ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਐੱਨਐੱਫਡੀਸੀ ਸਕ੍ਰੀਨ ਰਾਈਟਰਸ ਲੈਬ 2023 ਨੇ ਪੂਰੇ ਭਾਰਤ ਤੋਂ ਅੱਠ ਗਤੀਸ਼ੀਲ ਲੇਖਕਾਂ ਅਤੇ ਸਕ੍ਰਿਪਟਾਂ ਨੂੰ ਪੇਸ਼ ਕੀਤਾ

Posted On: 14 SEP 2023 3:09PM by PIB Chandigarh

ਜਾਦੁਈ ਯਥਾਰਥਵਾਦ, ਫੰਤਾਸੀ, ਹੌਰਰ/ਥਰਿਲਰ, ਮਹਿਲਾ ਸਸ਼ਕਤੀਕਰਣ, ਸਰਹੱਦ ਪਾਰ ਰਾਜਨੀਤੀ, ਐੱਲਜੀਟੀਬੀਕਿਊ ਆਦਿ ਮੁੱਦੇ ਅਤੇ ਮਾਨਸਿਕ ਬਿਮਾਰੀਆਂ ਸਹਿਤ ਕਈ ਸ਼ੈਲੀਆਂ ਦੇ ਅੱਠ ਪ੍ਰੋਜੈਕਟਾਂ ਨੂੰ ਐੱਨਐੱਫਡੀਸੀ ਸਕ੍ਰੀਨਰਾਈਟਰਸ ਲੈਬ ਦੇ 16ਵੇਂ ਆਯੋਜਨ ਦੇ ਲਈ ਚੁਣਿਆ ਗਿਆ ਹੈ, ਜੋ ਪੂਰੇ ਭਾਰਤ ਤੋਂ ਮੂਲ ਆਵਾਜ਼ਾਂ ਦੇ ਵਿਕਾਸ, ਪੋਸ਼ਣ ਅਤੇ ਪ੍ਰਚਾਰ ਦੇ ਲਈ ਇੱਕ ਟਿਕਾਊ ਪਹਿਲ ਹੈ। ਅੱਠ ਸਕ੍ਰੀਨ ਰਾਈਟਰਸ ਨੇ ਹਿੰਦੀ, ਮਰਾਠੀ, ਅੰਗ੍ਰੇਜ਼ੀ, ਉਰਦੂ, ਮਲਿਆਲਮ, ਬੰਗਾਲੀ, ਓਡੀਆ ਅਤੇ ਤਿੱਬਤੀ ਸਹਿਤ ਕਈ ਭਾਸ਼ਾਵਾਂ ਵਿੱਚ ਚੁਣੀਆਂ ਗਈਆਂ ਸਕ੍ਰਿਪਟਸ ਲਿਖੀਆਂ ਹਨ, ਜੋ ਇਸ਼ਤਿਹਾਰ ਫਿਲਮਾਂ, ਲਘੂ ਫਿਲਮਾਂ, ਦਸਤਾਵੇਜ਼ੀ ਅਤੇ ਫੀਚਰ ਫਿਲਮਾਂ ਦੇ ਫਿਲਮ ਨਿਰਮਾਤਾ ਵੀ ਹਨ। ਇਨ੍ਹਾਂ ਵਿੱਚੋਂ ਦੋ ਲੇਖਕ “ਸਰਵਸ਼੍ਰੇਸ਼ਠ ਮਰਾਠੀ ਫਿਲਮ” ਅਤੇ “ਸਰਵਸ਼੍ਰੇਸ਼ਠ ਸਿਨੇਮੈਟੋਗ੍ਰਾਫੀ” ਦੇ ਲ਼ਈ ਰਾਸ਼ਟਰੀ ਪੁਰਸਕਾਰ ਵਿਜੇਤਾ ਹਨ।

 

ਐੱਨਐੱਫਡੀਸੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਿਥੁਲ ਕੁਮਾਰ (Shri. Prithul Kumar) ਨੇ ਕਿਹਾ, “ਅਸੀਂ, ਐੱਨਐੱਫਡੀਸੀ ਵਿੱਚ, ਦ੍ਰਿੜ੍ਹਤਾ ਨਾਲ ਮਹਿਸੂਸ ਕਰਦੇ ਹਨ ਕਿ ਇੱਕ ਚੰਗੀ ਤਰ੍ਹਾਂ ਨਾਲ ਲਿਖੀ ਗਈ ਸਕ੍ਰਿਪਟ ਇੱਕ ਕੰਪੈਲਿੰਗ ਸਟੋਰੀ, ਆਕਰਸ਼ਕ ਪਾਤਰਾਂ ਅਤੇ ਸਾਰਥਕ ਸੰਵਾਦ ਦੀ ਨੀਂਹ ਬਣਾਉਂਦੀ ਹੈ, ਜੋ ਸਾਰੇ ਇੱਕ ਸਫ਼ਲ ਫਿਲਮ ਦੇ ਜ਼ਰੂਰੀ ਤੱਤ ਹਨ।” ਉਨ੍ਹਾਂ ਨੇ ਕਿਹਾ, “ਅਸੀਂ ਨਾ ਸਿਰਫ ਆਪਣੇ ਲੇਖਕਾਂ ਨੂੰ ਉਨ੍ਹਾਂ ਦੀਆਂ ਅਨੋਖੀਆਂ ਕਹਾਣੀਆਂ ਨੂੰ ਬਿਹਤਰ ਢੰਗ ਨਾਲ ਵਿਕਸਿਤ ਕਰਨ ਦੇ ਲਈ ਸਿੱਖਿਅਤ ਕਰਨ ਵਿੱਚ ਸਭ ਤੋਂ ਅੱਗੇ ਹਨ, ਬਲਕਿ ਉਦਯੋਗ ਦੇ ਰੁਝਾਨਾਂ ਅਤੇ ਕਾਰਜਪ੍ਰਣਾਲੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੂੰ ਫਿਲਮ ਬਜ਼ਾਰ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਨਿਰਮਾਤਾਵਾਂ ਅਤੇ ਨਿਵੇਸ਼ਕਾਂ ਦੇ ਸਾਹਮਣੇ ਸਫ਼ਲਤਾਪੂਰਵਕ ਪੇਸ਼ ਵੀ ਕਰ ਰਹੇ ਹਨ।”

 

ਤਿੰਨ ਹਿੱਸਿਆਂ ਵਾਲੀ ਇੰਟੈਂਸਿਵ ਵਰਕਸ਼ਾਪ ਇੱਕ ਸਲਾਨਾ ਪ੍ਰੋਗਰਾਮ ਹੈ, ਜੋ ਉੱਭਰਦੇ ਅਤੇ ਸਥਾਪਿਤ ਸਕ੍ਰੀਨਰਾਈਟਰਸ ਨੂੰ ਭਾਰਤ ਅਤੇ ਦੁਨੀਆ ਭਰ ਦੇ ਮੰਨੇ-ਪ੍ਰਮੰਨੇ ਸਕ੍ਰਿਪਟ ਮਾਹਿਰਾਂ ਦੀ ਅਗਵਾਈ ਵਿੱਚ ਆਪਣੇ ਸਕ੍ਰੀਨਪਲੇਅ ਨੂੰ ਪੂਰੀ ਤਰ੍ਹਾਂ ਵਿਕਸਿਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।

 

ਇਸ ਸਾਲ ਦੇ ਮੈਂਟਰਸ ਵਿੱਚ ਐੱਨਐੱਫਡੀਸੀ ਸਕ੍ਰੀਨਰਾਈਟਰਸ ਲੈਬ ਦੇ ਸੰਸਥਾਪਕ ਮਾਰਟਨ ਰਬਾਰਟਸ (ਨਿਊਜ਼ੀਲੈਂਡ) ਕਲੇਯਰ ਡੋਬਿਨ (ਆਸਟ੍ਰੇਲੀਆ), ਬਿਕਾਸ ਮਿਸ਼ਰਾ (ਮੁੰਬਈ) ਅਤੇ ਕੇਤਕੀ ਪੰਡਿਤ (ਪੁਣੇ) ਸ਼ਾਮਲ ਹਨ।

 

ਮੁਲਾਂਕਣਕਰਤਾਵਾਂ ਵਿੱਚ ਭਾਰਤੀ ਅਤੇ ਅੰਤਰਰਾਸ਼ਟਰੀ ਫਿਲਮ ਨਿਰਮਾਤਾ, ਨਿਰਮਾਤਾ ਅਤੇ ਪੱਤਰਕਾਰ ਮੇਲਾਨੀ ਡਿਕਸ, ਸਿੰਥੀਆ ਕੇਨ, ਗਿਆਨ ਕੋਰਿਆ, ਅਰਫੀ ਲਾਂਬਾ, ਸਿਧਾਰਥ ਜਾਟਲਾ, ਉਦਿਤਾ ਝੁਝੁਨਵਾਲਾ ਅਤੇ ਕਚਨ ਕਾਲੜਾ ਸ਼ਾਮਲ ਹਨ।

2023 ਸਕ੍ਰੀਨਰਾਈਟਰਸ ਲੈਬ ਦੇ ਪ੍ਰਤੀਭਾਗੀ ਅਤੇ ਪ੍ਰੋਜੈਕਟ (ਵਰਣਮਾਲਾ ਲੜੀ ਵਿੱਚ, ਅੰਤਿਮ ਨਾਲ) ਹਨ:

  • ਅਵਿਨਾਸ਼ ਅਰੂਣ –“ਬੂਮਰੈਂਗ” (ਸਰਵਸ਼੍ਰੇਸ਼ਠ ਮਰਾਠੀ ਫਿਲਮ ਕਿੱਲਾ ਦੇ ਲਈ ਰਾਸ਼ਟਰੀ ਪੁਰਸਕਾਰ ਵਿਜੇਤਾ)
  • ਸੰਜੂ ਕਡੂ- “ਕੋਸਲਾ (ਦ ਕੋਕੂਨ)”
  • ਰੋਹਨ ਕੇ. ਮਹਿਤਾ –“ਐਬਸੈਂਟ”
  • ਨੇਹਾ ਨੇਗੀ – “ਛਾਉਣੀ (ਕੈਂਟ)”
  • ਵਤਸਲਾ ਪਟੇਲ –ਦਾਂਤ (Bite)
  • ਬਿਸਵਾ ਰੰਜਨ ਪ੍ਰਧਾਨ – “ਪ੍ਰਮਾਣ ਪੱਤਰ
  • ਦਿਵਾ ਸ਼ਾਹ – “ਚਾਬ (ਰਿਫਊਜ਼ੀ)”

·      ਸਵਿਤਾ ਸਿੰਘ – “ਬੈਲਾਡ ਆਵ੍ ਦ ਸਰਕਸ” (ਸਰਬਸ਼੍ਰੇਸ਼ਠ ਸਿਨੇਮੈਟੋਗ੍ਰਾਫੀ ਦੇ ਲਈ ਰਾਸ਼ਟਰੀ ਪੁਰਸਕਾਰ ਵਿਜੇਤਾ)

 

 

ਸਕ੍ਰੀਨਰਾਈਟਰਸ ਲੈਬ 2023 ਬੈਚ (ਖੱਬੇ ਤੋਂ ਸੱਜੇ): ਰੋਹਨ ਕੇ. ਮਹਿਤਾ, ਵਤਸਲਾ ਪਟੇਲ, ਸੰਜੂ ਕਡੁ, ਸਵਿਤਾ ਸਿੰਘ, ਬਿਸਵਾ ਰੰਜਨ ਪ੍ਰਧਾਨ, ਨੇਹਾ ਨੇਗੀ, ਅਵਿਨਾਸ਼ ਅਰੁਣ, ਦਿਵਾ ਸ਼ਾਹ

ਫੋਟੋ ਕ੍ਰੈਡਿਟ: ਐੱਨਐੱਫਡੀਸੀ

ਇਸ ਤੋਂ ਪਹਿਲਾਂ, ਐੱਨਐੱਫਡੀਸੀ ਸਕ੍ਰੀਨਰਾਈਟਰਸ ਲੈਬ ਤੋਂ ਨਿਕਲੇ ਪੁਰਸਕਾਰ ਵਿਜੇਤਾ ਪ੍ਰੋਜੈਕਟ ਵਿੱਚ ਲੰਚ ਬਾਕਸ (ਰਿਤੇਸ਼ ਬਤਰਾ), ਲਿਪਸਟਿਕ ਅੰਡਰ ਮਾਈ ਬੁਰਖਾ (ਅਲੰਕ੍ਰਿਤਾ ਸ਼੍ਰੀਵਾਸਤਵ), ਦਮ ਲਗਾ ਕੇ ਹਈਸ਼ਾ (ਸ਼ਰਤ ਕਟਾਰੀਆ), ਤਿਤਲੀ (ਕਾਨੂ ਬਹਿਲ), ਸ਼ਬ (ਓਨਿਰ), ਏ ਡੈੱਥ ਇਨ ਦ ਗੰਜ (ਕੋਂਕਣਾ ਸੇਨ ਸ਼ਰਮਾ), ਆਈਲੈਂਡ ਸਿਟੀ (ਰੂਚਿਕਾ ਓਬਰਾਏ), ਬੰਬੇ ਰੋਜ਼ (ਗੀਤਾਂਜਲੀ ਰਾਓ), ਅਤੇ ਚਸਕਿਟ (ਪ੍ਰਿਯਾ ਰਾਮਸੁੱਬਨ) ਆਦਿ ਸ਼ਾਮਲ ਹਨ।

* * *

ਪੀਆਈਬੀ ਮੁੰਬਈ/ਜੇਪੀਐੱਸ/ਐੱਸਐੱਸ/ਡੀਆਰ


(Release ID: 1957856) Visitor Counter : 99