਰਦਰਸ਼ਨ ਸ਼ਾਮਲ ਸਨ। ਇਨ੍ਹਾਂ ਪ੍ਰੋਗਰਾਮਾਂ ਵਿੱਚ ਦੇਸ਼ ਦੇ ਵਿਭਿੰਨ ਰਾਜਾਂ ਤੋਂ ਆਏ ਕਲਾਕਾਰਾਂ ਨੇ ਉਤਸ਼ਾਹਪੂਰਵਕ ਭਾਗ ਲਿਆ।

ਪੂਰੇ ਪ੍ਰੋਗਰਾਮ ਦੇ ਦੌਰਾਨ ਪ੍ਰਤੀਭਾਗੀਆਂ ਅਤੇ ਉਪਸਥਿਤ ਲੋਕਾਂ ਨੇ ਉਤਸ਼ਾਹਪੂਰਵਕ ਪ੍ਰੋਗਰਾਮ ਦਾ ਆਨੰਦ ਲਿਆ। ਉਨ੍ਹਾਂ ਨੇ ਨਾ ਕੇਵਲ ਯਾਦਗਾਰ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ, ਬਲਕਿ ਰੇਡੀਓ ਸੈੱਟ, ਟੀ-ਸ਼ਰਟਾਂ, ਜੀ-20 ਕਿਟਾਂ, ਯਾਦਗਾਰੀ ਚਿੰਨ੍ਹ ਆਦਿ ਪ੍ਰਾਪਤ ਕੀਤੇ, ਜਿਸ ਨਾਲ ਭਾਰਤ ਦੀ ਸੱਭਿਆਚਾਰਕ ਵਿਵਧਤਾ ਦੇ ਇਸ ਜ਼ਿਕਰਯੋਗ ਉਤਸ਼ਵ ਦੀਆਂ ਸਥਾਈ ਸਮ੍ਰਿਤੀਆਂ ਬਣੀਆਂ ਰਹਿਣਗੀਆਂ। 

ਆਕਾਸ਼ਵਾਣੀ ਦਿੱਲੀ ਦੁਆਰਾ ਸਾਡੇ ਦੇਸ਼ ਦੇ ਪਹਿਲੇ ਪਿੰਡ ਮਾਣਾ ਵਿੱਚ ਪ੍ਰੋਗਰਾਮ ਆਯੋਜਿਤ ਕਰਨ ਦੀ ਇਹ ਪਹਿਲ ਇੱਕ ਇਤਿਹਾਸਿਕ ਪਲ ਹੈ। ਆਕਾਸ਼ਵਾਣੀ ਨੇ ਇਨ੍ਹਾਂ ਪ੍ਰੋਗਰਾਮਾਂ ਦੀ ਪਹਿਲੀ ਲੜੀ ਦੇ ਰੂਪ ਵਿੱਚ ਆਪਣੀ ਉਪਸਥਿਤੀ ਦਰਜ ਕਰਵਾਈ ਹੈ। ਆਕਾਸ਼ਵਾਣੀ ਦਿੱਲੀ ਨੇ ਇਸ ਪ੍ਰੋਗਰਾਮ ਦੇ ਆਯੋਜਨ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਗ੍ਰਾਮ ਪੰਚਾਇਤ ਅਤੇ ਮਾਣਾ ਦੇ ਲੋਕਾਂ ਦੇ ਸਹਿਯੋਗ ਦੇ ਲਈ ਆਭਾਰ ਪ੍ਰਗਟ ਕੀਤਾ।

ਆਕਾਸ਼ਵਾਣੀ ਦਿੱਲੀ ਸੱਭਿਆਚਾਰਕ ਆਦਨ-ਪ੍ਰਦਾਨ ਨੂੰ ਹੁਲਾਰਾ ਦੇਣ ਅਤੇ ਭਾਰਤ ਦੀ ਸਮ੍ਰਿੱਧ ਵਿਰਾਸਤ ਦੇ ਸਿੱਟੇ ਨੂੰ ਹੁਲਾਰਾ ਦੇਣ, ਜੀਵਨ ਦੇ ਸਭ ਖੇਤਰਾਂ ਦੇ ਲੋਕਾਂ ਨੂੰ ਏਕਤਾ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਇਕਜੁੱਟ ਕਰਨ ਦੇ ਲਈ ਸਮਰਪਿਤ ਹੈ।

ਆਕਾਸ਼ਵਾਣੀ ਦਿੱਲੀ ਦੁਆਰਾ ‘ਮੇਰੀ ਮਾਟੀ ਮੇਰਾ ਦੇਸ਼’ ਅਤੇ ਜੀ-20 ਸਮਾਰੋਹਾਂ ਦੇ ਜ਼ਰੀਏ ਦੇਸ਼ ਦੀ ਜਨਤਾ ਦੇ ਦਰਮਿਆਨ ਖੁਸ਼ੀ ਅਤੇ ਉਤਸ਼ਾਹ ਦਾ ਸੰਚਾਰ ਹੋ ਰਿਹਾ ਹੈ। ਇਸੇ ਕ੍ਰਮ ਵਿੱਚ ਆਕਾਸ਼ਵਾਣੀ ਦਿੱਲੀ ਦਾ ਅਗਲਾ ਪ੍ਰੋਗਰਾਮ 25 ਸਤੰਬਰ, 2023 ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਇੰਦਿਰਾਪੁਰਮ ਵਿੱਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਜਵਾਨਾਂ ਦੇ ਲਈ ਆਯੋਜਿਤ ਕੀਤਾ ਜਾਵੇਗਾ।

 

 *********

ਪ੍ਰਗਿਆ ਪਾਲੀਵਾਲ/ਸੌਰਭ ਸਿੰਘ


(Release ID: 1959081) Visitor Counter : 132