ਖਾਣ ਮੰਤਰਾਲਾ

ਵਿਸ਼ੇਸ਼ ਮੁਹਿੰਮ 2.0: ਖਣਨ ਮੰਤਰਾਲੇ ਵਲੋਂ ਸਵੱਛਤਾ ਵੱਲ ਇੱਕ ਕਦਮ


ਮੁਹਿੰਮ ਵਿੱਚ ਬਰਸਾਤੀ ਪਾਣੀ ਦੀ ਸੰਭਾਲ, ਕੰਪੋਸਟ ਪਿੱਟਸ, ਝੀਲਾਂ/ਤਾਲਾਬਾਂ ਦੀ ਸਫ਼ਾਈ ਅਤੇ ਕੂੜੇ ਦਾ ਵਾਤਾਵਰਣ ਅਨੁਕੂਲ ਨਿਪਟਾਰਾ ਸ਼ਾਮਲ

ਕਬਾੜ ਦੇ ਨਿਪਟਾਰੇ ਤੋਂ 17 ਕਰੋੜ ਰੁਪਏ ਤੋਂ ਵੱਧ ਦੀ ਕਮਾਈ; 34549 ਵਰਗ ਫੁੱਟ ਜਗ੍ਹਾ ਖਾਲੀ ਕੀਤੀ ਗਈ

Posted On: 08 SEP 2023 12:39PM by PIB Chandigarh

ਵਿਸ਼ੇਸ਼ ਮੁਹਿੰਮ 2.0 ਦੇ ਹਿੱਸੇ ਵਜੋਂ, ਖਣਨ ਮੰਤਰਾਲੇ ਨੇ ਆਪਣੀਆਂ ਫੀਲਡ ਫਾਰਮੇਸ਼ਨਾਂ ਦੇ ਨਾਲ-ਨਾਲ ਨਵੰਬਰ 2022 ਤੋਂ ਅਗਸਤ 2023 ਤੱਕ ਆਪਣੀਆਂ ਗਤੀਵਿਧੀਆਂ ਨੂੰ ਜਾਰੀ ਰੱਖਿਆ ਹੈ। ਮੰਤਰਾਲੇ ਲਈ ਮੁਹਿੰਮ 2 ਅਕਤੂਬਰ 2022 ਨੂੰ ਖਣਨ ਮੰਤਰਾਲੇ ਦੇ ਸਕੱਤਰ ਵਲੋਂ ਨਵੀਂ ਦਿੱਲੀ ਵਿਖੇ ਸ਼ੁਰੂ ਕੀਤੀ ਗਈ ਸੀ, ਜਿੱਥੇ ਮੰਤਰਾਲੇ ਦੇ ਅਧੀਨ ਸਾਰੀਆਂ ਸੰਸਥਾਵਾਂ ਵੀਸੀ ਰਾਹੀਂ ਸ਼ਾਮਲ ਹੋਈਆਂ। ਮੰਤਰਾਲੇ ਨੇ 116 ਸਵੱਛਤਾ ਮੁਹਿੰਮਾਂ ਨੂੰ ਲਾਗੂ ਕਰਨ ਲਈ ਪੂਰੇ ਭਾਰਤ ਵਿੱਚ 84 ਸਾਈਟ ਦਫ਼ਤਰਾਂ ਦੀ ਪਛਾਣ ਕੀਤੀ ਹੈ।

ਮੁਹਿੰਮ ਦੌਰਾਨ ਮੰਤਰਾਲੇ ਵਲੋਂ ਨਿਰਧਾਰਤ ਟੀਚਾ ਮੀਂਹ ਦੇ ਪਾਣੀ ਦੀ ਸੰਭਾਲ, ਕੰਪੋਸਟ ਪਿੱਟ, ਝੀਲਾਂ/ਤਾਲਾਬਾਂ ਦੀ ਸਫਾਈ ਅਤੇ ਰਹਿੰਦ-ਖੂੰਹਦ ਦੇ ਵਾਤਾਵਰਣ ਅਨੁਕੂਲ ਨਿਪਟਾਰੇ ਦੇ ਰੂਪ ਵਿੱਚ "ਵਾਤਾਵਰਣ ਨੂੰ ਵਾਪਸ ਦੇਣਾ" ਸੀ। ਸਭ ਤੋਂ ਵਧੀਆ ਅਭਿਆਸਾਂ ਦੇ ਹਿੱਸੇ ਵਜੋਂ, ਖਣਨ ਮੰਤਰਾਲੇ ਦੇ ਦਫਤਰਾਂ ਦੀ ਮਲਕੀਅਤ ਵਾਲੀਆਂ ਇਮਾਰਤਾਂ ਨੇ ਮੀਂਹ ਦੇ ਪਾਣੀ ਦੀ ਸੰਭਾਲ ਲਈ ਢਾਂਚਾ ਸਥਾਪਤ ਕੀਤਾ ਸੀ। ਵਰਮੀ ਕੰਪੋਸਟ ਪਿੱਟ ਪ੍ਰੋਜੈਕਟਾਂ ਲਈ ਸਾਈਟਾਂ ਦੀ ਪਛਾਣ ਕੀਤੀ ਗਈ ਸੀ।

ਐੱਚਸੀਐੱਲ ਵਰਮੀ ਕੰਪੋਸਟ ਪਲਾਂਟ- ਆਈਸੀਸੀ ਯੂਨਿਟ, ਘਾਟਸੀਲਾ (ਝਾਰਖੰਡ)

NALCO Damanjodi, vermicompost.jpg

ਨਾਲਕੋ, ਦਮਨਜੋੜੀ (ਓਡੀਸ਼ਾ) ਵਿਖੇ ਵਰਮੀ ਕੰਪੋਸਟ ਪਲਾਂਟ

ਰੇਨ ਵਾਟਰ ਹਾਰਵੈਸਟਿੰਗ, ਮਿਨਰਲ ਐਕਸਪਲੋਰੇਸ਼ਨ ਐਂਡ ਕੰਸਲਟੈਂਸੀ ਲਿਮਿਟਡ, ਨਾਗਪੁਰ

ਜੀਐੱਸਆਈਟੀਆਈ ਹੈਦਰਾਬਾਦ, ਰੇਨ ਵਾਟਰ ਹਾਰਵੈਸਟਿੰਗ

ਅਣਵਰਤੀ ਥਾਂ 'ਤੇ ਵੈੱਲਨੈੱਸ ਕੇਂਦਰ, ਨਾਲਕੋ, ਅੰਗੁਲ (ਓਡੀਸ਼ਾ)

ਵਿਸ਼ੇਸ਼ ਮੁਹਿੰਮ ਤਹਿਤ ਕੀਤੇ ਗਏ ਕੰਮਾਂ ਦੀ ਸਮੀਖਿਆ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਵਿਭਾਗੀ ਕੰਟੀਨ ਵਿੱਚ ਰਹਿੰਦ-ਖੂੰਹਦ ਨੂੰ ਵੱਖ ਕਰਨ ਦਾ ਸੁਝਾਅ ਦਿੱਤਾ, ਜਿਸ ਨੂੰ ਖਣਨ ਮੰਤਰਾਲੇ ਵੱਲੋਂ ਲਾਗੂ ਕੀਤਾ ਗਿਆ ਹੈ। ਸਿੱਖਿਆ ਮੰਤਰਾਲੇ, ਨੋਡਲ ਮੰਤਰਾਲੇ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਸ਼ਾਸਤਰੀ ਭਵਨ ਦੀਆਂ ਵਿਭਾਗੀ ਕੰਟੀਨਾਂ ਲਈ ਰਹਿੰਦ-ਖੂੰਹਦ ਨੂੰ ਵੱਖ ਕਰਨ ਅਤੇ ਕੰਪੋਸਟ ਪਿੱਟਸ ਬਣਾਉਣ ਲਈ ਬਾਇਓ ਵੇਸਟ ਦੀ ਵਰਤੋਂ ਕਰਨ ਲਈ ਸਮਾਨ ਦਿਸ਼ਾ-ਨਿਰਦੇਸ਼ ਜਾਰੀ ਕਰਨ।

Mines photographs.jpg

ਖਣਨ ਮੰਤਰਾਲੇ, ਸ਼ਾਸਤਰੀ ਭਵਨ ਦੀ ਵਿਭਾਗੀ ਕੰਟੀਨ ਵਿੱਚ ਵੇਸਟ ਸੇਗਰੇਗੇਸ਼ਨ 

ਜੀਐੱਸਆਈਟੀਆਈ, ਹੈਦਰਾਬਾਦ ਨੇ ਵੀ ਇੱਕ ਵਧੀਆ ਅਭਿਆਸ ਵਜੋਂ ਆਪਣੇ ਹੋਸਟਲ ਦੀ ਕੰਟੀਨ ਵਿੱਚ ਰਹਿੰਦ-ਖੂੰਹਦ ਨੂੰ ਵੱਖ ਕਰਨਾ ਸ਼ੁਰੂ ਕੀਤਾ ਅਤੇ ਖਾਦ ਬਣਾਉਣ ਲਈ ਬਾਇਓ ਵੇਸਟ ਦੀ ਵਰਤੋਂ ਕੀਤੀ। ਜੀਐੱਸਆਈਟੀਆਈ, ਹੈਦਰਾਬਾਦ ਵਿੱਚ ਕੰਪੋਸਟ ਪਿੱਟ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਅਣਵਰਤੀ ਜ਼ਮੀਨ ਨੂੰ ਸਿਖਿਆਰਥੀਆਂ/ਕਰਮਚਾਰੀਆਂ/ਲੋਕਾਂ ਲਈ ਓਪਨ ਏਅਰ ਜਿਮ ਵਿੱਚ ਬਦਲ ਦਿੱਤਾ ਗਿਆ ਸੀ।

ਜੀਐੱਸਆਈਟੀਆਈ, ਹੈਦਰਾਬਾਦ, ਓਪਨ ਏਅਰ ਜਿਮ

ਖਣਨ ਮੰਤਰਾਲੇ ਨੇ ਆਪਣੀ ਵਿਸ਼ੇਸ਼ ਮੁਹਿੰਮ 2.0 ਦੇ ਇੱਕ ਹਿੱਸੇ ਵਜੋਂ, ਨਵੰਬਰ 2022 ਤੋਂ ਅਗਸਤ 2023 ਤੱਕ ਲਗਭਗ 2743 ਫਾਈਲਾਂ ਦਾ ਨਿਪਟਾਰਾ ਕੀਤਾ, ਕੁੱਲ 34549 ਵਰਗ ਫੁੱਟ ਜਗ੍ਹਾ ਖਾਲੀ ਕੀਤੀ ਅਤੇ ਕਬਾੜ ਦੇ ਨਿਪਟਾਰੇ ਤੋਂ ਕੁੱਲ 172,130,148 ਰੁਪਏ ਦਾ ਮਾਲੀਆ ਪੈਦਾ ਕੀਤਾ।

ਇੱਕ ਬਿਹਤਰ ਕੰਮ ਕਰਨ ਵਾਲੇ ਮਾਹੌਲ ਨੂੰ ਬਣਾਉਣ ਲਈ ਦਫ਼ਤਰੀ ਜਗ੍ਹਾ ਦਾ ਆਧੁਨਿਕੀਕਰਨ ਕੀਤਾ ਗਿਆ। ਖਣਨ ਮੰਤਰਾਲੇ ਦੇ ਗਲਿਆਰਿਆਂ ਨੂੰ ਚਿੱਤਰਾਂ ਨਾਲ ਸ਼ਿੰਗਾਰਿਆ ਗਿਆ ਸੀ ਅਤੇ ਜਗ੍ਹਾ ਨੂੰ ਸੁੰਦਰ ਬਣਾਉਣ ਲਈ ਪੌਦੇ ਲਗਾਏ ਗਏ ਅਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਹਰ ਘਰ ਤਿਰੰਗਾ ਮੁਹਿੰਮਾਂ ਦੇ ਉਦਘਾਟਨੀ ਪ੍ਰੋਗਰਾਮਾਂ ਲਈ ਵਰਤਿਆ ਗਿਆ ਸੀ। ਡਾਇਰੈਕਟਰ-ਪੱਧਰ ਦੇ ਅਧਿਕਾਰੀਆਂ ਨੂੰ ਦਫ਼ਤਰ ਦੀ ਥਾਂ ਦਾ ਮੁਆਇਨਾ ਕਰਨ ਅਤੇ ਰਿਪੋਰਟਾਂ ਸੌਂਪਣ ਲਈ ਡਿਊਟੀਆਂ ਸੌਂਪੀਆਂ ਗਈਆਂ ਸਨ। ਖਣਨ ਮੰਤਰਾਲੇ ਦੀਆਂ ਸਾਰੀਆਂ ਸੰਸਥਾਵਾਂ, ਪੀਐੱਸਯੂਜ਼ ਵਿੱਚ ਇੱਕੋ ਜਿਹੇ ਅਭਿਆਸਾਂ ਦੀ ਪਾਲਣਾ ਕੀਤੀ ਗਈ। ਪਹਿਲਕਦਮੀ ਦੇ ਨਤੀਜੇ ਵਜੋਂ ਅਹਾਤੇ ਵਿੱਚ ਸਵੱਛਤਾ ਬਰਕਰਾਰ ਹੈ ਅਤੇ ਵਿਸ਼ੇਸ਼ ਮੁਹਿੰਮ 2.0 ਦੇ ਤਹਿਤ ਨਿਰੰਤਰ ਪਹਿਲਕਦਮੀਆਂ ਕੀਤੀਆਂ ਗਈਆਂ ਹਨ।

************

ਬੀਵਾਈ



(Release ID: 1958688) Visitor Counter : 73