ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਗੁਰੂ ਘਾਸੀਦਾਸ ਵਿਸ਼ਵਵਿਦਯਾਲਯ (Guru Ghasidas Vishwavidyalaya) ਦੀ 10ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ
Posted On:
01 SEP 2023 2:51PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (1 ਸਤੰਬਰ, 2023) ਬਿਲਾਸਪੁਰ, ਛੱਤੀਸਗੜ੍ਹ ਵਿੱਚ ਗੁਰੂ ਘਾਸੀਦਾਸ ਵਿਸ਼ਵਵਿਦਯਾਲਯ (Guru Ghasidas Vishwavidyalaya) ਦੀ 10ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ ਅਤੇ ਇਸ ਅਵਸਰ ‘ਤੇ ਸੰਬੋਧਨ ਕੀਤਾ।
ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਪਤੀ ਨੇ ਕਿਹਾ ਕਿ ਆਧੁਨਿਕ ਵਿਸ਼ਵ ਵਿੱਚ ਵਿਅਕਤੀਆਂ, ਸੰਸਥਾਵਾਂ ਅਤੇ ਦੇਸ਼ਾਂ ਨੂੰ ਅਧਿਕ ਪ੍ਰਗਤੀ ਹਾਸਲ ਕਰਨ ਦੇ ਲਈ ਇਨੋਵੇਸ਼ਨ ਅਤੇ ਸਾਇੰਸ ਅਤੇ ਟੈਕਨੋਲੋਜੀ ਨੂੰ ਅਪਣਾਉਣ ਵਿੱਚ ਅੱਗੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਇੰਸ ਅਤੇ ਟੈਕਨੋਲੋਜੀ ਦੇ ਵਿਕਾਸ ਦੇ ਲਈ ਉਚਿਤ ਸੁਵਿਧਾਵਾਂ, ਵਾਤਾਵਰਣ ਅਤੇ ਪ੍ਰੋਤਸਾਹਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਗੁਰੂ ਘਾਸੀਦਾਸ ਵਿਸ਼ਵਵਿਦਯਾਲਯ ਵਿੱਚ ਐਕਸੇਲੇਰੇਟਰ ਬੇਸਡ ਰਿਸਰਚ ਸੈਂਟਰ (Accelerator Based Research Centre) ਦੀ ਸਥਾਪਨਾ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਸੈਂਟਰ ਉਪਯੋਗੀ ਖੋਜ ਦੇ ਜ਼ਰੀਏ ਆਪਣੀ ਪਹਿਚਾਣ ਬਣਾਏਗਾ।
ਹਾਲ ਹੀ ਵਿੱਚ ਹਾਸਲ ਹੋਈ ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ਦਾ ਉਲੇਖ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਉਸ ਸਫ਼ਲਤਾ ਦੇ ਪਿੱਛੇ ਕੇਵਲ ਵਰ੍ਹਿਆਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਨਾਲ ਹਾਸਲ ਕੀਤੀ ਗਈ ਸਮਰੱਥਾ ਦਾ ਹੀ ਯੋਗਦਾਨ ਨਹੀਂ ਸੀ, ਬਲਕਿ ਰੁਕਾਵਟਾਂ ਅਤੇ ਅਸਫ਼ਲਤਾਵਾਂ ਤੋਂ ਨਿਰਾਸ਼ ਹੋਏ ਬਿਨਾ ਅੱਗੇ ਵਧਣ ਦੇ ਲਈ ਪ੍ਰਤੀਬੱਧਤਾ ਭੀ ਸੀ। ਉਨ੍ਹਾਂ ਨੇ ਗੁਰੂ ਘਾਸੀਦਾਸ ਵਿਸ਼ਵਵਿਦਯਾਲਯ ਨੂੰ ਇਸ ਇਤਿਹਾਸਿਕ ਉਪਲਬਧੀ ‘ਤੇ ਗਿਆਨਵਰਧਕ ਪ੍ਰੋਗਰਾਮ ਅਤੇ ਪ੍ਰਤੀਯੋਗਿਤਾਵਾਂ ਆਯੋਜਿਤ ਕਰਨ ਦੀ ਤਾਕੀਦ ਕੀਤੀ, ਜਿਸ ਨਾਲ ਸਮਾਜ ਵਿੱਚ ਵਿਗਿਆਨਿਕ ਮਨੋਵਿਰਤੀ (scientific temper) ਵਿਕਸਿਤ ਕਰਨ ਵਿੱਚ ਮਦਦ ਮਿਲੇਗੀ।
ਮਹਾਮਹਿਮ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਸਖ਼ਤ ਮਿਹਨਤ ਅਤੇ ਪ੍ਰਤਿਭਾ ਦੇ ਬਲ ‘ਤੇ ਅੱਜ ਭਾਰਤ ਨਿਊਕਲੀਅਰ ਕਲੱਬ ਅਤੇ ਸਪੇਸ ਕਲੱਬ ਦਾ ਇੱਕ ਸਨਮਾਨਿਤ ਮੈਂਬਰ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੁਆਰਾ ਪ੍ਰਸਤੁਤ ‘ਘੱਟ ਲਾਗਤ’ ‘ਤੇ ‘ਉੱਚ ਵਿਗਿਆਨ’ ( ‘High Science’ at ‘Low Cost’) ਦੀ ਉਦਾਹਰਣ ਦੀ ਦੇਸ਼-ਵਿਦੇਸ਼ ਵਿੱਚ ਸ਼ਲਾਘਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਉੱਚ ਪੱਧਰੀ ਯੋਗਤਾ ਹਾਸਲ ਕਰਕੇ ਸਮਾਜ, ਰਾਜ ਅਤੇ ਦੇਸ਼ ਦੇ ਮਹੱਤਵਪੂਰਨ ਨਿਰਣਿਆਂ ਵਿੱਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਚੁਣੌਤੀਆਂ ਦੇ ਦਰਮਿਆਨ ਅਵਸਰਾਂ ਦੀ ਸਿਰਜਣਾ ਕਰਨਾ ਸਫ਼ਲਤਾ ਹਾਸਲ ਕਰਨ ਦਾ ਪ੍ਰਭਾਵੀ ਤਰੀਕਾ ਹੈ।
ਰਾਸ਼ਟਪਤੀ ਨੇ ਕਿਹਾ ਕਿ ਗੁਰੂ ਘਾਸੀਦਾਸ ਨੇ ਇਸ ਅਮਰ ਅਤੇ ਜੀਵੰਤ ਸੰਦੇਸ਼ ਦਾ ਪ੍ਰਸਾਰ ਕੀਤਾ ਸੀ ਕਿ ਸਾਰੇ ਮਨੁੱਖ ਸਮਾਨ ਹਨ। ਕਰੀਬ 250 ਸਾਲ ਪਹਿਲਾਂ ਉਨ੍ਹਾਂ ਨੇ ਵੰਚਿਤਾਂ, ਪਿਛੜਿਆਂ ਅਤੇ ਮਹਿਲਾਵਾਂ ਦੀ ਸਮਾਨਤਾ ਦੀ ਵਕਾਲਤ ਕੀਤੀ। ਉਨ੍ਹਾਂ ਨੇ ਕਿਹਾ ਕਿ ਯੁਵਾ ਇਨ੍ਹਾਂ ਆਦਰਸ਼ਾਂ ਦਾ ਅਨੁਸਰਣ ਕਰਕੇ ਇੱਕ ਬਿਹਤਰ ਸਮਾਜ ਦੀ ਰਚਨਾ ਕਰ ਸਕਦੇ ਹਨ।
ਰਾਸ਼ਟਪਤੀ ਨੇ ਕਿਹਾ ਕਿ ਗੁਰੂ ਘਾਸੀਦਾਸ ਵਿਸ਼ਵਵਿਦਯਾਲਯ ਦੇ ਆਸਪਾਸ ਦੇ ਖੇਤਰ ਵਿੱਚ ਬੜੀ ਸੰਖਿਆ ਵਿੱਚ ਕਬਾਇਲੀ ਲੋਕ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਪ੍ਰਕ੍ਰਿਤੀ ਦੇ ਪ੍ਰਤੀ ਸੰਵੇਦਨਸ਼ੀਲਤਾ, ਸਮੁਦਾਇਕ ਜੀਵਨ ਵਿੱਚ ਸਮਾਨਤਾ ਦੀ ਭਾਵਨਾ ਅਤੇ ਕਬਾਇਲੀ ਸਮੁਦਾਇ ਦੀਆਂ ਮਹਿਲਾਵਾਂ ਦੀ ਭਾਗੀਦਾਰੀ ਜਿਹੀਆਂ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਸਿੱਖ ਸਕਦੇ ਹਨ।
ਰਾਸ਼ਟਰਪਤੀ ਦੇ ਸੰਬੋਧਨ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।
***
ਡੀਐੱਸ/ਏਕੇ
(Release ID: 1954331)