ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਰਾਸ਼ਟਰੀ ਰਾਜਮਾਰਗ 301 ‘ਤੇ ਕਾਰਗਿਲ-ਜਾਂਸਕਰ ਇੰਟਰਮਿਡੀਏਟ ਲੇਨ ਨੂੰ ਅੱਪਗ੍ਰੇਡ ਕੀਤਾ ਜਾ ਰਿਹਾ ਹੈ
प्रविष्टि तिथि:
31 AUG 2023 1:24PM by PIB Chandigarh
ਕੇਂਦਰੀ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਲੱਦਾਖ ਵਿੱਚ ਕਿਹਾ ਕਿ ਰਾਸ਼ਟਰੀ ਰਾਜਮਾਰਗ-301 ‘ਤੇ ਕਾਰਗਿਲ-ਜਾਂਸਕਰ ਇੰਟਰਮਿਡੀਏਟ ਲੇਨ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ।

ਇੱਕ ਟਵੀਟ ਵਿੱਚ ਸ਼੍ਰੀ ਗਡਕਰੀ ਨੇ ਕਿਹਾ ਕਿ ਪ੍ਰੋਜੈਕਟ ਦੀ ਕੁੱਲ ਲੰਬਾਈ 31.14 ਕਿਲੋਮੀਟਰ ਹੈ ਜੋ ਪੈਕੇਜ-6 ਦੇ ਅਧੀਨ ਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਯਤਨ ਦਾ ਮੁੱਖ ਉਦੇਸ਼ ਆਂਤਰਿਕ ਖੇਤਰਾਂ ਵਿੱਚ ਯਾਤਰੀਆਂ ਅਤੇ ਮਾਲ ਦੋਵਾਂ ਦੀ ਆਵਾਜਾਈ ਦੇ ਲਈ ਇੱਕ ਭਰੋਸੇਯੋਗ ਅਤੇ ਸੁਲਭ ਸੰਪਰਕ ਉਪਲਬਧ ਕਰਵਾ ਕੇ ਇਸ ਖੇਤਰ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਾ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ ਅਪਗ੍ਰੇਡ ਕੀਤਾ ਗਿਆ ਰਾਜਮਾਰਗ ਪੂਰੇ ਵਰ੍ਹੇ ਸੁਗਮਤਾ ਸੁਨਿਸ਼ਚਿਤ ਕਰੇਗਾ, ਜਿਸ ਨਾਲ ਲੋਕਲ ਇਕੋਨੋਮੀ ਅਤੇ ਇਸ ਖੇਤਰ ਦੇ ਨਿਵਾਸੀਆਂ ਨੂੰ ਲਾਭ ਪ੍ਰਾਪਤ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਇਹ ਮਹੱਤਵਆਕਾਂਖੀ ਪ੍ਰੋਜੈਕਟ ਲੱਦਾਖ ਖੇਤਰ ਵਿੱਚ ਤੇਜ਼, ਰੁਕਾਵਟ-ਰਹਿਤ ਅਤੇ ਵਾਤਾਵਰਣ ਦੇ ਪ੍ਰਤੀ ਜਾਗਰੂਕ ਗਤੀਸ਼ੀਲਤਾ ਅਰਜਿਤ ਕਰਨ ਦੇ ਲਈ ਸਮਰਪਿਤ ਹੈ।

****
ਐੱਮਜੇਪੀਐੱਸ
(रिलीज़ आईडी: 1953783)
आगंतुक पटल : 148