ਪ੍ਰਧਾਨ ਮੰਤਰੀ ਦਫਤਰ

ਭਾਰਤ-ਗ੍ਰੀਸ ਸੰਯੁਕਤ ਬਿਆਨ

Posted On: 25 AUG 2023 11:39PM by PIB Chandigarh

ਪ੍ਰਧਾਨ ਮੰਤਰੀ ਮਹਾਮਹਿਮ ਕਿਰੀਆਕੋਸ ਮਿਤਸੋਟਾਕਿਸ (Prime Minister H.E. Kyriakos Mitsotakis) ਦੇ ਸੱਦੇ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 25 ਅਗਸਤ, 2023 ਨੂੰ ਹੈਲੇਨਿਕ ਗਣਰਾਜ ਦੀ ਸਰਕਾਰੀ ਯਾਤਰਾ ਕੀਤੀ।

ਪ੍ਰਧਾਨ ਮੰਤਰੀ ਸ਼੍ਰੀ ਮਿਤਸੋਟਾਕਿਸ (Prime Minister Mitsotakis) ਅਤੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ (Prime Minister Modi) ਨੇ ਸਵੀਕਾਰ ਕੀਤਾ ਕਿ ਭਾਰਤ ਅਤੇ ਗ੍ਰੀਸ ਇਤਿਹਾਸਿਕ ਸਬੰਧ ਸਾਂਝੇ ਕਰਦੇ ਹਨ ਅਤੇ ਇਸ ਬਾਤ ‘ਤੇ ਸਹਿਮਤ ਹੋਏ ਕਿ ਅਜਿਹੇ ਸਮੇਂ ਵਿੱਚ ਜਦੋਂ ਆਲਮੀ ਵਿਵਸਥਾ ਅਭੂਤਪੂਰਵ ਪਰਿਵਰਤਨਾਂ ਦੇ ਦੌਰ ਤੋਂ ਗੁਜਰ ਰਹੀ ਹੈ, ਸਾਡੇ ਦੁਵੱਲੇ ਸਬੰਧਾਂ ਨੂੰ ਵਧਾਉਣ ਦੇ ਲਈ ਨਵੀਂ ਊਰਜਾ ਯੁਕਤ ਪਹੁੰਚ ਦੀ ਜ਼ਰੂਰਤ ਹੈ।


 

ਦੋਹਾਂ ਲੀਡਰਾਂ ਨੇ ਗਰਮਜੋਸ਼ੀ ਅਤੇ ਦੋਸਤਾਨਾ ਮਾਹੌਲ ਵਿੱਚ ਉੱਚ ਪੱਧਰੀ ਗੱਲਬਾਤ ਕੀਤੀ। ਉਨ੍ਹਾਂ ਨੇ ਦੋਹਾਂ ਧਿਰਾਂ ਦੇ ਦਰਮਿਆਨ ਚਲ ਰਹੇ ਸਹਿਯੋਗ ਨੂੰ ਰੇਖਾਂਕਿਤ ਕੀਤਾ ਅਤੇ ਆਪਸੀ ਹਿਤ ਦੇ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।

 

 

ਲੰਬੇ ਸਮੇਂ ਤੋਂ ਸਮੁੰਦਰੀ-ਯਾਤਰਾ ਕਰਨ ਵਾਲੇ ਦੋ ਪ੍ਰਾਚੀਨ ਸਮੁੰਦਰ ਨਾਲ ਜੁੜੀ ਦ੍ਰਿਸ਼ਟੀ ਵਾਲੇ ਦੇਸ਼ਾਂ ਦੇ ਲੀਡਰਾਂ ਦੇ ਰੂਪ ਵਿੱਚ, ਉਨ੍ਹਾਂ ਨੇ ਸਮੁੰਦਰ ਦੇ ਕਾਨੂੰਨ ਦੇ ਅਨੁਸਾਰ; ਵਿਸ਼ੇਸ਼ ਤੌਰ ‘ਤੇ ਯੂਐੱਨਸੀਐੱਲਓਐੱਸ ਦੇ ਪ੍ਰਾਵਧਾਨਾਂ (the provisions of the UNCLOS) ਦੇ ਅਨੁਸਾਰ ਅਤੇ ਅੰਤਰਰਾਸ਼ਟਰੀ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਦੇ ਲਈ ਪ੍ਰਭੂਸਤਾ, ਖੇਤਰੀ ਅਖੰਡਤਾ ਅਤੇ ਆਵਾਗਮਨ ਦੀ ਸੁਤੰਤਰਤਾ ਦੇ ਲਈ ਪੂਰਨ ਸਨਮਾਨ ਦੇ ਨਾਲ; ਇੱਕ ਸੁਤੰਤਰ, ਖੁੱਲ੍ਹੇ ਅਤੇ ਨਿਯਮ-ਅਧਾਰਿਤ ਭੂਮੱਧ ਸਾਗਰ ਅਤੇ ਭਾਰਤ-ਪ੍ਰਸ਼ਾਂਤ ਖੇਤਰ ਨਾਲ ਸਬੰਧਿਤ ਆਪਣੇ ਦ੍ਰਿਸ਼ਟੀਕੋਣ ਸਾਂਝੇ ਕੀਤੇ।


 

ਦੋਹਾਂ ਲੀਡਰਾਂ ਨੇ ਕਿਹਾ ਕਿ ਯੂਰੋਪੀਅਨ ਯੂਨੀਅਨ (ਈਯੂ) ਅਤੇ ਭਾਰਤ (EU and India) ਦੇ ਪਾਸ ਦੁਨੀਆ ਵਿੱਚ ਸਭ ਤੋਂ ਬੜਾ ਲੋਕਤਾਂਤਰਿਕ ਅਤੇ ਮੁਕਤ ਬਜ਼ਾਰ ਹੈ ਅਤੇ ਇਸ ਬਾਤ ‘ਤੇ ਸਹਿਮਤੀ ਵਿਅਕਤ ਕੀਤੀ ਕਿ ਯੂਰੋਪੀਅਨ ਯੂਨੀਅਨ (ਈਯੂ) -ਭਾਰਤ ਸਬੰਧਾਂ (EU-India relations) ਨੂੰ ਗਹਿਰੇ ਕਰਨਾ ਪਰਸਪਰ ਰੂਪ ਨਾਲ ਲਾਭਦਾਇਕ ਹੋਵੇਗਾ ਅਤੇ ਖੇਤਰੀ ਤੇ ਆਲਮੀ ਪੱਧਰ ‘ਤੇ ਇਸ ਦਾ ਸਕਾਰਾਤਮਕ ਪ੍ਰਭਾਵ ਪਵੇਗਾ। ਪ੍ਰਧਾਨ ਮੰਤਰੀਆਂ ਨੇ ਇਸ ਬਾਤ ‘ਤੇ ਤਸੱਲੀ ਵਿਅਕਤ ਕੀਤੀ ਕਿ ਗ੍ਰੀਸ ਅਤੇ ਭਾਰਤ ਦੋਹਾਂ ਨੇ ਆਪਣੇ-ਆਪਣੇ ਖੇਤਰਾਂ ਦੀਆਂ ਚੁਣੌਤੀਆਂ ਦੇ ਬਾਵਜੂਦ ਅਸਾਧਾਰਣ ਆਰਥਿਕ ਲਚਕਤਾ (extraordinary economic resilience) ਦਿਖਾਈ ਹੈ ਅਤੇ ਘਰੇਲੂ ਆਰਥਿਕ ਵਿਕਾਸ ਨੂੰ ਫਿਰ ਤੋਂ ਸਥਾਪਿਤ ਕੀਤਾ ਹੈ। ਦੋਹਾਂ ਪ੍ਰਧਾਨ ਮੰਤਰੀਆਂ ਨੇ ਵਰਤਮਾਨ ਵਿੱਚ ਜਾਰੀ ਭਾਰਤ- ਯੂਰੋਪੀਅਨ ਯੂਨੀਅਨ (ਈਯੂ) ਵਪਾਰ ਤੇ ਨਿਵੇਸ਼ ਵਾਰਤਾ (India-EU trade and investment negotiations) ਅਤੇ ਭਾਰਤ- ਯੂਰੋਪੀਅਨ ਯੂਨੀਅਨ (ਈਯੂ) ਕਨੈਕਟੀਵਿਟੀ ਪਾਰਟਨਰਸ਼ਿਪ (India-EU Connectivity Partnership) ਦੇ ਜਲਦੀ ਲਾਗੂਕਰਨ ਦੇ ਲਈ ਆਪਣਾ ਮਜ਼ਬੂਤ ਸਮਰਥਨ ਵਿਅਕਤ ਕੀਤਾ।



 

ਆਪਣੇ ਦੇਸ਼ਾਂ ਅਤੇ ਲੋਕਾਂ ਦੇ ਦਰਮਿਆਨ ਲੰਬੇ ਸਮੇਂ ਤੋਂ ਚਲੇ ਆ ਰਹੇ ਗਰਮਜੋਸ਼ੀ ਅਤੇ ਨਿਕਟ ਸਬੰਧਾਂ ਦੇ ਅਧਾਰ ‘ਤੇ, ਦੋਹਾਂ ਲੀਡਰਾਂ ਨੇ ਗ੍ਰੀਕ-ਭਾਰਤ ਦੁੱਵਲੇ ਸਬੰਧਾਂ ਨੂੰ “ਰਣਨੀਤਕ ਸਾਂਝੇਦਾਰੀ”( "Strategic Partnership”) ਦੇ ਪੱਧਰ ਤੱਕ ਲੈ ਜਾਣ ਦਾ ਨਿਰਣਾ ਲਿਆ ਅਤੇ ਰਾਜਨੀਤਕ, ਸੁਰੱਖਿਆ ਅਤੇ ਆਰਥਿਕ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਹੋਰ ਵਿਸਤਾਰਿਤ ਕਰਨ ਦੇ ਲਈ ਕੰਮ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਦੋਹਾਂ ਪ੍ਰਧਾਨ ਮੰਤਰੀਆਂ ਨੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਕਦਮ ਉਠਾਉਣ ਦਾ ਭੀ ਫ਼ੈਸਲਾ ਕੀਤਾ। ਹਾਲ ਦੇ ਵਰ੍ਹਿਆਂ ਵਿੱਚ ਦੁਵੱਲੇ ਵਪਾਰ ਅਤੇ ਆਰਥਿਕ ਸਬੰਧਾਂ ਵਿੱਚ ਵਾਧੇ ਦੀ ਸ਼ਲਾਘਾ ਕਰਦੇ ਹੋਏ, ਲੀਡਰਾਂ ਨੇ ਇਹ ਭੀ ਨਿਰਦੇਸ਼ ਦਿੱਤਾ ਕਿ ਦੋਵੇਂ ਧਿਰਾਂ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦੇ ਲਈ ਕੰਮ ਕਰਨ।


 

ਦੋਹਾਂ ਲੀਡਰਾਂ ਨੇ ਰੱਖਿਆ, ਸ਼ਿਪਿੰਗ, ਸਾਇੰਸ ਅਤੇ ਟੈਕਨੋਲੋਜੀ, ਸਾਇਬਰ ਸਪੇਸ, ਸਿੱਖਿਆ, ਸੱਭਿਆਚਾਰ, ਟੂਰਿਜ਼ਮ ਅਤੇ ਖੇਤੀਬਾੜੀ ਖੇਤਰ ਵਿੱਚ ਦੁਵੱਲੇ ਸਬੰਧਾਂ ਨੂੰ ਹੋਰ ਵਿਆਪਕ ਅਤੇ ਮਜ਼ਬੂਤ ਕਰਨ ਦੀ ਜ਼ਰੂਰਤ ਦੁਹਰਾਈ। ਉਨ੍ਹਾਂ ਨੇ ਖੇਤੀਬਾੜੀ ਦੇ ਖੇਤਰ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ ‘ਤੇ ਹਸਤਾਖਰ ਕਰਨ ‘ਤੇ ਧਿਆਨ ਦਿੱਤਾ, ਜਿਸ ਵਿੱਚ ਪਰਸਪਰ ਲਾਭ ਲਈ ਖੇਤਰੀ ਸਹਿਯੋਗ ਦੀ ਸੁਵਿਧਾ ਦੇ ਲਈ ਖੇਤੀਬਾੜੀ ‘ਤੇ ਹੈਲੇਨਿਕ-ਭਾਰਤੀ ਸੰਯੁਕਤ ਸਬ-ਕਮੇਟੀ ਦੀ ਸਥਾਪਨਾ ਭੀ ਸ਼ਾਮਲ ਹੈ। ਦੋਹਾਂ ਲੀਡਰਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਰਾਜਨੀਤਕ, ਆਰਥਿਕ, ਰੱਖਿਆ, ਸੁਰੱਖਿਆ ਅਤੇ ਜਨਤਕ ਕੂਟਨੀਤੀ ਸਹਿਤ ਹੋਰ ਖੇਤਰਾਂ ਵਿੱਚ ਨਿਯਮਿਤ ਗੱਲਬਾਤ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ। ਉਹ ਗ੍ਰੀਸ ਅਤੇ ਭਾਰਤ ਦੇ ਵਿਚਾਲੇ ਸਿੱਧੀਆਂ ਉਡਾਣਾਂ ਨੂੰ ਪ੍ਰੋਤਸਾਹਿਤ ਕਰਨ ‘ਤੇ ਭੀ ਸਹਿਮਤ ਹੋਏ।

 

ਭਾਰਤ ਅਤੇ ਗ੍ਰੀਸ ਦੇ ਦਰਮਿਆਨ ਲੰਬੇ ਸਮੇਂ ਤੋਂ ਚਲੇ ਆ ਰਹੇ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ, ਦੋਹਾਂ ਲੀਡਰਾਂ ਨੇ ਕਲਾ ਦੇ ਸਾਰੇ ਰੂਪਾਂ ਵਿੱਚ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਦੇ ਪ੍ਰਯਾਸਾਂ ਦਾ ਸੁਆਗਤ ਕੀਤਾ। ਉਹ ਪ੍ਰਾਚੀਨ ਸਥਲਾਂ ਦੀ ਸੰਭਾਲ਼ ਅਤੇ ਸੁਰੱਖਿਅਤ ਰੱਖਣ ਦੇ ਲਈ ਸੰਯੁਕਤ ਪ੍ਰਯਾਸਾਂ ਨੂੰ ਪ੍ਰੋਤਸਾਹਿਤ ਕਰਨ ਅਤੇ ਯੂਨੈਸਕੋ (UNESCO) ਦੇ ਅੰਦਰ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਭੀ ਸਹਿਮਤ ਹੋਏ।

 

 

ਦੋਨੋਂ ਲੀਡਰ ਇਸ ਬਾਤ ‘ਤੇ ਸਹਿਮਤ ਹੋਏ ਕਿ ਆਵਾਗਮਨ ਅਤੇ ਪ੍ਰਵਾਸਨ ਸਾਂਝੇਦਾਰੀ ਸਮਝੌਤੇ (ਐੱਮਐੱਮਪੀਏ) (Mobility and Migration Partnership Agreement (MMPA)) ਨੂੰ ਜਲਦੀ ਅੰਤਿਮ ਰੂਪ ਦੇਣਾ ਪਰਸਪਰ ਰੂਪ ਨਾਲ ਲਾਭਦਾਇਕ ਹੋਵੇਗਾ, ਜਿਸ ਨਾਲ ਵਿਸ਼ੇਸ਼ ਰੂਪ ਨਾਲ ਦੋਹਾਂ ਦੇਸ਼ਾਂ ਦੇ ਦਰਮਿਆਨ ਕਾਰਜਬਲ ਦੇ ਮੁਕਤ ਆਵਾਗਮਨ(free movement of workforce) ਦੀ ਸੁਵਿਧਾ ਮਿਲੇਗੀ।

 

ਦੋਹਾਂ ਲੀਡਰਾਂ ਨੇ ਆਤੰਕਵਾਦ ਦੇ ਸਾਰੇ ਰੂਪਾਂ ਅਤੇ ਅਭਿਵਿਅਕਤੀਆਂ ਦੀ ਸਖ਼ਤ ਨਿੰਦਾ ਕੀਤੀ, ਚਾਹੇ ਜਦੋਂ ਭੀ, ਜਿੱਥੇ ਭੀ ਅਤੇ ਜਿਸ ਦੇ ਦੁਆਰਾ ਭੀ ਕੀਤਾ ਗਿਆ ਹੋਵੇ ਤੇ ਸੀਮਾ ਪਾਰ ਆਤੰਕਵਾਦ ਦੇ ਲਈ ਆਤੰਕਵਾਦੀ ਪ੍ਰੌਕਸੀਜ਼ ਦਾ ਉਪਯੋਗ ਕੀਤਾ ਗਿਆ ਹੋਵੇ।
 

 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਅੰਤਰਰਾਸ਼ਟਰੀ ਸੌਰ ਗਠਬੰਧਨ (ਆਈਐੱਸਏ) ਵਿੱਚ ਗ੍ਰੀਸ ਦਾ ਸੁਆਗਤ ਕੀਤਾ ਅਤੇ ਆਪਦਾ ਪ੍ਰਤੀਰੋਧੀ ਇਨਫ੍ਰਾਸਟ੍ਰਕਚਰ ਦੇ ਲਈ ਗਠਬੰਧਨ (ਸੀਡੀਆਰਆਈ) (Coalition for Disaster Resilient Infrastructure (CDRI)) ਵਿੱਚ ਗ੍ਰੀਸ ਦੀ ਸਦੱਸਤਾ (ਮੈਂਬਰਸ਼ਿਪ) ਦੇ ਪ੍ਰਤੀ ਆਸ਼ਾ ਵਿਅਕਤ ਕੀਤੀ।

 

ਜੀ20 ਫੋਰਮ ਦੀ ਭਾਰਤ ਦੀ ਪ੍ਰਧਾਨਗੀ ਦਾ ਸੁਆਗਤ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਮਿਤਸੋਟਾਕਿਸ (Mitsotakis) ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਦੀ ਅਗਵਾਈ ਵਿੱਚ, ਜੀ20 ਆਪਣੇ ਲਕਸ਼ਾਂ ਨੂੰ ਸਫ਼ਲਤਾਪੂਰਵਕ ਅੱਗੇ ਵਧਾਏਗਾ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਯਾਤਰਾ ਦੇ ਦੌਰਾਨ ਗ੍ਰੀਸ ਦੀ ਸਰਕਾਰ ਅਤੇ ਲੋਕਾਂ ਦੁਆਰਾ ਕੀਤੀ ਗਈ ਸ਼ਾਨਦਾਰ ਪ੍ਰਾਹੁਣਚਾਰੀ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਮਿਤਸੋਟਾਕਿਸ (Prime Minister Mitsotakis) ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਸ਼੍ਰੀ ਮਿਤਸੋਟਾਕਿਸ (Prime Minister Mitsotakis)  ਨੂੰ ਭਾਰਤ ਆਉਣ ਦਾ ਸੱਦਾ ਦਿੱਤਾ।

 

***

ਡੀਐੱਸ



(Release ID: 1952601) Visitor Counter : 87