ਕਬਾਇਲੀ ਮਾਮਲੇ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵਕਰਮਾ ਜਯੰਤੀ ਦੇ ਅਵਸਰ ‘ਤੇ ਪਰੰਪਰਾਗਤ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਲਈ ‘ਪੀਐੱਮ ਵਿਸ਼ਵਕਰਮਾ’ ਯੋਜਨਾ ਲਾਂਚ ਕੀਤੀ


ਬਾਹਰੀ ਸਰੋਤਾਂ ਨੂੰ ਦਿੱਤੇ ਜਾਣ ਵਾਲੇ ਕੰਮ ਸਾਡੇ ਵਿਸ਼ਵਕਰਮਾ ਮਿੱਤਰਾਂ ਨੂੰ ਮਿਲਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਗਲੋਬਲ ਸਪਲਾਈ ਚੇਨ ਦਾ ਇੱਕ ਮਹੱਤਵਪੂਰਨ ਹਿੱਸਾ ਬਣਨਾ ਚਾਹੀਦਾ ਹੈ: ਸ਼੍ਰੀ ਨਰੇਂਦਰ ਮੋਦੀ

ਭਾਰਤ ਦੇ ਕਾਰੀਗਰ ਅਤੇ ਸ਼ਿਲਪਕਾਰ ਦੇਸ਼ ਨੂੰ ਸੁੰਦਰ ਬਣਾਉਣ ਦੇ ਲਈ ਆਪਣੇ ਹੱਥਾਂ ਦਾ ਉਪਯੋਗ ਕਰਦੇ ਹਨ, ਨਾਲ ਹੀ ਅਰਥਵਿਵਸਥਾ ਨੂੰ ਮਜ਼ਬੂਤ ਕਰਦੇ ਹਾਂ ਅਤੇ ਆਤਮਨਿਰਭਰ ਭਾਰਤ ਵਿੱਚ ਯੋਗਦਾਨ ਦਿੰਦੇ ਹਾਂ: ਸ਼੍ਰੀ ਅਰਜੁਨ ਮੁੰਡਾ

ਯੋਜਨਾ ਦਾ ਉਦੇਸ਼ ਆਪਣੇ ਹੱਥਾਂ ਅਤੇ ਔਜ਼ਾਰਾਂ ਨਾਲ ਕੰਮ ਕਰਨ ਵਾਲੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਮਾਧਿਅਮ ਨਾਲ ਪਰੰਪਰਾਗਤ ਕੌਸ਼ਲ ਨਾਲ ਜੁੜੇ ਕਾਰਜਾਂ ਨੂੰ ਹੁਲਾਰਾ ਦੇਣਾ ਅਤੇ ਮਜ਼ਬੂਤ ਕਰਨਾ ਹੈ: ਸ਼੍ਰੀਮਤੀ ਰੇਣੁਕਾ ਸਿੰਘ ਸਰੂਤਾ

ਇਹ ਯੋਜਨਾ ਛੋਟੇ ਬਿਜ਼ਨਸ ਨੂੰ ਹੁਲਾਰਾ ਦੇਵੇਗੀ ਅਤੇ ਸਥਾਨਕ ਕਾਰੀਗਰਾਂ ਨੂੰ ਹੋਰ ਅਧਿਕ ਕੁਸ਼ਲ ਬਣਾਵੇਗੀ: ਸ਼੍ਰੀ ਬਿਸ਼ਵੇਸ਼ਵਰ ਟੁਡੂ

Posted On: 17 SEP 2023 5:27PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਸ਼ਵਕਰਮਾ ਜਯੰਤੀ ਦੇ ਅਵਸਰ ‘ਤੇ ਨਵੀਂ ਦਿੱਲੀ ਵਿੱਚ ਪਰੰਪਰਾਗਤ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਲਈ ‘ਪੀਐੱਮ ਵਿਸ਼ਵਕਰਮਾ ਯੋਜਨਾ’ ਲਾਂਚ ਕੀਤੀ। ਪ੍ਰਧਾਨ ਮੰਤਰੀ ਨੇ ਪੀਐੱਮ ਵਿਸ਼ਵਕਰਮਾ ਲੋਗੋ, ਟੈਗਲਾਈਨ ਅਤੇ ਪੋਰਟਲ ਵੀ ਲਾਂਚ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਨੇ ਇੱਕ ਕਸਟਮਾਈਜ਼ਡ ਸਟੈਂਪ ਸ਼ੀਟ, ਇੱਕ ਟੂਲਕਿਟ ਈ-ਬੁੱਕਲੇਟ ਅਤੇ ਵੀਡੀਓ ਵੀ ਜਾਰੀ ਕੀਤਾ। ਪ੍ਰਧਾਨ ਮੰਤਰੀ ਨੇ 18 ਲਾਭਾਰਥੀਆਂ ਨੂੰ ਵਿਸ਼ਵਕਰਮਾ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਲਾਭਾਰਥੀ ਜਾਗਰੂਕਤਾ ਵਧਾਉਣ ਦੀ ਸੰਪੂਰਨ ਸਰਕਾਰੀ ਰਣਨੀਤੀ ਦੇ ਹਿੱਸੇ ਦੇ ਰੂਪ ਵਿੱਚ, ਇਹ ਪ੍ਰੋਗਰਾਮ ਦੇਸ਼ ਭਰ ਵਿੱਚ ਲਗਭਗ 70 ਥਾਵਾਂ ‘ਤੇ ਆਯੋਜਿਤ ਕੀਤਾ ਗਿਆ।

 

ਪ੍ਰਧਾਨ ਮੰਤਰੀ ਨੇ ਦੇਸ਼ ਦੇ ਦੈਨਿਕ ਜੀਵਨ ਵਿੱਚ ਵਿਸ਼ਵਕਰਮਾ ਮਿੱਤਰਾਂ ਦੇ ਯੋਗਦਾਨ ਅਤੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਵੇਂ ਟੈਕਨੋਲੋਜੀ ਵਿੱਚ ਕਿੰਨੀ ਵੀ ਪ੍ਰਗਤੀ ਕਿਉਂ ਨਾ ਹੋ ਜਾਵੇ, ਵਿਸ਼ਵਕਰਮਾ ਸਮਾਜ ਵਿੱਚ ਹਮੇਸ਼ਾ ਮਹੱਤਵਪੂਰਨ ਬਣੇ ਰਹਿਣਗੇ। ਇਹ ਸਮੇਂ ਦੀ ਮੰਗ ਹੈ ਕਿ ਵਿਸ਼ਵਕਰਮਾ ਮਿੱਤਰਾਂ ਨੂੰ ਮਾਣਤਾ ਦਿੱਤੀ ਜਾਵੇ ਅਤੇ ਉਨ੍ਹਾਂ ਦਾ ਸਮਰਥਨ ਕੀਤਾ ਜਾਵੇ। ਉਨ੍ਹਾਂ ਨੇ ਅੱਗੇ ਕਿਹਾ ਕਿ ਦੁਨੀਆ ਭਰ ਵਿੱਚ ਵੱਡੀਆਂ ਕੰਪਨੀਆਂ ਆਪਣਾ ਕੰਮ ਛੋਟੇ ਉੱਦਮੀਆਂ ਨੂੰ ਸੌਂਪ ਦਿੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਬਾਹਰੀ ਸਰੋਤ ਨੂੰ ਦਿੱਤਾ ਜਾਣ ਵਾਲਾ ਇਹ ਕੰਮ ਸਾਡੇ ਵਿਸ਼ਵਕਰਮਾ ਮਿੱਤਰਾਂ ਨੂੰ ਮਿਲੇ ਅਤੇ ਇਹ ਗਲੋਬਲ ਸਪਲਾਈ ਚੇਨ ਦਾ ਹਿੱਸਾ ਬਣੇ, ਅਸੀਂ ਇਸ ਦੇ ਲਈ ਕੰਮ ਕਰ ਰਹੇ ਹਾਂ। ਇਸ ਲਈ ਇਹ ਯੋਜਨਾ ਵਿਸ਼ਵਕਰਮਾ ਮਿੱਤਰਾਂ ਨੂੰ ਆਧੁਨਿਕ ਯੁਗ ਵਿੱਚ ਲੈ ਜਾਣ ਦਾ ਇੱਕ ਪ੍ਰਯਤਨ ਹੈ।” 

(ਵਿਸਤ੍ਰਿਤ ਰੀਲੀਜ਼ ਲਈ ਲਿੰਕ: https://www.pib.gov.in/PressReleaseIframePage.aspx?PRID=1958169)

ਕਿਉਂਕਿ ਭਾਰਤੀ ਅਰਥਵਿਵਸਥਾ ਵਿੱਚ ਸਵੈ-ਰੋਜ਼ਗਾਰ ਨਾਲ ਜੁੜੇ ਕਾਰੀਗਰ ਅਤੇ ਸ਼ਿਲਪਕਾਰ ਸ਼ਾਮਲ ਹਨ, ਜੋ ਲੋਹੇ ਦੀ ਕਾਰੀਗਰੀ, ਸੋਨੇ ਦੀ ਕਾਰੀਗਰੀ, ਮਿੱਟੀ ਦੇ ਬਰਤਨਾਂ ਦਾ ਨਿਰਮਾਣ, ਕਾਰਪੇਂਟਰੀ, ਮੂਰਤੀਕਲਾ ਆਦਿ ਵਿਭਿੰਨ ਵਪਾਰ ਵਿੱਚ ਸ਼ਾਮਲ ਹਨ, ਪ੍ਰਧਾਨ ਮੰਤਰੀ ਦਾ ਨਿਰੰਤਰ ਧਿਆਨ ਪਾਰੰਪਰਿਕ ਸ਼ਿਲਪ ਨਾਲ ਜੁੜੇ ਲੋਕਾਂ ਦੇ ਵਿਕਾਸ ‘ਤੇ ਹੈ। ਇਹ ਕੌਸ਼ਲ ਗੁਰੂ-ਸ਼ਿਸ਼ਯ ਪਰੰਪਰਾ ਦੇ ਮਾਧਿਅਮ ਨਾਲ ਪਰਿਵਾਰਾਂ ਅਤੇ ਗ਼ੈਰ-ਰਸਮੀ ਸਮੂਹ ਨੂੰ ਵਿਸ਼ਵਕਰਮਾ ਦੁਆਰਾ ਆਪਣੇ ਹੱਥਾਂ ਅਤੇ ਔਜ਼ਾਰਾਂ ਨਾਲ ਕੰਮ ਕਰਨ ਦੇ ਜ਼ਰੀਏ ਦਿੱਤੇ ਜਾਂਦੇ ਹਨ। ਯੋਜਨਾ ਦੇ ਉਦੇਸ਼ ਨਿਮਨ ‘ਤੇ ਜ਼ੋਰ ਦਿੰਦੇ ਹਨ:

  • ਪਰੰਪਰਾਗਤ ਸ਼ਿਲਪ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦੀ ਸੰਭਾਲ਼ ਅਤੇ ਪ੍ਰੋਤਸਾਹਨ, ਅਤੇ

  • ਕਾਰੀਗਰਾਂ ਨੂੰ ਰਸਮੀ ਅਰਥਵਿਵਸਥਾ ਵਿੱਚ ਪਰਿਵਰਤਿਤ ਕਰਨ ਅਤੇ ਉਨ੍ਹਾਂ ਨੂੰ ਗਲੋਬਲ ਵੈਲਿਊ ਚੇਨ ਵਿੱਚ ਏਕੀਕ੍ਰਿਤ ਕਰਨ ਵਿੱਚ ਸਹਾਇਤਾ ਕਰਨਾ।

ਰਾਂਚੀ ਤੋਂ ਲਾਂਚ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਹੋਏ, ਕੇਂਦਰੀ ਕਬਾਇਲੀ ਮਾਮਲੇ ਮੰਤਰੀ, ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ਭਾਰਤ ਦੇ ਕਾਰੀਗਰ ਅਤੇ ਸ਼ਿਲਪਕਾਰ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਆਤਮਨਿਰਭਰ ਭਾਰਤ ਵਿੱਚ ਯੋਗਦਾਨ ਦੇਣ ਦੇ ਨਾਲ-ਨਾਲ ਦੇਸ਼ ਨੂੰ ਸਜਾਉਣ ਅਤੇ ਸੁੰਦਰ ਬਣਾਉਣ ਦੇ ਲਈ ਆਪਣੇ ਹੱਥਾਂ ਅਤੇ ਔਜ਼ਾਰਾਂ ਦਾ ਉਪਯੋਗ ਕਰਦੇ ਹਨ। ਇਸ ਲਈ, ਇਨ੍ਹਾਂ ਪਾਰੰਪਰਿਕ ਸ਼ਿਲਪਾਂ ਵਿੱਚ ਮਾਹਿਰਤਾ ਰੱਖਣ ਵਾਲੇ ਲੋਕਾਂ ਨੂੰ ਲਾਭ ਪਹੁੰਚਾਉਣ ਦੇ ਲਈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਅੱਜ ਅਧਿਕਾਰਿਕ ਤੌਰ ‘ਤੇ ‘ਪੀਐੱਮ ਵਿਸ਼ਵਕਰਮਾ ਯੋਜਨਾ’ ਦੀ ਸ਼ੁਰੂਆਤ ਕੀਤੀ ਗਈ ਹੈ। ਸ਼੍ਰੀ ਮੁੰਡਾ ਨੇ ਕਿਹਾ, ਪ੍ਰਧਾਨ ਮੰਤਰੀ ਦੇ ਅਨੁਸਾਰ, ਹਰੇਕ ਕਾਰੀਗਰ ਨੂੰ ਆਪਣੇ ਉਤਪਾਦ ਨੂੰ ਅੰਤਰਰਾਸ਼ਟਰੀ ਪਹਿਚਾਣ ਦਿਵਾਉਣ ਦੇ ਲਈ ਸਮਰੱਥ, ਸਸ਼ਕਤ ਅਤੇ ਆਤਮਨਿਰਭਰ ਬਣਾਇਆ ਜਾਣਾ ਚਾਹੀਦਾ ਹੈ। ਮੰਤਰੀ ਨੇ ਕਿਹਾ ਕਿ ਕਬਾਇਲੀ ਭਾਈਚਾਰੇ ਦੇ ਮੈਂਬਰਾਂ ਸਹਿਤ ਕਈ ਲੋਕ ਪੀਐੱਮ ਵਿਸ਼ਵਕਰਮਾ ਯੋਜਨਾ ਨਾਲ ਲਾਭਵੰਦ ਹੋਣਗੇ ਅਤੇ ਆਪਣੇ ਜੀਵਨ ਵਿੱਚ ਸਫ਼ਲ ਹੋਣ ਅਤੇ ਪ੍ਰਗਤੀ ਕਰਨ ਵਿੱਚ ਸਮਰੱਥ ਹੋਣਗੇ।

   

ਕੇਂਦਰੀ ਕਬਾਇਲੀ ਮਾਮਲੇ ਰਾਜ ਮੰਤਰੀ, ਸ਼੍ਰੀਮਤੀ ਰੇਣੁਕਾ ਸਿੰਘ ਸਰੂਤਾ ਅਤੇ ਸ਼੍ਰੀ ਬਿਸ਼ਵੇਸ਼ਵਰ ਟੁਡੂ ਨੇ ਕ੍ਰਮਵਾਰ: ਰਾਏਪੁਰ, ਛੱਤੀਸਗੜ੍ਹ ਅਤੇ ਸਿਲਚਰ, ਅਸਾਮ ਤੋਂ ਪ੍ਰੋਗਰਾਮ ਵਿੱਚ ਹਿੱਸਾ ਲਿਆ। ਸ਼੍ਰੀਮਤੀ ਸਰੂਤਾ ਨੇ ਕਿਹਾ ਕਿ ਯੋਜਨਾ ਦਾ ਉਦੇਸ਼ ਆਪਣੇ ਹੱਥਾਂ ਅਤੇ ਔਜ਼ਾਰਾਂ ਨਾਲ ਕੰਮ ਕਰਨ ਵਾਲੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਮਾਧਿਅਮ ਨਾਲ ਪਰੰਪਰਾਗਤ ਕੌਸ਼ਲ ਦੇ ਅਭਿਆਸ ਨੂੰ ਹੁਲਾਰਾ ਦੇਣਾ ਅਤੇ ਮਜ਼ਬੂਤ ਕਰਨਾ ਹੈ। ਸ਼੍ਰੀ ਟੁਡੂ ਨੇ ਸਮਾਜ ਦੇ ਅਜਿਹੇ ਵਰਗਾਂ ਦੇ ਲਾਭ ਲਈ ਯੋਜਨਾ ਸ਼ੁਰੂ ਕਰਨ ਦੇ ਲਈ ਪੂਰੇ ਦੇਸ਼ ਨੂੰ ਵਧਾਈ ਦਿੱਤੀ ਜੋ ਆਪਣੇ ਕੌਸ਼ਲ ਅਤੇ ਕੜੀ ਮਿਹਨਤ ਦੇ ਜ਼ਰੀਏ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਨਾਲ ਛੋਟੇ ਵਪਾਰਾਂ ਨੂੰ ਹੁਲਾਰਾ ਮਿਲੇਗਾ ਅਤੇ ਸਥਾਨਕ ਕਾਰੀਗਰ ਵੀ ਅਧਿਕ ਕੁਸ਼ਲ ਬਣਨਗੇ। ਦੋਨਾਂ ਮੰਤਰੀਆਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਸਰਕਾਰ ਦੀ ਇਹ ਮਹੱਤਵਪੂਰਨ ਯੋਜਨਾ ਰਾਜਾਂ ਵਿੱਚ ਪ੍ਰਭਾਵੀ ਢੰਗ ਨਾਲ ਲਾਗੂ ਹੋਵੇਗੀ ਅਤੇ ਇਸ ਦਾ ਪੂਰਾ ਲਾਭ ਵਿਸ਼ਵਕਰਮਾ ਸਮਾਜ ਨੂੰ ਮਿਲੇਗਾ।

 

   

ਚੁਣੇ ਗਏ ਅਠਾਰ੍ਹਾਂ ਪਰੰਪਰਾਗਤ ਵਪਾਰਾਂ ਵਿੱਚ ਕੰਮ ਕਰ ਰਹੇ ਭਾਰਤੀ ਕਾਰੀਗਰਾਂ ਨੂੰ ਲਾਭ ਪਹੁੰਚਾਉਣ ਦੇ ਲਈ ਤਿਆਰ ਕੀਤੀ ਗਈ ਪੀਐੱਮ ਵਿਸ਼ਵਕਰਮਾ ਯੋਜਨਾ ਨੂੰ 13,000 ਕਰੋੜ ਰੁਪਏ ਦੇ ਖਰਚ ਦੇ ਨਾਲ ਪੂਰੀ ਤਰ੍ਹਾਂ ਨਾਲ ਕੇਂਦਰ ਸਰਕਾਰ ਦੁਆਰਾ ਵਿੱਤਪੋਸ਼ਿਤ ਕੀਤਾ ਜਾਵੇਗਾ। ਯੋਜਨਾ ਦੇ ਤਹਿਤ, ਯੋਗ ਲਾਭਾਰਥੀਆਂ (ਵਿਸ਼ਵਰਕਮਾ) ਨੂੰ ਬਾਇਓਮੈਟ੍ਰਿਕ-ਅਧਾਰਿਤ ਪੀਐੱਮ ਵਿਸ਼ਵਕਰਮਾ ਪੋਰਟਲ ਦਾ ਉਪਯੋਗ ਕਰਕੇ ਸਧਾਰਣ ਸੇਵਾ ਕੇਂਦਰਾਂ ਦੇ ਮਾਧਿਅਮ ਨਾਲ ਮੁਫਤ ਰਜਿਸਟਰਡ ਕੀਤਾ ਜਾਵੇਗਾ। ਉਨ੍ਹਾਂ ਪੀਐੱਮ ਵਿਸ਼ਵਕਰਮਾ ਸਰਟੀਫਿਕੇਟ ਅਤੇ ਆਈਡੀ ਕਾਰਡ ਦੇ ਮਾਧਿਅਮ ਨਾਲ ਮਾਨਤਾ ਪ੍ਰਦਾਨ ਕੀਤੀ ਜਾਵੇਗੀ, ਨਾਲ ਹੀ ਸਕਿੱਲ ਅਪਗ੍ਰੇਡੇਸ਼ਨ ਦੇ ਲਈ ਪ੍ਰਾਥਮਿਕ ਅਤੇ ਐਡਵਾਂਸਡ ਟ੍ਰੇਨਿੰਗ ਅਤੇ ਟੂਲਕਿਟ ਪ੍ਰੋਤਸਾਹਨ ਦੇ ਰੂਪ ਵਿੱਚ 15,000 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ। ਇਸ ਦੇ ਇਲਾਵਾ, ਗਿਰਵੀ-ਮੁਕਤ ਲੋਨ ਦੇ ਰੂਪ ਵਿੱਚ 5% ਦਾ ਰਿਆਇਤੀ ਵਿਆਜ ਦਰ ‘ਤੇ 1 ਲੱਖ ਰੁਪਏ (ਪਹਿਲੀ ਕਿਸ਼ਤ) ਅਤੇ 2 ਲੱਖ ਰੁਪਏ (ਦੂਸਰੀ ਕਿਸ਼ਤ) ਦੀ ਧਨਰਾਸ਼ੀ ਉਪਲਬਧ ਕਰਵਾਈ ਜਾਵੇਗੀ। ਇਸ ਦੇ ਇਲਾਵਾ, ਡਿਜੀਟਲ ਲੈਣ-ਦੇਣ ਅਤੇ ਮਾਰਕੀਟਿੰਗ ਸਹਾਇਤਾ ਦੇ ਲਈ ਪ੍ਰੋਤਸਾਹਨ ਵੀ ਦਿੱਤਾ ਜਾਵੇਗਾ।

 

 

ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲਾ ਪੀਐੱਮ ਵਿਸ਼ਵਕਰਮਾ ਯੋਜਨਾ ਦਾ ਨੋਡਲ ਮੰਤਰਾਲਾ ਹੈ। ਯੋਜਨਾ ਦੇ ਤਹਿਤ ਨਿਯੋਜਿਤ ਵਿਭਿੰਨ ਲਾਗੂਕਰਨ ਗਤੀਵਿਧੀਆਂ ਵਿੱਚ ਲਾਭਾਰਥੀਆਂ ਦੀ ਪਹਿਚਾਣ ਅਤੇ ਵੈਰੀਫਿਕੇਸ਼ਨ, ਸਕਿੱਲ ਅਪਗ੍ਰੇਡੇਸ਼ਨ ਟ੍ਰੇਨਿੰਗ ਦੇ ਲਈ ਉਨ੍ਹਾਂ ਨੂੰ ਜੁਟਾਉਣਾ, ਵੈਲਿਊ-ਚੇਨ ਵਿੱਚ ਅੱਗੇ ਵਧਣ ਵਿੱਚ ਸਮਰੱਥ ਬਣਾਉਣ ਦੇ ਲਈ ਉਨ੍ਹਾਂ ਨੂੰ ਲੋਨ ਸਹਾਇਤਾ, ਮਾਰਕੀਟਿੰਗ ਸਹਾਇਤਾ ਦੀ ਸੁਵਿਧਾ ਦੇਣਾ, ਆਦਿ ਸ਼ਾਮਲ ਹਨ। ਕਬਾਇਲੀ ਮਾਮਲੇ ਮੰਤਰਾਲਾ, ਵਿਸ਼ਵਕਰਮਾ ਮਿੱਤਰਾਂ ਦੀ ਭਲਾਈ ਦੇ ਲਈ ਯੋਜਨਾ ਦੇ ਲਾਗੂਕਰਨ ਦੇ ਲਈ ਸਰਗਰਮ ਸਹਾਇਤਾ ਪ੍ਰਦਾਨ ਕਰੇਗਾ।

******

ਐੱਨਬੀ/ਵੀਐੱਮ



(Release ID: 1958474) Visitor Counter : 101