ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਖਾਹਿਸ਼ੀ ਬਲਾਕ ਪ੍ਰੋਗਰਾਮ ਮਾਡਿਊਲ ਹੁਣ ਆਈਜੀਓਟੀ ਕਰਮਯੋਗੀ ਪਲੈਟਫਾਰਮ ‘ਤੇ ਉਪਲਬਧ
Posted On:
12 SEP 2023 1:39PM by PIB Chandigarh
ਸਰਕਾਰੀ ਅਧਿਕਾਰੀਆਂ ਲਈ ਸਮਰੱਥਾ ਵਿਕਾਸ ਈਕੋਸਿਸਟਮ ਵਿੱਚ ਕੁਸ਼ਲਤਾ ਲਈ ਇੰਟੀਗ੍ਰੇਟਿਡ ਗਵਰਨਮੈਂਟ ਔਨਲਾਈਨ ਟ੍ਰੇਨਿੰਗ ਕਰਮਯੋਗੀ ਭਾਰਤ ਨੇ ਇੱਕ ਨਵਾਂ ਕਿਊਰੇਟਿਡ ਸੰਗ੍ਰਹਿ ਲਾਂਚ ਕੀਤਾ ਹੈ। ਨੀਤੀ ਆਯੋਗ ਦੀ ਸਾਂਝੇਦਾਰੀ ਨਾਲ ਸ਼ੁਰੂ ਕੀਤਾ ਗਿਆ ਇਹ ਸੰਗ੍ਰਹਿ ਖਾਹਿਸ਼ੀ ਬਲਾਕ ਪ੍ਰੋਗਰਾਮ ਨੂੰ ਸਮਰਪਿਤ ਹੈ।
ਨੀਤੀ ਆਯੋਗ ਨੇ ਖਾਹਿਸ਼ੀ ਬਲਾਕ ਪ੍ਰੋਗਰਾਮ ਦੀ ਸਫ਼ਲਤਾ ਦੇ ਅਧਾਰ ‘ਤੇ ਖਾਹਿਸ਼ੀ ਬਲਾਕ ਪ੍ਰੋਗਰਾਮ ਸ਼ੁਰੂ ਕੀਤਾ ਹੈ।
ਇਸ ਦਾ ਉਦੇਸ਼ 500 ਚੁਣੇ ਹੋਏ ਬਲਾਕਾਂ ਵਿੱਚ 500 ਬਲਾਕ ਪੱਧਰੀ ਅਧਿਕਾਰੀਆਂ ਦੀ ਕਾਰਜਸ਼ੈਲੀ, ਕਾਰਜਖੇਤਰ ਅਤੇ ਵਿਵਹਾਰ ਸਮੱਰਥਾਵਾਂ ਵਿੱਚ ਹੋਰ ਸੁਧਾਰ ਕਰਨਾ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਰਤੱਵਾਂ ਅਤੇ ਜ਼ਿੰਮੇਦਾਰੀਆਂ ਨੂੰ ਪ੍ਰਭਾਵੀ ਢੰਗ ਨਾਲ ਪੂਰਾ ਕਰਨ ਲਈ ਅਹਿਮ ਵਿਸ਼ਿਆਂ ਨਾਲ ਜਾਣੂ ਕਰਵਾਇਆ ਜਾ ਸਕੇ।
ਕਿਊਰੇਟਿਡ ਮਾਡਿਊਲ ਦੇ ਜ਼ਰੀਏ, ਆਈਜੀਓਟੀ ਪਲੈਟਫਾਰਮ ਘੱਟ ਸੁਵਿਧਾਵਾਂ ਵਾਲੇ ਬਲਾਕਾਂ ਵਿੱਚ ਪਰਿਵਰਤਨ ਲਿਆਏਗਾ ਇਸ ਵਿੱਚ ਬਲਾਕ ਅਧਿਕਾਰੀਆਂ ਦੇ ਯੋਗਦਾਨ ਨੂੰ ਸਮ੍ਰਿੱਧ ਅਤੇ ਸਮਰੱਥ ਬਣਾਉਣ ਦਾ ਪ੍ਰਯਾਸ ਕੀਤਾ ਜਾਵੇਗਾ, ਇਸ ਪ੍ਰਕਾਰ ਪੂਰੇ ਭਾਰਤ ਵਿੱਚ ਜ਼ਮੀਨੀ ਪੱਧਰ ‘ਤੇ ਪ੍ਰਸ਼ਾਸਨਿਕ ਵਿਵਸਥਾ ਵਿੱਚ ਸੁਧਾਰ ਹੋਵੇਗਾ। ਇਸ ਵਿੱਚ 10 ਕੋਰਸ ਸ਼ਾਮਲ ਹਨ:
1 ਟਾਈਮ ਮੈਨੇਜਮੈਂਟ (ਡੀਓਪੀਟੀ), 2) ਨਾਗਰਿਕ ਕੇਂਦਰਿਤਤਾ ਲਈ ਸੰਚਾਰ (ਡੀਓਪੀਟੀ), 3) ਲੀਡਰਸ਼ਿਪ (ਡੀਓਪੀਟੀ), 4) ਮਿਸ਼ਨ ਵਾਤਾਵਰਣ ਲਈ ਤੰਦਰੁਸਤ ਜੀਵਨ ਸ਼ੈਲੀ (ਲਾਈਫ), (ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ) 5) ਟਿਕਾਊ ਵਿਕਾਸ ਟੀਚਾ (ਆਈਐੱਸਟੀਐੱਮ), 6) ਸਮੱਸਿਆ ਸਮਾਧਾਨ ਅਤੇ ਫੈਸਲੇ ਲੈਣ ਦੀ ਸਮਰੱਥਾ (ਡੀਓਪੀਟੀ), 7) ਸੈਲਫ-ਲੀਡਰਸ਼ਿਪ (ਦ ਆਰਟ ਆਵ੍ ਲਿਵਿੰਗ), 8) ਤਣਾਓ ਪ੍ਰਬੰਧਨ (ਡੀਓਪੀਟੀ), 9) ਵਰਕਪਲੇਸ ‘ਤੇ ਯੋਗ ਬ੍ਰੇਕ (ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ); ਅਤੇ 10) ਟੀਮ ਨਿਰਮਾਣ ਸਮਰੱਥਾ (ਡੀਓਪੀਟੀ)।
ਆਈਜੀਓਟੀ ਕਰਮਯੋਗੀ (https://igotkarmayogi.gov.in/) ਸਰਕਾਰੀ ਅਧਿਕਾਰੀਆਂ ਦੀ ਸਮਰੱਥਾ ਨਿਰਮਾਣ ਯਾਤਰਾ ਵਿੱਚ ਮਾਰਗਦਰਸ਼ਨ ਲਈ ਇੱਕ ਵਿਆਪਕ ਔਨਲਾਈਨ ਪੋਰਟਲ ਹੈ। ਪੋਰਟਲ ਔਨਲਾਈਨ ਸਿੱਖਣ, ਯੋਗਤਾ ਪ੍ਰਬੰਧਨ, ਕਰੀਅਰ ਪ੍ਰਬੰਧਨ, ਚਰਚਾ, ਘਟਨਾਵਾਂ ਅਤੇ ਨੈੱਟਵਰਕਿੰਗ ਲਈ 6 ਫੰਕਸ਼ਨਲ ਹਬਸ ਨੂੰ ਜੋੜ੍ਹਦਾ ਹੈ। ਵਰਤਮਾਨ ਵਿੱਚ ਇੰਟੀਗ੍ਰੇਟਿਡ ਗਵਰਨਮੈਂਟ ਔਨਲਾਈਨ ਟ੍ਰੇਨਿੰਗ ਪਲੈਟਫਾਰਮ (ਆਈਜੀਓਟੀ) ‘ਤੇ 22.2 ਲੱਖ ਤੋਂ ਵੱਧ ਵਿਦਿਆਰਥੀ ਰਜਿਸਟਰਡ ਹਨ ਅਤੇ ਇਨ੍ਹਾਂ ਲਈ 685 ਤੋਂ ਵੱਧ ਕੋਰਸ ਉਪਲਬਧ ਹਨ।
*****
ਐੱਸਐੱਨਸੀ/ਪੀਕੇ
(Release ID: 1957039)
Visitor Counter : 121