ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav g20-india-2023

ਅਗਸਤ 2023 ਵਿੱਚ ਐੱਨਸੀਐੱਸ ਵਿੱਚ ਸਰਗਰਮ ਅਸਾਮੀਆਂ ਵਿੱਚ ਭਾਰੀ ਵਾਧਾ ਹੋਇਆ


ਐੱਨਸੀਐੱਸ ਪੋਰਟਲ 'ਤੇ 28 ਅਗਸਤ, 2023 ਨੂੰ 1 ਮਿਲੀਅਨ + ਸਰਗਰਮ ਅਸਾਮੀਆਂ ਦਰਜ

Posted On: 28 AUG 2023 6:59PM by PIB Chandigarh

ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਨੈਸ਼ਨਲ ਕਰੀਅਰ ਸਰਵਿਸ (ਐੱਨਸੀਐੱਸ) ਪੋਰਟਲ ਨੇ 28 ਅਗਸਤ, 2023 ਨੂੰ 10 ਲੱਖ ਤੋਂ ਵੱਧ ਸਰਗਰਮ ਅਸਾਮੀਆਂ ਦਰਜ ਕੀਤੀਆਂ ਹਨ। ਇਹ ਖਾਲੀ ਅਸਾਮੀਆਂ ਐੱਨਸੀਐੱਸ ਪੋਰਟਲ 'ਤੇ ਜਨਤਕ ਖੇਤਰ ਦੇ ਨਾਲ-ਨਾਲ ਨਿੱਜੀ ਖੇਤਰ ਵਿੱਚ ਵੱਖ-ਵੱਖ ਰੁਜ਼ਗਾਰਦਾਤਾਵਾਂ ਦੁਆਰਾ ਰਿਪੋਰਟ ਕੀਤੀਆਂ ਗਈਆਂ ਹਨ ਜੋ ਅਜੇ ਵੀ ਭਰਤੀ ਲਈ ਓਪਨ ਹਨ। ਐੱਨਸੀਐੱਸ ਪੋਰਟਲ 'ਤੇ ਖਾਲੀ ਅਸਾਮੀਆਂ ਨੂੰ ਪੋਰਟਲ 'ਤੇ ਰੁਜ਼ਗਾਰਦਾਤਾਵਾਂ ਦੁਆਰਾ ਸਿੱਧੀ ਰਿਪੋਰਟਿੰਗ ਅਤੇ ਵੱਖ-ਵੱਖ ਪ੍ਰਾਈਵੇਟ ਜੌਬ-ਪੋਰਟਲਾਂ ਨਾਲ ਏਪੀਆਈ ਏਕੀਕਰਣ ਨਾਲ ਜੁਟਾਇਆ ਜਾਂਦਾ ਹੈ।

10 ਲੱਖ ਸਰਗਰਮ ਅਸਾਮੀਆਂ ਵਿੱਚੋਂ, ਲਗਭਗ ਇੱਕ ਤਿਹਾਈ ਅਸਾਮੀਆਂ ਨੂੰ ਫਰੈਸ਼ਰਾਂ ਦੀ ਚੋਣ ਲਈ ਸੂਚਿਤ ਕੀਤਾ ਗਿਆ ਹੈ, ਜਿਸ ਨਾਲ ਬਹੁਤ ਸਾਰੇ ਨੌਜਵਾਨ ਉਮੀਦਵਾਰਾਂ ਨੂੰ ਉਨ੍ਹਾਂ ਦੀ ਸਿੱਖਿਆ ਤੋਂ ਬਾਅਦ ਹੀ ਰੁਜ਼ਗਾਰ ਦੇ ਮੌਕੇ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ। ਐੱਨਸੀਐੱਸ 'ਤੇ ਰਜਿਸਟਰਡ ਖਾਲੀ ਅਸਾਮੀਆਂ ਦੀ ਇੱਕ ਮਹੱਤਵਪੂਰਨ ਗਿਣਤੀ ਤਕਨੀਕੀ ਸਹਾਇਤਾ ਕਾਰਜਕਾਰੀ, ਸੇਲਜ਼ ਐਗਜ਼ੀਕਿਊਟਿਵ, ਡੇਟਾ ਐਂਟਰੀ ਆਪਰੇਟਰ, ਲੌਜਿਸਟਿਕ ਐਗਜ਼ੀਕਿਊਟਿਵ, ਸਾਫਟਵੇਅਰ ਇੰਜੀਨੀਅਰ, ਮੇਨਟੇਨੈਂਸ ਇੰਜੀਨੀਅਰ ਆਦਿ ਦੀਆਂ ਨੌਕਰੀਆਂ ਨਾਲ ਸਬੰਧਤ ਹੈ।

ਐੱਨਸੀਐੱਸ ਦੀਆਂ ਅਸਾਮੀਆਂ ਵਿਭਿੰਨ ਖੇਤਰਾਂ ਵਿੱਚ ਫੈਲੀਆਂ ਹੋਈਆਂ ਹਨ ਜੋ ਸਾਰੇ ਖੇਤਰਾਂ ਵਿੱਚ ਦੇਸ਼ ਵਿੱਚ ਰੁਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਦਰਸਾਉਂਦੀਆਂ ਹਨ। 51% ਸਰਗਰਮ ਅਸਾਮੀਆਂ ਵਿੱਤ ਅਤੇ ਬੀਮਾ ਅਤੇ 13% ਟਰਾਂਸਪੋਰਟ ਅਤੇ ਸਟੋਰੇਜ ਸੈਕਟਰ ਵਿੱਚ ਰਿਪੋਰਟ ਕੀਤੀਆਂ ਗਈਆਂ ਹਨ। ਹੋਰ ਖੇਤਰ ਜਿਵੇਂ ਕਿ ਸੰਚਾਲਨ ਅਤੇ ਸਹਾਇਤਾ, ਆਈਟੀ ਅਤੇ ਸੰਚਾਰ, ਨਿਰਮਾਣ ਆਦਿ, ਜਿਨ੍ਹਾਂ ਨੇ ਕੁੱਲ ਮਿਲਾ ਕੇ ਲਗਭਗ 12% ਅਸਾਮੀਆਂ ਦਾ ਯੋਗਦਾਨ ਪਾਇਆ ਹੈ ਅਤੇ ਜੂਨ-ਅਗਸਤ, 2023 ਦੌਰਾਨ ਖਾਲੀ ਅਸਾਮੀਆਂ ਵਿੱਚ ਵਾਧਾ ਦਰਜ ਕੀਤਾ ਹੈ। ਰੁਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਇਸ ਦੌਰਾਨ ਸੰਭਾਵਿਤ ਮੰਗ ਦੇ ਨਾਲ ਵਧ ਸਕਦਾ ਹੈ। ਆਉਣ ਵਾਲਾ ਤਿਉਹਾਰੀ ਸੀਜ਼ਨ ਐੱਨਸੀਐੱਸ ਪੋਰਟਲ ਵਿੱਚ ਸਰਗਰਮ ਅਸਾਮੀਆਂ ਨੂੰ ਇਸ ਦੀ ਨਵੀਂ ਉਚਾਈ 'ਤੇ ਲੈ ਕੇ ਜਾ ਰਿਹਾ ਹੈ।

ਕੁੱਲ ਸਰਗਰਮ ਅਸਾਮੀਆਂ ਵਿੱਚੋਂ, 38% ਖਾਲੀ ਅਸਾਮੀਆਂ ਆਲ ਇੰਡੀਆ ਆਧਾਰ 'ਤੇ ਉਮੀਦਵਾਰਾਂ ਦੀ ਚੋਣ ਲਈ ਪੋਸਟ ਕੀਤੀਆਂ ਗਈਆਂ ਸਨ, ਜਦਕਿ 18% ਖਾਲੀ ਅਸਾਮੀਆਂ ਕਈ ਰਾਜਾਂ ਵਿੱਚ ਲੋੜ ਲਈ ਹਨ। ਬਾਕੀ ਬਚੀਆਂ ਅਸਾਮੀਆਂ ਰਾਜ ਦੀਆਂ ਵਿਸ਼ੇਸ਼ ਲੋੜਾਂ ਲਈ ਹਨ।

ਐੱਨਸੀਐੱਸ ਨੇ ਪੋਰਟਲ ਵਿੱਚ 1.5 ਮਿਲੀਅਨ ਤੋਂ ਵੱਧ ਰੁਜ਼ਗਾਰਦਾਤਾਵਾਂ ਨੂੰ ਰਜਿਸਟਰ ਕਰਨ ਦਾ ਇੱਕ ਹੋਰ ਮੀਲ ਪੱਥਰ ਵੀ ਹਾਸਲ ਕੀਤਾ ਹੈ। ਜ਼ਿਆਦਾਤਰ (68%) ਰੁਜ਼ਗਾਰਦਾਤਾ ਸੇਵਾ ਗਤੀਵਿਧੀਆਂ ਤੋਂ ਹਨ, ਜਿਸ ਤੋਂ ਬਾਅਦ ਨਿਰਮਾਣ ਖੇਤਰ (26%) ਹੈ।

ਐੱਨਸੀਐੱਸ ਨੌਕਰੀ ਭਾਲਣ ਵਾਲਿਆਂ ਨੂੰ ਕਈ ਤਰ੍ਹਾਂ ਦੇ ਕੈਰੀਅਰ ਜਿਵੇਂ ਕਿ ਨੌਕਰੀ ਦੀ ਭਾਲ ਅਤੇ ਮੈਚਿੰਗ, ਕਰੀਅਰ ਕਾਉਂਸਲਿੰਗ, ਕਿੱਤਾਮੁਖੀ ਮਾਰਗਦਰਸ਼ਨ, ਹੁਨਰ ਵਿਕਾਸ ਕੋਰਸਾਂ ਬਾਰੇ ਜਾਣਕਾਰੀ ਆਦਿ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਲੋੜੀਂਦੇ ਹੁਨਰ ਸੈੱਟਾਂ ਦੇ ਨਾਲ ਸਹੀ ਉਮੀਦਵਾਰਾਂ ਨੂੰ ਲੱਭਣ ਵਿੱਚ ਰੁਜ਼ਗਾਰਦਾਤਾਵਾਂ ਦੀ ਸੇਵਾ ਕਰਦਾ ਹੈ।

****

ਐੱਮਜੇਪੀਐੱਸ 



(Release ID: 1953689) Visitor Counter : 94