ਗ੍ਰਹਿ ਮੰਤਰਾਲਾ

ਪਦਮ ਐਵਾਰਡ-2024 ਲਈ 15 ਸਤੰਬਰ, 2023 ਤੱਕ ਨਾਮਜ਼ਦਗੀਆਂ

Posted On: 06 SEP 2023 11:20AM by PIB Chandigarh

ਗਣਤੰਤਰ ਦਿਵਸ, 2024 ਦੇ ਮੌਕੇ ‘ਤੇ ਐਲਾਨ ਕੀਤੇ ਜਾਣ ਵਾਲੇ ਪਦਮ ਐਵਾਰਡ 2024 ਲਈ ਔਨਲਾਈਨ ਨਾਮਜ਼ਦਗੀਆਂ/ਸਿਫ਼ਾਰਿਸ਼ਾਂ ਪਹਿਲੀ ਮਈ 2023 ਤੋਂ ਸ਼ੁਰੂ ਕੀਤੀਆਂ ਗਈਆਂ ਸਨ। ਪਦਮ ਐਵਾਰਡਾਂ ਲਈ ਨਾਮਜ਼ਦਗੀਆਂ ਦੀ ਅੰਤਿਮ ਮਿਤੀ 15 ਸਤੰਬਰ, 2023 ਹੈ। ਪਦਮ ਐਵਾਰਡਾਂ ਲਈ ਨਾਮਜ਼ਦਗੀਆਂ/ਸਿਫ਼ਾਰਿਸ਼ਾਂ ਰਾਸ਼ਟਰੀ ਪੁਰਸਕਾਰ  ਪੋਰਟਲ ( https://awards.gov.in ) ‘ਤੇ ਔਨਲਾਈਨ ਪ੍ਰਾਪਤ ਕੀਤੀ ਜਾਵੇਗੀ।

ਪਦਮ ਐਵਾਰਡ ਅਰਥਾਤ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮਸ਼੍ਰੀ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰਾਂ ਵਿੱਚੋਂ ਹਨ।1954 ਵਿੱਚ ਸਥਾਪਿਤ, ਇਨ੍ਹਾਂ ਐਵਾਰਡਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ ‘ਤੇ ਕੀਤਾ ਜਾਂਦਾ ਹੈ। ਇਹ ਐਵਾਰਡ ‘ਵਰਕ ਆਵ੍ ਡਿਸਟਿੰਕਸ਼ਨ’ ਨੂੰ ਮਾਨਤਾ ਦਿੰਦੇ ਹਨ ਅਤੇ ਇਨ੍ਹਾਂ ਨੂੰ ਕਲਾ, ਸਾਹਿਤ ਅਤੇ ਸਿੱਖਿਆ, ਖੇਡਾਂ, ਮੈਡੀਕਲ, ਸਮਾਜਿਕ ਕਾਰਜ, ਵਿਗਿਆਨ ਅਤੇ ਇੰਜੀਨੀਅਰਿੰਗ, ਜਨਤਕ ਮਾਮਲੇ, ਸਿਵਲ ਸੇਵਾ, ਵਪਾਰ ਅਤੇ ਉਦਯੋਗ ਆਦਿ ਜਿਹੇ ਸਾਰੇ ਖੇਤਰਾਂ/ਵਿਸ਼ਿਆਂ ਵਿੱਚ ਵਿਸ਼ੇਸ਼ ਅਤੇ ਅਸਾਧਾਰਣ ਉਪਲਬਧੀਆਂ/ਸੇਵਾ ਦੇ ਲਈ ਪ੍ਰਦਾਨ ਕੀਤਾ ਜਾਂਦਾ ਹੈ। ਜਾਤੀ, ਕਿੱਤੇ, ਅਹੁਦੇ ਜਾਂ ਲਿੰਗ ਦੇ ਭੇਦਭਾਵ ਦੇ ਬਿਨਾਂ ਸਾਰੇ ਵਿਅਕਤੀ ਇਨ੍ਹਾਂ ਪੁਰਸਕਾਰਾਂ ਦੇ ਲਈ ਯੋਗ ਹਨ। ਡਾਕਟਰਾਂ ਤੇ ਵਿਗਿਆਨਿਕਾਂ ਨੂੰ ਛੱਡ ਕੇ ਜਨਤਕ ਖੇਤਰ ਦੇ ਕਾਰਜਾਂ ਵਿੱਚ ਕੰਮ ਕਰ ਰਹੇ ਸਰਕਾਰੀ ਕਰਮਚਾਰੀ ਪਦਮ ਐਵਾਰਡ ਲਈ ਯੋਗ ਨਹੀਂ ਹਨ।

ਸਰਕਾਰ ਪਦਮ ਪੁਰਸਕਾਰਾਂ ਨੂੰ “ਪੀਪਲਸ ਪਦਮ” ਵਿੱਚ ਬਦਲਣ ਲਈ ਪ੍ਰਤੀਬੱਧ ਹੈ, ਇਸ ਲਈ ਸਾਰੇ ਨਾਗਰਿਕਾਂ ਨੂੰ ਸਵੈ-ਨਾਮਜ਼ਦਗੀ ਸਮੇਤ ਨਾਮਜ਼ਦਗੀਆਂ/ਸਿਫ਼ਾਰਿਸ਼ਾਂ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨ ਜਾਤੀਆਂ, ਦਿਵਯਾਂਗ ਵਿਅਕਤੀਆਂ, ਮਹਿਲਾਵਾਂ ਅਤੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਦੇ ਵਿੱਚ ਸਮਾਜ ਲਈ ਨਿਰਸਵਾਰਥ ਸੇਵਾ ਕਰ ਰਹੇ ਪ੍ਰਤਿਭਾਸ਼ਾਲੀ ਵਿਅਕਤੀਆਂ ਦੀ ਉਤਕ੍ਰਿਸ਼ਟਤਾ ਅਤੇ ਉਪਲਬਧੀਆਂ ਦੀ ਪਹਿਚਾਣ ਕਰਨ ਲਈ ਠੋਸ ਪ੍ਰਯਾਸ ਕੀਤੇ ਜਾ ਸਕਦੇ ਹਨ।

ਰਾਸ਼ਟਰੀ ਪੁਰਸਕਾਰ ਪੋਰਟਲ (https://awards.gov.in )‘ਤੇ ਉਪਲਬਧ ਫਾਰਮੈਟ ਵਿੱਚ ਨਾਮਜ਼ਦੀਆਂ/ਸਿਫ਼ਾਰਿਸ਼ਾਂ ਵਿੱਚ ਦਰਸਾਏ ਗਏ ਸਾਰੇ ਪ੍ਰਾਸੰਗਿਕ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ, ਜਿਸ ਵਿੱਚ  ਵਰਣਨਾਤਮਕ ਰੂਪ ਵਿੱਚ ਇੱਕ ਹਵਾਲਾ (ਅਧਿਕਤਮ 800 ਸ਼ਬਦ) ਸ਼ਾਮਲ ਹੋਣ, ਜੋ ਸਪਸ਼ਟ ਤੌਰ ‘ਤੇ ਸਬੰਧਿਤ ਖੇਤਰ/ਅਨੁਸ਼ਾਸਨ ਵਿੱਚ ਅਨੁਸ਼ਾਸਿਤ ਵਿਅਕਤੀ ਦੀ ਵਿਸ਼ੇਸ਼ ਅਤੇ ਅਸਾਧਾਰਣ ਉਪਲਬਧੀਆਂ/ਸੇਵਾਵਾਂ ਨੂੰ ਸਾਹਮਣੇ ਲਿਆ ਸਕੇ।

 

ਇਸ ਸਬੰਧ ਵਿੱਚ ਵੇਰਵੇ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ( https://mha.gov.in ) ਅਤੇ ਪਦਮ ਐਵਾਰਡ ਪੋਰਟਲ ( https://padmaawards.gov.in ) ‘ਤੇ ‘ਐਵਾਰਡ ਅਤੇ ਮੈਡਲ’ ਸਿਰਲੇਖ ਦੇ ਅਧੀਨ ਵੀ ਉਪਲਬਧ ਹੈ। ਇਨ੍ਹਾਂ ਐਵਾਰਡਾਂ ਨਾਲ ਸਬੰਧਿਤ ਕਾਨੂੰਨ ਅਤੇ ਨਿਯਮ https://padmaawards.gov.in/AboutAwards.aspx ਵੈੱਬਸਾਈਟ ‘ਤੇ ਲਿੰਕ ਦੇ ਨਾਲ ਉਪਲਬਧ ਹਨ।

*****

ਆਰਕੇ/ਏਐੱਸਐੱਚ/ਏਕੇਐੱਸ/ਏਐੱਸ



(Release ID: 1955171) Visitor Counter : 95