ਗ੍ਰਹਿ ਮੰਤਰਾਲਾ

ਪਦਮ ਪੁਰਸਕਾਰ-2024 ਲਈ ਨਾਮਾਂਕਨ 15 ਸਤੰਬਰ, 2023 ਤੱਕ ਖੁੱਲ੍ਹੇ ਹਨ

Posted On: 12 SEP 2023 10:47AM by PIB Chandigarh

ਗਣਤੰਤਰ ਦਿਵਸ, 2024 ਦੇ ਮੌਕੇ ਐਲਾਨੇ ਜਾਣ ਵਾਲੇ ਪਦਮ ਪੁਰਸਕਾਰ 2024 ਲਈ ਔਨਲਾਈਨ ਨਾਮਾਂਕਨ/ਸਿਫਾਰਸ਼ਾਂ ਪਹਿਲੀ ਮਈ 2023 ਤੋਂ ਸ਼ੁਰੂ ਕੀਤੇ ਗਏ ਸਨ। ਪਦਮ ਪੁਰਸਕਾਰਾਂ ਦੇ ਲਈ ਨਾਮਾਂਕਨ ਦੀ ਅੰਤਿਮ ਮਿਤੀ 15 ਸਤੰਬਰ, 2023 ਹੈ। ਪਦਮ ਪੁਰਸਕਾਰਾਂ ਦੇ ਲਈ ਨਾਮਾਂਕਨ/ਸਿਫਾਰਸ਼ਾਂ ਰਾਸ਼ਟਰੀ ਪੁਰਸਕਾਰ ਪੋਰਟਲ ( https://awards.gov.in ) ‘ਤੇ ਔਨਲਾਈਨ ਪ੍ਰਾਪਤ ਕੀਤੀਆਂ ਜਾਣਗੀਆਂ।

 

ਪਦਮ ਪੁਰਸਕਾਰ ਭਾਵ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮਸ਼੍ਰੀ ਦੇਸ਼ ਦੇ ਸਰਬਉੱਚ ਨਾਗਰਿਕ ਪੁਰਸਕਾਰਾਂ ਵਿੱਚੋਂ ਹਨ। 1954 ਵਿੱਚ ਸਥਾਪਿਤ, ਇਨ੍ਹਾਂ ਪੁਰਸਕਾਰਾਂ ਦਾ ਐਲਾਨ ਹਰ ਵਰ੍ਹੇ ਗਣਤੰਤਰ ਦਿਵਸ ਦੇ ਮੌਕੇ ‘ਤੇ ਕੀਤੀ ਜਾਂਦੀ ਹੈ। ਇਹ ਪੁਰਸਕਾਰ ‘ਵਿਸ਼ੇਸ਼ ਕਾਰਜ’ ਨੂੰ ਮਾਨਤਾ ਦਿੰਦੇ ਹਨ ਅਤੇ ਇਨ੍ਹਾਂ ਨੂੰ ਕਲਾ, ਸਾਹਿਤ ਅਤੇ ਸਿੱਖਿਆ, ਖੇਡ, ਮੈਡੀਸਿਨ, ਸਮਾਜਿਕ ਕਾਰਜਾਂ, ਵਿਗਿਆਨ ਅਤੇ ਇੰਜੀਨਿਅਰਿੰਗ, ਜਨਤਕ ਮਾਮਲਿਆਂ, ਨਾਗਰਿਕ ਸੇਵਾ, ਵਪਾਰ ਅਤੇ ਉਦਯੋਗ, ਆਦਿ ਜਿਹੇ ਸਾਰੇ ਖੇਤਰਾਂ/ਵਿਸ਼ਿਆਂ ਵਿੱਚ ਵਿਸ਼ੇਸ਼ ਅਤੇ ਅਸਧਾਰਣ ਉਪਲਬਧੀਆਂ/ਸੇਵਾ ਦੇ ਲਈ ਪ੍ਰਦਾਨ ਕੀਤਾ ਜਾਂਦਾ ਹੈ। ਜਾਤੀ, ਕਾਰੋਬਾਰ, ਅਹੁਦਾ ਜਾਂ ਲਿੰਗ ਦੇ ਭੇਦਭਾਵ ਦੇ ਬਿਨਾ ਸਾਰੇ ਵਿਅਕੀਤ ਇਨ੍ਹਾਂ ਪੁਰਸਕਾਰਾਂ ਲਈ  ਯੋਗ ਹਨ। ਡਾਕਟਰਾਂ ਅਤੇ ਵਿਗਿਆਨੀਆਂ ਨੂੰ ਛੱਡ ਕੇ ਜਨਤਕ ਖੇਤਰ ਦੇ ਉੱਦਮਾਂ (PSUs) ਵਿੱਚ ਕੰਮ ਕਰਨ ਵਾਲੇ ਸਰਕਾਰੀ ਕਰਮਚਾਰੀ ਪਦਮ ਪੁਰਸਕਾਰ ਲਈ ਯੋਗ ਨਹੀਂ ਹਨ।

 

ਸਰਕਾਰ ਪਦਮ ਪੁਰਸਕਾਰਾਂ ਨੂੰ “ਪੀਪੁਲਸ ਪਦਮ” (People’s Padma”) ਵਿੱਚ ਬਦਲਣ ਲਈ ਪ੍ਰਤੀਬੱਧ ਹੈ, ਇਸ ਲਈ ਸਾਰੇ ਨਾਗਰਿਕਾਂ ਨੂੰ ਸਵੈ-ਨਾਮਾਂਕਨ ਸਹਿਤ ਨਾਮਾਂਕਨ/ਸਿਫਾਰਸ਼ਾਂ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ, ਦਿਵਿਯਾਂਗ ਵਿਅਕਤੀਆਂ, ਮਹਿਲਾਵਾਂ ਅਤੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਦਰਮਿਆਨ ਸਮਾਜ ਲਈ ਨਿਸ਼ਕਾਮ ਸੇਵਾ ਕਰ ਰਹੇ ਪ੍ਰਤਿਭਾਸ਼ਾਲੀ ਵਿਅਕਤੀਆਂ ਦੀ ਉਤਕ੍ਰਿਸ਼ਟਤਾ ਅਤੇ ਉਪਲਬਧੀਆਂ ਦੀ ਪਹਿਚਾਣ ਕਰਨ ਲਈ ਠੋਸ ਪ੍ਰਯਾਸ ਕੀਤੇ ਜਾ ਸਕਦੇ ਹਨ।

 

ਰਾਸ਼ਟਰੀ ਪੁਰਸਕਾਰ ਪੋਰਟਲ (Rashtriya Puraskar Portal) (https://awards.gov.in ) ‘ਤੇ ਉਪਲਬਧ ਫਾਰਮੈੱਟ ਵਿੱਚ ਨਾਮਾਂਕਨ/ ਸਿਫ਼ਾਰਸ਼ਾਂ ਵਿੱਚ ਦਰਸਾਏ ਗਏ ਸਾਰੇ ਪ੍ਰਾਸੰਗਿਕ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ, ਜਿਸ ਵਿੱਚ ਵਰਣਨਯੋਗ ਰੂਪ ਵਿੱਚ ਇੱਕ ਹਵਾਲਾ (ਵੱਧ ਤੋਂ ਵੱਧ 800 ਸ਼ਬਦ) ਸ਼ਾਮਲ ਹੋਵੇ, ਜੋ ਸਬੰਧਿਤ ਖੇਤਰ/ਅਨੁਸ਼ਾਸਨ ਵਿੱਚ ਸਿਫਾਰਸ਼ ਕੀਤੇ ਵਿਅਕਤੀ ਦੀਆਂ ਵਿਸ਼ੇਸ਼  ਅਤੇ ਬੇਮਿਸਾਲ ਉਪਲਬਧੀਆਂ /ਸੇਵਾਵਾਂ ਨੂੰ ਸਾਹਮਣੇ ਲਿਆ ਸਕਣ।

ਇਸ ਸਬੰਧ ਵਿੱਚ ਵੇਰਵਾ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ਅਤੇ ਪਦਮ ਪੁਰਸਕਾਰ ਪੋਰਟਲ ‘ਤੇ ‘ਪੁਰਸਕਾਰ ਅਤੇ ਮੈਡਲ’ ਸਿਰਲੇਖ ਦੇ ਤਹਿਤ ਵੀ ਉਪਲਬਧ ਹਨ। ਇਨ੍ਹਾਂ ਪੁਰਸਕਾਰਾਂ ਨਾਲ ਸਬੰਧਿਤ ਕਾਨੂੰਨ ਅਤੇ ਨਿਯਮ ਵੈੱਬਸਾਈਟ ‘ਤੇ ਲਿੰਕ ਦੇ ਨਾਲ ਉਪਲਬਧ ਹਨ।

*****

ਆਰਕੇ/ਏਵਾਈ/ਏਐੱਸਐੱਚ/ਏਕੇਐੱਸ/ਏਐੱਸ 



(Release ID: 1956669) Visitor Counter : 92