ਰਾਸ਼ਟਰਪਤੀ ਸਕੱਤਰੇਤ

ਭਾਰਤੀ ਰੇਲ ਦੇ ਪ੍ਰੋਬੇਸ਼ਨਰਸ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ


ਲੋਕ-ਕੇਂਦ੍ਰਿਤ ਅਤੇ ਵਾਤਾਵਰਣ-ਅਨੁਕੂਲ ਟ੍ਰਾਂਸਪੋਰਟੇਸ਼ਨ ਸਿਸਟਮ ਦੇ ਲਈ ਨਵੀਆਂ ਐਪਲੀਕੇਸ਼ਨਾਂ ਅਤੇ ਸਿਸਟਮਾਂ ਨੂੰ ਤਿਆਰ ਕਰਕੇ ਦੇਸ਼ ਦੀ ਟੈਕਨੋਲੋਜਿਕਲ ਉੱਨਤੀ ਵਿੱਚ ਇੱਕ ਨਵਾਂ ਮਾਰਗ ਬਣਾਓ: ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਦੀ ਰੇਲਵੇ ਪ੍ਰੋਬੇਸ਼ਨਰਸ ਨੂੰ ਕਿਹਾ

Posted On: 14 SEP 2023 12:48PM by PIB Chandigarh

ਇੰਡੀਅਨ ਰੇਲਵੇਜ਼ (2018 ਬੈਚ) ਦੇ 255 ਪ੍ਰੋਬੇਸ਼ਨਰਸ ਦੇ ਇੱਕ ਸਮੂਹ ਨੇ ਅੱਜ (14 ਸਤੰਬਰ, 2023) ਭਾਰਤ ਦੇ ਰਾਸ਼ਟਰਪਤੀ ਭਵਨ ਕਲਚਰਲ ਸੈਂਟਰ ਵਿਖੇ, ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਪ੍ਰੋਬੇਸ਼ਨਰਸ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਰੇਲਵੇਜ਼ ਨਾ ਕੇਵਲ ਭਾਰਤੀ ਅਰਥਵਿਵਸਥਾ ਬਲਕਿ ਭਾਰਤ ਦੀ ਏਕਤਾ ਅਤੇ ਸਮਾਜਿਕ-ਸੱਭਿਆਚਾਰਕ ਵਿਵਿਧਤਾ ਦੀ ਭੀ ਰੀੜ੍ਹ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਇਹ ਉਨ੍ਹਾਂ ਜਿਹੇ ਯੁਵਾ ਅਧਿਕਾਰੀਆਂ ਦੀ ਜ਼ਿੰਮੇਦਾਰੀ ਹੈ ਕਿ ਉਹ ਰੇਲਵੇ ਈਕੋਸਿਸਟਮ ਦੀ ਸਮ੍ਰਿੱਧ ਵਿਰਾਸਤ ਨੂੰ ਅੱਗੇ ਵਧਾਉਣ ਅਤੇ ਭਾਰਤੀ ਰੇਲਵੇਜ਼ ਨੂੰ ਵਿਸ਼ਵ ਵਿੱਚ ਬਿਹਤਰੀਨ ਗੁਣਵੱਤਾ ਵਾਲੀ ਸੇਵਾ ਦਾ ਪ੍ਰਦਾਤਾ ਬਣਾਉਣ ਦਾ ਪ੍ਰਯਾਸ ਕਰਨ।

ਰਾਸ਼ਟਰਪਤੀ ਨੇ ਕਿਹਾ ਕਿ ਟੈਕਨੋਲੋਜੀ ਅੱਜ ਸਾਰੇ ਖੇਤਰਾਂ ਵਿੱਚ ਪ੍ਰੇਰਕ ਸ਼ਕਤੀ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਭਾਰਤੀ ਰੇਲਵੇ, ਜੋ ਹਰ ਦਿਨ ਲੱਖਾਂ ਲੋਕਾਂ ਦੀਆਂ ਜ਼ਰੂਰਤਾਂ ਅਤੇ ਮੰਗਾਂ ਨੂੰ ਪੂਰਾ ਕਰਦੀ ਹੈ ਅਤੇ ਹਰ ਮਹੀਨੇ ਲੱਖਾਂ ਟਨ ਮਾਲ  ਟ੍ਰਾਂਸਪੋਰਟ ਕਰਦੀ ਹੈ, ਦੇ ਲਈ ਟੈਕਨੋਲੋਜੀ ਦਾ ਯਥਾਸੰਭਵ ਬਿਹਤਰੀਨ ਉਪਯੋਗ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਯੁਵਾ ਅਧਿਕਾਰੀਆਂ ਨੂੰ ਲੋਕ-ਕੇਂਦ੍ਰਿਤ ਅਤੇ ਵਾਤਾਵਰਣ ਦੇ ਅਨੁਕੂਲ ਟ੍ਰਾਂਸਪੋਰਟੇਸ਼ਨ ਸਿਸਟਮ ਦੇ ਲਈ ਨਵੀਆਂ ਐਪਲੀਕੇਸ਼ਨਾਂ ਅਤੇ ਸਿਸਟਮਸ ਨੂੰ ਤਿਆਰ ਕਰਕੇ ਦੇਸ਼ ਦੀ ਟੈਕਨੋਲੋਜਿਕਲ ਉੱਨਤੀ ਵਿੱਚ ਇੱਕ ਨਵਾਂ ਰਸਤਾ ਤੈਅ ਕਰਨ ਵਿੱਚ ਯੋਗਦਾਨ ਦੇਣ ਦੀ ਤਾਕੀਦ ਕੀਤੀ।

ਰਾਸ਼ਟਰਪਤੀ ਨੇ ਕਿਹਾ ਕਿ ਜੋ ਲੋਕ ਰੇਲਗੱਡੀਆਂ ਵਿੱਚ ਯਾਤਰਾ ਕਰਦੇ ਹਨ ਉਹ ਆਪਣੀ ਯਾਤਰਾ ਦੀਆਂ ਯਾਦਾਂ ਆਪਣੇ ਨਾਲ ਸੰਜੋ ਕੇ ਰੱਖਦੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਯਾਤਰੀਆਂ ਦੇ ਨਾਲ ਆਪਣੇ ਮਹਿਮਾਨਾਂ ਦੇ ਰੂਪ ਵਿੱਚ ਵਿਵਹਾਰ ਕਰਨ ਅਤੇ ਬਿਹਤਰੀਨ ਸੇਵਾ ਅਤੇ ਬਿਹਤਰੀਨ ਅਨੁਭਵ ਪ੍ਰਦਾਨ ਕਰਨ ਦੀ ਤਾਕੀਦ ਕੀਤੀ, ਜਿਸ ਨੂੰ ਉਹ ਸੰਜੋ ਕੇ ਰੱਖ ਸਕਣ। ਉਨ੍ਹਾਂ ਨੇ ਹਰ ਤਰ੍ਹਾਂ ਨਾਲ ਯਾਤਰੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਨੂੰ ਭੀ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਉੱਨਤ ਟੈਕਨੋਲੋਜੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ-ਅਧਾਰਿਤ-ਐਪਲੀਕੇਸ਼ਨਾਂ ਦੇ ਨਾਲ, ਰੇਲ ਸੁਰੱਖਿਆ ਨੂੰ ਸਰਬ ਉੱਚ ਪ੍ਰਾਥਮਿਕਤਾ ਦਿੰਦੇ ਹੋਏ ਕੁਸ਼ਲ ਅਤੇ ਫੂਲਪਰੂਫ ਸਿਸਟਮਸ ਡਿਜ਼ਾਈਨ ਕੀਤੇ ਜਾਣੇ ਚਾਹੀਦੇ ਹਨ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-

*********

ਡੀਐੱਸ/ਏਕੇ    



(Release ID: 1957729) Visitor Counter : 64