ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਕਿਸਾਨਾਂ ਦੇ ਅਧਿਕਾਰਾਂ 'ਤੇ ਪਹਿਲੇ ਗਲੋਬਲ ਸਿੰਪੋਜ਼ੀਅਮ ਦਾ ਉਦਘਾਟਨ ਕੀਤਾ


ਵਿਸ਼ਵ ਦਾ ਕਿਸਾਨ ਭਾਈਚਾਰਾ ਇਸ ਦਾ ਮੋਹਰੀ ਰਾਖਾ ਹੈ: ਰਾਸ਼ਟਰਪਤੀ ਮੁਰਮੂ

ਕਿਸਾਨਾਂ ਨੂੰ ਅਸਾਧਾਰਣ ਸ਼ਕਤੀ ਅਤੇ ਜ਼ਿੰਮੇਦਾਰੀ ਦਿੱਤੀ ਗਈ ਹੈ: ਰਾਸ਼ਟਰਪਤੀ ਮੁਰਮੂ

Posted On: 12 SEP 2023 2:44PM by PIB Chandigarh

ਭਾਰਤ ਦੇ ਰਾਸ਼ਟਰਪਤੀਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (12 ਸਤੰਬਰ, 2023) ਨਵੀਂ ਦਿੱਲੀ ਵਿੱਚ ਕਿਸਾਨ ਅਧਿਕਾਰਾਂ ਤੇ ਪਹਿਲੇ ਗਲੋਬਲ ਸਿੰਪੋਜ਼ੀਅਮ ਦਾ ਉਦਘਾਟਨ ਕੀਤਾ। ਇਸ ਅਵਸਰ ਤੇ ਬੋਲਦੇ ਹੋਏਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਦਾ ਕਿਸਾਨ ਭਾਈਚਾਰਾ ਇਸ ਦਾ ਮੋਹਰੀ ਰਾਖਾ ਹੈ ਅਤੇ ਉਹ ਫ਼ਸਲ ਵਿਵਿਧਤਾ ਦੇ ਸੱਚੇ ਰੱਖਿਅਕ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਅਸਾਧਾਰਣ ਸ਼ਕਤੀ ਅਤੇ ਜ਼ਿੰਮੇਦਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੌਦਿਆਂ ਅਤੇ ਪ੍ਰਜਾਤੀਆਂ ਦੀਆਂ ਵਿਭਿੰਨ ਕਿਸਮਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਅਤੇ ਉਨਾਂ ਨੂੰ ਪੁਨਰਜੀਵਿਤ ਕਰਨ ਦੇ ਕਿਸਾਨਾਂ ਦੇ ਪ੍ਰਯਾਸ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਜਿਨ੍ਹਾਂ ਬਨਸਪਤੀਆਂ ਦੀ ਹੋਂਦ ਸਾਡੇ ਸਾਰਿਆਂ ਲਈ ਬਹੁਤ ਮਹੱਤਵਪੂਰਨ ਹੈ।

 

ਇਸ ਸਿੰਪੋਜ਼ੀਅਮ ਦਾ ਆਯੋਜਨ ਖੁਰਾਕ ਅਤੇ ਖੇਤੀਬਾੜੀ ਸੰਗਠਨਰੋਮ ਦੇ ਖੁਰਾਕ ਅਤੇ ਖੇਤੀਬਾੜੀ ਪਲਾਂਟ ਜੈਨੇਟਿਕ ਰਿਸੋਰਸਿਜ਼ ਬਾਰੇ ਅੰਤਰਰਾਸ਼ਟਰੀ ਸੰਧੀ (ਅੰਤਰਰਾਸ਼ਟਰੀ ਸੰਧੀ) ਦੇ ਸਕੱਤਰੇਤ (Secretariat of the International Treaty on Plant Genetic Resources for Food and Agriculture (International Treaty) of the Food and Agriculture Organization (FAO), Rome) ਦੁਆਰਾ ਕੀਤਾ ਜਾ ਰਿਹਾ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾਪੌਦਾ ਕਿਸਮ ਅਤੇ ਕਿਸਾਨ ਅਧਿਕਾਰ (ਪੀਪੀਵੀਐੱਫਆਰ) ਅਥਾਰਿਟੀ ( Protection of Plant Varieties and Farmers’ Rights (PPVFR) Authority), ਇੰਡੀਅਨ ਕੌਂਸਲ ਆਵ੍ ਐਗਰੀਕਲਚਰਲ ਰਿਸਰਚ (ਆਈਸੀਏਆਰ)ਆਈਸੀਏਆਰ- ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਟਿਊਟ (ਆਈਏਆਰਆਈ)ਅਤੇ ਆਈਸੀਏਆਰ-ਨੈਸ਼ਨਲ ਬਿਊਰੋ ਆਵ੍ ਪਲਾਂਟ ਜੈਨੇਟਿਕ ਰਿਸੋਰਸਿਜ਼ (ਐੱਨਬੀਪੀਜੀਆਰ) (ICAR-National Bureau of Plant Genetic Resources (NBPGR)) ਦੇ ਸਹਿਯੋਗ ਨਾਲ ਆਯੋਜਿਤ ਕਰ ਰਿਹਾ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਵਿਵਿਧਤਾ ਨਾਲ ਭਰਪੂਰ ਇੱਕ ਵਿਸ਼ਾਲ ਦੇਸ਼ ਹੈਜਿਸ ਦਾ ਖੇਤਰਫਲ ਵਿਸ਼ਵ ਦਾ ਕੇਵਲ 2.4 ਪ੍ਰਤੀਸ਼ਤ ਹੈ। ਵਿਸ਼ਵ ਦੇ ਪੌਦਿਆਂ ਦੀਆਂ ਵਿਭਿੰਨ ਕਿਸਮਾਂ ਅਤੇ ਜਾਨਵਰਾਂ ਦੀਆਂ ਸਾਰੀਆਂ ਦਰਜ ਪ੍ਰਜਾਤੀਆਂ ਦਾ 7 ਤੋਂ 8 ਪ੍ਰਤੀਸ਼ਤ ਭਾਰਤ ਵਿੱਚ ਮੌਜੂਦ ਹੈ। ਉਨ੍ਹਾਂ ਨੇ ਕਿਹਾ ਕਿ ਜੈਵਵਿਵਿਧਤਾ ਦੇ ਖੇਤਰ ਵਿੱਚ ਭਾਰਤ ਪੌਦਿਆਂ ਅਤੇ ਪ੍ਰਜਾਤੀਆਂ ਦੀ ਵਿਸਤ੍ਰਿਤ ਲੜੀ ਨਾਲ ਸੰਪੰਨ ਦੇਸ਼ਾਂ ਵਿੱਚੋਂ ਇੱਕ ਹੈ। ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੀ ਇਹ ਸਮ੍ਰਿੱਧ ਖੇਤੀ-ਜੈਵਵਿਵਿਧਤਾ (agro-biodiversity) ਆਲਮੀ ਭਾਈਚਾਰੇ ਦੇ ਲਈ ਅਨੂਪਮ ਨਿਧੀ (ਖਜ਼ਾਨਾ) ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕਿਸਾਨਾਂ ਨੇ ਸਖ਼ਤ ਮਿਹਨਤ ਅਤੇ ਉੱਦਮਤਾ ਨਾਲ ਪੌਦਿਆਂ ਦੀਆਂ ਸਥਾਨਕ ਕਿਸਮਾਂ ਦੀ ਸੰਭਾਲ਼ ਕੀਤੀ ਹੈਜੰਗਲੀ ਪੌਦਿਆਂ ਨੂੰ ਆਪਣੇ ਅਨੁਰੂਪ ਬਣਾਇਆ ਹੈ ਅਤੇ ਪਰੰਪਰਾਗਤ ਕਿਸਮਾਂ ਦਾ ਪੋਸ਼ਣ ਕੀਤਾ ਹੈਇਸ ਨਾਲ ਫ਼ਸਲ ਪ੍ਰਜਣਨ ਪ੍ਰੋਗਰਾਮਾਂ ਨੂੰ ਅਧਾਰ ਮਿਲਿਆ ਹੈ ਅਤੇ ਇਸ ਨਾਲ ਮਨੁੱਖਾਂ ਅਤੇ ਪਸ਼ੂਆਂ ਦੇ ਲਈ ਭੋਜਨ ਅਤੇ ਪੋਸ਼ਣ ਦੀ ਸੁਰੱਖਿਆ ਸੁਨਿਸ਼ਚਿਤ ਹੋਈ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਖੇਤੀਬਾੜੀ ਖੋਜ ਅਤੇ ਟੈਕਨੋਲੋਜੀ ਵਿਕਾਸ ਨੇ ਭਾਰਤ ਨੂੰ 1950-51 ਦੇ ਬਾਅਦ ਤੋਂ ਅਨਾਜਬਾਗਬਾਨੀਮੱਛੀਪਾਲਣਦੁੱਧ ਅਤੇ ਅੰਡਿਆਂ ਦੇ ਉਤਪਾਦਨ ਨੂੰ ਕਈ ਗੁਣਾ ਵਧਾਉਣ ਵਿੱਚ ਯੋਗਦਾਨ ਦਿੱਤਾ ਹੈਇਸ ਨਾਲ ਰਾਸ਼ਟਰੀ ਖੁਰਾਕ ਅਤੇ ਪੋਸ਼ਣ ਸੁਰੱਖਿਆ ਤੇ ਅਨੁਕੂਲ ਪ੍ਰਭਾਵ ਪਿਆ ਹੈ। ਉਨ੍ਹਾਂ ਨੇ ਉਜਾਗਰ ਕੀਤਾ ਕਿ ਖੇਤੀ-ਜੈਵਵਿਵਿਧਤਾ ਰੱਖਿਅਕਾਂ (agro-biodiversity conservers) ਅਤੇ ਮਿਹਨਤੀ ਕਿਸਾਨਾਂਵਿਗਿਆਨੀਆਂ ਅਤੇ ਨੀਤੀ ਨਿਰਮਾਤਾਵਾਂ ਦੇ ਪ੍ਰਯਾਸਾਂ ਨੇ ਸਰਕਾਰ ਦੇ ਸਮਰਥਨ ਨਾਲ ਦੇਸ਼ ਵਿੱਚ ਕਈ ਖੇਤੀਬਾੜੀ ਕ੍ਰਾਂਤੀਆਂ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਟੈਕਨੋਲੋਜੀ ਅਤੇ ਵਿਗਿਆਨ ਵਿਰਾਸਤ ਗਿਆਨ ਦੇ ਪ੍ਰਭਾਵੀ ਰੱਖਿਅਕ ਅਤੇ ਸੰਵਰਧਕ ਦੇ ਰੂਪ ਵਿੱਚ ਕਾਰਜ ਕਰ ਸਕਦੇ ਹਨ।

 ਰਾਸ਼ਟਰਪਤੀ  ਦਾ ਭਾਸ਼ਣ  ਦੇਖਣ ਦੇ ਲਈ  ਇੱਥੇ ਕਲਿੱਕ ਕਰੋ – 

***

ਡੀਐੱਸ/ਏਕੇ 


(Release ID: 1956800) Visitor Counter : 137