ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
azadi ka amrit mahotsav

ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਵਿੱਚ ਲੰਬਿਤ ਮਾਮਲਿਆਂ ਦੇ ਨਿਪਟਾਰੇ (ਐੱਸਸੀਡੀਪੀਐੱਮ) ਅਤੇ ਸਵੱਛਤਾ ਅਭਿਯਾਨ ਦੇ ਲਈ ਵਿਸ਼ੇਸ਼ ਅਭਿਯਾਨ 2.0 ਦਾ ਸੰਚਾਲਨ


ਦਸੰਬਰ 2022 ਤੋਂ ਅਗਸਤ 2023 ਦੀ ਮਿਆਦ ਦੇ ਦੌਰਾਨ 1,051 ਸਵੱਛਤਾ ਅਭਿਯਾਨਾਂ ਦਾ ਸਫਲਤਾਪੂਰਵਕ ਸੰਚਾਲਨ, 27,162 ਵਰਗ ਫੁੱਟ ਜਗ੍ਹਾ ਖਾਲ੍ਹੀ ਕਰਵਾਈ, 25,846 ਜਨਤਕ ਸ਼ਿਕਾਇਤਾਂ ਅਤੇ ਅਪੀਲਾਂ ਦਾ ਨਿਪਟਾਰਾ, 4,750 ਫਾਈਲਾਂ ਦਾ ਨਿਪਟਾਰਾ ਅਤੇ ਸਕ੍ਰੈਪ ਨਿਪਟਾਨ ਵਿਕਰੀ ਤੋਂ 25,69,693/- ਰੁਪਏ ਦਾ ਰੈਵੇਨਿਊ ਅਰਜਿਤ

Posted On: 13 SEP 2023 9:05AM by PIB Chandigarh

ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਵਿੱਚ ਲੰਬਿਤ ਮਾਮਲਿਆਂ ਦੇ ਨਿਪਟਾਰੇ (ਐੱਸਸੀਡੀਪੀਐੱਮ) ਅਤੇ ਸਵੱਛਤਾ ਅਭਿਯਾਨ ਦੇ ਲਈ ਵਿਸ਼ੇਸ਼ ਅਭਿਯਾਨ 2.0 ਦਾ ਸੰਚਾਲਨ ਤੇਜ਼ ਗਤੀ ਨਾਲ ਜਾਰੀ ਹੈ।

 

ਇਸ ਅਭਿਯਾਨ ਦਾ ਉਦੇਸ਼ ਲੰਬਿਤ ਮਾਮਲਿਆਂ ਨੂੰ ਘੱਟ ਕਰਨਾ, ਸਵੱਛਤਾ ਨੂੰ ਸੰਸਥਾਗਤ ਬਣਾਉਣਾ, ਇੰਟਰਨਲ ਮੌਨੀਟਰਿੰਗ ਮਕੈਨਿਜ਼ਮ ਨੂੰ ਮਜ਼ਬੂਤ ਕਰਨਾ, ਰਿਕਾਰਡ ਪ੍ਰਬੰਧਨ ਵਿੱਚ ਅਧਿਕਾਰੀਆਂ ਨੂੰ ਟ੍ਰੇਂਡ ਕਰਨਾ, ਬਿਹਤਰ ਰਿਕਾਰਡ ਪ੍ਰਬੰਧਨ ਦੇ ਲਈ ਭੌਤਿਕ ਰਿਕਾਰਡ ਨੂੰ ਡਿਜੀਟਲ ਬਣਾਉਣਾ ਅਤੇ ਸਾਰੇ ਮੰਤਰਾਲਿਆਂ/ਵਿਭਾਗਾਂ ਨੂੰ ਇੱਕ ਹੀ ਡਿਜੀਟਲ ਪਲੈਟਫਾਰਮ www.pgportal.gov.in/scdpm ‘ਤੇ ਲਿਆਉਣਾ ਹੈ।

 

ਉਪਰੋਕਤ ਮਿਆਦ ਦੇ ਦੌਰਾਨ, 11,000 ਫਾਈਲਾਂ ਦੀ ਸਮੀਖਿਆ ਕੀਤੀ ਗਈ ਅਤੇ 864 ਫਾਈਲਾਂ ਦਾ ਨਿਪਟਾਰਾ ਕੀਤਾ ਗਿਆ, 61,380 ਜਨਤਕ ਸ਼ਿਕਾਇਤਾਂ ਅਤੇ ਅਪੀਲਾਂ ਦਾ ਨਿਪਟਾਰਾ ਕੀਤਾ ਗਿਆ, 35 ਸਵੱਛਤਾ ਅਭਿਯਾਨ ਚਲਾਏ ਗਏ, 5,054 ਵਰਗ ਫੁੱਟ ਜਗ੍ਹਾ ਖਾਲ੍ਹੀ ਕਰਵਾਈ ਗਈ ਅਤੇ ਸਕ੍ਰੈਪ ਨਿਪਟਾਨ ਨਾਲ 24,49,293/- ਰੁਪਏ ਦਾ ਰੈਵੇਨਿਊ ਅਰਜਿਤ ਕੀਤਾ ਗਿਆ।

************

ਐੱਸਐੱਸ/ਏਕੇ


(Release ID: 1956976) Visitor Counter : 94


Read this release in: English , Urdu , Hindi , Telugu