ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਪਿਛਲੇ 9 ਸਾਲਾਂ ਵਿੱਚ, ਐੱਮਐੱਸਐੱਮਈ ਟੂਲ ਰੂਮ ਅਤੇ ਸਿਖਲਾਈ ਕੇਂਦਰਾਂ ਨੇ 16 ਲੱਖ ਨੌਜਵਾਨਾਂ ਨੂੰ ਸਿਖਲਾਈ ਦਿੱਤੀ, 3 ਲੱਖ ਐੱਮਐੱਸਐੱਮਈ ਯੂਨਿਟਾਂ ਨੂੰ ਲਾਭ ਹੋਇਆ: ਸ਼੍ਰੀ ਨਰਾਇਣ ਰਾਣੇ
Posted On:
30 AUG 2023 7:16PM by PIB Chandigarh
'ਰਾਸ਼ਟਰੀ ਲਘੂ ਉਦਯੋਗ ਦਿਵਸ' ਦੇ ਮੌਕੇ 'ਤੇ, ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰੀ ਸ਼੍ਰੀ ਨਰਾਇਣ ਰਾਣੇ ਨੇ ਟਵਿੱਟਰ 'ਤੇ ਇਹ ਐਲਾਨ ਕੀਤਾ ਕਿ 16 ਲੱਖ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ ਹੈ ਅਤੇ ਬਾਅਦ ਵਿੱਚ ਪਿਛਲੇ 9 ਸਾਲਾਂ ਵਿੱਚ 3 ਲੱਖ ਤੋਂ ਵੱਧ ਐੱਮਐੱਸਐੱਮਈ ਯੂਨਿਟਾਂ ਨੂੰ ਲਾਭ ਪਹੁੰਚਾਇਆ ਗਿਆ ਹੈ। ਦੇਸ਼ ਭਰ ਵਿੱਚ ਐੱਮਐੱਸਐੱਮਈ ਮੰਤਰਾਲੇ ਦੁਆਰਾ ਟੂਲ ਰੂਮ ਅਤੇ ਤਕਨਾਲੋਜੀ ਕੇਂਦਰ ਚਲਾਏ ਜਾਂਦੇ ਹਨ।
ਸ਼੍ਰੀ ਰਾਣੇ ਨੇ ਕਿਹਾ ਕਿ ਐੱਮਐੱਸਐੱਮਈ ਮੰਤਰਾਲੇ ਦੇ ਅਧੀਨ ਕੰਮ ਕਰ ਰਹੇ ਟੂਲ ਰੂਮ ਅਤੇ ਤਕਨਾਲੋਜੀ ਕੇਂਦਰ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਇਹ ਟੂਲ ਰੂਮ ਅਤੇ ਤਕਨਾਲੋਜੀ ਕੇਂਦਰ ਆਧੁਨਿਕ ਉਤਪਾਦਾਂ ਦੇ ਨਿਰਮਾਣ ਵਿੱਚ ਕਦਮ ਦਰ ਕਦਮ ਸਹਾਇਤਾ ਪ੍ਰਦਾਨ ਕਰ ਰਹੇ ਹਨ।
ਸ਼੍ਰੀ ਰਾਣੇ ਨੇ ਕਿਹਾ ਕਿ ਇਹ ਟੂਲ ਰੂਮ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਮੱਧਮ ਅਤੇ ਛੋਟੇ ਆਕਾਰ ਦੇ ਉਪਕਰਣਾਂ ਦਾ ਡਿਜ਼ਾਈਨ ਅਤੇ ਨਿਰਮਾਣ ਕਰਦੇ ਹਨ ਜੋ ਖੇਡਾਂ ਦੇ ਸਮਾਨ, ਪਲਾਸਟਿਕ, ਆਟੋਮੋਬਾਈਲ, ਜੁੱਤੇ, ਕੱਚ, ਪਰਫਿਊਮ, ਫਾਊਂਡਰੀ ਅਤੇ ਫੋਰਜਿੰਗ, ਇਲੈਕਟ੍ਰੋਨਿਕਸ ਅਤੇ ਪੁਲਾੜ ਖੇਤਰ ਨਾਲ ਸਬੰਧਤ ਉਦਯੋਗਾਂ ਵਿੱਚ ਵਰਤੇ ਜਾਂਦੇ ਹਨ। ਹਾਲ ਹੀ ਵਿੱਚ ਲਾਂਚ ਕੀਤੇ ਗਏ ਚੰਦਰਯਾਨ-3 ਮਿਸ਼ਨ ਵਿੱਚ, ਭੁਵਨੇਸ਼ਵਰ ਟੂਲ ਰੂਮ ਨੇ 437 ਕਿਸਮਾਂ ਦੇ ਲਗਭਗ 54,000 ਏਰੋ-ਸਪੇਸ ਕੰਪੋਨੈਂਟਸ ਦਾ ਨਿਰਮਾਣ ਕੀਤਾ। ਟੂਲ ਰੂਮਜ਼ ਨੇ ਕੋਰੋਨਾ ਮਹਾਮਾਰੀ ਦੇ ਔਖੇ ਸਮੇਂ ਵਿੱਚ ਪੀਪੀਈ ਕਿੱਟਾਂ, ਸੈਨੀਟਾਈਜ਼ਰ ਮਸ਼ੀਨਾਂ, ਆਕਸੀਜਨ ਕੰਸੈਂਟਰੇਟਰਾਂ ਦੀਆਂ ਘਰੇਲੂ ਜ਼ਰੂਰਤਾਂ ਦੀ ਪੂਰਤੀ ਦੇ ਨਾਲ-ਨਾਲ ਵਿਦੇਸ਼ਾਂ ਨੂੰ ਉਨ੍ਹਾਂ ਦੇ ਨਿਰਯਾਤ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਐੱਮਐੱਸਐੱਮਈ ਮੰਤਰੀ ਨੇ ਆਪਣੇ ਟਵੀਟ ਰਾਹੀਂ ਦੱਸਿਆ ਕਿ ਦੇਸ਼ ਦੀਆਂ ਐੱਮਐੱਸਐੱਮਈ ਇਕਾਈਆਂ ਨੂੰ ਹੋਰ ਮਜ਼ਬੂਤ ਕਰਨ ਲਈ 15 ਹੋਰ ਤਕਨਾਲੋਜੀ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ।
*****
ਐੱਮਜੇਪੀਐੱਸ
(Release ID: 1954538)
Visitor Counter : 114