ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸਾਂਝੇਦਾਰੀ ਮੋਡ ਵਿੱਚ 23 ਨਵੇਂ ਸੈਨਿਕ ਸਕੂਲਾਂ ਨੂੰ ਮਨਜ਼ੂਰੀ ਦਿੱਤੀ
Posted On:
16 SEP 2023 10:55AM by PIB Chandigarh
ਭਾਰਤ ਸਰਕਾਰ ਨੇ ਐੱਨਜੀਓ/ਨਿਜੀ ਸਕੂਲਾਂ/ਰਾਜ ਸਰਕਾਰਾਂ ਦੇ ਨਾਲ ਸਾਂਝੇਦਾਰੀ ਵਿੱਚ ਛੇਵੀਂ ਕਲਾਸ ਤੋਂ ਕਲਾਸ-ਵਾਈਸ ਅਧਾਰ ‘ਤੇ 100 ਨਵੇਂ ਸੈਨਿਕ ਸਕੂਲ ਸਥਾਪਿਤ ਕਰਨ ਦੀ ਪਹਿਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪਹਿਲ ਦੇ ਤਹਿਤ, ਸੈਨਿਕ ਸਕੂਲ ਸੋਸਾਇਟੀ ਨੇ ਦੇਸ਼ ਭਰ ਦੇ 19 ਨਵੇਂ ਸੈਨਿਕ ਸਕੂਲਾਂ ਦੇ ਨਾਲ ਸਹਿਮਤੀ ਪੱਤਰ (ਐੱਮਓਏ) ‘ਤੇ ਦਸਤਖਤ ਕੀਤੇ ਹਨ।
ਸਾਂਝੇਦਾਰੀ ਮੋਡ ਦੇ ਤਹਿਤ ਨਵੇਂ ਸੈਨਿਕ ਸਕੂਲ ਖੋਲਣ ਦੇ ਲਈ ਆਵੇਦਨਾਂ ਦੇ ਅੱਗੇ ਦੇ ਮੁਲਾਂਕਣ ਦੇ ਬਾਅਦ, ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸਾਂਝੇਦਾਰੀ ਮੋਡ ਵਿੱਚ 23 ਨਵੇਂ ਸੈਨਿਕ ਸਕੂਲਾਂ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪਹਿਲ ਤੋਂ ਪਿਛਲੇ ਪੈਟਰਨ ਦੇ ਤਹਿਤ ਕੰਮ ਕਰ ਰਹੇ ਮੌਜੂਦਾ 33 ਸੈਨਿਕ ਸਕੂਲਾਂ ਦੇ ਇਲਾਵਾ, ਸੈਨਿਕ ਸਕੂਲ ਸੋਸਾਇਟੀ ਦੇ ਤਤਵਾਧਾਨ ਵਿੱਚ ਸਾਂਝੇਦਾਰੀ ਮੋਡ ਦੇ ਤਹਿਤ ਕੰਮ ਕਰ ਰਹੇ ਨਵੇਂ ਸੈਨਿਕ ਸਕੂਲਾਂ ਦੀ ਸੰਖਿਆ ਵਧ ਕੇ 42 ਹੋ ਗਈ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 100 ਨਵੇਂ ਸੈਨਿਕ ਸਕੂਲ ਸਥਾਪਿਤ ਕਰਨ ਦੇ ਦ੍ਰਿਸ਼ਟੀਕੋਣ ਦੇ ਪਿੱਛੇ ਦਾ ਉਦੇਸ਼ ਵਿਦਿਆਰਥੀਆਂ ਨੂੰ ਰਾਸ਼ਟਰੀ ਸਿੱਖਿਆ ਨੀਤੀ ਦੇ ਅਨੁਰੂਪ ਗੁਣਵੱਤਾਪੂਰਨ ਸਿੱਖਿਆ ਅਤੇ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਹੋਣ ਸਹਿਤ ਬਿਹਤਰ ਕਰੀਅਰ ਦੇ ਅਵਸਰ ਪ੍ਰਦਾਨ ਕਰਨਾ ਹੈ। ਇਹ ਨਿਜੀ ਖੇਤਰ ਨੂੰ ਅੱਜ ਦੇ ਨੌਜਵਾਨਾਂ ਨੂੰ ਕੱਲ੍ਹ ਦੇ ਜ਼ਿੰਮੇਦਾਰ ਨਾਗਰਿਕ ਬਣਨ ਦੇ ਲਈ ਟ੍ਰੇਂਡ ਕਰਕੇ ਰਾਸ਼ਟਰ ਨਿਰਮਾਣ ਦੀ ਦਿਸ਼ਾ ਵਿੱਚ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨ ਦਾ ਅਵਸਰ ਵੀ ਪ੍ਰਦਾਨ ਕਰਦਾ ਹੈ।
ਉਪਰੋਕਤ 23 ਮਨਜ਼ੂਰ ਕੀਤੇ ਨਵੇਂ ਸੈਨਿਕ ਸਕੂਲਾਂ ਦੀ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼-ਵਾਲ ਸੂਚੀ https://sainikschool.ncog.gov.in/ ‘ਤੇ ਦੇਖੀ ਜਾ ਸਕਦੀ ਹੈ।
ਇਹ ਨਵੇਂ ਸੈਨਿਕ ਸਕੂਲ, ਸਬੰਧਿਤ ਸਿੱਖਿਆ ਬੋਰਡਾਂ ਨਾਲ ਸਬੰਧਤਾ ਦੇ ਇਲਾਵਾ, ਸੈਨਿਕ ਸਕੂਲ ਸੋਸਾਇਟੀ ਦੇ ਤਤਵਾਧਾਨ ਵਿੱਚ ਕੰਮ ਕਰਨਗੇ ਅਤੇ ਸੋਸਾਇਟੀ ਦੁਆਰਾ ਨਿਰਧਾਰਿਤ ਸਾਂਝੇਦਾਰੀ ਮੋਡ ਵਿੱਚ ਨਵੇਂ ਸੈਨਿਕ ਸਕੂਲਾਂ ਦੇ ਲਈ ਨਿਯਮਾਂ ਅਤੇ ਵਿਨਿਯਮਾਂ ਦਾ ਪਾਲਨ ਕਰਨਗੇ। ਆਪਣੇ ਨਿਯਮਿਤ ਸਹਾਇਕ ਬੋਰਡ ਪਾਠਕ੍ਰਮ ਦੇ ਇਲਾਵਾ, ਉਹ ਸੈਨਿਕ ਸਕੂਲ ਪੈਟਰਨ ਦੇ ਵਿਦਿਆਰਥੀਂਆਂ ਨੂੰ ਅਕਾਦਮਿਕ ਪਲੱਸ ਪਾਠਕ੍ਰਮ ਵੀ ਪ੍ਰਦਾਨ ਕਰਨਗੇ। ਇਨ੍ਹਾਂ ਸਕੂਲਾਂ ਦੇ ਕੰਮਕਾਜ ਨਾਲ ਸਬੰਧਿਤ ਵੇਰਵਾ https://sainikschool.ncog.gov.in/ ‘ਤੇ ਉਪਲਬਧ ਹੈ। ਇੱਛੁਕ ਵਿਦਿਆਰਥੀਆਂ ਅਤੇ ਮਾਤਾ-ਪਿਤਾ ਨੂੰ ਵੈੱਬ ਪੋਰਟਲ ‘ਤੇ ਜਾਣ ਅਤੇ ਇਸ ਅਭਿਨਵ ਅਵਸਰ ਦਾ ਲਾਭ ਉਠਾਉਣ ਦੇ ਲਈ ਸ਼ਾਮਲ ਕੀਤਾ ਜਾਂਦਾ ਹੈ।
****
ਏਬੀਬੀ/ਜੀਸੀ
(Release ID: 1958176)
Visitor Counter : 126