ਵਿੱਤ ਮੰਤਰਾਲਾ
azadi ka amrit mahotsav

ਵਿੱਤੀ ਸਮਾਵੇਸ਼ ‘ਤੇ ਚੌਥੀ ਜੀ-20 ਗਲੋਬਲ ਸਾਂਝੇਦਾਰੀ ਮੀਟਿੰਗ 14-16 ਸਤੰਬਰ 2023 ਦੌਰਾਨ ਮੁੰਬਈ ਵਿੱਚ ਹੋਵੇਗੀ

Posted On: 13 SEP 2023 3:41PM by PIB Chandigarh

ਵਿੱਤੀ ਸਮਾਵੇਸ਼ ‘ਤੇ ਚੌਥੀ ਜੀ-20 ਗਲੋਬਲ ਸਾਂਝੇਦਾਰੀ (ਜੀਪੀਐੱਫਆਈ) ਮੀਟਿੰਗ 14-16 ਸਤੰਬਰ, 2023 ਤੱਕ ਮੁੰਬਈ ਵਿੱਚ ਆਯੋਜਿਤ ਹੋਣ ਵਾਲੀ ਹੈ। ਇਸ ਮੀਟਿੰਗ ਵਿੱਚ ਜੀ-20 ਮੈਂਬਰ ਦੇਸ਼ਾਂ, ਵਿਸ਼ੇਸ਼ ਸੱਦੇ ਗਏ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ 50 ਤੋਂ ਵਧ ਪ੍ਰਤੀਨਿਧੀ ਸ਼ਾਮਲ ਹੋਣਗੇ। ਮੀਟਿੰਗ ਵਿੱਚ ਡਿਜੀਟਲ ਵਿੱਤੀ ਸਮਾਵੇਸ਼ ਅਤੇ ਐੱਸਐੱਮਈ ਵਿੱਤ ਦੇ ਖੇਤਰਾਂ ਵਿੱਚ ਜੀ-20 ਇੰਡੀਆ ਪ੍ਰੈਜ਼ੀਡੈਂਸੀ ਦੇ ਤਹਿਤ ਵਿੱਤੀ ਸਮਾਵੇਸ਼ ਏਜੰਡੇ ਦੇ ਚੱਲ ਰਹੇ ਕੰਮ ‘ਤੇ ਚਰਚਾ ਹੋਵੇਗੀ।

ਇਸ ਮੀਟਿੰਗ ਤੋਂ ਪਹਿਲਾਂ, ਐੱਮਐੱਸਐੱਮਈ ਨੂੰ ਸਕ੍ਰਿਅ ਕਰਨ ਲਈ ਡਿਜੀਟਲ ਜਨਤਕ ਬੁਨਿਆਦੀ ਢਾਂਚੇ ‘ਤੇ ਇੱਕ ਸ਼ਿੰਪੋਜ਼ੀਅਮ 14 ਸਤੰਬਰ, 2023 ਨੂੰ ਆਯੋਜਿਤ ਕੀਤਾ ਜਾਵੇਗਾ। ਸ਼ਿੰਪੋਜ਼ੀਅਮ ਵਿੱਚ ਦੋ ਪ੍ਰਮੁੱਖ ਵਿਸ਼ਿਆਂ “ਡਿਜੀਟਲ ਜਨਤਕ ਬੁਨਿਆਦੀ ਢਾਂਚੇ ਰਾਹੀਂ ਉੱਚ ਆਰਥਿਕ ਵਿਕਾਸ ਦੇ ਲਈ ਐੱਮਐੱਸਐੱਮਈ ਨੂੰ ਸਕ੍ਰਿਅ ਕਰਨਾ” ਅਤੇ “ਕ੍ਰੈਡਿਟ ਗਾਰੰਟੀ ਅਤੇ ਐੱਸਐੱਮਈ ਈਕੋਸਿਸਟਮ” ‘ਤੇ ਗਲੋਬਲ ਮਾਹਿਰਾਂ  ਦਰਮਿਆਨ ਪੈਨਲ ਚਰਚਾ ਹੋਵੇਗੀ। ਇਸ ਸ਼ਿੰਪੋਜ਼ੀਅਮ ਵਿੱਚ ਐੱਮਐੱਸਐੱਮਈ ਦੇ ਤੇਜ਼ੀ ਨਾਲ ਵਧਦੇ ਸਮਾਵੇਸ਼ ਵਿੱਚ ਡੀਪੀਆਈ ਦੀ ਭੂਮਿਕਾ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਅੱਗਲੇ ਦੋ ਦਿਨਾਂ ਦੌਰਾਨ, ਜੀਪੀਐੱਫਆਈ ਮੈਂਬਰ ਡਿਜੀਟਲ ਵਿੱਤੀ ਸਮਾਵੇਸ਼ ਲਈ ਜੀ20 ਜੀਪੀਐੱਫਆਈ ਉੱਚ ਪੱਧਰੀ ਸਿਧਾਂਤਾਂ ਦੇ ਲਾਗੂਕਰਣ, ਨੈਸ਼ਨਲ ਰੈਮਿਟੈਂਸ ਸਕੀਮਾਂ ਦੇ ਅੱਪਡੇਟ ਅਤੇ ਐੱਸਐੱਮਈ ਵਿੱਤ ਪੋਸ਼ਣ ਵਿੱਚ ਆਮ ਰੁਕਾਵਟਾਂ ਨੂੰ ਦੂਰ ਕਰਨ ਲਈ ਐੱਸਐੱਮਈ ਸਰਵੋਤਮ ਪ੍ਰਥਾਵਾਂ ਅਤੇ ਨਵੇਂ ਉਪਕਰਣਾਂ ਦੇ ਸਬੰਧ ਵਿੱਚ ਜੀਪੀਐੱਫਆਈ ਕਾਰਜ ‘ਤੇ ਚਰਚਾ ਕਰਨਗੇ।

ਜੀਪੀਐੱਫਆਈ ਮੀਟਿੰਗ ਦੇ ਹਿੱਸੇ ਵਜੋਂ 16 ਸਤੰਬਰ, 2023 ਨੂੰ “ਡਿਜੀਟਲ ਜਨਤਕ ਬੁਨਿਆਦੀ ਢਾਂਚੇ ਰਾਹੀਂ ਵਿੱਤੀ ਸਮਾਵੇਸ਼ ਨੂੰ ਅੱਗੇ ਵਧਾਉਣਾ: ਡਿਜੀਟਲ ਅਤੇ ਵਿੱਤੀ ਸਾਖਰਤਾ ਅਤੇ ਖਪਤਕਾਰ ਸੁਰੱਖਿਆ ਰਾਹੀਂ ਖਪਤਕਾਰਾਂ ਨੂੰ ਸਸ਼ਕਤ ਬਣਾਉਣਾ” ਵਿਸ਼ੇ ‘ਤੇ ਇੱਕ ਸ਼ਿੰਪੋਜ਼ੀਅਮ ਵੀ ਆਯੋਜਿਤ ਕੀਤਾ ਜਾਵੇਗਾ।

ਚੌਥੀ ਜੀਪੀਐੱਫਆਈ ਡਬਲਿਊਜੀ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਨਿਧੀ ਮੁੰਬਈ ਵਿੱਚ ਕਨਹੇਰੀ ਗੁਫਾਵਾਂ ਦਾ ਵੀ ਦੌਰਾ ਕਰਨਗੇ।

*************

 

ਐੱਮਐੱਮ/ਜੇਪੀਐੱਸ/ਪੀਐੱਮ

 


(Release ID: 1957350) Visitor Counter : 92