ਪੁਲਾੜ ਵਿਭਾਗ
ਵਿਸ਼ਵ ਅੱਜ ਭਾਰਤ ਨੂੰ ਇੱਕ ਬਰਾਬਰ ਸਾਂਝੇਦਾਰ ਦੇ ਰੂਪ ਵਿੱਚ ਦੇਖਦਾ ਹੈ: ਡਾ. ਜਿਤੇਂਦਰ ਸਿੰਘ
ਹੁਣ ਅਸੀਂ ਅਮਰੀਕਾ ਅਤੇ ਰੂਸ ਨੂੰ ਪੁਲਾੜ ਸੈਕਟਰ ਦੀਆਂ ਸੇਵਾਵਾਂ ਦੇ ਰਹੇਂ ਹਾਂ ਅਤੇ 170 ਮਿਲੀਅਨ ਡਾਲਰ ਤੇ 250 ਮਿਲੀਅਨ ਯੂਰੋ ਤੋਂ ਅਧਿਕ ਦੀ ਆਮਦਨ ਅਰਜਿਤ ਕਰ ਰਹੇ ਹਾਂ: ਡਾ. ਜਿਤੇਂਦਰ ਸਿੰਘ
“ਹੁਣ ਅਸੀਂ 8 ਬਿਲੀਅਨ ਡਾਲਰ (66,000 ਕਰੋੜ ਰੁਪਏ) ਦਾ ਪੁਲਾੜ ਵਪਾਰ ਕਰਦੇ ਹਾਂ। ਲੇਕਿਨ ਜਿਸ ਗਤੀ ਨਾਲ ਅਸੀਂ ਅੱਗੇ ਵਧ ਰਹੇ ਹਾਂ, ਭਾਰਤ 2040 ਤੱਕ 40 ਬਿਲੀਅਨ ਡਾਲਰ (3.3 ਲੱਖ ਕਰੋੜ ਰੁਪਏ) ਤੱਕ ਪਹੁੰਚ ਸਕਦਾ ਹੈ, ਜਦਕਿ ਹਾਲ ਦੀ ਇੱਕ ਅੰਤਰਰਾਸ਼ਟਰੀ ਰਿਪੋਰਟ, ਏਡੀਐੱਲ ਰਿਪੋਰਟ ਦੇ ਅਨੁਸਾਰ ਅਸੀਂ 100 ਬਿਲੀਅਨ ਡਾਲਰ ਤੱਕ ਵੀ ਜਾ ਸਕਦੇ ਹਾਂ”
ਵਿਸ਼ਵ ਭਰ ਵਿੱਚ ਹੁਣ ਤੋਂ ਸਮੁੱਚੇ ਵਿਕਾਸ ਮੁੱਖ ਤੌਰ ‘ਤੇ ਟੈਕਨੋਲੋਜੀ ਅਧਾਰਿਤ ਹੋਣ ਜਾ ਰਿਹਾ ਹੈ: ਡਾ. ਜਿਤੇਂਦਰ ਸਿੰਘ
Posted On:
09 SEP 2023 2:02PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪੁਲਾੜ ਅਤੇ ਪਰਮਾਣੂ ਊਰਜਾ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਿਸ਼ਵ ਅੱਜ ਭਾਰਤ ਨੂੰ ਹਰ ਪ੍ਰਕਾਰ ਦੇ ਅੰਤਰਰਾਸ਼ਟਰੀ ਸਹਿਯੋਗ ਵਿੱਚ ਇੱਕ ਬਰਾਬਰ ਸਾਂਝੇਦਾਰੀ ਦੇ ਰੂਪ ਵਿੱਚ ਦੇਖਦਾ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਵਿਸ਼ਵ ਦੇ ਸਭ ਤੋਂ ਵੱਡੇ ਹੈੱਡ ਆਵ੍ ਸਟੇਟ ਹਨ ਅਤੇ ਸਾਰੇ ਹੈੱਡ ਆਵ੍ ਸਟੇਟ ਉਨ੍ਹਾਂ ਨੂੰ ਸਨਮਾਨ ਦੀ ਦ੍ਰਿਸ਼ਟੀ ਨਾਲ ਦੇਖਦੇ ਹਨ।
ਇੱਕ ਪ੍ਰਮੁੱਖ ਰਾਸ਼ਟਰੀ ਪੱਤ੍ਰਿਕਾ ਨੂੰ ਦਿੱਤੇ ਗਏ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ, “ਹੁਣ ਸਾਡਾ ਜ਼ਿਆਦਾਤਰ ਦੇਸ਼ਾਂ ਦੇ ਨਾਲ ਸਹਿਯੋਗ ਹੈ। ਰੂਸ ਅਤੇ ਅਮਰੀਕਾ ਦੇ ਨਾਲ ਸਹਿਯੋਗ ਦਾ ਸਭ ਤੋਂ ਚੰਗਾ ਹਿੱਸਾ ਇਹ ਹੈ ਕਿ ਹੁਣ ਅਸੀਂ ਕਮਜ਼ੋਰ ਨਹੀਂ ਰਹਿ ਗਏ ਹਾਂ। ਹੁਣ ਅਸੀਂ ਬਰਾਬਰ ਸਾਂਝੇਦਾਰ ਹਾਂ ਅਤੇ ਕਈ ਮਾਇਨਿਆਂ ਵਿੱਚ ਅਸੀਂ ਬਰਾਬਰ ਤੋਂ ਵੀ ਅਧਿਕ ਹਾਂ। ਉਦਾਹਰਣ ਦੇ ਲਈ, ਪੁਲਾੜ ਸੈਕਟਰ ਵਿੱਚ ਹੁਣ ਅਸੀਂ ਅਮਰੀਕਾ ਅਤੇ ਰੂਸ ਨੂੰ ਆਪਣੀਆਂ ਸੇਵਾਵਾਂ ਉਧਾਰ ਦੇ ਰਹੇ ਹਾਂ – ਅਸੀਂ ਪਹਿਲਾਂ ਹੀ 170 ਮਿਲੀਅਨ ਡਾਲਰ ਤੋਂ ਅਧਿਕ ਤੇ 250 ਮਿਲੀਅਨ ਯੂਰੋ ਤੋਂ ਜ਼ਿਆਦਾ ਦੀ ਆਮਦਨ ਅਰਜਿਤ ਕਰ ਚੁੱਕੇ ਹਾਂ। ਹੁਣ ਅਸੀਂ 8 ਬਿਲੀਅਨ ਡਾਲਰ (66,000 ਕਰੋੜ ਰੁਪਏ) ਦਾ ਪੁਲਾੜ ਵਪਾਰ ਕਰਦੇ ਹਾਂ, ਲੇਕਿਨ ਜਿਸ ਗਤੀ ਨਾਲ ਅਸੀਂ ਅੱਗੇ ਵਧ ਰਹੇ ਹਾਂ, ਭਾਰਤ 2040 ਤੱਕ 40 ਬਿਲੀਅਨ ਡਾਲਰ (3.3 ਲੱਖ ਕਰੋੜ ਰੁਪਏ) ਤੱਕ ਪਹੁੰਚ ਸਕਦਾ ਹੈ, ਜਦਕਿ ਹਾਲ ਦੀ ਇੱਕ ਅੰਤਰਰਾਸ਼ਟਰੀ ਰਿਪੋਰਟ, ਏਡੀਐੱਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਸੀਂ 100 ਬਿਲੀਅਨ ਡਾਲਰ ਤੱਕ ਵੀ ਜਾ ਸਕਦੇ ਹਾਂ।”
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਹੁਣ ਤੋਂ ਸਮੁੱਚਾ ਵਿਕਾਸ ਮੁੱਖ ਤੌਰ ‘ਤੇ ਟੈਕਨੋਲੋਜੀ ਅਧਾਰਿਤ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਇਸ ਤੱਥ ਤੋਂ ਸਪਸ਼ਟ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਹਾਲ ਦੀ ਅਮਰੀਕਾ ਦੀ ਯਾਤਰਾ ਦੇ ਦੌਰਾਨ ਦੁਵੱਲੇ ਸਮਝੌਤੇ ਵਿਗਿਆਨ ਅਤੇ ਇਨੋਵੇਸ਼ਨ ‘ਤੇ ਅਧਾਰਿਤ ਸਨ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਦਾ ਪਹਿਲਾ ਮਾਨਵ ਪੁਲਾੜ ਉਡਾਨ ਮਿਸ਼ਨ ‘ਗਗਨਯਾਨ’ ਇਸਰੋ ਦੇ ਸਾਹਮਣੇ ਅਗਲਾ ਵੱਡਾ ਪ੍ਰੋਜੈਕਟ ਹੈ।
ਉਨ੍ਹਾਂ ਨੇ ਕਿਹਾ, “ਇਸਰੋ ਦੇ ਹੁਣ ਤੱਕ ਦੇ ਸਭ ਤੋਂ ਮਹੱਤਵਆਕਾਂਖੀ ਮਿਸ਼ਨ ਨੂੰ ਸਾਕਾਰ ਕਰਨ ਦੇ ਲਈ ਦੇਸ਼ ਭਰ ਵਿੱਚ ਅਲੱਗ-ਅਲੱਗ ਲੈਬਾਂ ਵਿੱਚ ਜੋਰ-ਸ਼ੋਰ ਨਾਲ ਕੰਮ ਚਲ ਰਿਹਾ ਹੈ: ਉਨ੍ਹਾਂ ਨੇ ਦੱਸਿਆ ਕਿ ਸਵਦੇਸ਼ੀ ਤੌਰ ‘ਤੇ ਬਣਾਏ ਗਏ ‘ਮਾਨਵ-ਰੇਟੇਡ’ ਰੌਕੇਟ ਲਾਂਚਰ ਅਤੇ ਕਰੂ ਮੌਡਿਊਲ ਦਾ ਨਿਰਮਾਣ ਕਰਕੇ ਤਿੰਨ ਭਾਰਤੀ ਪੁਲਾੜ ਯਾਤਰੀਆਂ ਨੂੰ ਪੁਲਾੜ ਵਿੱਚ ਲੈ ਜਾਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਤੌਰ ‘ਤੇ ਪ੍ਰਿਥਵੀ ‘ਤੇ ਵਾਪਸ ਲਿਆਂਦਾ ਜਾ ਸਕੇ।”
ਭਾਰਤੀ ਵਾਯੂ ਸੈਨਾ ਦੇ ਤਿੰਨ ਪਾਇਲਟ ਆਵਾਜ਼ ਦੀ ਗਤੀ ਤੋਂ 10 ਗੁਣਾ ਅਧਿਕ ਤੇਜ਼ੀ ਨਾਲ ਪੁਲਾੜ ਵਿੱਚ ਰੌਕੇਟ ਭੇਜਣ ਅਤੇ ਫਿਰ ਜ਼ੀਰੋ ਗ੍ਰੈਵਿਟੀ ਸਥਿਤੀਆਂ ਵਿੱਚ ਰਹਿਣ ਦੇ ਲਈ ਕਠੋਰ ਟ੍ਰੇਨਿੰਗ ਤੋਂ ਗੁਜਰ ਰਹੇ ਹਨ।
ਹੁਣ ਤੱਕ ਸਿਰਫ਼ ਤਿੰਨ ਦੇਸ਼ਾਂ- ਅਮਰੀਕਾ, ਰੂਸ ਅਤੇ ਚੀਨ ਨੇ ਪੁਲਾੜ ਵਿੱਚ ਖ਼ੁਦ ਦੇ ਮਾਨਵ ਮਿਸ਼ਨ ਭੇਜੇ ਹਨ।
ਡਾ. ਜਿਤੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ 2020 ਵਿੱਚ ਸਿਰਫ਼ ਇਸਰੋ ਦੇ ਇਲਾਵਾ ਰੌਕੇਟ ਤੇ ਉਪਗ੍ਰਹਾਂ ਦੇ ਨਿਰਮਾਣ ਦੇ ਲਈ ਪੁਲਾੜ ਸੈਕਟਰ ਨੂੰ ਨਿਜੀ ਉਦਯੋਗ ਦੇ ਲਈ ਖੋਲ੍ਹਣ ਦੇ ਫ਼ੈਸਲੇ ਨੂੰ ਇੱਕ “ਗੇਮ ਚੇਂਜਰ” ਕਰਾਰ ਦਿੱਤਾ।
ਉਨ੍ਹਾਂ ਨੇ ਕਿਹਾ, “ਇੱਕ ਗੱਲ ਵਾਰ ਵਾਰ ਸਾਬਿਤ ਹੋਈ ਹੈ ਕਿ ਭਾਰਤ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਸਾਡੇ ਕੋਲ ਪ੍ਰਤਿਭਾ ਹੈ, ਸਾਡੇ ਕੋਲ ਸਮਰੱਥਾ ਹੈ ਅਤੇ ਸਾਡੇ ਕੋਲ ਮਾਨਸਿਕ ਸ਼ਕਤੀ ਹੈ – ਬਹੁਤ ਲੰਬੇ ਸਮੇਂ ਤੱਕ, ਅਸੀਂ ਗ਼ੈਰ-ਜ਼ਰੂਰੀ ਤੌਰ ‘ਤੇ ਗੋਪਨੀਅਤਾ ਦਾ ਪਰਦਾ ਰੱਖਿਆ ਅਤੇ ਖ਼ੁਦ ਨੂੰ ਇਸਰੋ ਤੱਕ ਸੀਮਿਤ ਰੱਖਿਆ।”
ਉਨ੍ਹਾਂ ਨੇ ਕਿਹਾ, “ਆਦਿਤਯ-ਐੱਲ1, ਗਗਨਯਾਨ ਅਤੇ ਵੀਨ ਆਰਬਿਟਰ ਦੇ ਇਲਾਵਾ, ਅਸੀਂ ਨਿਜੀ ਸੈਕਟਰ ਨਾਲ ਵੱਡੀ ਸੰਖਿਆ ਵਿੱਚ ਲਾਂਚ ਕਰਨ ਜਾ ਰਹੇ ਹਾਂ। ਇਹ ਵੀ ਤਦ ਹੋਇਆ ਜਦੋਂ ਪ੍ਰਧਾਨ ਮੰਤਰੀ ਨੇ ਪੁਲਾੜ ਸੈਕਟਰ ਨੂੰ ਨਿਜੀ ਖੇਤਰ ਦੇ ਲਈ ਪੂਰੀ ਤਰ੍ਹਾਂ ਨਾਲ ਖੋਲ੍ਹਣ ਦਾ ਸਾਹਸਿਕ ਫ਼ੈਸਲਾ ਲਿਆ। ਇਸ ਦੇ ਨਤੀਜੇ ਸਦਕਾ, ਸਾਡੇ ਪੁਲਾੜ ਮਿਸ਼ਨਾਂ ਵਿੱਚ ਅਤਿਅਧਿਕ ਵਾਧਾ ਹੋਇਆ ਹੈ।”
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਿਨਰਜੀ ਦੀ ਪ੍ਰਕਿਰਿਆ ਜਾਰੀ ਹੈ ਅਤੇ ਸਿਰਫ਼ ਤਿੰਨ ਵਰ੍ਹਿਆਂ ਵਿੱਚ ਸਾਡੇ ਕੋਲ ਪੁਲਾੜ ਸੈਕਟਰ ਵਿੱਚ 150 ਤੋਂ ਅਧਿਕ ਨਿਜੀ ਸਟਾਰਟਅਪਸ ਹਨ। ਉਨ੍ਹਾਂ ਨੇ ਕਿਹਾ ਕਿ ਜਨਤਕ ਅਤੇ ਨਿਜੀ ਸੈਕਟਰ ਦੇ ਵਿੱਚ ਦੀ ਸੀਮਾ ਰੇਖਾ ਨੂੰ ਢਾਹਿਆ ਜਾ ਰਿਹਾ ਹੈ ਅਤੇ ਇਹ ਪੂਰੀ ਤਰ੍ਹਾ ਨਾਲ ਇੱਕ ਸਮੇਕਿਤ ਦ੍ਰਿਸ਼ਟੀਕੋਣ ਹੋਵੇਗਾ।
ਉਨ੍ਹਾਂ ਨੇ ਕਿਹਾ, “ਇਹ ਬਹੁਤ ਹੀ ਪ੍ਰਗਤੀਸ਼ੀਲ ਸੋਚ ਹੈ ਕਿਉਂਕਿ ਹੁਣ ਤੋਂ ਅਗਰ ਸਾਨੂੰ ਅੱਗੇ ਵਧਣਾ ਹੈ ਤਾਂ ਸਾਨੂੰ ਸੰਪੂਰਨ ਤੌਰ ‘ਤੇ ਅਤੇ ਸਮੁੱਚੇ ਤਰੀਕੇ ਨਾਲ ਅੱਗੇ ਵਧਣਾ ਹੋਵੇਗਾ। ਅਸੀਂ ਸਿਰਫ਼ ਸਰਕਾਰੀ ਸੰਸਾਧਨਾਂ ‘ਤੇ ਨਿਰਭਰ ਨਹੀਂ ਰਹਿ ਸਕਦੇ। ਅਗਰ ਸਾਨੂੰ ਆਪਣੇ ਲਈ ਇੱਕ ਆਲਮੀ ਭੂਮਿਕਾ ਦੀ ਕਲਨਾ ਕਰਨੀ ਹੈ ਤਾਂ ਸਾਨੂੰ ਇੱਕ ਆਲਮੀ ਕਾਰਜਨੀਤੀ ਦੇ ਨਾਲ ਆਲਮੀ ਮਿਆਰਾਂ ‘ਤੇ ਖਰਾ ਉਤਰਨਾ ਹੋਵੇਗਾ। ਅਮਰੀਕੀ ਹੁਣ ਇਹੀ ਕਰ ਰਹੇ ਹਨ, ਨਾਸਾ ਹੁਣ ਸਰਕਾਰੀ ਸੰਸਾਧਨਾਂ ‘ਤੇ ਨਿਰਭਰ ਨਹੀਂ ਹਨ।”
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸੰਸਦ ਦੇ ਪਿਛਲੇ ਮੌਨਸੂਨ ਸੈਸ਼ਨ ਦੇ ਦੌਰਾਨ ਪਾਸ ਇੱਕ ਐਕਟ ਦੁਆਰਾ ਸਥਾਪਿਤ ਅਨੁਸੰਧਾਨ ਨੈਸ਼ਨਲ ਰਿਸਰਚ ਫਾਉਂਡੇਸ਼ਨ (ਐੱਨਆਰਐੱਫ) ਦਾ ਉਦੇਸ਼ ਰਿਸਰਚ ਅਤੇ ਅਕਾਦਮਿਕ ਖੇਤਰ ਵਿੱਚ ਸੰਸਾਧਨਾਂ ਦਾ ਇੱਕ ਬਰਾਬਰ ਵਿੱਤ ਪੋਸ਼ਣ ਅਤੇ ਲੋਕਤੰਤਰੀਕਰਨ ਕਰਨਾ ਹੈ।
ਉਨ੍ਹਾਂ ਨੇ ਕਿਹਾ, “ਹੁਣ ਨਿਜੀ ਉਦਯੋਗ ਦੇ ਨਿਵੇਸ਼ ਦੇ ਇਲਾਵਾ, ਸਾਡੇ ਕੋਲ ਇਹ ਪੂਰਾ ਈਕੋਸਿਸਟਮ ਹੈ ਜਿਸ ਵਿੱਚ ਉਹ ਕਾਨੂੰਨ ਸ਼ਾਮਲ ਹਨ ਜੋ ਖਰਚ ਕੀਤੇ ਜਾਣ ਦੇ ਲਈ 50,000 ਕਰੋੜ ਰੁਪਏ ਅਲਾਟ ਕਰਦਾ ਹੈ ਜਿਸ ਵਿੱਚ 36,000 ਕਰੋੜ ਰੁਪਏ ਗ਼ੈਰ-ਸਰਕਾਰੀ ਸੈਕਟਰ ਤੋਂ ਆਉਂਦੇ ਹਨ।”
*****
ਐੱਸਐੱਨਸੀ/ਪੀਕੇ
(Release ID: 1955989)
Visitor Counter : 123