ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਲੱਦਾਖ ਵਿੱਚ ਰਾਸ਼ਟਰੀ ਰਾਜਮਾਰਗ 301 ‘ਤੇ 230 ਕਿਲੋਮੀਟਰ ਲੰਬੀ ਕਾਰਗਿਲ-ਜ਼ੇਂਸਕਰ ਸੜਕ ਦਾ ਅੱਪਗ੍ਰੇਡ ਅਤੇ ਚੌੜੀਕਰਨ ਕੰਮ ਸ਼ੁਰੂ ਹੋਇਆ: ਸ਼੍ਰੀ ਨਿਤਿਨ ਗਡਕਰੀ
Posted On:
12 SEP 2023 8:29PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਲੱਦਾਖ ਵਿੱਚ ਰਾਸ਼ਟਰੀ ਰਾਜਮਾਰਗ 301 ਦੇ ਮਹੱਤਵਪੂਰਨ ਖੰਡ ‘ਤੇ 230 ਕਿਲੋਮੀਟਰ ਲੰਬੀ ਕਾਰਗਿਲ-ਜ਼ੇਂਸਕਰ ਸੜਕ ਦਾ ਅੱਪਗ੍ਰੇਡ ਅਤੇ ਚੌੜੀਕਰਨ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟਾਂ ਦੀ ਇੱਕ ਲੜੀ ਵਿੱਚ ਕਿਹਾ ਕਿ ਇਸ ਵਿਸਤ੍ਰਿਤ ਪ੍ਰੋਜੈਕਟ ਨੂੰ 8 ਪੈਕੇਜ ਵਿੱਚ ਵੰਡਿਆ ਗਿਆ ਹੈ। ਇਸ ਦੇ 5ਵੇਂ ਪੈਕੇਜ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਗਿਆ ਹੈ ਜਦਕਿ ਪੈਕੇਜ 6 ਅਤੇ ਪੈਕੇਜ 7 ਇਸੇ ਵਿੱਤ ਵਰ੍ਹੇ ਦੇ ਲਈ ਨਿਰਧਾਰਿਤ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 3 ਪੈਕੇਜਾਂ ਦੇ ਤਹਿਤ 97.726 ਕਿਲੋਮੀਟਰ ਲੰਬੀ ਸੜਕ ਵਿੱਚ 13 ਪ੍ਰਮੁੱਖ ਪੁਲ, 18 ਛੋਟੇ ਪੁਲ ਅਤੇ 620 ਪੁਲੀਆਂ ਸ਼ਾਮਲ ਹਨ।
ਸ਼੍ਰੀ ਗਡਕਰੀ ਨੇ ਕਿਹਾ ਕਿ ਇਹ ਬਹੁਤ ਚੁਣੌਤੀਆਂ ਵਾਲਾ ਇਲਾਕਾ ਹੈ ਜਿੱਥੇ ਇੱਕ ਤਰਫ਼ ਡੂੰਘੀ ਖਾਈ ਹੈ ਅਤੇ ਦੂਸਰੀ ਤਰਫ਼ ਖੜੀ ਪਹਾੜੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿੱਚ ਘੱਟ ਵਨਸਪਤੀਆਂ ਅਤੇ ਘੱਟ ਔਕਸੀਜਨ ਪੱਧਰ ਦੇ ਨਾਲ ਹੀ ਵਾਤਾਵਰਣ ਬਹੁਤ ਸਖ਼ਤ ਹੈ। ਨਾਲ ਹੀ ਅਤਿਅਧਿਕ ਠੰਡੀ ਜਲਵਾਯੂ ਚੁਣੌਤੀਆਂ ਨੂੰ ਕਿਤੇ ਵਧਾ ਦਿੰਦੀ ਹੈ। ਇਸ ਇਲਾਕੇ ਦੇ ਅੱਧੇ ਤੋਂ ਵੱਧ ਹਿੱਸੇ ਵਿੱਚ ਬਸਤੀ ਅਤੇ ਨੈੱਟਵਰਕ ਕਨੈਕਟੀਵਿਟੀ ਦੀ ਘਾਟ (ਕਮੀ) ਹੈ।
ਸ਼੍ਰੀ ਗਡਕਰੀ ਨੇ ਕਿਹਾ ਕਿ ਕੰਮ ਪੂਰਾ ਹੋਣ ‘ਤੇ ਸਾਰੇ ਮੌਸਮਾਂ ਦੇ ਅਨੁਕੂਲ ਇਹ ਸੜਕ ਇੱਕ ਮਹੱਤਵਪੂਰਨ ਬੁਨਿਆਦੀ ਢਾਂਚਾ ਪਰਿਸੰਪੱਤੀ ਦੇ ਰੂਪ ਵਿੱਚ ਕੰਮ ਕਰੇਗੀ। ਇਸ ਨਾਲ ਸੈਨਾ ਅਤੇ ਭਾਰੀ ਸੈਨਾ ਦੇ ਸਾਜੋਸਾਮਾਨ ਦੀ ਆਵਾਜਾਈ ਵਿੱਚ ਸੁਵਿਧਾ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਆਪਣੇ ਸਾਮਰਿਕ ਮਹੱਤਵ ਤੋਂ ਇਲਾਵਾ, ਇਹ ਪ੍ਰੋਜੈਕਟ ਆਲੇ-ਦੁਆਲੇ ਦੇ ਖੇਤਰ ਵਿੱਚ ਆਰਥਿਕ ਵਿਕਾਸ ਅਤੇ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਤਿਆਰ ਹੈ।
ਸ਼੍ਰੀ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਕੀਤੀ ਗਈ ਇਹ ਮਹੱਤਵਪੂਰਨ ਪਹਿਲ ਸਰਹੱਦੀ ਇਲਾਕਿਆਂ ਵਿੱਚ ਕੁਸ਼ਲ, ਸੁਗਮ ਤੇ ਵਾਤਾਵਰਣ ਦੇ ਅਨੁਕੂਲ ਮੋਬੀਲਿਟੀ ਸੁਨਿਸ਼ਚਿਤ ਕਰਨ ਦੀ ਪ੍ਰਤੀਬੱਧਤਾ ਦਰਸਾਉਂਦੀ ਹੈ।
****
ਐੱਮਜੇਪੀਐੱਸ
(Release ID: 1956979)
Visitor Counter : 126