ਸੱਭਿਆਚਾਰ ਮੰਤਰਾਲਾ
azadi ka amrit mahotsav

ਏਐੱਸਆਈ 4 ਸਤੰਬਰ 2023 ਨੂੰ “ਅਡਾਪਟ ਏ ਹੈਰੀਟੇਜ 2.0 ਪ੍ਰੋਗਰਾਮ” ਇੰਡੀਅਨ ਹੈਰੀਟੇਜ ਐਪ ਅਤੇ ਈ-ਪਰਮਿਸ਼ਨ ਪੋਰਟਲ ਲਾਂਚ ਕਰੇਗਾ


ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੀ ਸੁਰੱਖਿਆ ਵਿੱਚ 3696 ਸਮਾਰਕ ਹਨ, ਜੋ ਪੂਰੇ ਦੇਸ਼ ਵਿੱਚ ਫੈਲੇ ਹੋਏ ਹਨ। ਇਹ ਸਮਾਰਕ ਨਾ ਸਿਰਫ਼ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਦੇ ਹਨ ਬਲਕਿ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਮੱਹਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਬਣਾਏ ਰੱਖਣ ਲਈ, ਵਿਰਾਸਤੀ ਸਥਾਨਾਂ ਨੂੰ ਸਮੇਂ-ਸਮੇਂ ‘ਤੇ ਸੁਵਿਧਾਵਾਂ ਵਿੱਚ ਵਾਧਾ ਕਰਨ ਦੀ ਜ਼ਰੂਰਤ ਹੁੰਦੀ ਹੈ।

Posted On: 31 AUG 2023 6:40PM by PIB Chandigarh

ਇਸ ਉਦੇਸ਼ ਨਾਲ ਅਤੇ ਵਿਜ਼ਿਟਰਾਂ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ, ਏਐੱਸਆਈ 4 ਸਤੰਬਰ 2023 ਨੂੰ ਨਵੀਂ ਦਿੱਲੀ ਦੇ ਆਈਜੀਐੱਨਸੀਏ ਦੇ ਸੈਮਵੇਟ ਆਡੀਟੋਰੀਅਮ ਵਿੱਚ “ਅਡਾਪਟ ਏ ਹੈਰੀਟੇਜ 2.0” ਪ੍ਰੋਗਰਾਮ ਸ਼ੁਰੂ ਕਰੇਗਾ। ਇਸ ਪ੍ਰੋਗਰਾਮ ਦੇ ਤਹਿਤ, ਏਐੱਸਆਈ ਕਾਰਪੋਰੇਟ ਹਿਤਧਾਰਕਾਂ ਨੂੰ ਆਪਣੇ ਸੀਐੱਸਆਰ ਫੰਡ ਦਾ ਉਪਯੋਗ ਕਰਕੇ ਸਮਾਰਕਾਂ ਵਿੱਚ ਸੁਵਿਧਾਵਾਂ ਵਧਾਉਣ ਲਈ ਸੱਦਾ ਦਿੰਦਾ ਹੈ। ਇਹ ਪ੍ਰੋਗਰਾਮ 2017 ਵਿੱਚ ਸ਼ੁਰੂ ਕੀਤੀ ਗਈ ਪਿਛਲੀ ਯੋਜਨਾ ਦਾ ਇੱਕ ਨਵਾਂ ਸੰਸਕਰਣ ਹੈ ਅਤੇ ਏਐੱਮਏਐੱਸਆਰ ਐਕਟ 1958 ਦੇ ਅਨੁਸਾਰ ਵਿਭਿੰਨ ਸਮਾਰਕਾਂ ਦੇ ਲਈ ਇਛੁੱਕ ਸੁਵਿਧਾਵਾਂ ਨੂੰ ਸਪਸ਼ਟ ਤੌਰ ‘ਤੇ ਪਰਿਭਾਸ਼ਿਤ ਕਰਦਾ ਹੈ।

ਹਿਤਧਾਰਕ ਯੂਆਰਐੱਲ www.Indianheritage.gov.in ਦੇ ਨਾਲ ਇੱਕ ਸਮਰਪਿਤ ਵੈੱਬ ਪੋਰਟਲ ਰਾਹੀਂ ਕਿਸੇ ਸਮਾਰਕ ਜਾਂ ਵਿਰਾਸਤੀ ਸਥਾਨ ’ਤੇ ਵਿਸ਼ੇਸ਼ ਸੁਵਿਧਾ/ਸੁਵਿਧਾਵਾਂ ਨੂੰ ਅਪਣਾਉਣ ਲਈ ਅਪਲਾਈ ਕਰ ਸਕਦੇ ਹਨ, ਜਿਸ ਵਿੱਚ ਅੰਤਰਾਲ ਵਿਸ਼ਲੇਸ਼ਣ ਅਤੇ ਸੁਵਿਧਾਵਾਂ ਦੇ ਵਿੱਤੀ ਅਨੁਮਾਨ ਦੇ ਨਾਲ ਅਪਣਾਉਣ ਲਈ ਇਛੁੱਕ ਸਮਾਰਕਾਂ ਦਾ ਵੇਰਵਾ ਸ਼ਾਮਲ ਹੈ।

ਕੇਂਦਰੀ ਸੱਭਿਆਚਾਰਕ, ਟੂਰਿਜ਼ਮ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ.ਕਿਸ਼ਨ ਰੈੱਡੀ ਨੇ ਸਾਡੀ ਪਹਿਚਾਣ ਨੂੰ ਆਕਾਰ ਦੇਣ ਵਿੱਚ ਸੱਭਿਆਚਾਰਕ ਵਿਰਾਸਤ ਦੇ ਮਹੱਤਵ ਦੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ, “ਸਾਡੇ ਵਿਰਾਸਤੀ ਸਮਾਰਕ ਸਿਰਫ਼ ਢਾਂਚੇ ਨਹੀਂ ਹਨ, ਉਹ ਸਾਡੇ ਇਤਿਹਾਸ, ਕਲਾ ਅਤੇ ਆਰਕੀਟੈਕਚਰ ਦੇ ਜੀਵਿਤ ਪ੍ਰਮਾਣ ਹਨ। ‘ਅਡਾਪਟ ਏ ਹੈਰੀਟੇਜ 2.0’ ਪ੍ਰੋਗਰਾਮ ਦਾ ਉਦੇਸ਼ ਕਾਰਪੋਰੇਟ ਹਿਤਧਾਰਕਾਂ ਦੇ ਨਾਲ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ ਜਿਸ ਦੇ ਰਾਹੀਂ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਨ੍ਹਾਂ ਸਮਾਰਕਾਂ ਨੂੰ ਸੁਰੱਖਿਅਤ ਰੱਖਣ ਵਿੱਚ ਯੋਗਦਾਨ ਦੇ ਸਕਦੇ ਹਨ। ਚੋਣ ਦੀ ਪ੍ਰਕਿਰਿਆ ਉੱਚਿਤ ਮਿਹਨਤ ਅਤੇ ਵੱਖ-ਵੱਖ ਹਿਤਧਾਰਕਾਂ ਦੇ ਨਾਲ ਚਰਚਾ ਅਤੇ ਹਰੇਕ ਸਮਾਰਕ ’ਤੇ ਆਰਥਿਕ ਅਤੇ ਵਿਕਾਸਾਤਮਕ ਮੌਕਿਆਂ ਦਾ ਮੁਲਾਂਕਣ ਕਰਨ ਦੇ ਬਾਅਦ ਕੀਤੀ ਜਾਵੇਗੀ।

ਚੁਣੇ ਹੋਏ ਹਿਤਧਾਰਕ ਸਵੱਛਤਾ, ਪਹੁੰਚ, ਸੁਰੱਖਿਆ ਅਤੇ ਗਿਆਨ ਸ਼੍ਰੇਣੀਆਂ ਵਿੱਚ ਸੁਵਿਧਾਵਾਂ ਵਿਕਸਿਤ, ਪ੍ਰਦਾਨ ਅਤੇ/ਜਾਂ ਬਣਾਏ ਰੱਖਣਗੇ। ਅਜਿਹਾ ਕਰਨ ’ਤੇ ਉਨ੍ਹਾਂ ਨੂੰ ਇੱਕ ਜ਼ਿੰਮੇਦਾਰ ਅਤੇ ਵਿਰਾਸਤ-ਅਨੁਕੂਲ ਇਕਾਈ ਵਜੋਂ ਪਹਿਚਾਣ ਬਣਾਉਣ ਦਾ ਮੌਕਾ ਮਿਲੇਗਾ। ਨਿਯੁਕਤੀ ਦੀ ਮਿਆਦ ਸ਼ੁਰੂ ਵਿੱਚ ਪੰਜ ਸਾਲ ਦੇ ਸਮੇਂ ਦੀ ਹੋਵੇਗੀ, ਜਿਸ ਨੂੰ ਅੱਗੇ ਪੰਜ ਸਾਲ ਤੱਕ ਵਧਾਇਆ ਜਾ ਸਕਦਾ ਹੈ।

ਇਸ ਤੋਂ ਇਲਾਵਾ, ਉਸੇ ਦਿਨ ‘ਇੰਡੀਅਨ ਹੈਰੀਟੇਜ’ ਨਾਮ ਤੋਂ ਇੱਕ ਉਪਯੋਗਕਰਤਾ-ਅਨੁਕੂਲ ਮੋਬਾਈਲ ਐਪ ਲਾਂਚ ਕੀਤਾ ਜਾਵੇਗਾ, ਜੋ ਭਾਰਤ ਦੇ ਵਿਰਾਸਤੀ ਸਮਾਰਕਾਂ ਨੂੰ ਪ੍ਰਦਰਸ਼ਿਤ ਕਰੇਗਾ। ਐਪ ਵਿੱਚ ਤਸਵੀਰਾਂ ਦੇ ਨਾਲ-ਨਾਲ ਸਮਾਰਕਾਂ ਦਾ ਰਾਜ-ਵਾਰ ਵੇਰਵਾ, ਉਪਲਬਧ ਜਨਤਕ ਸੁਵਿਧਾਵਾਂ ਦੀ ਸੂਚੀ, ਜੀਓ-ਟੈਗ ਕੀਤੇ ਗਏ ਸਥਾਨ ਅਤੇ ਨਾਗਰਿਕਾਂ ਦੇ ਲਈ ਫੀਡਬੈਕ ਵਿਧੀ ਦੀ ਸੁਵਿਧਾ ਹੋਵੇਗੀ। ਇਹ ਲਾਂਚ ਪੜਾਅਵਾਰ ਤਰੀਕੇ ਨਾਲ ਹੋਵੇਗਾ, ਪੜਾਅ-I ਵਿੱਚ ਟਿਕਟ ਵਾਲੇ ਸਮਾਰਕਾਂ ਦੇ ਲਈ ਲਾਂਚ ਕੀਤਾ ਜਾਵੇਗਾ ਉਸ ਤੋਂ ਬਾਅਦ ਬਾਕੀ ਸਮਾਰਕਾਂ ਦੇ ਲਈ ਲਾਂਚ ਕੀਤਾ ਜਾਵੇਗਾ। ਸਮਾਰਕਾਂ ‘ਤੇ ਫੋਟੋਗ੍ਰਾਫੀ, ਫਿਲਮਾਂਕਣ ਅਤੇ ਵਿਕਾਸਾਤਮਕ ਪ੍ਰੋਜੈਕਟਾਂ ਦੀ ਇਜਾਜ਼ਤ ਪ੍ਰਾਪਤ ਕਰਨ ਲਈ ਯੂਆਰਐੱਲ www.asipermissionportal.gov.in ਦੇ ਨਾਲ ਇੱਕ ਈ-ਪਰਮਿਸ਼ਨ ਪੋਰਟਲ ਵੀ ਲਾਂਚ ਕੀਤਾ ਜਾਵੇਗਾ। ਇਹ ਪੋਰਟਲ ਵਿਭਿੰਨ ਪ੍ਰਵਾਨਗੀਆੰ ਨੂੰ ਪ੍ਰਾਪਤ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਵੇਗਾ ਅਤੇ ਇਸ ਨਾਲ ਜੁੜੇ ਸੰਚਾਲਨ ਅਤੇ ਲੌਜਿਸਟਿਕਲ ਰੁਕਾਵਟਾਂ ਨੂੰ ਵੀ ਦੂਰ ਕਰੇਗਾ।

***

ਐੱਸਕੇਟੀ/ਐੱਸਕੇ


(Release ID: 1954104) Visitor Counter : 114


Read this release in: English , Urdu , Hindi , Telugu