ਪ੍ਰਧਾਨ ਮੰਤਰੀ ਦਫਤਰ

ਨਵੇਂ ਸੰਸਦ ਭਵਨ ਵਿੱਚ ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

Posted On: 19 SEP 2023 5:46PM by PIB Chandigarh

ਸਤਿਕਾਰਯੋਗ ਚੇਅਰਮੈਨ  ਜੀ,

ਸਾਡੇ ਸਾਰਿਆਂ ਲਈ ਅੱਜ ਦਾ ਇਹ ਦਿਵਸ ਯਾਦਗਾਰ ਵੀ ਹੈ, ਇਤਿਹਾਸਿਕ ਵੀ ਹੈ। ਇਸ ਤੋਂ ਪਹਿਲਾਂ ਮੈਨੂੰ ਲੋਕਸਭਾ ਵਿੱਚ ਵੀ ਆਪਣੀ ਭਾਵਨਾ ਨੂੰ ਵਿਅਕਤ ਕਰਨ ਦਾ ਅਵਸਰ ਮਿਲਿਆ ਸੀ। ਹੁਣ ਰਾਜ ਸਭਾ ਵਿੱਚ ਵੀ ਅੱਜ ਤੁਸੀਂ ਮੈਨੂੰ ਅਵਸਰ ਦਿੱਤਾ ਹੈ, ਮੈਂ ਤੁਹਾਡਾ ਧੰਨਵਾਦੀ ਹਾਂ।

ਸਤਿਕਾਰਯੋਗ ਚੇਅਰਮੈਨ  ਜੀ,

ਸਾਡੇ ਸੰਵਿਧਾਨ ਵਿੱਚ ਰਾਜ ਸਭਾ ਦੀ ਪਰਿਕਲਪਨਾ ਉੱਚ ਸਦਨ ਵਜੋਂ ਕੀਤੀ ਗਈ ਹੈ। ਸੰਵਿਧਾਨ ਨਿਰਮਾਤਾਵਾਂ ਦਾ ਇਹ ਆਸ਼ਯ ਰਿਹਾ ਹੈ ਕਿ ਇਹ ਸਦਨ ਰਾਜਨੀਤੀ ਦੀ ਆਪਾਧਾਪੀ ਤੋਂ ਉੱਪਰ ਉੱਠ ਕੇ ਗੰਭੀਰ, ਬੌਧਿਕ ਵਿਚਾਰ ਚਰਚਾ ਦਾ ਕੇਂਦਰ ਬਣੇ ਅਤੇ ਦੇਸ਼ ਨੂੰ ਦਿਸ਼ਾ ਦੇਣ ਦਾ ਸਾਮਰਥ ਇੱਥੋਂ ਹੀ ਨਿਕਲਣ। ਇਹ ਸੁਭਾਵਿਕ ਦੇਸ਼ ਦੀ ਉਮੀਦ ਵੀ ਹੈ ਅਤੇ ਲੋਕਤੰਤਰ ਦੀ ਸਮ੍ਰਿੱਧੀ ਵਿੱਚ ਇਹ ਯੋਗਦਾਨ ਵੀ ਇਸ ਸਮ੍ਰਿੱਧੀ ਵਿੱਚ ਅਧਿਕ ਕੀਮਤ ਵਾਧਾ ਕਰ ਸਕਦਾ ਹੈ।

ਸਤਿਕਾਰਯੋਗ ਚੇਅਰਮੈਨ  ਜੀ,

ਇਸ ਸਦਨ ਵਿੱਚ ਕਈ ਮਹਾਪੁਰਸ਼ ਰਹੇ ਹਨ। ਮੈਂ ਸਭ ਦਾ ਜ਼ਿਕਰ ਤਾਂ ਨਾ ਕਰ ਪਾਵਾਂਗਾ ਲੇਕਿਨ ਲਾਲ ਬਹਾਦਰ ਸ਼ਾਸਤਰੀ ਜੀ ਨੂੰ, ਗੋਵਿੰਦ ਵੱਲਭ ਪੰਤ ਸਾਹਿਬ ਹੋਣ, ਲਾਲਕ੍ਰਿਸ਼ਨ ਆਡਵਾਣੀ ਜੀ ਹੋਣ, ਪ੍ਰਣਬ ਮੁਖਰਜੀ ਸਾਹਿਬ ਹੋਣ, ਅਰੁਣ ਜੇਟਲੀ ਜੀ ਹੋਣ, ਅਜਿਹੇ ਅਣਗਿਨਤ ਵਿਦਵਾਨ, ਸੁਸ਼ਿਟਜਨ ਅਤੇ ਜਨਤਕ ਜੀਵਨ ਵਿੱਚ ਸਾਲਾਂ ਤੱਕ ਤਪੱਸਿਆ ਕੀਤੇ ਹੋਏ ਲੋਕਾਂ ਨੇ ਇਸ ਸਦਨ ਨੂੰ ਸੁਸ਼ੋਭਿਤ ਕੀਤਾ ਹੈ, ਦੇਸ਼ ਦਾ ਮਾਰਗਦਰਸ਼ਨ ਕੀਤਾ ਹੈ। ਅਜਿਹੇ ਕਿੰਨੇ ਹੀ ਮੈਂਬਰ ਜਿਨ੍ਹਾਂ ਨੇ ਇੱਕ ਪ੍ਰਕਾਰ ਤੋਂ ਵਿਅਕਤੀ ਖੁਦ ਵਿੱਚ ਇੱਕ ਸੰਸਥਾ ਦੀ ਤਰ੍ਹਾਂ, ਇੱਕ independent think tank  ਦੇ ਰੂਪ ਵਿੱਚ ਆਪਣਾ ਸਮਰਥ ਦੇਸ਼ ਨੂੰ ਉਸ ਦਾ ਲਾਭ ਦੇਣ ਵਾਲੇ ਲੋਕ ਵੀ ਸਾਡੇ ਰਹੇ ਹਨ। ਸੰਸਦੀ ਇਤਿਹਾਸ ਦੇ ਸ਼ੁਰੂਆਤੀ ਦਿਨਾਂ ਵਿੱਚ ਡਾ. ਸਰਬਪਲੀ ਰਾਧਾਕ੍ਰਿਸ਼ਨਨ ਜੀ ਨੇ ਰਾਜ ਸਭਾ ਦੇ ਮਹੱਤਵ ‘ਤੇ ਕਿਹਾ ਸੀ ਕਿ parliament is not only a legislative but a deliberative body.

 

ਰਾਜ ਸਭਾ ਤੋਂ ਦੇਸ਼ ਦੀ ਜਨਤਾ ਦੀਆਂ ਅਨੇਕ ਉੱਚੀਆਂ ਉਮੀਦਾਂ ਹਨ, ਸਰਵੋਤਮ ਉਮੀਦਾਂ ਹਨ ਅਤੇ ਇਸ ਲਈ ਮਾਨਯੋਗ ਮੈਂਬਰਾਂ ਦੇ ਦਰਮਿਆਨ ਗੰਭੀਰ ਵਿਸ਼ਿਆਂ ਦੀ ਚਰਚਾ ਅਤੇ ਉਸ ਨੂੰ ਸੁਣਨਾ ਇਹ ਵੀ ਇੱਕ ਬਹੁਤ ਵੱਡਾ ਸੁਖਦ ਅਵਸਰ ਹੁੰਦਾ ਹੈ। ਨਵਾਂ ਸੰਸਦ ਭਵਨ ਇੱਕ ਸਿਰਫ ਨਵੀਂ ਬਿਲਡਿੰਗ ਨਹੀਂ ਹੈ ਲੇਕਿਨ ਇਹ ਇੱਕ ਨਵੀਂ ਸ਼ੁਰੂਆਤ ਦਾ ਪ੍ਰਤੀਕ ਵੀ ਹੈ। ਅਸੀਂ ਵਿਅਕਤੀਗਤ ਜੀਵਨ ਵਿੱਚ ਵੀ ਦੇਖਦੇ ਹਾਂ। ਜਦੋਂ ਕਿਸੇ ਵੀ ਨਵੀਂ ਚੀਜ਼ ਦੇ ਨਾਲ ਸਾਡਾ ਜੁੜਾਅ ਆਉਂਦਾ ਹੈ ਤਾਂ ਮਨ ਪਹਿਲਾ ਕਰਦਾ ਹੈ ਕਿ ਹੁਣ ਇੱਕ ਨਵੇਂ ਵਾਤਾਵਰਣ ਦਾ ਮੈਂ optimum utilisation  ਕਰਾਂਗਾ, ਉਸ ਸਰਵਅਧਿਕ ਸਕਾਰਾਤਮਕ ਵਾਤਾਵਰਣ ਵਿੱਚ ਮੈਂ ਕੰਮ ਕਰਾਂਗਾ ਅਜਿਹਾ ਸੁਭਾਅ ਹੁੰਦਾ ਹੈ। ਅਤੇ ਅੰਮ੍ਰਿਤਕਾਲ ਦੀ ਸ਼ੁਰੂਆਤ ਵਿੱਚ ਹੀ ਇਸ ਭਵਨ ਦਾ ਨਿਰਮਾਣ ਹੋਣਾ ਅਤੇ ਇਸ ਭਵਨ ਵਿੱਚ ਸਾਡੇ ਸਾਰਿਆਂ ਦਾ ਪ੍ਰਵੇਸ਼ ਹੋਣਾ ਇਹ ਆਪਣੇ ਆਪ ਵਿੱਚ, ਸਾਡੇ ਦੇਸ਼ ਦੇ 104 ਕਰੋੜ ਨਾਗਰਿਕਾਂ ਦੀ ਜੋ ਆਸ਼ਾਵਾਂ-ਆਕਾਂਖਿਆਵਾਂ ਹਨ ਉਸ ਵਿੱਚ ਇੱਕ ਨਵੀਂ ਊਰਜਾ ਭਰਨ ਵਾਲਾ ਬਣੇਗਾ। ਨਵੀਂ ਆਸ਼ਾ ਅਤੇ ਨਵਾਂ ਵਿਸ਼ਵਾਸ ਪੈਦਾ ਕਰਨ ਵਾਲਾ ਬਣੇਗਾ।

ਸਤਿਕਾਰਯੋਗ ਚੇਅਰਮੈਨ ਜੀ,

ਅਸੀਂ ਤੈਅ ਸਮੇਂ ਸੀਮਾ ਵਿੱਚ ਲਕਸ਼ਾਂ ਨੂੰ ਹਾਸਲ ਕਰਨਾ ਹੈ। ਕਿਉਂਕਿ ਦੇਸ਼, ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ, ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦਾ ਹੈ। ਇੱਕ ਕਾਲਖੰਡ ਸੀ ਜਦੋਂ ਆਮ ਮਨ ਨੂੰ ਲੱਗਦਾ ਸੀ ਕਿ ਠੀਕ ਹੈ ਸਾਡੇ ਮਾਂ-ਬਾਪ ਨੇ ਵੀ ਐਂਵੇ ਗੁਜ਼ਾਰਾ ਕੀਤਾ, ਅਸੀਂ ਵੀ ਕਰ ਲਵਾਂਗੇ, ਸਾਡੇ ਨਸੀਬ ਵਿੱਚ ਇਹ ਸੀ ਅਸੀਂ ਜੀ ਲਵਾਂਗੇ। ਅੱਜ ਸਮਾਜ ਜੀਵਨ ਵੱਲ ਖਾਸ ਕਰਕੇ ਨਵੀਂ ਪੀੜ੍ਹੀ ਦੀ ਸੋਚ ਉਹ ਨਹੀਂ ਹੈ ਅਤੇ ਇਸ ਲਈ ਸਾਨੂੰ ਵੀ ਨਵੀਂ ਸੋਚ ਦੇ ਨਾਲ ਨਵੀਂ ਸ਼ੈਲੀ ਦੇ ਨਾਲ ਆਮ ਮਨੁੱਖਤਾ ਦੀਆਂ ਉਮੀਦਾਂ-ਆਕਾਂਖਿਆਵਾਂ ਦੀ ਪੂਰਤੀ ਲਈ ਸਾਡੇ ਕੰਮ ਦਾ ਦਾਇਰਾ ਵੀ ਵਧਾਉਣਾ ਪਵੇਗਾ, ਸਾਡੀਆਂ ਸੋਚਣ ਦੀਆਂ ਜੋ ਸੀਮਾਵਾਂ ਹਨ ਉਸ ਤੋਂ ਵੀ ਸਾਨੂੰ ਅੱਗੇ ਵੱਧਣਾ ਪਵੇਗਾ ਅਤੇ ਸਾਡੀ  ਸਮਰੱਥਾ ਜਿੰਨੀ ਵਧੇਗੀ ਉਨਾ ਹੀ ਦੇਸ਼ ਦੀ ਸਮਰੱਥਾ ਵਧਾਉਣ ਵਿੱਚ ਸਾਡਾ ਯੋਗਦਾਨ ਵੀ ਵਧੇਗਾ।

ਸਤਿਕਾਰਯੋਗ ਚੇਅਰਮੈਨ ਜੀ,

ਮੰਨਦਾ ਹਾਂ ਕਿ ਇਸ ਨਵੇਂ ਭਵਨ ਵਿੱਚ, ਇਹ ਉੱਚ ਸਦਨ ਵਿੱਚ ਅਸੀਂ ਆਪਣੇ ਆਚਰਣ ਤੋਂ, ਆਪਣੇ ਵਿਵਹਾਰ ਤੋਂ ਸੰਸਦੀ ਸੰਕੇਤ ਦੇ ਪ੍ਰਤੀਕ ਰੂਪ ਵਿੱਚ ਦੇਸ਼ ਦੀਆਂ ਵਿਧਾਨਸਭਾਵਾਂ ਨੂੰ, ਦੇਸ਼ ਦੀ ਸਥਾਨਕ ਸਵਰਾਜ ਦੀਆਂ ਸੰਸਥਾਵਾਂ ਨੂੰ ਬਾਕੀ ਸਾਰੀਆਂ ਵਿਵਸਥਾ ਨੂੰ ਪ੍ਰੇਰਣਾ ਦੇ ਸਕਦੇ ਹਾਂ, ਅਤੇ ਮੈਂ ਸਮਝਦਾ ਹਾਂ ਕਿ ਇਹ ਸਥਾਨ ਅਜਿਹਾ ਹੈ ਕਿ ਜਿਸ ਵਿੱਚ ਇਹ ਸਾਮਰਥ ਸਭ ਤੋਂ ਅਧਿਕ ਹੈ ਅਤੇ ਇਸ ਦਾ ਲਾਭ ਦੇਸ਼ ਨੂੰ ਮਿਲਣਾ ਚਾਹੀਦਾ ਹੈ, ਦੇਸ਼ ਦੇ ਜਨ ਪ੍ਰਤੀਨਿਧੀ ਨੂੰ ਮਿਲਣਾ ਚਾਹੀਦਾ ਹੈ, ਚਾਹੇ ਉਹ ਗ੍ਰਾਮ ਪ੍ਰਧਾਨ ਦੇ ਰੂਪ ਵਿੱਚ ਚੁਣਿਆ ਗਿਆ ਹੋਵੇ, ਚਾਹੇ ਉਹ ਸੰਸਦ ਵਿੱਚ ਆਇਆ ਹੋਵੇ ਜਾਂ ਇਹ ਪਰੰਪਰਾ ਇੱਥੋਂ ਤੋਂ ਅਸੀਂ ਅੱਗੇ ਕਿਵੇਂ ਵਧਾਈਏ।

ਸਤਿਕਾਰਯੋਗ ਚੇਅਰਮੈਨ ਜੀ,

ਪਿਛਲੇ 9 ਵਰ੍ਹਿਆਂ ਵਿੱਚ ਤੁਹਾਡੇ ਸਾਰਿਆਂ ਦੇ ਸਾਥ ਨਾਲ, ਸਹਿਯੋਗ ਨਾਲ ਦੇਸ਼ ਦੀ ਸੇਵਾ ਕਰਨ ਦਾ ਸਾਨੂੰ ਮੌਕਾ ਮਿਲਿਆ। ਕਈ ਵੱਡੇ ਫੈਸਲੇ ਕਰਨ ਦੇ ਅਵਸਰ ਆਏ ਅਤੇ ਵੱਡੇ ਮਹੱਤਵਪੂਰਨ ਫੈਸਲਿਆਂ ‘ਤੇ ਫੈਸਲੇ ਵੀ ਹੋਏ ਅਤੇ ਕਈ ਤਾਂ ਫੈਸਲੇ ਅਜਿਹੇ ਸਨ ਜੋ ਦਹਾਕਿਆਂ ਤੋਂ ਲਟਕੇ ਹੋਏ ਸਨ। ਉਨ੍ਹਾਂ ਫੈਸਲਿਆਂ ਨੂੰ ਵੀ ਅਤੇ ਅਜਿਹੇ ਫੈਸਲੇ, ਅਜਿਹੀਆਂ ਗੱਲਾਂ ਸਨ ਜਿਸ ਨੂੰ ਬਹੁਤ ਕਠਿਨ ਮੰਨਿਆ ਜਾਂਦਾ ਸੀ, ਮੁਸ਼ਕਲ ਮੰਨਿਆ ਜਾਂਦਾ ਸੀ ਅਤੇ ਰਾਜਨੀਤੀ ਦ੍ਰਿਸ਼ਟੀ ਤੋਂ ਤਾਂ ਉਸ ਦਾ ਟਚ ਕਰਨਾ ਵੀ ਬਹੁਤ ਹੀ ਗਲਤ ਮੰਨਿਆ ਜਾਂਦਾ ਸੀ। ਲੇਕਿਨ ਇਨ੍ਹਾਂ ਸਭ ਦੇ ਬਾਵਜੂਦ ਵੀ ਅਸੀਂ ਉਸ ਦਿਸ਼ਾ ਵਿੱਚ ਕੁਝ ਹਿੰਮਤ ਦਿਖਾਈ। ਰਾਜ ਸਭਾ ਵਿੱਚ ਸਾਡੇ ਕੋਲ ਉਨ੍ਹੀ ਸੰਖਿਆ ਨਹੀਂ ਸੀ ਲੇਕਿਨ ਸਾਨੂੰ ਇੱਕ ਵਿਸ਼ਵਾਸ ਸੀ ਕਿ ਰਾਜ ਸਭਾ ਦਲਗਤ ਸੋਚ ਤੋਂ ਉੱਪਰ ਉੱਠਕੇ ਦੇਸ਼ ਹਿੱਤ ਵਿੱਚ ਜ਼ਰੂਰ ਆਪਣੇ ਫੈਸਲੇ ਲਵੇਗੀ।

ਅਤੇ ਮੈਂ ਅੱਜ ਮੇਰੇ ਸੰਤੋਸ਼ ਦੇ ਨਾਲ ਕਹਿ ਸਕਦਾ ਹਾਂ ਕਿ ਉਦਾਰ ਸੋਚ ਦੇ ਨਤੀਜੇ ਸਾਡੇ ਕੋਲ ਸੰਖਿਆਬਲ ਘੱਟ ਹੋਣ ਦੇ ਬਾਵਜੂਦ ਵੀ ਤੁਸੀਂ ਸਾਰੇ ਮਾਨਯੋਗ ਸਾਂਸਦਾ  ਦੀ  maturity ਦੇ ਕਾਰਨ, ਸਮਝ ਦੇ ਕਾਰਨ, ਰਾਸ਼ਟਰ ਹਿੱਤ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਦੇ ਕਾਰਨ, ਤੁਹਾਡੇ ਸਭ ਦੇ ਸਹਿਯੋਗ ਨਾਲ ਅਸੀਂ ਕਈ ਅਜਿਹੇ ਕਠਿਨ ਫੈਸਲੇ ਵੀ ਕਰ ਪਾਏ ਅਤੇ ਰਾਜ ਸਭਾ ਦੀ ਗਰਿਮਾ ਨੂੰ ਉੱਪਰ ਉਠਾਉਣ ਦਾ ਕੰਮ ਮੈਂਬਰ ਸੰਖਿਆ ਦੇ ਬਲ ‘ਤੇ ਨਹੀਂ, ਸਮਝਦਾਰੀ ਦੇ ਸਾਮਰਥ ‘ਤੇ ਅੱਗੇ ਵਧਿਆ। ਇਸ ਤੋਂ ਵੱਡਾ ਸੰਤੋਸ਼ ਕੀ ਹੋ ਸਕਦਾ ਹੈ? ਅਤੇ ਇਸ ਲਈ ਮੈਂ ਸਦਨ ਦੇ ਸਾਰੇ ਮਾਣਯੋਗ ਸਾਂਸਦਾਂ ਦਾ ਜੋ ਅੱਜ ਹਨ, ਜੋ ਇਸ ਤੋਂ ਪਹਿਲਾਂ ਸਨ ਉਨ੍ਹਾਂ ਸਭ ਦਾ ਧੰਨਵਾਦ ਕਰਦਾ ਹਾਂ।

ਸਤਿਕਾਰਯੋਗ ਚੇਅਰਮੈਨ ਜੀ,

ਲੋਕਤੰਤਰ ਵਿੱਚ ਕੌਣ ਸਰਕਾਰ ਵਿੱਚ ਆਵੇਗਾ, ਕੌਣ ਨਹੀਂ ਆਵੇਗਾ, ਕੌਣ ਕਦੋਂ ਆਵੇਗਾ, ਇਹ ਕ੍ਰਮ ਚਲਦਾ ਰਹਿੰਦਾ ਹੈ। ਉਹ ਬਹੁਤ ਸੁਭਾਵਿਕ ਵੀ ਹੈ ਅਤੇ ਉਹ ਲੋਕਤੰਤਰ ਦੀ ਸੁਭਾਵਿਕ ਉਸ ਦੀ ਪ੍ਰਕਿਰਤੀ ਅਤੇ ਪ੍ਰਵਿਰਤੀ ਵੀ ਹੈ। ਲੇਕਿਨ ਜਦੋਂ ਵੀ ਵਿਸ਼ਾ ਦੇਸ਼ ਲਈ ਸਾਹਮਣੇ ਆਵੇ ਅਸੀਂ ਸਭ ਨੇ ਮਿਲ ਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਦੇਸ਼ ਦੇ ਹਿੱਤਾਂ ਨੂੰ ਸਰਵੋਤਮ ਰੱਖਦੇ ਹੋਏ ਕੰਮ ਕਰਨ ਦਾ ਪ੍ਰਯਾਸ ਕੀਤਾ ਹੈ।

ਸਤਿਕਾਰਯੋਗ ਚੇਅਰਮੈਨ ਜੀ,

ਰਾਜ ਸਭਾ ਇੱਕ ਪ੍ਰਕਾਰ ਤੋਂ ਰਾਜਾਂ ਦਾ ਵੀ ਪ੍ਰਤੀਨਿਧੀਤਵ ਕਰਦੀ ਹੈ। ਇੱਕ ਪ੍ਰਕਾਰ ਤੋਂ cooperative federalism ਅਤੇ ਜਦੋਂ ਹੁਣ competitive cooperative federalism ਵੱਲ ਜ਼ੋਰ ਦੇ ਰਹੇ ਹਾਂ ਕਿ ਇੱਕ ਅਤਿਅੰਤ ਸਹਿਯੋਗ ਦੇ ਨਾਲ ਅਨੇਕ ਅਜਿਹੇ ਮਸਲੇ ਰਹੇ ਹਨ, ਦੇਸ਼ ਅੱਗੇ ਵਧ ਰਿਹਾ ਹੈ। Covid ਦਾ ਸੰਕਟ ਬਹੁਤ ਵੱਡਾ ਸੀ। ਦੁਨੀਆ ਨੇ ਵੀ ਪਰੇਸ਼ਾਨੀ ਝੇਲੀ ਹੈ ਅਸੀਂ ਲੋਕਾਂ ਨੇ ਵੀ ਝੇਲੀ ਹੈ।

ਲੇਕਿਨ ਸਾਡੇ federalism ਦੀ ਤਾਕਤ ਸੀ ਕਿ ਕੇਂਦਰ ਅਤੇ ਰਾਜਾਂ ਨੇ ਮਿਲ ਕੇ , ਜਿਸ ਤੋਂ ਜੋ ਬਣ ਪੈਂਦਾ ਹੈ, ਦੇਸ਼ ਨੂੰ ਬਹੁਤ ਵੱਡੇ ਸੰਕਟ ਤੋਂ ਮੁਕਤੀ ਦਿਵਾਉਣ ਦਾ ਪ੍ਰਯਾਸ ਕੀਤਾ ਅਤੇ ਇਹ ਸਾਡੇ cooperative federalism  ਦੀ ਤਾਕਤ ਨੂੰ ਬਲ ਦਿੰਦਾ ਹੈ। ਸਾਡੇ federal structure  ਦੀਆਂ ਤਾਕਤਾਂ ਨਾਲ ਅਨੇਕ ਸੰਕਟਾਂ ਦਾ ਸਾਹਮਣਾ ਕੀਤਾ ਹੈ। ਅਤੇ ਅਸੀਂ ਸਿਰਫ਼ ਸੰਕਟਾਂ ਦੇ ਸਮੇਂ ਨਹੀਂ, ਉਤਸਵ ਦੇ ਸਮੇਂ ਵੀ ਦੁਨੀਆ ਦੇ ਸਾਹਮਣੇ ਭਾਰਤ ਦੀ ਉਸ ਤਾਕਤ ਨੂੰ ਪੇਸ਼ ਕੀਤਾ ਹੈ ਜਿਸ ਨਾਲ ਦੁਨੀਆ ਪ੍ਰਭਾਵਿਤ ਹੋਈ ਹੈ।

ਭਾਰਤ ਦੀ ਵਿਭਿੰਨਤਾ, ਭਾਰਤ ਦੇ ਇਤਨੇ ਰਾਜਨੀਤਕ ਦਲ, ਭਾਰਤ  ਵਿੱਚ ਇਤਨੇ media houses, ਭਾਰਤ ਦੇ ਇਤਨੇ ਰਹਿਣ-ਸਹਿਣ, ਬੋਲੀਆਂ ਇਹ ਸਾਰਿਆਂ ਚੀਜ਼ਾਂ G-20 ਸਮਿਟ ਵਿੱਚ, ਰਾਜਾਂ ਵਿੱਚ ਜੋ Summit ਹੋਈ ਕਿਉਂਕਿ ਦਿੱਲੀ ਵਿੱਚ ਤਾਂ ਬਹੁਤ ਦੇਰ ਤੋਂ ਆਈ। ਲੇਕਿਨ ਉਸ ਦੇ ਪਹਿਲੇ ਦੇਸ਼ ਦੇ 60 ਸ਼ਹਿਰਾਂ ਵਿੱਚ 220 ਤੋਂ ਜ਼ਿਆਦਾ ਸਮਿਟ ਹੋਣਾ ਅਤੇ ਹਰ ਰਾਜ ਵਿੱਚ ਵਧ-ਚੜ੍ਹ ਕੇ, ਬੜੇ ਉਤਸ਼ਾਹ ਨਾਲ ਵਿਸ਼ਵ ਨੂੰ ਪ੍ਰਭਾਵਿਤ ਕਰੇ ਇਸ ਪ੍ਰਕਾਰ ਨਾਲ ਮਹਿਮਾਨ ਨਵਾਜ਼ੀ ਵੀ ਕੀਤੀ ਅਤੇ ਜੋ deliberations ਹੋਏ ਉਸ ਨੇ ਤਾਂ ਦੁਨੀਆ ਨੂੰ ਦਿਸ਼ਾ ਦੇਣ ਦਾ ਸਾਮਰਥ ਦਿਖਾਇਆ ਹੈ। ਅਤੇ ਇਹ ਸਾਡੇ federalism ਦੀ ਤਾਕਤ ਹੈ ਅਤੇ ਉਸੇ federalism ਦੇ ਕਾਰਨ ਅਤੇ ਉਸੇ Cooperative federalism  ਦੇ ਕਾਰਨ ਅੱਜ ਅਸੀਂ ਇੱਥੇ ਪ੍ਰਗਤੀ ਕਰ ਰਹੇ ਹਾਂ।

ਸਤਿਕਾਰਯੋਗ ਚੇਅਰਮੈਨ ਜੀ,

ਇਸ ਨਵੇਂ ਸਦਨ ਵਿੱਚ ਵੀ, ਨਵੀਂ ਇਸ ਸਾਡੀ Parliament building ਵਿੱਚ ਵੀ, ਉਸ federalism ਦਾ ਇੱਕ ਅੰਸ਼ ਜ਼ਰੂਰ ਨਜ਼ਰ ਆਉਂਦਾ ਹੈ। ਕਿਉਂਕਿ ਜਦੋਂ ਬਣਦਾ ਸੀ ਤਾਂ ਰਾਜਾਂ ਤੋਂ ਪ੍ਰਾਰਥਨਾ ਕੀਤੀ ਗਈ ਸੀ ਕਿ ਕਈ ਗੱਲਾਂ ਅਜਿਹੀਆਂ ਹਨ ਜਿਸ ਵਿੱਚ ਸਾਨੂੰ ਰਾਜਾਂ ਦੀ ਕੋਈ ਨਾ ਕੋਈ ਯਾਦ ਇੱਥੇ ਚਾਹੀਦੀ ਹੈ। ਲੱਗਣਾ ਚਾਹੀਦਾ ਹੈ ਕਿ ਇਹ ਭਾਰਤ ਦੇ ਸਾਰੇ ਰਾਜਾਂ ਦਾ ਪ੍ਰਤੀਨਿਧੀਤਵ ਹੈ ਅਤੇ ਇੱਥੇ ਕਈ ਪ੍ਰਕਾਰ ਦੀਆਂ ਅਜਿਹੀਆਂ ਕਲਾਕ੍ਰਿਤੀਆਂ, ਕਈ ਤਸਵੀਰਾਂ ਸਾਡੀਆਂ ਕੰਧਾਂ ਦੀ ਸ਼ੋਭਾ ਵਧਾ ਰਹੇ ਹਨ। ਉਹ ਰਾਜਾਂ ਨੇ ਪਸੰਦ ਕਰਕੇ ਆਪਣੇ ਇੱਥੇ ਰਾਜ ਦੀ ਸ੍ਰੇਸ਼ਠ ਚੀਜ਼ ਭੇਜੀ ਹੈ। ਯਾਨੀ ਇੱਕ ਪ੍ਰਕਾਰ ਤੋਂ ਇੱਥੋਂ ਦੇ ਵਾਤਾਵਰਣ ਵਿੱਚ ਵੀ ਰਾਜ ਵੀ ਹਨ, ਰਾਜਾਂ ਦੀ ਵਿਭਿੰਨਤਾ ਵੀ ਹੈ ਅਤੇ federalism ਗੀ ਸੁੰਗਧ ਵੀ ਹੈ।

ਸਤਿਕਾਰਯੋਗ ਚੇਅਰਮੈਨ ਜੀ,

Technology ਨੇ ਜੀਵਨ ਨੂੰ ਬਹੁਤ ਤੇਜ਼ੀ ਨਾਲ ਪ੍ਰਭਾਵਿਤ ਕੀਤਾ ਹੈ। ਪਹਿਲਾਂ ਜੋ ਟੈਕਨੋਲੋਜੀ ਵਿੱਚ ਬਦਲਾਅ ਆਉਂਦੇ-ਆਉਂਦੇ 50-50 ਸਾਲ ਲੱਗ ਜਾਂਦੇ ਸਨ ਉਹ ਅੱਜ ਕੱਲ੍ਹ ਕੁਝ ਹਫ਼ਤਿਆਂ ਵਿੱਚ ਆ ਜਾਂਦੇ ਹਨ। ਆਧੁਨਿਕਤਾ, ਜ਼ਰੂਰਤ ਬਣ ਗਈ ਹੈ ਅਤੇ ਆਧੁਨਿਕਤਾ ਨੂੰ ਮੈਚ ਕਰਨ ਲਈ ਸਾਨੂੰ ਆਪਣੇ ਆਪ ਨੂੰ ਵੀ ਨਿਰੰਤਰ dynamic ਦੇ ਰੂਪ ਵਿੱਚ ਅੱਗੇ ਵਧਾਉਣਾ ਹੀ ਪਵੇਗਾ ਤਦ ਜਾਕੇ ਉਸ ਆਧੁਨਿਕਤਾ ਦੇ ਨਾਲ ਅਸੀਂ ਕਦਮ ਨਾਲ ਕਦਮ ਮਿਲਾ ਕੇ ਅੱਗੇ ਵੱਧ ਸਕਦੇ ਹਾਂ।

ਸਤਿਕਾਰਯੋਗ ਚੇਅਰਮੈਨ ਜੀ,

ਪੁਰਾਣੇ ਭਵਨ ਵਿੱਚ ਅਸੀਂ ਜਿਸ ਨੂੰ ਹੁਣੇ ਆਪਣੇ ਸੰਵਿਧਾਨ ਸਦਨ ਦੇ ਰੂਪ ਵਿੱਚ ਕਿਹਾ ਅਸੀਂ ਉੱਥੇ ਕਦੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਬੜੇ ਆਣ-ਬਾਣ-ਸ਼ਾਨ ਦੇ ਨਾਲ ਮਨਾਇਆ, 75 ਸਾਲ ਦੀ ਸਾਡੀ ਯਾਤਰਾ ਵੱਲ ਅਸੀਂ ਦੇਖਿਆ ਵੀ ਅਤੇ ਨਵੀਂ ਦਿਸ਼ਾ, ਨਵਾਂ ਸੰਕਲਪ ਕਰਨ ਦਾ ਪ੍ਰਯਾਸ ਵੀ ਸ਼ੁਰੂ ਕੀਤਾ ਹੈ ਲੇਕਿਨ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਨਵੇਂ ਸੰਸਦ ਭਵਨ ਵਿੱਚ ਆਜ਼ਾਦੀ ਦੀ ਜਦੋਂ ਅਸੀਂ ਸ਼ਤਾਬਦੀ ਮਨਾਵਾਂਗੇ ਉਹ ਸਵਰਨ ਸ਼ਤਾਬਦੀ ਵਿਕਸਿਤ ਭਾਰਤ ਦੀ ਹੋਵੇਗੀ,  developed India  ਦੀ ਹੋਵੇਗੀ ਮੈਨੂੰ ਪੂਰਾ ਵਿਸ਼ਵਾਸ ਹੈ। ਪੁਰਾਣੇ ਭਵਨ ਵਿੱਚ ਅਸੀਂ 5ਵੀਂ ਅਰਥਵਿਵਸਥਾ ਤੱਕ ਪਹੁੰਚਦੇ ਸਨ, ਮੈਨੂੰ ਵਿਸ਼ਵਾਸ ਹੈ ਕਿ ਨਵੀਂ ਸੰਸਦ ਭਵਨ ਵਿੱਚ ਅਸੀਂ ਦੁਨੀਆ ਦੀ top 3 economy ਬਣਾਂਗੇ, ਸਥਾਨ ਪ੍ਰਾਪਤ ਕਰਾਂਗੇ। ਪੁਰਾਣੇ ਸੰਸਦ ਭਵਨ ਵਿੱਚ  ਗ਼ਰੀਬ ਕਲਿਆਣ ਦੇ ਅਨੇਕ initiative  ਹੋਏ, ਅਨੇਕ ਕੰਮ ਹੋਏ ਨਵੇਂ ਸੰਸਦ ਭਵਨ ਵਿੱਚ ਅਸੀਂ ਹੁਣ ਸ਼ਤ-ਪ੍ਰਤੀਸ਼ਤ saturation ਜਿਸ ਦਾ ਹਕ ਉਸ ਨੂੰ ਦੁਬਾਰਾ ਮਿਲੇ।

ਸਤਿਕਾਰਯੋਗ ਚੇਅਰਮੈਨ ਜੀ,

ਇਸ ਨਵੇਂ ਸਦਨ ਦੀਆਂ ਦੀਵਾਰਾਂ ਦੇ ਨਾਲ-ਨਾਲ ਸਾਨੂੰ ਵੀ ਹੁਣ ਟੈਕਨੋਲੋਜੀ ਦੇ ਨਾਲ ਆਪਣੇ ਆਪ ਨੂੰ ਹੁਣ adjust ਕਰਨਾ ਪਵੇਗਾ ਕਿਉਂਕਿ ਹੁਣ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ I-Pad  ‘ਤੇ ਹਨ। ਮੈਂ ਤਾਂ ਪ੍ਰਾਰਥਨਾ ਕਰਾਂਗਾ ਕਿ ਬਹੁਤ ਸਾਰੇ ਮਾਨਯੋਗ ਮੈਂਬਰਾਂ ਨੂੰ ਜੇਕਰ ਕੱਲ੍ਹ ਕੁਝ ਸਮਾਂ ਨਿਕਾਲ ਕੇ ਉਨ੍ਹਾਂ ਨੂੰ ਜੇਕਰ ਜਾਣੂ ਕਰਵਾ ਦਿੱਤਾ ਜਾਵੇ ਟੈਕਨੋਲੋਜੀ ਤੋਂ ਤਾਂ ਉਨ੍ਹਾਂ ਦੀ ਸੁਵਿਧਾ ਰਹੇਗੀ, ਉੱਥੇ ਬੈਠਣਗੇ, ਆਪਣੀ ਸਕ੍ਰੀਨ ਵੀ ਦੇਖਣਗੇ, ਇਹ ਸਕ੍ਰੀਨ ਵੀ ਦੇਖਣਗੇ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਮੁਸ਼ਕਲ ਨਾ ਆਵੇ ਕਿਉਂਕਿ ਅੱਜ ਮੈਂ ਹੁਣੇ ਲੋਕ ਸਭਾ ਵਿੱਚ ਸੀ ਤਾਂ ਕਈ ਸਾਥੀਆਂ ਨੂੰ ਇਨ੍ਹਾਂ ਚੀਜ਼ਾਂ ਨੂੰ operate ਕਰਨ ਵਿੱਚ ਦਿੱਕਤ ਹੋ ਰਹੀ ਸੀ। ਤਾਂ ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਉਸ ਵਿੱਚ ਸਭ ਦੀ ਮਦਦ ਕਰੀਏ ਤਾਂ ਕੱਲ੍ਹ ਕੁਝ ਸਮਾਂ ਨਿਕਾਲ ਕੇ ਜੇਕਰ ਇਹ ਹੋ ਸਕਦਾ ਹੈ ਤਾਂ ਚੰਗਾ ਹੋਵੇਗਾ।

ਸਤਿਕਾਰਯੋਗ ਚੇਅਰਮੈਨ ਜੀ,

ਇਹ ਡਿਜੀਟਲ ਦਾ ਯੁਗ ਹੈ। ਅਸੀਂ ਇਸ ਸਦਨ ਤੋਂ ਵੀ ਉਨ੍ਹਾਂ ਚੀਜ਼ਾਂ ਤੋਂ ਆਦਤਨ ਸਾਡਾ ਹਿੱਸਾ ਬਣਾਉਣਾ ਹੀ ਹੋਵੇਗਾ। ਸ਼ੁਰੂ ਵਿੱਚ ਥੋੜ੍ਹੇ ਦਿਨ ਲੱਗਦੇ ਹਨ ਲੇਕਿਨ ਹੁਣ ਤਾਂ ਬਹੁਤ ਸਾਰੀਆਂ ਚੀਜ਼ਾਂ user-friendly ਹੁੰਦੀਆਂ ਹਨ ਬੜੇ ਆਰਾਮ ਨਾਲ ਇਨ੍ਹਾਂ ਚੀਜ਼ਾਂ ਨੂੰ adopt ਕੀਤਾ ਜਾ ਸਕਦਾ ਹੈ। ਹੁਣ ਇਸ ਨੂੰ ਕਰੋ। Make in India  ਇੱਕ ਪ੍ਰਕਾਰ ਤੋਂ globally game changer  ਦੇ ਰੂਪ ਵਿੱਚ ਅਸੀਂ ਇਸ ਦਾ ਭਰਪੂਰ ਫਾਇਦਾ ਉਠਾਇਆ ਹੈ ਅਤੇ ਮੈਂ ਕਿਹਾ ਕਿ ਵੈਸੇ ਨਵੀਂ ਸੋਚ, ਨਵਾਂ ਉਤਸ਼ਾਹ, ਨਵੀਂ ਉਮੰਗ, ਨਵੀਂ ਊਰਜਾ ਦੇ ਨਾਲ ਅਸੀਂ ਅੱਗੇ ਵਧ ਕੇ ਕਰ ਸਕਦੇ ਹਾਂ।

ਸਤਿਕਾਰਯੋਗ ਚੇਅਰਮੈਨ ਜੀ,

ਅੱਜ ਨਵਾਂ ਸੰਸਦ ਭਵਨ ਦੇਸ਼ ਦੇ ਲਈ ਇੱਕ ਮਹੱਤਵਪੂਰਨ ਇਤਿਹਾਸਿਕ ਫ਼ੈਸਲੇ ਦਾ ਗਵਾਹ ਬਣ ਰਿਹਾ ਹੈ। ਅਜੇ Parliament ਲੋਕ ਸਭਾ ਵਿੱਚ ਇੱਕ bill ਪੇਸ਼ ਕੀਤਾ ਗਿਆ ਹੈ। ਉੱਥੇ ਚਰਚਾ ਹੋਣ ਤੋਂ ਬਾਅਦ ਇੱਥੇ ਵੀ ਆਵੇਗਾ। ਨਾਰੀ ਸ਼ਕਤੀ ਦੇ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਜੋ ਪਿਛਲੇ ਕਈ ਵਰ੍ਹਿਆਂ ਤੋਂ ਮਹੱਤਵਪੂਰਨ ਕਦਮ ਉਠਾਏ ਗਏ ਹਨ ਉਸ ਵਿੱਚ ਇੱਕ ਅਤਿਅੰਤ ਮਹੱਤਵਪੂਰਨ ਕਦਮ ਅੱਜ ਅਸੀਂ ਸਾਰੇ ਮਿਲ ਕੇ ਉੱਠਾਉਣ ਜਾ ਰਹੇ ਹਾਂ। ਸਰਕਾਰ ਦਾ ਪ੍ਰਯਾਸ ਰਿਹਾ East of Living ਦਾ Quality of Life  ਦਾ ਅਤੇ Ease of Living ਅਤੇ Quality of Life ਦੀ ਗੱਲ ਕਰਦੇ ਹਾਂ ਤਾਂ ਉਸ ਦੀ ਪਹਿਲੀ ਹੱਕਦਾਰ ਸਾਡੀਆਂ ਭੈਣਾਂ ਹੁੰਦੀਆਂ ਹਨ, ਸਾਡੀ ਨਾਰੀ ਹੁੰਦੀ ਹੈ ਕਿਉਂਕਿ ਉਸ ਨੂੰ ਸਾਰੀਆਂ ਚੀਜ਼ਾਂ ਝੇਲਣੀਆਂ ਹਨ। ਅਤੇ ਇਸ ਲਈ ਸਾਡਾ ਪ੍ਰਯਾਸ ਰਿਹਾ ਹੈ ਅਤੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੀ ਭੂਮਿਕਾ ਬਹੇ ਇਹ ਵੀ ਸਾਡੀ ਉਤਨੀ ਹੀ ਜ਼ਿੰਮੇਵਾਰੀ ਹੈ। ਅਨੇਕ ਨਵੇਂ-ਨਵੇਂ sectors ਹੈ ਜਿਸ ਵਿੱਚ ਮਹਿਲਾਵਾਂ ਦੀ ਸ਼ਕਤੀ, ਮਹਿਲਾਵਾਂ ਦੀ ਭਾਗੀਦਾਰੀ ਨਿਰੰਤਰ ਸੁਨਿਸ਼ਚਿਤ ਕੀਤੀਆਂ ਜਾ ਰਹੀਆਂ ਹਨ। Mining ਵਿੱਚ ਭੈਣਾਂ ਕੰਮ ਕਰ ਸਕਣ ਇਹ ਫੈਸਲਾ ਹੈ, ਸਾਡੇ ਹੀ ਸਾਂਸਦਾਂ ਦੀ ਮਦਦ ਨਾਲ ਹੋਇਆ।

ਅਸੀਂ ਸਾਰੇ ਸਕੂਲਾਂ ਦੇ ਬੇਟੀਆਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਕਿਉਂਕਿ ਬੇਟੀਆਂ ਵਿੱਚ ਜੋ ਸਾਮਰਥ ਹੈ। ਉਸ ਸਾਮਰਥ ਨੂੰ ਹੁਣ ਅਵਸਰ ਮਿਲਣਾ ਚਾਹੀਦਾ ਹੈ ਉਨ੍ਹਾਂ ਦੇ ਜੀਵਨ ਵਿੱਚ Ifs and buts ਦਾ ਯੁਗ ਖ਼ਤਮ ਹੋ ਚੁੱਕਾ ਹੈ। ਅਸੀਂ ਜਿਤਨੀ ਸੁਵਿਧਾ ਦੇਵਾਂਗੇ ਉਤਨਾ ਸਾਮਰਥ ਸਾਡੀ ਮਾਤਰ ਸ਼ਕਤੀ ਸਾਡੀ ਬੇਟੀਆਂ, ਸਾਡੀਆਂ ਭੈਣਾਂ ਦਿਖਾਉਣਗੀਆਂ। ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਅਭਿਯਾਨ ਉਹ ਕੋਈ ਸਰਕਾਰੀ ਪ੍ਰੋਗਰਾਮ ਨਹੀਂ ਹੈ ਸਮਾਜ ਨੇ ਇਸ ਨੂੰ ਆਪਣਾ ਬਣਾਇਆ ਹੈ ਅਤੇ ਬੇਟੀਆਂ ਦੀ ਮਾਨ-ਸਨਮਾਨ ਦੀ ਦਿਸ਼ਾ ਵਿੱਚ, ਸਮਾਜ ਵਿੱਚ ਇੱਕ ਭਾਵ ਪੈਦਾ ਹੋਇਆ ਹੈ। ਮੁਦਰਾ ਯੋਜਨਾ ਹੋਵੇ, ਜਨਧਨ ਯੋਜਨਾ ਹੋਵੇ ਮਹਿਲਾਵਾਂ ਨੇ ਵਧ ਚੜ੍ਹ ਕੇ ਇਸ ਦਾ ਲਾਭ ਉਠਾਇਆ ਹੈ। Financial inclusion ਦੇ ਅੰਦਰ ਅੱਜ ਭਾਰਤ ਵਿੱਚ ਮਹਿਲਾਵਾਂ ਦਾ ਸਕ੍ਰਿਅ ਯੋਗਦਾਨ ਨਜ਼ਰ ਆ ਰਿਹਾ ਹੈ, ਇਹ ਆਪਣੇ ਆਪ ਵਿੱਚ, ਮੈਂ ਸਮਝਦਾ ਹਾਂ ਉਨ੍ਹਾਂ ਦੇ ਪਰਿਵਾਰ ਦੇ ਜੀਵਨ ਵਿੱਚ ਵੀ ਉਨ੍ਹਾਂ ਦੇ ਸਾਮਰਥ ਨੂੰ ਪ੍ਰਗਟ ਕਰਦਾ ਹੈ।

ਜੋ ਸਾਮਰਥ ਹੁਣ ਰਾਸ਼ਟਰ ਜੀਵਨ ਵਿੱਚ ਵੀ ਪ੍ਰਗਟ ਹੋਣ ਦਾ ਵਕਤ ਆ ਚੁੱਕਿਆ ਹੈ। ਸਾਡੀ ਕੋਸ਼ਿਸ਼ ਰਹੀ ਹੈ ਕਿ ਸਾਡੀਆਂ ਮਾਤਾਵਾਂ, ਭੈਣਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਜਵਲਾ ਯੋਜਨਾ, ਸਾਨੂੰ ਪਤਾ ਹੈ ਕਿ ਗੈਸ ਸਿਲੰਡਰ ਲਈ ਪਹਿਲੇ ਐੱਮਪੀ ਦੇ ਘਰ ਦੇ ਚੱਕਰ ਲਗਾਉਣੇ ਪੈਂਦੇ ਸਨ। ਗ਼ਰੀਬ ਪਰਿਵਾਰਾਂ ਤੱਕ ਉਸ ਨੂੰ ਪਹੁੰਚਾਉਣਾ ਮੈਂ ਜਾਣਦਾ ਹਾਂ ਬਹੁਤ ਬੜਾ ਆਰਥਿਕ ਬੋਝ ਹੈ ਲੇਕਿਨ ਮਹਿਲਾਵਾਂ ਦੇ ਜੀਵਨ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਕੰਮ ਨੂੰ ਕੀਤਾ। ਮਹਿਲਾਵਾਂ ਦੇ ਸਨਮਾਨ ਲਈ ਟ੍ਰਿਪਲ ਤਲਾਕ ਲੰਬੇ ਅਰਸੇ ਤੋਂ ਰਾਜਨੀਤਕ ਕੋਸ਼ਿਸ਼ਾਂ, ਰਾਜਨੀਤਕ ਲਾਭਾਲਾਭ ਦਾ ਸ਼ਿਕਾਰ ਹੋ ਚੁੱਕਿਆ ਸੀ। ਇਤਨਾ ਬਰਾ ਮਨੁੱਖੀ ਫੈਸਲਾ ਲੇਕਿਨ ਅਸੀਂ ਸਾਰੇ ਮਾਣਯੋਗ ਸਾਂਸਦਾਂ  ਦੀ ਮਦਦ ਨਾਲ ਉਸ ਨੂੰ ਕਰ ਪਾਏ। ਨਾਰੀ ਸੁਰੱਖਿਆ  ਦੇ ਲਈ ਵੱਡੇ ਕਾਨੂੰਨ ਬਣਾਉਣ ਦਾ ਕੰਮ ਵੀ ਅਸੀਂ ਸਭ ਕਰ ਪਾਏ ਹਾਂ। Women-led development G-20 ਵਿਸ਼ਾ ਥੋੜ੍ਹਾ ਜਿਹਾ ਨਵਾਂ ਜਿਹਾ ਅਨੁਭਵ ਹੁੰਦਾ ਹੈ ਅਤੇ ਜਦੋਂ ਉਸ ਦੀ ਚਰਚਾ ਵਿੱਚ ਸੁਰ ਆਉਂਦੇ ਸਨ, ਕੁਝ ਅਲਗ ਜਿਹੇ ਸੁਰ ਸੁਣਨ ਨੂੰ ਮਿਲਦੇ ਸਨ। ਲੇਕਿਨ G-20 ਦੇ declaration ਵਿੱਚ ਸਭ ਨੇ ਮਿਲ ਕੇ  Women- led development  ਦੇ ਵਿਸ਼ੇ ਨੂੰ ਹੁਣ ਭਾਰਤ ਤੋਂ ਦੁਨੀਆ ਵੱਲ ਪਹੁੰਚਾਇਆ ਹੈ ਇਹ ਸਾਡੇ ਸਭ ਲਈ ਮਾਣ ਦੀ ਗੱਲ ਹੈ।

ਸਤਿਕਾਰਯੋਗ ਚੇਅਰਮੈਨ ਜੀ,

ਇਸੇ background ਵਿੱਚ ਲੰਬੇ ਅਰਸੇ ਤੋਂ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਸਿੱਧੀ ਚੋਣ ਵਿੱਚ ਭੈਣਾਂ ਦੀ ਭਾਗੀਦਾਰੀ ਸੁਨਿਸ਼ਚਿਤ ਕਰਨ ਦਾ ਵਿਸ਼ਾ ਅਤੇ ਇਹ ਬਹੁਤ ਸਮੇਂ ਤੋਂ ਰਿਜ਼ਰਵੇਸ਼ਨ ਦੀ ਚਰਚਾ ਚਲੀ ਸੀ, ਹਰ ਕਿਸੇ ਨੇ ਕੁਝ ਨਾ ਕੁਝ ਪ੍ਰਯਾਸ ਕੀਤਾ ਹੈ ਲੇਕਿਨ ਅਤੇ ਇਹ 1996 ਤੋਂ ਇਸ ਦੀ ਸ਼ੁਰੂਆਤ ਹੋਈ ਹੈ ਅਤੇ ਅਟਲ ਜੀ ਦੇ ਸਮੇਂ ਤੋਂ ਕਈ ਵਾਰ ਬਿਲ ਲਾਏ ਗਏ। ਲੇਕਿਨ ਨੰਬਰ ਘੱਟ ਪੈਂਦੇ ਸਨ ਉਸ ਭਾਰੀ ਵਿਰੋਧ ਦਾ ਵੀ ਵਾਤਾਵਰਣ ਰਹਿੰਦਾ ਸੀ, ਇੱਕ ਮਹੱਤਵਪੂਰਨ ਕੰਮ ਕਰਨ ਵਿੱਚ ਬਹੁਤ ਅਸੁਵਿਧਾ ਹੁੰਦੀ ਸੀ। ਲੇਕਿਨ ਜਦੋਂ ਨਵੇਂ ਸਦਨ ਵਿੱਚ ਆਏ ਹਾਂ। ਨਵਾਂ ਹੋਣ ਦਾ ਇੱਕ ਉਮੰਗ ਵੀ ਹੁਦਾ ਹੈ ਤਾਂ ਮੈਨੂੰ ਵਿਸ਼ਵਾਸ ਹੈ ਕਿ ਇਹ ਜੋ ਲੰਬੇ ਅਰਸੇ ਤੋਂ ਚਰਚਾ ਵਿੱਚ ਰਿਹਾ ਵਿਸ਼ਾ ਹੈ ਹੁਣ ਇਸ ਨੂੰ ਅਸੀਂ ਕਾਨੂੰਨ ਬਣਾ ਕੇ ਸਾਡੇ ਦੇਸ਼ ਦੀ ਵਿਕਾਸ ਯਾਤਰਾ ਵਿੱਚ ਨਾਰੀ ਸ਼ਕਤੀ ਦੀ ਭਾਗੀਦਾਰੀ ਸੁਨਿਸ਼ਚਿਤ ਕਰਨ ਦਾ ਸਮਾਂ ਆ ਚੁੱਕਾ ਹੈ।

ਅਤੇ ਇਸ ਲਈ ਨਾਰੀ ਸ਼ਕਤੀ ਵੰਦਨ ਐਕਟ ਸੰਵਿਧਾਨ ਸੰਸ਼ੋਧਨ ਦੇ ਰੂਪ ਵਿੱਚ ਲਿਆਉਣ ਦਾ ਸਰਕਾਰ ਦਾ ਵਿਚਾਰ ਹੈ  ਜਿਸ ਨੂੰ ਅੱਜ ਲੋਕ ਸਭਾ ਵਿੱਚ ਰੱਖਿਆ ਗਿਆ ਹੈ, ਕੱਲ੍ਹ ਲੋਕ ਸਭਾ ਵਿੱਚ ਇਸ ਦੀ ਚਰਚਾ ਹੋਵੇਗੀ ਅਤੇ ਇਸ ਤੋਂ ਬਾਅਦ ਰਾਜ ਅਸਭਾ ਵਿੱਚ ਵੀ ਆਵੇਗਾ। ਮੈਂ ਅੱਜ ਤੁਹਾਨੂੰ ਸਭ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਇੱਕ ਅਜਿਹਾ ਵਿਸ਼ਾ ਹੈ ਜਿਸ ਨੂੰ ਜੇਕਰ ਅਸੀਂ ਸਰਵ ਸਹਿਮਤੀ ਨਾਲ ਅੱਗੇ ਵਧਾਉਂਦੇ ਹਾਂ ਤਾਂ ਨਾਲ ਅਰਥ ਵਿੱਚ ਉਹ ਸ਼ਕਤੀ ਕਈ ਗੁਣਾ ਵਧ ਜਾਵੇਗੀ। ਅਤੇ ਜਦੋਂ ਵੀ ਅਸੀਂ ਸਭ ਦੇ ਸਾਹਮਣੇ ਆਏ ਤਦ ਮੈਂ ਰਾਜ ਸਭਾ ਦੇ ਸਾਰੇ ਮੇਰੇ ਮਾਣਯੋਗ ਸਾਂਸਦ ਸਾਥੀਆਂ ਨੂੰ ਅੱਜ ਬੇਨਤੀ ਕਰਨ ਆਇਆ ਹਾਂ ਕਿ ਅਸੀਂ ਸਰਬਸਹਿਮਤੀ ਨਾਲ ਜਦੋਂ ਵੀ ਉਸ ਦਾ ਫੈਸਲਾ ਲੈਣ ਦਾ ਅਵਸਰ ਆਏ, ਆਉਣ ਵਾਲੇ ਇੱਕ-ਦੋ ਦਿਨਾਂ ਵਿੱਚ ਤੁਹਾਡੇ ਸਭ ਦੇ ਸਹਿਯੋਗ ਦੀ ਉਮੀਦ ਦੇ ਨਾਲ ਮੈਂ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।

********

ਡੀਐੱਸ/ਆਰਕੇ/ਡੀਕੇ



(Release ID: 1959046) Visitor Counter : 106