ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਦੁਨੀਆ ਦੇ ਪਹਿਲੇ ਬੀਐੱਸ 6 ਸਟੇਜ II ‘ਇਲੈਕਟ੍ਰੀਫਾਈਡ ਫਲੈਕਸ ਫਿਊਲ ਵ੍ਹੀਕਲ’ ਦਾ ਪ੍ਰੋਟੋਟਾਈਪ ਲਾਂਚ ਕੀਤਾ


ਇਥੇਨੌਲ ‘ਤੇ ਮੋਦੀ ਸਰਕਾਰ ਦਾ ਜ਼ੋਰ ਊਰਜਾ ਆਤਮਨਿਰਭਰਤਾ ਪ੍ਰਾਪਤ ਕਰਨ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਉਨ੍ਹਾਂ ਨੂੰ ਅੰਨਦਾਤਾ ਦੇ ਰੂਪ ਵਿੱਚ ਸਮਰਥਨ ਜਾਰੀ ਰੱਖਦੇ ਹੋਏ ਊਰਜਾਦਾਤਾ ਵਿੱਚ ਤਬਦੀਲ ਕਰਨ ਅਤੇ ਵਾਤਾਵਰਣ ‘ਤੇ ਸਕਾਰਾਤਮਕ ਪ੍ਰਭਾਵ ਪਾਉਣ ਦੇ ਉਦੇਸ਼ਾਂ ਦੇ ਅਨੁਸਾਰ ਹੈ: ਸ਼੍ਰੀ ਗਡਕਰੀ

Posted On: 29 AUG 2023 3:41PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕੇਂਦਰੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਕੇਂਦਰੀ ਮੰਤਰੀ ਸ਼੍ਰੀ ਮਹੇਂਦਰ ਨਾਥ ਪਾਂਡੇ ਦੀ ਮੌਜੂਦਗੀ ਵਿੱਚ ਟੋਯੋਟਾ ਕਿਰਲੋਸਕਰ ਮੋਟਰ ਦੁਆਰਾ ਤਿਆਰ ਕੀਤੇ ਗਏ ਦੁਨੀਆ ਦੇ ਪਹਿਲੇ ਬੀਐੱਸ 6 ਸਟੇਜ II ‘ਇਲੈਕਟ੍ਰੀਫਾਈਡ ਫਲੈਕਸ ਫਿਊਲ ਵ੍ਹੀਕਲ’ ਦਾ ਪ੍ਰੋਟੋਟਾਈਪ ਲਾਂਚ ਕੀਤਾ। ਇਸ ਮੌਕੇ ‘ਤੇ ਟੋਯੋਟਾ ਦੇ ਮੈਨੇਜਿੰਗ ਡਾਇਰੈਕਟਰ (ਐੱਮਡੀ) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਮਸਾਕਾਜੂ ਯੋਸ਼ਿਮੁਰਾ, ਕਿਰਲੋਸਕਰ ਸਿਸਟਮਸ ਲਿਮਿਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਗੀਤਾਂਜਲੀ ਕਿਰਲੋਸਕਰ, ਜਾਪਾਨ ਦੂਤਾਵਾਸ ਦੇ ਰਾਜਦੂਤ, ਡਿਪਲੋਮੈਟਸ, ਉੱਚ ਅਧਿਕਾਰੀ ਅਤੇ ਸਲਾਹਕਾਰ ਵੀ ਮੌਜੂਦ ਰਹੇ।

 

ਇਸ ਮੌਕੇ ‘ਤੇ ਸੰਬੋਧਨ ਕਰਦੇ ਹੋਏ ਸ਼੍ਰੀ ਗਡਕਰੀ ਨੇ ਕਿਹਾ ਕਿ ਇਥੇਨੌਲ ਇੱਕ ਸਵਦੇਸ਼ੀ, ਵਾਤਾਵਰਣ ਅਨੁਕੂਲ ਅਤੇ ਨਵਿਆਉਣਯੋਗ ਈਂਧਣ ਹੈ, ਜਿਸ ਵਿੱਚ ਭਾਰਤ ਦੇ ਲਈ ਆਸ਼ਾਜਨਕ ਸੰਭਾਵਨਾਵਾਂ ਹਨ। ਉਨ੍ਹਾਂ ਨੇ ਕਿਹਾ ਕਿ ਇਥੇਨੌਲ ‘ਤੇ ਮੋਦੀ ਸਰਕਾਰ ਦਾ ਜ਼ੋਰ ਊਰਜਾ ਆਤਮਨਿਰਭਰਤਾ ਪ੍ਰਾਪਤ ਕਰਨ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਉਨ੍ਹਾਂ ਨੂੰ ਅੰਨਦਾਤਾ ਦੇ ਰੂਪ ਵਿੱਚ ਸਮਰਥਨ ਜਾਰੀ ਰੱਖਦੇ ਹੋਏ ਊਰਜਾਦਾਤਾ ਵਿੱਚ ਤਬਦੀਲ ਕਰਨ ਅਤੇ ਵਾਤਾਵਰਣ ‘ਤੇ ਸਕਾਰਾਤਮਕ ਪ੍ਰਭਾਵ ਪਾਉਣ ਦੇ ਉਦੇਸ਼ਾਂ ਦੇ ਅਨੁਸਾਰ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਦਿਨ ਇਥੇਨੌਲ ਅਰਥਵਿਵਸਥਾ 2 ਲੱਖ ਕਰੋੜ ਦੀ ਹੋ ਜਾਵੇਗੀ, ਖੇਤੀਬਾੜੀ ਵਿਕਾਸ ਦਰ ਮੌਜੂਦਾ 12 ਪ੍ਰਤੀਸ਼ਤ ਤੋਂ ਵਧ ਕੇ 20 ਪ੍ਰਤੀਸ਼ਤ ਹੋ ਜਾਵੇਗੀ। ਜੈਵ ਈਂਧਣ ਵਿੱਚ ਇਨੋਵੇਸ਼ਨਾਂ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਗਡਕਰੀ ਨੇ ਅਸਾਮ ਦੇ ਨੁਮਾਲੀਗੜ੍ਹ ਵਿੱਚ ਇੰਡੀਅਨ ਆੱਇਲ ਕਾਰਪੋਰੇਸ਼ਨ ਦੀ ਰਿਫਾਇਨਰੀ ਦੇ ਬਾਰੇ ਵੀ ਦੱਸਿਆ, ਜਿੱਥੇ ਇਥੇਨੌਲ ਦੇ ਨਿਰਮਾਣ ਦੇ ਲਈ ਬਾਂਸ ਦਾ ਉਪਯੋਗ ਕੀਤਾ ਜਾ ਰਿਹਾ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ ਇਹ ਉੱਨਤ ਵਾਹਨ ਇਨੋਵਾ ਹਾਈਕ੍ਰਾਸ ‘ਤੇ ਅਧਾਰਿਤ ਹੈ ਅਤੇ ਇਸ ਨੂੰ ਭਾਰਤ ਦੇ ਸਖ਼ਤ ਨਿਕਾਸੀ ਮਾਪਦੰਡਾਂ ਦੇ ਪਾਲਨ ਕਰਨ ਅਨੁਸਾਰ ਤਿਆਰ ਕੀਤਾ ਗਿਆ ਹੈ, ਜੋ ਇਸ ਨੂੰ ਆਲਮੀ ਪੱਧਰ ‘ਤੇ ਪਹਿਲਾਂ ਬੀਐੱਸ 6 ਸਟੇਜ II ‘ਇਲੈਕਟ੍ਰੀਫਾਈਡ ਫਲੈਕਸ ਫਿਊਲ ਵ੍ਹੀਕਲ’ ਦਾ ਪ੍ਰੋਟੋਟਾਈਪ ਬਣਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਟੋਟਾਈਪ ਦੇ ਆਉਣ ਵਾਲੇ ਪੜਾਵਾਂ ਵਿੱਚ ਫਾਈਨ-ਟਿਊਨਿੰਗ, ਪ੍ਰਮਾਣਿਕਤਾ ਅਤੇ ਪ੍ਰਮਾਣਨ ਪ੍ਰਕਿਰਿਆਵਾਂ ਸ਼ਾਮਲ ਹਨ।


 

 

*****

ਐੱਮਜੇਪੀਐੱਸ



(Release ID: 1953528) Visitor Counter : 97