ਸੰਸਦੀ ਮਾਮਲੇ
ਸੰਸਦੀ ਮਾਮਲੇ ਮੰਤਰਾਲਾ ਕੱਲ੍ਹ ਕੇਂਦਰੀ ਵਿਦਿਆਲਯਾਂ (Kendriya Vidyalayas) ਦੇ ਲਈ ਰਾਸ਼ਟਰੀ ਯੁਵਾ ਸੰਸਦ ਪ੍ਰਤੀਯੋਗਤਾ 2022-23 ਦਾ ਪੁਰਸਕਾਰ ਪ੍ਰਦਾਨ ਸਮਾਰੋਹ ਆਯੋਜਿਤ ਕਰ ਰਿਹਾ ਹੈ
Posted On:
31 AUG 2023 10:52AM by PIB Chandigarh
ਸੰਸਦੀ ਮਾਮਲੇ ਮੰਤਰਾਲਾ ਕੱਲ੍ਹ, 1 ਸਤੰਬਰ, 2023 ਨੂੰ ਸੰਸਦ ਭਵਨ ਕੰਪਲੈਕਸ, ਨਵੀਂ ਦਿੱਲੀ ਵਿਖੇ ਕੇਂਦਰੀ ਵਿਦਿਆਲਯ ਲਈ 33ਵੇਂ ਰਾਸ਼ਟਰੀ ਯੁਵਾ ਸੰਸਦ ਪ੍ਰਤੀਯੋਗਿਤਾ, 2022-23 ਦਾ ਪੁਰਸਕਾਰ ਪ੍ਰਦਾਨ ਸਮਾਰੋਹ ਆਯੋਜਿਤ ਕਰ ਰਿਹਾ ਹੈ।
ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਸੰਸਦੀ ਮਾਮਲਿਆਂ ਅਤੇ ਸੱਭਿਆਚਾਰ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਸਮਾਗਮ ਦੀ ਪ੍ਰਧਾਨਗੀ ਕਰਨਗੇ ਅਤੇ ਪੁਰਸਕਾਰ ਪ੍ਰਦਾਨ ਕਰਨਗੇ। ਇਸ ਮੌਕੇ ਕੇਂਦਰੀ ਵਿਦਿਆਲਯ ਨੰਬਰ 1, ਛਿੰਦਵਾੜਾ, ਮੱਧ ਪ੍ਰਦੇਸ਼ ਦੇ ਰਾਸ਼ਟਰੀ ਯੁਵਾ ਪਾਰਲੀਮੈਂਟ ਪ੍ਰਤੀਯੋਗਿਤਾ 2022-23 ਵਿੱਚ ਕੇਂਦਰੀ ਵਿਦਿਆਲਯ ਦੇ ਲਈ ਰਾਸ਼ਟਰੀ ਪੱਧਰ 'ਤੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਆਪਣੀ "ਯੂਥ ਪਾਰਲੀਮੈਂਟ" ਮੀਟਿੰਗ ਵਿੱਚ ਆਪਣੇ ਪ੍ਰਦਰਸ਼ਨ ਦੀ ਦੁਬਾਰਾ ਪੇਸ਼ਕਾਰੀ ਦੇਣਗੇ।
ਸੰਸਦੀ ਮਾਮਲੇ ਮੰਤਰਾਲਾ ਕਈ ਸਾਲਾਂ ਤੋਂ ਕੇਂਦਰੀ ਵਿਦਿਆਲਯਾਂ ਲਈ ਯੂਥ ਪਾਰਲੀਮੈਂਟ ਪ੍ਰਤੀਯੋਗਤਾਵਾਂ ਦਾ ਆਯੋਜਨ ਕਰ ਰਿਹਾ ਹੈ। ਕੇਂਦਰੀ ਵਿਦਿਆਲਯਾਂ ਦੇ ਲਈ ਯੂਥ ਪਾਰਲੀਮੈਂਟ ਪ੍ਰਤੀਯੋਗਤਾ ਦੀ ਯੋਜਨਾ ਦੇ ਤਹਿਤ ਇਸ ਲੜੀ ਵਿੱਚ 33ਵੀ ਪ੍ਰਤੀਯੋਗਤਾ ਦਾ 2022-23 ਦੇ ਦੌਰਾਨ ਕੇਂਦਰੀ ਵਿਦਿਆਲਯ ਸੰਗਠਨ ਦੇ 25 ਖੇਤਰਾਂ ਵਿੱਚ ਸਥਿਤ 150 ਕੇਂਦਰੀ ਵਿਦਿਆਲਯਾਂ ਵਿੱਚ ਆਯੋਜਨ ਕੀਤਾ ਗਿਆ ਸੀ।
ਯੂਥ ਪਾਰਲੀਮੈਂਟ ਸਕੀਮ ਦਾ ਉਦੇਸ਼ ਨੌਜਵਾਨ ਪੀੜ੍ਹੀ ਵਿੱਚ ਸਵੈ-ਅਨੁਸ਼ਾਸਨ, ਵਿਭਿੰਨ ਵਿਚਾਰਾਂ ਪ੍ਰਤੀ ਸਹਿਣਸ਼ੀਲਤਾ, ਆਪਣੇ ਵਿਚਾਰਾਂ ਦਾ ਸਹੀ ਪ੍ਰਗਟਾਵਾ ਅਤੇ ਲੋਕਤੰਤਰੀ ਜੀਵਨ ਸ਼ੈਲੀ ਦੇ ਹੋਰ ਗੁਣਾਂ ਨੂੰ ਵਿਕਸਿਤ ਕਰਨਾ ਹੈ। ਇਸ ਤੋਂ ਇਲਾਵਾ ਇਹ ਸਕੀਮ ਵਿਦਿਆਰਥੀਆਂ ਨੂੰ ਸੰਸਦ ਦੇ ਅਭਿਆਸਾਂ ਅਤੇ ਪ੍ਰਕਿਰਿਆਵਾਂ, ਚਰਚਾ ਅਤੇ ਬਹਿਸ ਦੀਆਂ ਤਕਨੀਕਾਂ ਤੋਂ ਜਾਣੂ ਕਰਵਾਉਂਦੀ ਹੈ ਅਤੇ ਨੌਜਵਾਨਾਂ ਵਿੱਚ ਆਤਮਵਿਸ਼ਵਾਸ, ਅਗਵਾਈ ਕਰਨ ਦੀ ਗੁਣਵੱਤਾ ਅਤੇ ਪ੍ਰਭਾਵੀ ਵਿਚਾਰਾਂ ਦੀ ਕਲਾ ਅਤੇ ਕੌਸ਼ਲ ਦਾ ਵਿਕਾਸ ਕਰਦੀ ਹੈ।
ਇਸ 33ਵੀਂ ਪ੍ਰਤੀਯੋਗਤਾ ਵਿੱਚ ਰਾਸ਼ਟਰੀ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਕੇਂਦਰੀ ਵਿਦਿਆਲਯ ਨੰਬਰ 1, ਛਿੰਦਵਾੜਾ, ਮੱਧ ਪ੍ਰਦੇਸ਼ (ਜਬਲਪੁਰ ਖੇਤਰ, ਦੱਖਣੀ ਜ਼ੋਨ) ਨੂੰ "ਨਹਿਰੂ ਰਨਿੰਗ ਸ਼ੀਲਡ" ਅਤੇ ਟ੍ਰਾਫੀ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪ੍ਰਤੀਯੋਗਤਾ ਵਿੱਚ ਮੰਡਲ ਪੱਧਰ ’ਤੇ ਪਹਿਲੇ ਸਥਾਨ ’ਤੇ ਆਉਣ ਵਾਲੇ ਚਾਰ ਵਿਦਿਆਲਯਾਂ ਨੂੰ ਮੰਡਲ ਜੇਤੂ ਟ੍ਰਾਫ਼ੀਆਂ ਵੀ ਦਿੱਤੀਆਂ ਜਾਣਗੀਆਂ। ਇਸ ਪ੍ਰਤੀਯੋਗਤਾ ਵਿੱਚ ਖੇਤਰੀ ਪੱਧਰ ’ਤੇ ਪਹਿਲਾ ਸਥਾਨ ਹਾਸਲ ਕਰਨ ਵਾਲੇ 20 ਵਿਦਿਆਲਯਾਂ ਨੂੰ ਖੇਤਰੀ ਜੇਤੂ ਟ੍ਰਾਫੀਆਂ ਪ੍ਰਦਾਨ ਕੀਤੀਆਂ ਜਾਣਗੀਆਂ ।
*****
ਬੀਵਾਈ/ਏਕੇਐੱਨ
(Release ID: 1954019)
Visitor Counter : 108