ਰਾਸ਼ਟਰਪਤੀ ਸਕੱਤਰੇਤ

ਇੰਡੀਅਨ ਰੇਲਵੇਜ਼ ਦੇ ਪ੍ਰੋਬੇਸ਼ਨਰਸ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ


ਰੇਲ, ਸੜਕ, ਵਾਯੂ ਅਤੇ ਜਲ ਟ੍ਰਾਂਸਪੋਰਟੇਸ਼ਨ ਦੇ ਨਾਲ ਅਲੱਗ-ਅਲੱਗ ਨਹੀਂ ਬਲਕਿ ਸੰਪੂਰਨ ਪਹੁੰਚ ਦੇ ਨਾਲ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ: ਰਾਸ਼ਟਰਪਤੀ ਮੁਰਮੂ

Posted On: 15 SEP 2023 1:20PM by PIB Chandigarh

ਇੰਡੀਅਨ ਰੇਲਵੇਜ਼ ਦੇ 213 ਪ੍ਰੋਬੇਸ਼ਨਰਸ (2019, 2020 ਅਤੇ 2021 ਬੈਚਾਂ) ਦੇ ਇੱਕ ਸਮੂਹ ਨੇ ਅੱਜ(15 ਸਤੰਬਰ, 2023) ਰਾਸ਼ਟਰਪਤੀ ਭਵਨ ਕਲਚਰਲ ਸੈਂਟਰ ਵਿਖੇ ਭਾਰਤ ਦੇ ਰਾਸ਼ਟਰਪਤੀਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

 

ਪ੍ਰੋਬੇਸ਼ਨਰਸ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਕਿਸੇ ਭੀ ਕਮਰਸ਼ੀਅਲ ਸੰਗਠਨ ਦੇ ਵਿਪਰੀਤ ਇੰਡੀਅਨ ਰੇਲਵੇਜ਼ ਦੇਸ਼ ਦੀ ਸਮਾਜਿਕ ਜੀਵਨ ਰੇਖਾ (social lifeline) ਹੈ। ਇਹ ਆਮ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਦੀ ਹੈ। ਇਸ ਦੇ ਨਾਲ-ਨਾਲ, ਇਸ ਦੀ ਰਾਸ਼ਟਰਵਿਆਪੀ ਕਨੈਕਟੀਵਿਟੀ ਰਾਸ਼ਟਰ ਦੀ ਵਿਵਿਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਇਹ ਜਾਣ ਕੇ ਪ੍ਰਸੰਨਤਾ ਵਿਅਕਤ ਕੀਤੀ ਕਿ ਇੰਡੀਅਨ ਰੇਲਵੇਜ਼ ਯਾਤਰੀਆਂ ਨੂੰ ਯਾਤਰਾ ਦੇ ਯਾਦਗਾਰੀ ਅਨੁਭਵ ਉਪਲਬਧ ਕਰਵਾਉਣ ਅਤੇ ਭਾਰਤੀਆਂ ਤੇ ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਭਾਰਤੀ ਸੱਭਿਆਚਾਰ ਦੀ ਵਿਵਿਧਤਾ ਦੀ ਝਲਕ ਦਿਖਾਉਣ ਦੇ ਲਈ ਆਪਣੀਆਂ ਸੇਵਾਵਾਂ ਨੂੰ ਅੱਪਗ੍ਰੇਡ ਕਰ ਰਹੀ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਰੇਲਵੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਦੇਸ਼ ਦੀ ਸਮਾਜਿਕ-ਆਰਥਿਕ ਪ੍ਰਗਤੀ ਅਤੇ ਵਿਕਾਸ ਨੂੰ ਬਹੁਤ ਹੁਲਾਰਾ ਮਿਲਿਆ ਹੈ। ਗ੍ਰੀਨ ਟੈਕਨੋਲੋਜੀ ਦਾ ਉਪਯੋਗ ਕਰਦੇ ਹੋਏ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ (‘Amrit Bharat Station scheme’) ਦੇ ਤਹਿਤ ਰੇਲਵੇ ਸਟੇਸ਼ਨਾਂ ਦਾ ਪੁਨਰ-ਵਿਕਾਸ ਅਤੇ ਵਿਸ਼ਵ ਪੱਧਰੀ ਸੁਵਿਧਾਵਾਂ ਉਪਲਬਧ ਕਰਵਾਉਣਾ ਇੱਕ ਬੜੀ ਜਨ-ਕੇਂਦ੍ਰਿਤ ਪਹਿਲ ਹੈ ਜੋ ਟੂਰਿਜ਼ਮ ਗਤੀਵਿਧੀਆਂ ਅਤੇ ਆਰਥਿਕ ਪ੍ਰਗਤੀ ਨੂੰ ਹੁਲਾਰਾ ਦੇਵੇਗੀ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਯੁਵਾ ਅਧਿਕਾਰੀ ਮਾਡਰਨਾਇਜ਼ਡ ਗ੍ਰੀਨ ਇੰਡੀਅਨ ਰੇਲਵੇਜ਼ ਬਣਾਉਣ ਅਤੇ ਇੱਕ ਵਿਕਸਿਤ ਰਾਸ਼ਟਰ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

 

ਰਾਸ਼ਟਰਪਤੀ ਨੇ ਅਧਿਕਾਰੀਆਂ ਨੂੰ ਸਮੁੱਚੇ ਤੌਰ ‘ਤੇ ਟ੍ਰਾਂਸਪੋਰਟ ਈਕੋਸਿਸਟਮ (transport ecosystem) ਵਿੱਚ ਜ਼ਰੂਰੀ ਕੌਸ਼ਲ, ਗਿਆਨ ਅਤੇ ਮੁਹਾਰਤ ਹਾਸਲ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੇ ਅੰਦਰ ਅਤੇ ਹੋਰ ਦੇਸ਼ਾਂ ਤੋਂ ਭੀ ਬਿਹਤਰੀਨ ਪਿਰਤਾਂ (best practices) ਦਾ ਅਧਿਐਨ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਕੁਸ਼ਲ ਮਲਟੀ-ਮੋਡਲ ਟ੍ਰਾਂਸਪੋਰਟ ਸਿਸਟਮ (efficient multi-modal transport system) ਦੀ ਜ਼ਰੂਰਤ ਹੈ, ਜਿਸ ਦੇ ਲਈ ਰੇਲ, ਸੜਕ, ਵਾਯੂ ਅਤੇ ਜਲ ਟ੍ਰਾਂਸਪੋਰਟੇਸ਼ਨ (rail, road, air and water transportation) ਨਾਲ ਅਲੱਗ-ਅਲੱਗ ਨਹੀਂ ਬਲਕਿ ਸੰਪੂਰਨ ਪਹੁੰਚ ਦੇ ਨਾਲ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਭਾਰਤੀ ਰੇਲਵੇਜ਼ ਦੇ ਅਧਿਕਾਰੀਆਂ ਨੂੰ ਇੱਕ ਆਤਮਨਿਰਭਰ (an Atma Nirbhar) ਅਤੇ ਵਿਕਸਿਤ ਰਾਸ਼ਟਰ (developed nation) ਦੇ ਲਕਸ਼ ਨੂੰ ਹਾਸਲ ਕਰਨ ਦੇ ਲਈ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਤਾਲਮੇਲ ਬਣਾ ਕੇ ਕੰਮ ਕਰਨ ਦੀ ਤਾਕੀਦ ਕੀਤੀ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ - 

***

ਡੀਐੱਸ/ਏਕੇ



(Release ID: 1957903) Visitor Counter : 80