ਸੱਭਿਆਚਾਰ ਮੰਤਰਾਲਾ
ਸੱਭਿਆਚਾਰ ਮੰਤਰਾਲੇ ਨੇ ਸਫ਼ਲਤਾਪੂਰਵਕ ਸਵੱਛਤਾ ਅਭਿਯਾਨ ਚਲਾਇਆ
Posted On:
13 SEP 2023 3:35PM by PIB Chandigarh
ਸੱਭਿਆਚਾਰ ਮੰਤਰਾਲੇ ਨੇ ਆਪਣੇ ਨਾਲ ਸਬੰਧ, ਅਧੀਨ ਅਤੇ ਖੁਦਮੁਖਤਿਆਰ ਸੰਸਥਾਵਾਂ ਦੇ ਮਾਧਿਅਮ ਨਾਲ ਦਸੰਬਰ 2022 ਤੋਂ ਅਗਸਤ 2023 ਤੱਕ ਸਫ਼ਲਤਾਪੂਰਵਕ ਸਵੱਛਤਾ ਅਭਿਯਾਨ ਚਲਾਇਆ ਅਤੇ ਨਿਯਮਿਤ ਤੌਰ ‘ਤੇ ਐੱਸਸੀਡੀਪੀਐੱਮ ਪੋਰਟਲ ‘ਤੇ ਮਹੀਨਾਵਾਰ ਰਿਪੋਰਟ ਅੱਪਲੋਡ ਕੀਤੀ।
ਇਸ ਮਿਆਦ ਦੇ ਦੌਰਾਨ, ਮੰਤਰਾਲੇ ਨੇ ਇੰਟਰ ਮਿਨੀਸਟ੍ਰੀਅਲ ਕਨਸਲਟੇਸ਼ਨ (ਆਈਐੱਮਸੀ) ਸੰਦਰਭਾਂ (ਕੈਬਨਿਟ ਪ੍ਰਸਤਾਵ) ਵਿੱਚ 100 ਪ੍ਰਤੀਸ਼ਤ ਡਿਸਪੋਜ਼ਲ, ਰਾਜ ਸਰਕਾਰ ਸੰਦਰਭ ਵਿੱਚ 82 ਪ੍ਰਤੀਸ਼, ਪੀਐੱਮਓ ਸੰਦਰਭ ਵਿੱਚ 86 ਪ੍ਰਤੀਸ਼ਤ ਡਿਸਪੋਜ਼ਲ, ਐੱਮਪੀ ਸੰਦਰਭ ਵਿੱਚ 73 ਪ੍ਰਤੀਸ਼ਤ ਡਿਸਪੋਜ਼ਲ ਹਾਸਲ ਕੀਤਾ ਹੈ। ਸਮੀਖਿਆ ਦੇ ਲਈ ਨਿਰਧਾਰਿਤ ਵਾਸਤਵਿਕ ਫਾਈਲਾਂ ਵਿੱਚੋਂ 71 ਪ੍ਰਤੀਸ਼ਤ ਫਾਈਲਾਂ ਦੀ ਸਮੀਖਿਆ ਕੀਤੀ ਜਾ ਚੁੱਕੀ ਹੈ। ਇਸ ਦੇ ਇਲਾਵਾ, ਪਹਿਚਾਣੇ ਗਏ 66 ਸਵੱਛਤਾ ਅਭਿਯਾਨ ਸਥਲਾਂ ਵਿੱਚੋਂ 56 ਸਥਲਾਂ ‘ਤੇ ਸਵੱਛਤਾ ਅਭਿਯਾਨ ਸਫ਼ਲਤਾਪੂਰਵਕ ਚਲਾਇਆ ਗਿਆ ਹੈ।
ਮੰਤਰਾਲਾ ਦੁਆਰਾ 16 ਤੋਂ 30 ਅਪ੍ਰੈਲ, 2023 ਤੱਕ ਸਵੱਛਤਾ ਪਖਵਾੜਾ ਵੀ ਮਨਾਇਆ ਗਿਆ ਅਤੇ ਇਸ ਪਖਵਾੜੇ ਦੇ ਦੌਰਾਨ ਮੰਤਰਾਲੇ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਵੱਛਤਾ ਸਹੁੰ ਚੁੱਕੀ। ਸਵੱਛਤਾ, ਉਚਿਤ ਰਿਕਾਰਡ ਪ੍ਰਬੰਧਨ ਸੁਨਿਸ਼ਚਿਤ ਕਰਨ ਦੇ ਲਈ, ਸਾਰੇ ਅਨੁਭਾਗਾਂ/ਪ੍ਰਭਾਗਾਂ ਅਤੇ ਆਸ-ਪਾਸ ਦੇ ਦਫ਼ਤਰ ਪਰਿਸਰਾਂ ਦਾ ਸਵੱਛਤਾ ਨਿਰੀਖਣ ਕੀਤਾ ਗਿਆ। ਸ਼ਾਸਤ੍ਰੀ ਭਵਨ ਦੇ ਅੰਦਰ ਤੇ ਆਸ-ਪਾਸ ਦੇ ਦਫ਼ਤਰ ਪਰਿਸਰ ਨੂੰ ਸਾਫ਼-ਸੁਥਰਾ ਬਣਾਉਣ ਲਈ ਸਵੱਛਤਾ ਅਭਿਯਾਨ/ਸ੍ਰਮਦਾਨ ਦਾ ਆਯੋਜਨ ਕੀਤਾ ਗਿਆ।
****
ਐੱਸਕੇ
(Release ID: 1957334)
Visitor Counter : 84